ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪੀਐਮਜੀਕੇਏ -2 ਦੇ ਤਹਿਤ ਅਨਾਜ ਵੰਡ ਦੀ ਸ਼ੁਰੂਆਤ; ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕੁੱਲ 33.40 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ।
ਭਾਰਤੀ ਖੁਰਾਕ ਨਿਗਮ ਨੇ ਅਨਾਜ ਦੀ ਖਰੀਦ ਵਿਚ ਨਵੇਂ ਰਿਕਾਰਡ ਕਾਇਮ ਕੀਤੇ; ਹਾਲ ਹੀ ਵਿੱਚ ਮੁਕੰਮਲ ਹੋਏ ਫਸਲ ਦੇ ਸੀਜ਼ਨ ਵਿਚ 389.76 ਲੱਖ ਮੀਟ੍ਰਿਕ ਟਨ ਕਣਕ ਅਤੇ 504.91 ਲੱਖ ਮੀਟ੍ਰਿਕ ਟਨ ਚਾਵਲ ਦੀ ਖਰੀਦ ਕੀਤੀ ਗਈ।
Posted On:
28 JUL 2020 7:20PM by PIB Chandigarh
ਅਪ੍ਰੈਲ ਤੋਂ ਜੂਨ 2020 ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ, ਭਾਰਤ ਸਰਕਾਰ ਨੇ ਜੁਲਾਈ ਤੋਂ ਨਵੰਬਰ 2020 ਤੱਕ ਇਸ ਯੋਜਨਾ ਨੂੰ ਹੋਰ 5 ਮਹੀਨਿਆਂ ਲਈ ਵਧਾ ਦਿੱਤੀ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐੱਫਐੱਸਏ) ਅਤੇ ਅੰਤਯੋਦਿਆ ਅੰਨ ਯੋਜਨਾ (ਏਏਵਾਈ )ਦੇ ਅਧੀਨ ਆਉਣ ਵਾਲੇ ਲਗਭਗ 81 ਕਰੋੜ ਲਾਭਪਾਤਰੀਆਂ ਨੂੰ ਇਸ ਸਕੀਮ ਤਹਿਤ 5 ਕਿੱਲੋ ਚਾਵਲ/ਕਣਕ ਮੁਫਤ ਦਿੱਤੀ ਜਾ ਰਹੀ ਹੈ। ਜੁਲਾਈ ਤੋਂ ਨਵੰਬਰ 2020 ਤੱਕ ਪੀਐਮਜੀਕੇਏ-2 ਲਈ ਕੁੱਲ 200.19 ਲੱਖ ਮੀਟ੍ਰਿਕ ਟਨ (91.33 ਲੱਖ ਮੀਟ੍ਰਿਕ ਟਨ ਕਣਕ ਅਤੇ 109.96 ਲੱਖ ਮੀਟ੍ਰਿਕ ਟਨ ਚਾਵਲ)ਅਨਾਜ ਨੂੰ ਵੰਡਿਆ ਜਾਵੇਗਾ । ਇਸ ਯੋਜਨਾ ਨੂੰ ਲੈ ਕੇ ਰਾਜ ਸਰਕਾਰਾਂ ਅਤੇ ਲਾਭਪਾਤਰੀਆਂ ਵੱਲੋਂ ਬਹੁਤ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਇਹ ਯੋਜਨਾ 08.07.20 ਨੂੰ ਚਾਲੂ ਕੀਤੀ ਗਈ ਸੀ ਅਤੇ 27.07.20 ਤੱਕ, 33.40 ਲੱਖ ਮੀਟ੍ਰਿਕ ਟਨ ਹੋਰ ਅਨਾਜ (13.42 ਲੱਖ ਮੀਟ੍ਰਿਕ ਟਨ ਕਣਕ ਅਤੇ 19.98 ਲੱਖ ਮੀਟ੍ਰਿਕ ਟਨ ਚਾਵਲ ) ਪਹਿਲਾਂ ਹੀ ਲਾਭਪਾਤਰੀਆਂ ਨੂੰ ਵੰਡਣ ਲਈ ਰਾਜ ਸਰਕਾਰਾਂ ਨੂੰ ਸੌਂਪ ਦਿੱਤਾ ਗਿਆ ਹੈ, ਜੋ ਕਿ ਜੁਲਾਈ 2020 ਦੇ ਮਹੀਨੇ ਲਈ ਵੰਡ ਦਾ ਲਗਭਗ 83 ਫ਼ੀਸਦ ਹੈ।
ਪੀਐੱਮਜੀਕੇਏਵਾਈ-2 ਦੇ ਲਈ 200.19 ਲੱਖ ਮੀਟ੍ਰਿਕ ਟਨ ਅਨਾਜ ਦੀ ਵਾਧੂ ਵੰਡ ਸ਼ਾਮਿਲ ਹੈ ,ਭਾਰਤ ਸਰਕਾਰ ਵਲੋਂ 5 ਮਹੀਨਿਆਂ ਦੌਰਾਨ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੰਡੇ ਜਾਣ ਵਾਲੇ ਅਨਾਜ ਦੀ ਕੁੱਲ ਮਾਤਰਾ ਦਾ ਲਗਭਗ 455 ਲੱਖ ਮੀਟ੍ਰਿਕ ਟਨ ਹੋਵੇਗਾ। ਐਨਐਫਐਸਏ ਅਤੇ ਏਏਵਾਈ ਦੇ ਅਧੀਨ ਆਉਣ ਵਾਲੇ ਹਰੇਕ ਲਾਭਪਾਤਰੀ ਨੂੰ ਸਬਸਿਡੀ ਵਾਲੇ ਭਾਅ 'ਤੇ ਅਨਾਜ ਦੇ ਨਿਯਮਤ ਕੋਟੇ ਤੋਂ ਇਲਾਵਾ 5 ਕਿਲੋਗ੍ਰਾਮ ਕਣਕ ਜਾਂ ਚਾਵਲ ਬਿਲਕੁਲ ਮੁਫਤ ਦਿੱਤਾ ਜਾਵੇਗਾ।
ਭਾਰਤੀ ਖੁਰਾਕ ਨਿਗਮ (ਐਫਸੀਆਈ) ਵਲੋਂ ਪਹਿਲਾਂ ਹੀ ਵਿਸਥਾਰਤ ਅਤੇ ਲੌਜਿਸਟਿਕਲ ਯੋਜਨਾਬੰਦੀ ਕੀਤੀ ਜਾ ਚੁੱਕੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਨਾਜ ਭੰਡਾਰ ਦੇਸ਼ ਦੇ ਹਰ ਹਿੱਸੇ ਵਿੱਚ ਇਨ੍ਹਾਂ 5 ਮਹੀਨਿਆਂ ਵਿੱਚ ਵੰਡ ਦੇ ਅਨੁਸਾਰ ਪਹੁੰਚੇ। ਇਹ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਇਹ ਆਮ ਅਲਾਟਮੈਂਟ ਨਾਲੋਂ ਦੁੱਗਣੀ ਹੈ ਅਤੇ ਮੌਜੂਦਾ ਗੋਦਾਮ ਸਮਰੱਥਾਵਾਂ ਅਤੇ ਆਵਾਜਾਈ ਪ੍ਰਣਾਲੀਆਂ ਨਿਯਮਤ ਅਲਾਟਮੈਂਟਾਂ 'ਤੇ ਅਧਾਰਤ ਹਨ। ਹਾਲਾਂਕਿ, ਐਫਸੀਆਈ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਲੋਂ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਪ੍ਰਦਾਨ ਕਰਨ ਦੀ ਇਸ ਦੀ ਸਮਰੱਥਾ ਪਹਿਲਾਂ ਹੀ ਤਾਲਾਬੰਦੀ ਦੇ ਸਮੇਂ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ ਜਦੋਂ ਲੌਜਿਸਟਿਕ ਕਾਰਵਾਈਆਂ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਸਥਾਪਤ ਕੀਤੇ ਗਏ ਸਨ। ਇਸ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਨਾਜ ਦੇਸ਼ ਦੇ ਕੋਨੇ-ਕੋਨੇ ਤੱਕ ਵੰਡ ਮੁਤਾਬਕ ਪਹੁੰਚੇ ਅਤੇ ਸਰਕਾਰ ਦਾ ਇਹ ਨਿਸ਼ਾਨਾ ਹੈ ਕਿ ਕੋਈ ਵੀ ਗਰੀਬ ਵਿਅਕਤੀ ਭੁੱਖਾ ਨਾ ਰਹੇ ਅਤੇ ਭੋਜਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ।
ਐਫਸੀਆਈ ਨੇ ਮੌਜੂਦਾ ਸੀਜ਼ਨ ਲਈ ਖਰੀਦ ਕਾਰਜਾਂ ਨੂੰ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ ਅਤੇ ਕਣਕ ਅਤੇ ਝੋਨੇ ਦੀ ਖਰੀਦ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲ ਹੀ ਵਿੱਚ ਮੁਕੰਮਲ ਹੋਏ ਸੀਜ਼ਨ ਦੌਰਾਨ ਕੁੱਲ 389.76 ਲੱਖ ਮੀਟ੍ਰਿਕ ਟਨ ਕਣਕ ਅਤੇ 504.91 ਲੱਖ ਮੀਟ੍ਰਿਕ ਟਨ ਚਾਵਲ ਦੀ ਖਰੀਦ ਕੀਤੀ ਗਈ ਹੈ । ਮੌਨਸੂਨ ਦੇ ਮੌਜੂਦਾ ਵਾਧੇ ਦੇ ਚਲਦਿਆਂ, 2020-21 ਦਾ ਆਉਣ ਵਾਲਾ ਸਾਉਣੀ ਦਾ ਸੀਜ਼ਨ ਵੀ ਵਧੀਆ ਰਹਿਣ ਦੀ ਉਮੀਦ ਹੈ।
****
ਏਪੀਐੱਸ/ਐੱਸਜੀ/ਐੱਮਐੱਸ
(Release ID: 1641997)
Visitor Counter : 226