ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਰਾਸ਼ਟਰੀ ਸਿੱਖਿਆ ਨੀਤੀ 2020 ਨਾਲ ਦੇਸ਼ ਵਿੱਚ ਸਕੂਲ ਅਤੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨਸ਼ੀਲ ਸੁਧਾਰ ਆਵੇਗਾ - ਮਨੁੱਖੀ ਸਰੋਤ ਵਿਕਾਸ ਮੰਤਰੀ
ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਵੱਡੇ ਸਲਾਹ-ਮਸ਼ਵਰੇ ਅਤੇ ਵਿਚਾਰ ਵਟਾਂਦਰੇ ਦਾ ਨਤੀਜਾ ਹੈ - ਸ਼੍ਰੀ ਰਮੇਸ਼ ਪੋਖਰੀਆਲ ‘ਨਿਸ਼ੰਕ’
ਰਾਸ਼ਟਰੀ ਸਿੱਖਿਆ ਨੀਤੀ 2020 ਇਸ ਦੇਸ਼ ਦੇ ਵਿਦਿਅਕ ਇਤਿਹਾਸ ਵਿੱਚ ਸਭ ਤੋਂ ਵਿਆਪਕ, ਪਰਿਵਰਤਨਸ਼ੀਲ ਅਤੇ ਭਵਿੱਖਵਾਦੀ ਨੀਤੀ ਦਾ ਦਸਤਾਵੇਜ਼ ਹੈ - ਸ਼੍ਰੀ ਸੰਜੇ ਧੋਤਰੇ

Posted On: 29 JUL 2020 8:40PM by PIB Chandigarh

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕਨੇ ਕਿਹਾ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਨਾਲ ਦੇਸ਼ ਵਿੱਚ ਸਕੂਲ ਅਤੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨਸ਼ੀਲ ਸੁਧਾਰ ਆਵੇਗਾਮੰਤਰੀ ਮੰਡਲ ਵੱਲੋਂ ਨਵੀਂ ਸਿੱਖਿਆ ਨੀਤੀ 2020 ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਅੱਜ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਵੱਡੇ ਸਲਾਹ-ਮਸ਼ਵਰੇ ਅਤੇ ਵਿਚਾਰ ਵਟਾਂਦਰੇ ਦਾ ਨਤੀਜਾ ਹੈ| ਕੇਂਦਰੀ ਮੰਤਰੀ ਨੇ ਦੱਸਿਆ ਕਿ ਖਰੜੇ ਨੂੰ ਸਲਾਹ ਮਸ਼ਵਰੇ ਦੇ ਲਈ ਜਨਤਕ ਖੇਤਰ ਵਿੱਚ ਰੱਖਣ ਤੋਂ ਬਾਅਦ 2.25 ਲੱਖ ਸੁਝਾਅ ਮਿਲੇ ਹਨ।

ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪ੍ਰਵਾਨਗੀ ਦੇਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੰਤਰੀ ਮੰਡਲ ਦਾ ਧੰਨਵਾਦ ਕਰਦਿਆਂ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕਨੇ ਕਿਹਾ ਕਿ ਇਸ ਨੀਤੀ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਭਾਰਤ, ਦੁਨੀਆ ਵਿੱਚ ਗਿਆਨ ਦੇ ਇੱਕ ਮਹਾਨ ਕੇਂਦਰ ਅਤੇ ਸਿੱਖਿਆ ਮੰਜ਼ਿਲ ਵਜੋਂ ਉਭਰੇਗਾ।

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਨਵੇਂ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਕੇਂਦਰੀ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਦੇ ਲਈ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਾਰੇ ਹਿੱਤਧਾਰਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੇਸ਼ ਦੇ ਲਈ ਇਤਿਹਾਸਿਕ ਪਲ ਹੈਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਪੂਰੇ ਭਾਰਤ ਵਿੱਚ ਉੱਚ ਪੱਧਰੀ ਗੁਣਵਤਾ ਵਾਲੀ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਸਿੱਖਿਆ ਤੱਕ ਸਰਵ ਵਿਆਪਕ ਪਹੁੰਚ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਾਜਿਕ ਸਮਰੱਥਾਵਾਂ, ਸੰਵੇਦਨਸ਼ੀਲਤਾ, ਚੰਗੇ ਵਤੀਰੇ, ਨੈਤਿਕਤਾ, ਟੀਮ ਵਰਕ ਅਤੇ ਬੱਚਿਆਂ ਦੇ ਵਿੱਚ ਸਹਿਯੋਗ ਤੇ ਧਿਆਨ ਕੇਂਦਰਤ ਕਰਾਂਗੇ|

ਇਹ 21 ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ ਇਹ ਸਿੱਖਿਆ ਤੇ 24 ਸਾਲ ਪੁਰਾਣੀ ਰਾਸ਼ਟਰੀ ਨੀਤੀ (ਐੱਨਪੀਈ), 1986 ਦੀ ਜਗ੍ਹਾ ਲਵੇਗੀ| ਪਹੁੰਚ, ਨਿਰਪੱਖਤਾ, ਗੁਣਵਤਾ, ਕਿਫਾਇਤੀ ਅਤੇ ਜਵਾਬਦੇਹੀ ਦੇ ਬੁਨਿਆਦੀ ਆਧਾਰਾਂ ਤੇ ਬਣੀ ਇਹ ਨੀਤੀ ਸਥਿਰ ਵਿਕਾਸ ਨੂੰ ਲੈ ਕੇ ਹੈ ਏਜੰਡਾ 2030 ਨਾਲ ਜੁੜੀ ਹੋਈ ਹੈ ਅਤੇ ਇਸਦਾ ਉਦੇਸ਼ ਸਕੂਲ ਅਤੇ ਕਾਲਜ ਸਿੱਖਿਆ ਦੋਵਾਂ ਨੂੰ ਵਧੇਰੇ ਸੰਪੂਰਨ ਬਣਾ ਕੇ ਭਾਰਤ ਨੂੰ ਇੱਕ ਜੀਵੰਤ ਗਿਆਨ ਵਾਲੇ ਸਮਾਜ ਅਤੇ ਵਿਸ਼ਵਵਿਆਪੀ ਗਿਆਨ ਮਹਾਂ ਸ਼ਕਤੀ ਵਿੱਚ ਬਦਲਣਾ ਹੈ| ਨਾਲ ਹੀ ਇਸਦਾ ਮਕਸਦ 21 ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਕੂਲ, ਲਚਕੀਲਾ, ਬਹੁ-ਅਨੁਸ਼ਾਸਨੀ ਅਤੇ ਹਰੇਕ ਵਿਦਿਆਰਥੀ ਦੀਆਂ ਵਿਲੱਖਣ ਯੋਗਤਾਵਾਂ ਨੂੰ ਸਾਹਮਣੇ ਲਿਆਉਣਾ ਹੈ|

ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਇਸ ਦੇਸ਼ ਦੇ ਵਿਦਿਅਕ ਇਤਿਹਾਸ ਵਿੱਚ ਸਭ ਤੋਂ ਵਿਆਪਕ, ਪਰਿਵਰਤਨਸ਼ੀਲ ਅਤੇ ਭਵਿੱਖਵਾਦੀ ਨੀਤੀ ਦਾ ਦਸਤਾਵੇਜ਼ ਹੈ। ਇਹ ਨੀਤੀ ਹਰੇਕ ਅਤੇ ਸਾਰਿਆਂ ਦੇ ਲਈ ਗੁਣਵੱਤਾ ਅਤੇ ਨਤੀਜਿਆਂ-ਅਧਾਰਤ ਸਿੱਖਿਆ ਮੁਹੱਈਆ ਕਰਾਉਣ ਨੂੰ ਲੈ ਕੇ ਕਿਸੇ ਵੀ ਰੁਕਾਵਟ ਨੂੰ ਮਾਨਤਾ ਨਹੀਂ ਦਿੰਦੀ ਹੈ| ਇਸ ਵਿੱਚ ਹੁਣ ਬੱਚਿਆਂ ਨੂੰ ਉਨ੍ਹਾਂ ਦੀ ਦੇਖਭਾਲ ਅਤੇ ਸਿੱਖਿਆ ਦੇ ਲਈ ਸਭ ਤੋਂ ਅਹਿਮ ਸਾਲਾਂ ਦੇ ਦੌਰਾਨ, ਭਾਵ 3-5 ਸਾਲ ਨੂੰ ਸ਼ਾਮਲ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਆਲੋਚਨਾਤਮਕ ਸੋਚ, ਅਨੁਭਵੀ ਅਤੇ ਕਿੱਤਾਮੁਖੀ ਸਿੱਖਿਆ, ਸਿਖਲਾਈ ਵਿੱਚ ਲਚਕਤਾ,ਜੀਵਨ ਹੁਨਰਾਂ ਤੇ ਧਿਆਨ ਕੇਂਦਰਤ ਕਰਨਾ, ਬਹੁ-ਅਨੁਸ਼ਾਸਨੀ ਅਤੇ ਨਿਰੰਤਰ ਸਮੀਖਿਆ ਇਸ ਨੀਤੀ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ| 2 ਕਰੋੜ ਸਕੂਲ ਨਾ ਜਾਣ ਵਾਲੇ ਅਤੇ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਵਾਪਸ ਲਿਆਉਣਾ ਅਤੇ 3 ਸਾਲ ਤੋਂ ਸਕੂਲੀ ਸਿੱਖਿਆ ਦਾ ਸਰਵ- ਵਿਆਪੀਕਰਨ, ਕੋਈ ਵੀ ਵਾਂਝਾ ਨਾ ਰਹੇ ਦੇ ਦਰਸ਼ਨ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ| ਅਕਾਦਮਿਕ ਬੈਂਕ ਆਫ਼ ਕ੍ਰੈਡਿਟਸ, ਨੈਸ਼ਨਲ ਰਿਸਰਚ ਫਾਉਂਡੇਸ਼ਨ ਅਤੇ ਨੈਸ਼ਨਲ ਮਿਸ਼ਨ ਆਨ ਫਾਉਂਡੇਸ਼ਨ ਲਿਟਰੇਸੀ ਐਂਡ ਨਿਊਮੇਰਸੀ ਕੁਝ ਇਤਿਹਾਸਕ ਨੀਤੀਆਂ ਹਨ, ਜਿਹੜੀਆਂ ਸਾਡੇ ਵਿਦਿਅਕ ਵਾਤਾਵਰਣ ਨੂੰ ਮੂਲ ਰੂਪ ਵਿੱਚ ਬਦਲ ਦੇਣਗੀਆਂ|

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਬਾਰੇ ਵਿੱਚ ਵਿਸਥਾਰ ਨਾਲ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ|

***

ਐੱਨਬੀ / ਏਕੇਜੇ / ਏਕੇ(Release ID: 1642293) Visitor Counter : 224