ਰਸਾਇਣ ਤੇ ਖਾਦ ਮੰਤਰਾਲਾ

ਆਰਸੀਐੱਫ ਨੇ ਭਾਰਤ ਦੇ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਵਿੱਚ ਬਹੁਤ ਯੋਗਦਾਨ ਦਿੱਤਾ ਹੈ

ਚਾਲੂ ਵਿੱਤੀ ਵਰ੍ਹੇ ਵਿੱਚ 27 ਜੁਲਾਈ 2020 ਤੱਕ ਆਰਸੀਐੱਫ ਦੇ ਉਦਯੋਗਿਕ ਉਤਪਾਦਾਂ ਦੀ ਸੰਚਿਤ ਵਿਕਰੀ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ

Posted On: 30 JUL 2020 1:03PM by PIB Chandigarh

ਰਸਾਇਣ ਅਤੇ ਖਾਦ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਅਦਾਰੇ, ਰਾਸ਼ਟਰੀਯ ਕੈਮੀਕਲਸ ਐਂਡ ਫਰਟੀਲਾਈਜ਼ਰਸ ਲਿਮਿਟਿਡ (ਆਰਸੀਐੱਫ) ਕੋਵਿਡ-19 ਦੀ ਚੁਣੌਤੀਪੂਰਨ ਸਥਿਤੀ ਦੇ ਬਾਵਜੂਦ ਆਪਣੇ ਕਾਰਜਾਂ ਦੇ ਸੰਚਾਲਨ ਵਿੱਚ ਸਫਲ ਰਿਹਾ ਹੈ ਅਤੇ ਚਾਲੂ ਵਿੱਤ ਵਰ੍ਹੇ ਵਿੱਚ 27 ਜੁਲਾਈ 2020 ਤੱਕ ਇਸ ਨੇ ਉਦਯੋਗਿਕ ਉਤਪਾਦਾਂ ਦੀ ਵਿਕਰੀ ਵਿੱਚ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

 

ਕੰਪਨੀ ਦੇ ਕਥਨ ਦੇ ਅਨੁਸਾਰ, 100 ਕਰੋੜ ਰੁਪਏ ਦੀ ਵਿਕਰੀ 67 ਦਿਨਾਂ ਵਿੱਚ ਹਾਸਲ ਕੀਤੀ ਗਈ, ਜਦੋਂਕਿ ਅਗਲੇ 100 ਕਰੋੜ ਰੁਪਏ ਦੀ ਵਿਕਰੀ ਵਿੱਚ ਸਿਰਫ 15 ਦਿਨ ਲੱਗੇ। ਆਰਸੀਐੱਫ ਦੇ ਉਦਯੋਗਿਕ ਉਤਪਾਦ ਵਿਭਾਗ (ਆਈਪੀਡੀ) ਵਿੱਚ ਕੁੱਲ 23 ਉਤਪਾਦ ਹਨ, ਜਿਨ੍ਹਾਂ ਦੀ ਹੋਰ ਉਦਯੋਗਾਂ, ਜਿਵੇਂ ਫਾਰਮਾਸੀਊਟੀਕਲਸ, ਕੀਟ ਨਾਸ਼ਕ, ਖਨਨ, ਬੇਕਰੀ ਉਤਪਾਦ, ਫਾਈਬਰ, ਚਮੜਾ ਆਦਿ ਵਿੱਚ ਕੱਚੇ ਮਾਲ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਦੇਸ਼ ਦੇ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਆਰਸੀਐੱਫ ਇੱਕ ਮਜ਼ਬੂਤ ਪ੍ਰੇਰਕ ਸ਼ਕਤੀ ਬਣਿਆ ਹੋਇਆ ਹੈ।

ਕੰਪਨੀ ਨੇ ''ਖਾਦ ਸੁਰੱਖਿਆ'' ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਵਿਡ ਮਹਾਮਾਰੀ ਦੇ ਕਾਰਨ ਵਿਸ਼ੇਸ਼ ਰੂਪ ਤੋਂ ਸਪਲਾਈ ਚੇਨ ਲੌਜਿਸਿਟਿਕਸ ਜਿਹੀਆਂ ਕਈ ਔਕੜਾਂ ਦੇ ਬਾਵਜੂਦ, ਆਰਸੀਐੱਫ 2020-21 ਦੀ ਪਹਿਲੀ ਤਿਮਾਹੀ ਵਿੱਚ 5.9 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦਾ ਉਤਪਾਦਨ ਕਰਨ ਵਿੱਚ ਸਫਲ ਰਿਹਾ ਹੈ ਅਤੇ ਜੁਲਾਈ, 2020 ਵਿੱਚ 2.3 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ। ਦੇਸ਼ ਵਿੱਚ ਖਾਦਾਂ ਦੀ ਘਾਟ ਦੂਰ ਕਰਨ ਦੇ ਲਈ ਆਰਸੀਐੱਫ ਨੇ ਵੱਖ-ਵੱਖ ਗਰੇਡਾਂ ਦੇ 2 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦਾ ਇੰਪੋਰਟ ਕੀਤਾ ਹੈ। ਸਟੇਟ ਟਰੇਡਿੰਗ ਐਂਟਰਪ੍ਰਾਈਜ਼ ਦੇ ਰੂਪ ਵਿੱਚ, ਕੰਪਨੀ ਨੇ ਖਾਦ ਵਿਭਾਗ ਦੇ ਲਈ 13 ਲੱਖ ਮੀਟ੍ਰਿਕ ਟਨ ਯੂਰੀਆ ਦਾ ਇੰਪੋਰਟ ਕੀਤਾ ਹੈ। 

 

ਸਮਾਜਿਕ ਰੂਪ ਨਾਲ ਜਿੰਮੇਵਾਰ ਕਾਰਪੋਰੇਟ ਦੇ ਰੂਪ ਵਿੱਚ ਕੰਪਨੀ ਨੇ ਕੋਵਿਡ-19 ਮਹਾਮਾਰੀ ਨਾਲ ਮੁਕਾਬਲਾ ਕਰਨ ਦੀ ਦਿਸ਼ਾ ਵਿੱਚ ਕਈ ਮਾਧਿਅਮਾਂ ਨਾਲ ਯੋਗਦਾਨ ਦਿੱਤਾ ਹੈ। ਆਰਸੀਐੱਫ ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਅਤੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪੂਰੇ ਮਨ ਨਾਲ ਯੋਗਦਾਨ ਦਿੱਤਾ ਹੈ। ਕੰਪਨੀ ਨੇ ਆਪਣਾ ਹੋਸਟਲ ਕੰਪਲੈਕਸ ਇੱਕ ਕੋਵਿਡ ਦੇਖਭਾਲ਼ ਕੇਂਦਰ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਹੈ। ਕੰਪਨੀ ਨੇ ਹੋਰ ਸਹਾਇਕ ਸਰਗਰਮੀਆਂ ਦੇ ਨਾਲ ਅਲੀਬਾਗ ਵਿੱਚ ਕਲੈਕਟਰ ਦਫ਼ਤਰ ਨੂੰ ਇੱਕ ਐੈਂਬੂਲੈਂਸ ਵੀ ਪ੍ਰਦਾਨ ਕੀਤੀ ਹੈ।

 

ਇਸ ਸਮੇਂ ਦੇ ਦੌਰਾਨ, ਆਰਸੀਐੱਫ ਨੇ ਅਥਾਰਿਟੀਆਂ ਦੁਆਰਾ ਮਿਲੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਹੈ। ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਦੇ ਸਹਿਯੋਗ ਅਤੇ ਖਾਦ ਵਿਭਾਗ, ਭਾਰਤ ਸਰਕਾਰ ਦੇ ਸਮਰਥਨ ਅਤੇ ਮਾਰਗਦਰਸ਼ਨ ਦੇ ਨਾਲ, ਖਾਦਾਂ ਅਤੇ ਉਦਯੋਗਿਕ ਉਤਪਾਦਾਂ ਦਾ ਨਿਰਵਿਘਨ ਉਤਪਾਦਨ ਸੁਨਿਸ਼ਚਿਤ ਕੀਤਾ ਹੈ। 

 

******

ਆਰਸੀਜੇ/ਆਰਕੇਐੱਮ


(Release ID: 1642379) Visitor Counter : 174