ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਕਿ ਡੀਬੀਟੀ ਤੇ ਸੀਐੱਸਆਈਆਰ ਨੇ 1,000 ਤੋਂ ਵੱਧ ਸਾਰਸ–ਕੋਵ–2 ਵਾਇਰਲ ਜੀਨੋਮਸ ਦੀ ਖੋਜ ਕੀਤੀ ਹੈ ਤੇ ਇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਕੋਸ਼ਿਸ਼ ਬਣਾ ਦਿੱਤਾ ਹੈ

ਸੀਐੱਸਆਈਆਰ ਦੁਆਰਾ ਵਿਕਸਿਤ ਕੋਵਿਡ–19 ਟੈਕਨੋਲੋਜੀਆਂ ਤੇ ਉਤਪਾਦਾਂ ਦਾ ਸਾਰ–ਸੰਗ੍ਰਹਿ ਰਿਲੀਜ਼ ਕੀਤਾ

ਸਾਰ–ਸੰਗ੍ਰਹਿ ਵਿੱਚ 100 ਤੋਂ ਵੱਧ ਟੈਕਨੋਲੋਜੀਆਂ ਦਰਜ, 93 ਉਦਯੋਗ ਭਾਈਵਾਲ ਸੂਚੀਬੱਧ ਤੇ ਇਨ੍ਹਾਂ ਵਿੱਚੋਂ ਉਦਯੋਗ ਨੂੰ ਟ੍ਰਾਂਸਫ਼ਰ ਕੀਤੀਆਂ 60 ਤੋਂ ਵੱਧ ਟੈਕਨੋਲੋਜੀਆਂ ਸ਼ਾਮਲ

Posted On: 30 JUL 2020 8:03PM by PIB Chandigarh

ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਹੈ ਕਿ ਡੀਬੀਟੀ (DBT) ਅਤੇ ਸੀਐੱਸਆਈਆਰ (CSIR) ਨੇ 1,000 ਤੋਂ ਵੱਧ ਸਾਰਸਕੋਵ–2 ਵਾਇਰਲ ਜੀਨੋਮਸ ਦੀ ਖੋਜ ਕੀਤੀ ਹੈ ਤੇ ਇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਕੋਸ਼ਿਸ਼ ਬਣਾ ਦਿੱਤਾ ਹੈ। ਉਨ੍ਹਾਂ ਕਿਹਾ,‘ਇਸ ਨਾਲ ਭਾਰਤ ਵਿੱਚ ਪ੍ਰਚਲਿਤ ਤਣਾਵਾਂ ਨੂੰ ਸਮਝਣ ਤੇ ਮਿਊਟੇਸ਼ਨ ਸਪੈਕਟ੍ਰਮ ਨੂੰ ਸਮਝਣ ੳਚ ਮਦਦ ਮਿਲੇਗੀ, ਜਿਸ ਜ਼ਰੀਏ ਡਾਇਓਗਨੌਸਟਿਕਸ, ਦਵਾਈਆਂ ਤੇ ਵੈਕਸੀਨਾਂ ਵਿੱਚ ਸਹਾਇਤਾ ਮਿਲੇਗੀ।

 

ਡਾ. ਹਰਸ਼ ਵਰਧਨ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਸੀਐੱਸਆਈਆਰ (CSIR) ਦੁਆਰਾ ਵਿਕਸਿਤ ਕੋਵਿਡ–19 ਟੈਕਨੋਲੋਜੀਆਂ ਤੇ ਉਤਪਾਦਾਂ ਦਾ ਸਾਰਸੰਗ੍ਰਹਿ ਜਾਰੀ ਕਰਦਿਆਂ ਬੋਲ ਰਹੇ ਸਨ। ਇਸ ਸਾਰਸੰਗ੍ਰਹਿ ਵਿੱਚ ਡਾਇਓਗਨੌਸਟਿਕਸ ਤੋਂ ਲੈ ਕੇ ਦਵਾਈਆਂ ਤੇ ਵੈਂਟੀਲੇਟਰਾਂ ਅਤੇ ਪੀਪੀਈਜ਼ ਤੱਕ ਦੀਆਂ ਵਿਆਪਕ ਟੈਕਨੋਲੋਜੀਆਂ ਤੇ ਉਤਪਾਦ ਅਤੇ 100 ਤੋਂ ਵੱਧ ਟੈਕਨੋਲੋਜੀਆਂ ਸ਼ਾਮਲ ਕੀਤੀਆਂ ਗਈਆਂ ਹਨ, 93 ਉਦਯੋਗ ਭਾਈਵਾਲ ਸੂਚੀਬੱਧ ਕੀਤੇ ਗਏ ਹਨ ਤੇ ਇਨ੍ਹਾਂ ਵਿੱਚੋਂ 60 ਤੋਂ ਵੱਧ ਟੈਕਨੋਲੋਜੀਆਂ ਉਦਯੋਗ ਨੂੰ ਟ੍ਰਾਂਸਫ਼ਰ ਕੀਤੀਆਂ ਗਈਆਂ ਹਨ।

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਟੈਕਨੋਲੋਜੀਸ ਅਤੇ ਉਤਪਾਦਾਂ ਦਾ ਪੋਰਟਫ਼ੋਲੀਓ ਬਹੁਤ ਘੱਟ ਸਮੇਂ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਸੀਐੱਸਆਈਆਰ ਦੇ ਵਿਗਿਆਨੀਆਂ ਦੀਆਂ ਸਮਰੱਥਾਵਾਂ ਦਾ ਸਬੂਤ ਹੈ ਅਤੇ ਇਹ ਵੀ ਕਿ ਉਹ ਬੇਹੱਦ ਔਖੇ ਹਾਲਾਤ ਵਿੱਚ ਵੀ ਕੁਝ ਕਰ ਕੇ ਦਿਖਾ ਸਕਦੇ ਹਨ।ਉਨ੍ਹਾਂ ਇਨ੍ਹਾਂ ਚੁਣੌਤੀਪੂਰਨ ਸਥਿਤੀਆਂ ਵਿੱਚ ਇੰਨੇ ਥੋੜ੍ਹੇ ਸਮੇਂ ਅੰਦਰ ਇਨ੍ਹਾਂ ਟੈਕਨੋਲੋਜੀਆਂ ਤੇ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਸੀਐੱਸਆਈਆਰ (CSIR) ਦੇ ਵਿਗਿਆਨੀਆਂ, ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੀਐੱਸਆਈਆਰ ਦੁਆਰਾ ਲਿਆਂਦੇ ਗਏ ਸਾਰਸੰਗ੍ਰਹਿ ਵਿੱਚ ਇੱਕ ਥਾਂ ਉੱਤੇ ਸਾਰੀਆਂ ਟੈਕਨੋਲੋਜੀਆਂ ਤੇ ਉਤਪਾਦਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਇਸ ਨਾਲ ਉਨ੍ਹਾਂ ਉਦਯੋਗਾਂ ਤੇ ਹੋਰ ਏਜੰਸੀਆਂ ਨੂੰ ਮਦਦ ਮਿਲ ਸਕਦੀ ਹੈ, ਜੋ ਕੋਵਿਡ–19 ਦੇ ਕੁਝ ਆਸਾਨ ਹੱਲ ਤਲਾਸ਼ ਕਰ ਰਹੇ ਹਨ।

 

ਮੰਤਰੀ ਨੇ ਆਪਣੀ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ,‘ਸੀਐੱਸਆਈਆਰ ਨੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਸੀਐੱਸਆਈਆਰ ਨੇ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਤੋਂ ਲੈ ਕੇ ਨਵੇਂ ਡਾਇਓਗਨੌਸਟਿਕਸ ਵਿਕਸਿਤ ਕਰਨ ਅਤੇ ਉਦਯੋਗ ਦੀ ਭਾਈਵਾਲੀ ਨਾਲ ਮਰੀਜ਼ਾਂ ਲਈ ਸਸਤੀਆਂ ਮੁੜਉਦੇਸ਼ਿਤ ਦਵਾਈਆਂ ਉਪਲਬਧ ਕਰਵਾਉਣ ਤੱਕ ਦੇ ਮਹੱਤਵਪੂਰਨ ਮੋਰਚਿਆਂ ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਸੀਐੱਸਆਈਆਰ ਨੇ ਹਸਪਤਾਲਾਂ ਦੀ ਸਹਾਇਤਾ ਲਈ ਬਹੁਤ ਸਾਰੇ ਉਪਕਰਣ ਵਿਕਸਿਤ ਕੀਤੇ ਹਨ ਜਿਵੇਂ ਕਿ ਵੈਂਟੀਲੇਟਰਜ਼ ਤੇ ਪੀਪੀਈਜ਼, ਜਿਨ੍ਹਾਂ ਲਈ ਮਹਾਮਾਰੀ ਦੌਰਾਨ ਪਹਿਲਾਂ ਕਮੀ ਮਹਿਸੂਸ ਕੀਤੀ ਗਈ ਸੀ।ਉਨ੍ਹਾਂ ਅੱਗੇ ਕਿਹਾ ਕਿ ਹੁਣ ਸੀਐੱਸਆਈਆਰ ਨੇ ਇੱਕ ਸਾਰਸੰਗ੍ਰਹਿ ਦਾ ਸੰਕਲਨ ਕੀਤਾ ਹੈ, ਜਿਸ ਵਿੱਚ ਕੋਵਿਡ–19 ਮਹਾਮਾਰੀ ਘਟਾਉਣ ਲਈ ਟੈਕਨੋਲੋਜੀਆਂ, ਉਤਪਾਦ ਤੇ ਹੋਰ ਵਡਮੁੱਲੀ ਜਾਣਕਾਰੀ ਦਰਜ ਕੀਤੀ ਗਈ ਹੈ।

 

ਡਾ. ਹਰਸ਼ ਵਰਧਨ ਨੇ ਫ਼ੈਵੀਪਿਰਾਵਿਰ ਲਈ ਸਿਪਲਾ ਜਿਹੇ ਉਦਯੋਗ ਦੀ ਭਾਈਵਾਲੀ ਨਾਲ ਛੇਤੀ ਤੋਂ ਛੇਤੀ ਰੋਗੀਆਂ ਲਈ ਕੋਵਿਡ–19 ਵਿਰੁੱਧ ਮੁੜਉਦੇਸ਼ਿਤ ਦਵਾਈਆਂ ਲਿਆਉਣ ਵਿੱਚ ਸੀਐੱਸਆਈਆਰ ਦੀ ਭੂਮਿਕਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਸਤੀਆਂ ਦਵਾਈਆਂ ਤਿਆਰ ਹੋਣਗੀਆਂ ਅਤੇ ਇਸ ਦਾ ਲਾਭ ਕੋਵਿਡ–19 ਦੇ ਰੋਗੀਆਂ ਨੂੰ  ਮਿਲੇਗਾ। ਉਨ੍ਹਾਂ ਕਿਹਾ,‘ਸੀਐੱਸਆਈਆਰਆਈਆਈਸੀਟੀ ਨੇ ਸਥਾਨਕ ਪੱਧਰ ਤੇ ਉਪਲਬਧ ਰਸਾਇਣਾਂ ਦੀ ਵਰਤੋਂ ਕਰਦਿਆਂ ਫ਼ੈਵੀਪਿਰਾਵਿਰ ਦੇ ਸਰਗਰਮ ਫ਼ਾਰਮਾਸਿਊਟੀਕਲ ਤੱਤ (ਏਪੀਆਈ – API) ਲਈ ਘੱਟ ਲਾਗਤ ਵਾਲੀ ਸਿੰਥੈਟਿਕ ਪ੍ਰੋਸੈੱਸ ਟੈਕਨੋਲੋਜੀ ਵਿਕਸਿਤ ਕੀਤੀ ਹੈ ਅਤੇ ਇਹ ਟੈਕਨੋਲੋਜੀ ਸਿਪਲਾ ਨੂੰ ਟ੍ਰਾਂਸਫ਼ਰ ਕੀਤੀ ਹੈ ਜਿਸ ਨੇ ਇਸ ਟੈਕਨੋਲੋਜੀ ਦੇ ਅਧਾਰ ਉੱਤੇ ਦਵਾਈ ਦਾ ਉਤਪਾਦਨ ਵੱਡੇ ਪੱਧਰ ਉੱਤੇ ਕੀਤਾ ਹੈ।

 

ਮੰਤਰੀ ਨੇ ਸੀਐੱਸਆਈਆਰਐੱਨਏਐੱਲ (CSIR-NAL) ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ, ਜਿਸ ਦੀ ਮੁਹਾਰਤ ਭਾਵੇਂ ਹਵਾਬਾਜ਼ੀ ਖੇਤਰ ਵਿੱਚ ਹੈ, ਉਸ ਨੇ ਵੀ ਚੁਣੌਤੀ ਦਾ ਟਾਕਰਾ ਕਰਦਿਆਂ 36 ਦਿਨਾਂ ਦੇ ਬਹੁਤ ਥੋੜ੍ਹੇ ਸਮੇਂ ਅੰਦਰ ਇੱਕ ਨੌਨਇਨਵੇਸਿਵ BiPAP ਵੈਂਟੀਲੇਟਰ ਸਵਸਥਵਾਯੂਵਿਕਸਿਤ ਕੀਤਾ। ਡਾ. ਹਰਸ਼ ਵਰਧਨ ਨੇ ਜ਼ਰੂਰਤ ਦੇ ਇਸ ਸਮੇਂ ਦੌਰਾਨ ਵਿਗਿਆਨਕ ਭਾਈਚਾਰੇ ਨੂੰ ਇਕਜੁੱਟ ਹੋ ਕੇ ਨਵੀਂਆਂ ਖੋਜਾਂ, ਟੈਕਨੋਲੋਜੀਆਂ ਅਤੇ ਉਤਪਾਦ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਸਿਰਫ਼ ਐੱਸਐਂਡਟੀ ਹੀ ਹੈ ਜੋ ਸਾਨੂੰ ਮਹਾਮਾਰੀ ਤੋਂ ਬਾਹਰ ਕੱਢ ਸਕਦੀ ਹੈ ਅਤੇ ਆਤਮ ਨਿਰਭਰ ਭਾਰਤਦੀਆਂ ਇੱਛਾਵਾਂ ਦੀ ਪੂਰਤੀ ਵੀ ਕਰ ਸਕਦੀ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਸੀਐੱਸਆਈਆਰ ਨੇ ਕਿਸਾਨ ਸਭਾ ਵਿਕਸਿਤ ਕੀਤੀ ਹੈ, ਜੋ ਕਿਸਾਨਾਂ ਨੂੰ ਸਪਲਾਈ ਲੜੀ ਅਤੇ ਮਾਲ ਦੀ ਆਵਾਜਾਈ ਦੀ ਪਬ੍ਰੰਧ ਪ੍ਰਣਾਲੀ ਨਾਲ ਜੋੜਨ ਲਈ ਵਨ ਸਟੌਪਹੱਲ ਹੈ, ਜਿਸ ਦੇ ਹੁਣ ਤੱਕ 60,000 ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਇਹ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਹ ਕਿਸਾਨਾਂ ਨੂੰ ਮੰਡੀਆਂ ਨਾਲ ਸਿੱਧਾ ਜੋੜਦਾ ਹੈ।

 

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੈਂਡੇ ਨੇ ਕਿਹਾ ਕਿ ਸੀਐੱਸਆਈਆਰ ਨੇ ਸਿਰਫ਼ ਟਾਟਾ ਸੰਨਜ਼, ਰਿਲਾਇੰਸ ਇੰਡਸਟ੍ਰੀਜ਼ ਜਿਹੇ ਵੱਡੇ ਉਦਯੋਗਾਂ ਨਾਲ ਹੀ ਭਾਈਵਾਲੀ ਹੀ ਨਹੀਂ, ਬਲਕਿ ਛੇਤੀ ਤੋਂ ਛੇਤੀ ਇਹ ਟੈਕਨੋਲੋਜੀਆਂ ਤੇ ਉਤਪਾਦ ਵਿਕਸਿਤ ਕਰਨ ਲਈ ਭੇਲ (BHEL) ਅਤੇ ਬੀਈਐੱਲ (BEL) ਅਤੇ ਸੂਖਮਲਘੂ ਅਤੇ ਦਰਮਿਆਨੇ ਉੱਦਮਾਂ ਨਾਲ ਵੀ ਭਾਈਵਾਲੀ ਪਾਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੀਐੱਸਆਈਆਰ ਨੇ ਇੱਕ ਕੋਵਿਡ–19 ਪੋਰਟਲ ਵੀ ਵਿਕਸਿਤ ਕੀਤਾ ਹੈ ਜਿੱਥੇ ਵਰਤੋਂਕਾਰਾਂ ਲਈ ਇਨ੍ਹਾਂ ਟੈਕਨੋਲੋਜੀਆਂ ਨੂੰ ਇੱਕ ਸੌਖੇ ਭਾਲਣਯੋਗ ਫ਼ਾਰਮੈਟ ਵਿੱਚ ਪੇਸ਼ ਕੀਤਾ ਗਿਆ ਹੈ।

 

ਇਸ ਸਮਾਰੋਹ ਵਿੱਚ ਸੰਯੁਕਤ ਸਕੱਤਰ, ਐੱਸਸੀਆਈਆਰ (SCIE), ਸ੍ਰੀ ਵੈਦੇਸ਼ਵਰਨ; ਵਿੱਤੀ ਸਲਾਹਕਾਰ, ਸੀਐੱਸਆਈਆਰ, ਸੁਸ਼੍ਰੀ ਸੁਮਿਤਾ ਸਰਕਾਰ; ਮੁਖੀ, ਐੱਚਆਰਡੀਜੀ ਅਤੇ ਆਰਏਬੀ, ਸਗਰੀ ਚੱਕਰਬੋਰਤੀ; ਮੁਖੀ, ਸੈਂਟਰਲ ਪਲੈਨਿੰਗ ਡਿਵੀਜ਼ਨ, ਸ੍ਰੀ ਵੈਂਕਟਸੁਬਰਾਮਨੀਅਨ; ਮੁਖੀ, ਇਨੋਵੇਸ਼ਨ ਮੈਨੇਜਮੈਂਟ ਡਾਇਰੈਕਟੋਰੇਟ, ਸ੍ਰੀ ਆਰ.ਪੀ. ਸਿੰਘ; ਮੁਖੀ, ਸਾਇੰਸ ਕਮਿਊਨੀਕੇਸ਼ਨ ਐਂਡ ਡਿਸੈਮਸੀਨੇਸ਼ਨ ਡਾਇਰੈਕਟੋਰੇਟ, ਡਾ. ਗੀਥਾ ਵਾਣੀ ਰੇਆਸਮ; ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸ੍ਰੀ ਜੀ. ਮਹੇਸ਼ ਨੇ ਭਾਗ ਲਿਆ ਜਦ ਕਿ ਸੀਐੱਸਆਈਆਰ ਦੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮੌਜੂਦ ਹੋਰ ਸੀਨ.ਅਰ ਅਧਿਕਾਰੀਆਂ ਤੇ ਵਿਗਿਆਨੀਆਂ ਨੇ ਇਸ ਸਮਾਰੋਹ ਵਿੱਚ ਵੀਡੀਓ ਲਿੰਕ ਦੇ ਵਰਚੁਅਲ ਨੈੱਟਵਰਕ ਜ਼ਰੀਏ ਸ਼ਿਰਕਤ ਕੀਤੀ।

 

*ਕਿਰਪਾ ਕਰ ਕੇ ਸੀਐੱਸਆਈਆਰ ਸਾਰ–ਸੰਗ੍ਰਹਿ  ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

*Please click here for details of the CSIR Compendium.

 

*****

ਐੱਨਬੀ/ਕੇਜੀਐੱਸ(ਸੀਐੱਸਆਈਆਰ ਇਨਪੁਟਸ)



(Release ID: 1642481) Visitor Counter : 155