ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਅਡਾਨੀ ਪਾਵਰ ਲਿਮਿਟਿਡ (ਏਪੀਐੱਲ) ਦੁਆਰਾ ਓਡੀਸ਼ਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟਿਡ (ਓਪੀਜੀਸੀ) ਦੀ ਕੁੱਲ ਇਕੁਇਟੀ ਸ਼ੇਅਰ ਕੈਪੀਟਲ ਦੇ 49% ਦੇ ਪ੍ਰਸਤਾਵਿਤ ਹਿੱਸੇ ਨੂੰ ਖਰੀਦਣ ਦੀ ਪ੍ਰਵਾਨਗੀ ਦਿੱਤੀ

Posted On: 30 JUL 2020 7:23PM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਅਡਾਨੀ ਪਾਵਰ ਲਿਮਿਟਿਡ (ਏਪੀਐੱਲ) ਦੁਆਰਾ ਓਡੀਸ਼ਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟਿਡ (ਓਪੀਜੀਸੀ) ਦੀ ਕੁੱਲ ਇਕੁਇਟੀ ਸ਼ੇਅਰ ਕੈਪੀਟਲ ਦੇ 49% ਦੇ ਪ੍ਰਸਤਾਵਿਤ ਹਿੱਸੇ ਨੂੰ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ

 

ਪ੍ਰਸਤਾਵਿਤ ਟ੍ਰਾਂਜੈਕਸ਼ਨ ਦਾ ਸਬੰਧ ਏਪੀਐੱਲ (ਪ੍ਰਸਤਾਵਿਤ ਮਿਸ਼ਰਣ) ਦੁਆਰਾ ਓਪੀਜੀਸੀ ਦੀ ਕੁੱਲ ਇਕੁਇਟੀ ਸ਼ੇਅਰ ਕੈਪੀਟਲ ਦੇ 49% ਹਿੱਸੇ ਨੂੰ ਖਰੀਦਣ ਨਾਲ ਹੈ

 

ਏਪੀਐੱਲ ਇੱਕ ਜਨਤਕ ਲਿਸਟਡ ਕੰਪਨੀ ਹੈ ਅਤੇ ਇਸ ਦੇ ਸ਼ੇਅਰ ਬੰਬੇ ਸਟਾਕ ਐਕਸਚੇਜ਼ ਲਿਮਿਟਿਡ ਅਤੇ ਨੈਸ਼ਨਲ ਸਟਾਕ ਐਕਸਚੇਜ਼ ਆਵ੍ ਇੰਡੀਆ ਲਿਮਿਟਿਡ ਤੇ ਲਿਸਟਡ ਹਨ ਇਹ ਅਡਾਨੀ ਸਮੂਹ ਦਾ ਇੱਕ ਹਿੱਸਾ ਭਾਰਤ ਵਿੱਚ ਬਿਜਲੀ ਉਤਪਾਦਨ, ਸੰਚਾਰਨ ਅਤੇ ਵੰਡ ਦੇ ਕਾਰੋਬਾਰੀ ਕੰਮਾਂ ਵਿੱਚ ਜੁਟਿਆ ਹੋਇਆ ਹੈ। ਏਪੀਐੱਲ ਮੁੱਖ ਤੌਰ ਤੇ ਬਿਜਲੀ ਉਤਪਾਦਨ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ

 

ਓਡੀਸ਼ਾ ਵਿਚਲੀ ਓਪੀਜੀਸੀ, ਓਡੀਸ਼ਾ ਸਰਕਾਰ, ਏਈਐੱਸ ਇੰਡੀਆ ਪ੍ਰਾਈਵੇਟ ਲਿਮਿਟਿਡ ਅਤੇ ਏਈਐੱਸ ਓਪੀਜੀਸੀ ਹੋਲਡਿੰਗ ਦਾ ਇੱਕ ਸਾਂਝਾ ਉੱਦਮ ਹੈ ਅਤੇ ਇੱਕ ਰਾਜ ਸਰਕਾਰ ਦੀ ਕੰਪਨੀ ਵਜੋਂ ਕੰਮ ਕਰਦੀ ਹੈ। ਓਪੀਜੀਸੀ ਬਿਜਲੀ ਉਤਪਾਦਨ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ।

 

ਸੀਸੀਆਈ ਦੇ ਵਿਸਥਾਰਿਤ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ

 

 

****

 

ਆਰਐੱਮ / ਕੇਐੱਮਐੱਨ




(Release ID: 1642480) Visitor Counter : 129