ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਰੋਜ਼ਾਨਾ ਕੁੱਲ ਬਿਜਲੀ ਦਾ ਉੱਚਤਮ ਉਤਪਾਦਨ 977.07 ਮਿਲੀਅਨ ਯੂਨਿਟ ਹਾਸਲ ਕੀਤਾ

Posted On: 29 JUL 2020 2:16PM by PIB Chandigarh

 

ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਇੱਕ ਅਦਾਰੇ (ਪੀਐੱਸਯੂ – PSU) ਅਤੇ ਦੇਸ਼ ਦੀ ਸਭ ਤੋਂ ਵਿਸ਼ਾਲ ਬਿਜਲੀ ਉਤਪਾਦਨ ਕੰਪਨੀ ਐੱਨਟੀਪੀਸੀ ਲਿਮਿਟੇਡ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਸ ਕੰਪਨੀ ਨੇ 28 ਜੁਲਾਈ, 2020 ਨੂੰ ਰੋਜ਼ਾਨਾ ਕੁੱਲ ਬਿਜਲੀ ਦਾ ਉੱਚਤਮ ਉਤਪਾਦਨ 977.07 ਮਿਲੀਅਨ ਯੂਨਿਟ (ਐੱਮਯੂ – MU) ਹਾਸਲ ਕਰ ਲਿਆ ਹੈ। ਐੱਨਟੀਪੀਸੀ ਦੇ ਕੁੱਲ ਬਿਜਲੀ ਉਤਪਾਦਨ ਵਿੱਚ ਇਸ ਦੀਆਂ ਸਹਾਇਕ ਤੇ ਜੇਵੀ ਕੰਪਨੀਆਂ ਤੋਂ ਪੈਦਾ ਹੋਈ ਬਿਜਲੀ ਵੀ ਸ਼ਾਮਲ ਹੈ।
ਐੱਨਟੀਪੀਸੀ ਨੇ ਕਿਹਾ ਹੈ ਕਿ ਇਸ ਦੇ ਪੰਜ ਬਿਜਲੀ ਸਟੇਸ਼ਨ – ਛੱਤੀਸਗੜ੍ਹ ਵਿੱਚ ਕੋਰਬਾ, ਸਿਪਾਅ ਤੇ ਲਾਰਾ, ਓਡੀਸ਼ਾ ਵਿੱਚ ਤਲਚਰ ਕਨਿਹਾ ਅਤੇ ਹਿਮਾਚਲ ਪ੍ਰਦੇਸ਼ ੳਚ ਕੋਲਡੈਮ ਹਾਈਡ੍ਰੋ ਨੇ ਇਸ ਦਿਨ ਵਿਲੱਖਣ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ 100% ਪਲਾਂਟ ਲੋਡ ਫ਼ੈਕਟਰ (ਪੀਐੱਲਐੱਫ਼ – PLF) ਹਾਸਲ ਕਰ ਲਿਆ ਹੈ। ਐੱਨਟੀਪੀਸੀ ਦਾ ਇਸ ਤੋਂ ਪਿਛਲਾ ਸਰਬੋਤਮ ਰੋਜ਼ਾਨਾ ਉਤਪਾਦਨ 935.46 ਮਿਲੀਅਨ ਯੂਨਿਟ ਸੀ, ਜੋ 12 ਮਾਰਚ, 2019 ਨੂੰ ਹਾਸਲ ਕੀਤਾ ਗਿਆ ਸੀ।
62910 ਮੈਗਾਟ ਦੀ ਕੁੱਲ ਸਥਾਪਤ ਸਮਰੱਥਾ ਨਾਲ, ਐੱਨਟੀਪੀਸੀ ਗਰੁੱਪ ਦੇ 70 ਬਿਜਲੀ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 25 ਸਹਾਇਕ ਤੇ ਜੇਵੀ ਬਿਜਲੀ ਸਟੇਸ਼ਨਾਂ ਸਮੇਤ 24 ਕੋਲੇ, 7 ਕੰਬਾਈਂਡ ਸਾਈਕਲ ਗੈਸ/ਤਰਲ ਈਂਧਨ, 1 ਹਾਈਡ੍ਰੋ, 13 ਅਖੁੱਟ ਊਰਜਾ ਨਾਲ ਚੱਲਦੇ ਹਨ।
********
ਆਰਸੀਜੇ/ਐੱਮ



(Release ID: 1642138) Visitor Counter : 155