ਬਿਜਲੀ ਮੰਤਰਾਲਾ

ਪੀਐੱਫਸੀ ਨੇ ਆਈਆਈਟੀ- ਕਾਨਪੁਰ ਦੇ ਨਾਲ ਸਮਾਰਟ ਗਰਿੱਡ ਟੈਕਨੋਲੋਜੀ ਵਿੱਚ ਸਿਖਲਾਈ, ਖੋਜ ਅਤੇ ਉੱਦਮਤਾ ਵਿਕਾਸ ਲਈ ਸਮਝੌਤੇ 'ਤੇ ਦਸਤਖਤ ਕੀਤੇ

Posted On: 29 JUL 2020 3:26PM by PIB Chandigarh

ਬਿਜਲੀ ਮੰਤਰਾਲੇ ਅਤੇ ਦੇਸ਼ ਦੀ ਪ੍ਰਮੁੱਖ ਐੱਨਬੀਐੱਫਸੀ ਦੇ ਤਹਿਤ ਇੱਕ ਪੀਐੱਸਯੂ, ਪਾਵਰ ਫਾਇਨੈਂਸ ਕਾਰਪੋਰੇਸ਼ਨ (ਪੀਐੱਫਸੀ) ਨੇ ਸਮਾਰਟ ਗਰਿੱਡ ਟੈਕਨੋਲੋਜੀ ਵਿੱਚ ਸਿਖਲਾਈ, ਖੋਜ ਅਤੇ ਉੱਦਮਤਾ ਵਿਕਾਸ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ- ਕਾਨਪੁਰ (ਆਈਆਈਟੀ-ਕੇ) ਨਾਲ ਇੱਕ ਸਮਝੌਤੇ ʼਤੇ ਦਸਤਖਤ ਕੀਤੇ। ਸਮਝੌਤੇ ਦੇ ਤਹਿਤ, ਪੀਐੱਫਸੀ ਆਪਣੀ ਸੀਐੱਸਆਰ ਪਹਿਲ ਦੇ ਅੰਤਰਗਤ ਆਈਆਈਟੀ ਕਾਨਪੁਰ ਨੂੰ 2,38,97,000 / - ਰੁਪਏ(ਦੋ ਕਰੋੜ ਅਠੱਤੀ ਲੱਖ ਸਤਾਨਵੇਂ ਹਜ਼ਾਰ ਰੁਪਏ ਕੇਵਲ) ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। 

ਪੀਐੱਫਸੀ ਦੇ  ਕਾਰਜਕਾਰੀ ਡਾਇਰੈਕਟਰ (ਸੀਐੱਸਆਰ ਐਂਡ ਐੱਸਡੀ), ਸ਼੍ਰੀ ਆਰ ਮੁਰਾਹਰੀ ( R Murahari) ਨੇ ਸੂਚਿਤ ਕੀਤਾ ਕਿ ਇਸ ਸਮਝੌਤੇ ਦਾ ਉਦੇਸ਼ ਆਈਆਈਟੀ-ਕਾਨਪੁਰ ਨੂੰ ਸਮਾਰਟ ਗਰਿੱਡ ਟੈਕਨੋਲੋਜੀ ਉੱਤੇ ਖੋਜ ਅਤੇ ਵਿਕਾਸ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਪ੍ਰੋਜੈਕਟ ਦੇ ਹਿੱਸੇ ਵਜੋਂ, ਆਈਆਈਟੀ-ਕਾਨਪੁਰ 90 ਪ੍ਰਤੀਭਾਗੀਆਂ ਨੂੰ ਸਮਾਰਟ ਗਰਿੱਡ ਟੈਕਨੋਲੋਜੀ ʼਤੇ ਸਿਖਲਾਈ  ਪ੍ਰਦਾਨ ਕਰੇਗੀ ਅਤੇ 9 ਚੋਣਵੇਂ  ਉਮੀਦਵਾਰਾਂ ਨੂੰ ਸਮਾਰਟ ਗਰਿੱਡ ਟੈਕਨੋਲੋਜੀ 'ਤੇ ਵਿਚਾਰ-ਸ਼ੈਲੀ ਦੇ ਵਿਕਾਸ ਲਈ ਫੈਲੋਸ਼ਿਪ ਪ੍ਰਦਾਨ ਕਰੇਗੀ। ਫੈਲੋਜ਼ ਦੀ ਆਈਆਈਟੀ-ਕਾਨਪੁਰ ਦੇ ਸਟਾਰਟ-ਅੱਪ ਇਨੋਵੇਸ਼ਨ ਐਂਡ ਇਨਕਯੂਬੇਸ਼ਨ ਸੈਂਟਰ (ਐੱਸਆਈਆਈਸੀ) ਦੁਆਰਾ ਸਹਾਇਤਾ ਕੀਤੀ ਜਾਏਗੀ ਅਤੇ ਉੱਦਮ ਸਬੰਧੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਪੀਐੱਫਸੀ ਦੇ ਚੀਫ਼ ਜਨਰਲ ਮੈਨੇਜਰ (ਸੀਐੱਸਆਰ ਐਂਡ ਐੱਸਡੀ), ਸ਼੍ਰੀ ਐੱਮ ਪ੍ਰਭਾਕਰ ਦਾਸ  ਅਤੇ ਪ੍ਰੋਫੈਸਰ ਜਯੰਤ ਕੁਮਾਰ ਸਿੰਘ (Jayant Kumar Singh), ਡੀਨ ਰਿਸੋਰਸ ਐਂਡ ਐਲੁਮਨੀ, ਆਈਆਈਟੀ-ਕਾਨਪੁਰ ਨੇ ਸਬੰਧਤ ਸੰਸਥਾਵਾਂ ਦੀ ਤਰਫ ਤੋਂ ਇੱਕ ਵਰਚੁਅਲ ਪਲੈਟਫਾਰਮ ʼਤੇ ਸਮਝੌਤੇ ਉੱਤੇ ਦਸਤਖਤ ਕੀਤੇ।

********

ਆਰਸੀਜੇ/ਐੱਮ



(Release ID: 1642206) Visitor Counter : 144