ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਏਸ਼ੀਅਨ ਇਨਫ਼ਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਗਵਰਨਰ ਬੋਰਡ ਦੀ 5ਵੀਂ ਸਲਾਨਾ ਬੈਠਕ ਵਿੱਚ ਸ਼ਮੂਲੀਅਤ ਕੀਤੀ

Posted On: 28 JUL 2020 6:24PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫ਼ਰੰਸ ਰਾਹੀਂ ਏਸ਼ੀਅਨ ਇਨਫ਼ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਗਵਰਨਰ ਬੋਰਡ ਦੀ 5 ਵੀਂ ਸਲਾਨਾ ਮੀਟਿੰਗ ਵਿੱਚ ਸ਼ਿਰਕਤ ਕੀਤੀ

ਹਰ ਸਾਲ ਸਲਾਨਾ ਬੈਠਕ ਬੈਂਕ ਦੇ ਬੋਰਡ ਆਫ਼ ਗਵਰਨਰਜ਼ ਵਿੱਚ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਮੁੱਖ ਫ਼ੈਸਲੇ ਲੈਣ ਲਈ ਕੀਤੀ ਜਾਂਦੀ ਹੈ ਬੈਠਕ ਵਿੱਚ ਏਆਈਆਈਬੀ ਦੇ ਪ੍ਰਧਾਨ ਦੀ ਚੋਣ ਸੰਬੰਧੀ ਵਿਚਾਰ - ਵਟਾਂਦਰਾ ਹੋਇਆ ਅਤੇ ‘ਏਆਈਆਈਬੀ 2030- ਏਸ਼ੀਆ ਦੇ ਅਗਲੇ ਦਹਾਕੇ ਅੰਦਰ ਵਿਕਾਸ ਦਾ ਸਮਰਥਨ ਵਿਸ਼ੇ ’ਤੇ ਇੱਕ ਗੋਲ-ਮੇਜ਼ ਚਰਚਾ ਸਮੇਤ ਬਾਕੀ ਕੰਮ ਕਾਜਾਂ ਬਾਰੇ ਵਿਆਪਕ ਗੱਲਬਾਤ ਹੋਈ

ਸ਼੍ਰੀਮਤੀ ਸੀਤਾਰਮਨ ਨੇ ਗੋਲਮੇਜ਼ ਚਰਚਾ ਦੌਰਾਨ ਇੱਕ ਮੁੱਖ ਸਪੀਕਰ ਵਜੋਂ ਵਿਚਾਰ ਰੱਖੇ ਉਹਨਾਂ ਆਪਣੀ ਗੱਲਬਾਤ ਦੌਰਾਨ ਕੋਵਿਡ -19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਸਮੇਤ ਮੈਂਬਰ ਦੇਸ਼ਾਂ ਨੂੰ ਤਕਰੀਬਨ 10 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੀ ਫਾਸਟ ਟਰੈਕਿੰਗ ਕਰਨ ਲਈ ਏਆਈਆਈਬੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਸੀਤਾਰਮਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਾਰਕ ਦੇਸ਼ਾਂ ਲਈ ਕੋਵਿਡ -19 ਐਮਰਜੈਂਸੀ ਫੰਡ ਬਣਾਉਣ ਦੀ ਪਹਿਲਕਦਮੀ ਅਤੇ ਕੋਵਿਡ-19 ਨੂੰ ਨਜਿੱਠਣ ਲਈ ਮਹੱਤਵਪੂਰਨ ਮੈਡੀਕਲ ਸਿਹਤ ਕਿੱਟਾਂ ਦੀ ਪੂਰਤੀ ਲਈ ਭਾਰਤ ਦੇ ਯਤਨਾਂ ਅਤੇ ਹੁਣ ਕੋਵਿਡ-19 ਵੈਕਸੀਨ ਟਰਾਇਲਾਂ ਦੇ ਵਿਸ਼ਵਵਿਆਪੀ ਯਤਨਾਂ ਦਾ ਸਮਰਥਨ ਕਰਨ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਵਿੱਤ ਮੰਤਰੀ ਨੇ ‘ਜੀ 20 ਡੈਬਟ ਸਰਵਿਸ ਸਸਪੈਂਸ਼ਨ ਈਨੀਸ਼ੀਏਟਿਵ’ ਵਿੱਚ ਭਾਰਤ ਦੀ ਹਿੱਸੇਦਾਰੀ ਬਾਰੇ ਚਾਨਣਾ ਪਾਇਆ।

ਸ਼੍ਰੀਮਤੀ ਸੀਤਾਰਮਨ ਨੇ ਆਰਥਿਕਤਾ ਦੇ ਸਾਰੇ ਖੇਤਰਾਂ ਅਤੇ ਸਾਰੇ ਵਰਗਾਂ ਲਈ ਭਾਰਤ ਸਰਕਾਰ ਦੁਆਰਾ ਕੋਵਿਡ -19 ਨੂੰ ਰੋਕਣ ਲਈ ਚੁੱਕੇ ਵੱਖ-ਵੱਖ ਕਦਮਾਂ ਦੀ ਰੂਪ ਰੇਖਾ ਬਾਰੇ ਦੱਸਿਆ, ਜਿਨ੍ਹਾਂ ਵਿੱਚ 23 ਬਿਲੀਅਨ ਡਾਲਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀਐੱਮਜੀਕੇਪੀ) ਅਤੇ 295 ਬਿਲੀਅਨ ਡਾਲਰ ਦਾ ਆਤਮ-ਨਿਰਭਰ ਭਾਰਤ ਪੈਕੇਜ (ਏਐੱਨਬੀਪੀ) ਸ਼ਾਮਲ ਹਨ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਨੂੰ ਬਦਲਿਆ ਹੈ, ਖ਼ਾਸਕਰ ਕਰਕੇ ਰਿਜ਼ਰਵ ਲੋੜਾਂ ਅਤੇ ਆਰਥਿਕਤਾ ਵਿੱਚ ਲਿਕੁਇਡਿਟੀ ਨੂੰ ਜੀਡੀਪੀ ਦੇ ਲਗਭਗ 3.9 ਫ਼ੀਸਦੀ ਦੀ ਹੱਦ ਤੱਕ ਹੋਰ ਵਧਾਇਆ

ਵਿੱਤ ਮੰਤਰੀ ਨੇ ਜ਼ਿਕਰ ਕੀਤਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ, ਭਾਰਤ ਨੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨਆਈਪੀ) 2020-2025 ਦੀ ਸ਼ੁਰੂਆਤ ਕੀਤੀ ਹੈ, ਜਿਸ ’ਤੇ ਅਨੁਮਾਨਤ 1.4 ਟ੍ਰਿਲੀਅਨ ਡਾਲਰ ਖ਼ਰਚ ਹੋਣਗੇ ਜਿਸ ਨਾਲ ਏਆਈਆਈਬੀ ਦੀ ਭਾਈਵਾਲੀ ਲਈ ਨਵੇਂ ਨਿਵੇਸ਼ ਦੇ ਮੌਕੇ ਪੈਦਾ ਹੋਣਗੇਇਸ ਤੋਂ ਇਲਾਵਾ, ਉਨ੍ਹਾਂ ਨੇ ਬੈਂਕ ਤੋਂ ਨਵੇਂ ਵਿੱਤ ਯੰਤਰਾਂ ਦੀ ਸ਼ੁਰੂਆਤ, ਨਿੱਜੀ ਖੇਤਰ ਲਈ ਵਿੱਤ, ਐੱਸਡੀਜੀ 2030 ਪ੍ਰਾਪਤੀ ਲਈ ਸਮਾਜਿਕ ਬੁਨਿਆਦੀ ਢਾਂਚੇ ਲਈ ਵਿੱਤ ਵਰਗੀਆਂ ਕੁੱਝ ਆਸ਼ਾਵਾਂ ਦਾ ਜ਼ਿਕਰ ਕੀਤਾ ਅਤੇ ਜਲਵਾਯੂ ਪ੍ਰਤੀਰੋਧ ਅਤੇ ਟਿਕਾਉ ਊਰਜਾ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਕੋਵਿਡ -19 ਰਿਕਵਰੀ ਕਦਮਾਂ ਨਾਲ ਜੋੜਨ ਦੀ ਗੱਲ ਕੀਤੀ ਸ਼੍ਰੀਮਤੀ ਸੀਤਾਰਮਨ ਨੇ ਬੈਂਕ ਨੂੰ ਇੱਕ ਖੇਤਰੀ ਪੱਧਰ 'ਤੇ ਮੌਜੂਦਗੀ ਰੱਖਣ ਦਾ ਸੁਝਾਅ ਵੀ ਦਿੱਤਾ,ਜੋ ਪ੍ਰੋਜੈਕਟ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਅਮਲ ਵਿੱਚ ਸਹਾਇਤਾ ਕਰੇਗੀ।

ਵਿੱਤ ਮੰਤਰੀ ਨੇ ਏਆਈਆਈਬੀ ਮੈਨੇਜਮੈਂਟ ਦੀ ਪੰਜ ਸਾਲਾਂ ਦੇ ਥੋੜ੍ਹੇ ਵਕਫ਼ੇ ਅੰਦਰ ਚੰਗੇ ਵਿਕਾਸ ਲਈ ਪ੍ਰਸ਼ੰਸਾ ਕੀਤੀ ਅਤੇ ਬੈਂਕ ਦੇ ਭਵਿੱਖ ਦੇ ਯਤਨਾਂ ਵਿੱਚ ਸਫ਼ਲਤਾ ਦੀ ਕਾਮਨਾ ਕੀਤੀ ਹੈ।

****

ਆਰਐੱਮ / ਕੇਐੱਮਐੱਨ



(Release ID: 1641991) Visitor Counter : 197