ਰੇਲ ਮੰਤਰਾਲਾ

ਮਿਸ਼ਨ ਮੋਡ ʼਤੇ ਕੰਮ ਕਰਦੇ ਹੋਏ ਰੇਲਵੇ ਨੇ ਕੋਵਿਡ 19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਮਾਲ ਢੋਆ-ਢੋਆਈ ਨੂੰ ਪਿਛਲੇ ਸਾਲ ਦੇ ਪੱਧਰ ਤੋਂ ਅੱਗੇ ਵਧਾਇਆ

27 ਜੁਲਾਈ 2020 ਨੂੰ ਮਾਲ ਲੋਡਿੰਗ 3.13 ਮੀਟਰਕ ਟਨ ਰਹੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵਧੇਰੇ ਹੈ
27 ਜੁਲਾਈ 2020 ਨੂੰ ਮਾਲ ਗੱਡੀਆਂ ਦੀ ਔਸਤਨ ਰਫ਼ਤਾਰ ਪਿਛਲੇ ਸਾਲ ਦੀ ਇਸੇ ਤਰੀਕ ਦੀ ਤੁਲਨਾ ਵਿੱਚ ਦੁੱਗਣੀ ਨਾਲੋਂ ਵੀ ਵਧੇਰੇ ਹੈ
ਜੁਲਾਈ ਦੇ ਮਹੀਨੇ ਵਿੱਚ, ਮਾਲ ਗੱਡੀਆਂ ਦੀ ਔਸਤ ਗਤੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਲਗਭਗ ਦੁੱਗਣੀ ਹੈ

Posted On: 28 JUL 2020 5:26PM by PIB Chandigarh

ਮਿਸ਼ਨ ਮੋਡ ʼਤੇ ਕੰਮ ਕਰਦੇ ਹੋਏ ਭਾਰਤੀ ਰੇਲਵੇ ਨੇ ਕੋਵਿਡ 19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਪਿਛਲੇ ਸਾਲ ਦੇ ਪੱਧਰ ਦੀ ਤੁਲਨਾ ਵਿੱਚ ਮਾਲ ਢੋਆ-ਢੋਆਈ ਨੂੰ ਹੋਰ ਅੱਗੇ ਵਧਾਉਣ ਦੀ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ 27 ਜੁਲਾਈ 2020 ਨੂੰ ਮਾਲ ਲੋਡਿੰਗ 3.13 ਮੀਟਰਕ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵਧੇਰੇ ਹੈ।

ਇਹ ਜ਼ਿਕਰਯੋਗ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਲੌਕਡਾਊਨ ਦੌਰਾਨ ਦੀਰਘ-ਕਾਲੀ ਅਤੇ ਦੂਰਅੰਦੇਸ਼ੀ ਟੀਚਿਆਂ ਦੀ ਪ੍ਰਾਪਤੀ 'ਤੇ ਜ਼ੋਰ ਦਿੱਤਾ ਸੀ ਇਸੇ ਅਨੁਸਾਰ, ਰੇਲਵੇ ਨੇ ਇਸ ਅਵਧੀ ਵਿੱਚ ਲਗਭਗ 200 ਬੁਨਿਆਦੀ ਢਾਂਚੇ ਦੇ ਕੰਮ ਪੂਰੇ ਕੀਤੇ ਹਨ ਹੁਣ ਰੇਲਵੇ ਨੇ ਮਾਲ ਦੀ ਢੋਆ-ਢੋਆਈ ਵਿੱਚ ਵੀ ਇੱਕ ਵੱਡੀ ਉਪਲੱਬਧੀ ਹਾਸਿਲ ਕਰ ਲਈ ਹੈ।

27 ਜੁਲਾਈ 2020 ਨੂੰ ਮਾਲ ਗੱਡੀਆਂ ਦੀ ਸਤ ਗਤੀ 46.16 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਕਿ ਪਿਛਲੇ ਸਾਲ (22.52 ਕਿਲੋਮੀਟਰ ਪ੍ਰਤੀ ਘੰਟਾ) ਦੀ ਤੁਲਨਾ ਵਿੱਚ ਦੁੱਗਣੀ ਨਾਲੋਂ ਵੀ ਜ਼ਿਆਦਾ ਹੈ ਜੁਲਾਈ ਦੇ ਮਹੀਨੇ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 45.03 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ(23.22 ਕਿਲੋਮੀਟਰ ਪ੍ਰਤੀ ਘੰਟਾ) ਦੇ ਮੁਕਾਬਲੇ ਲਗਭਗ ਦੁੱਗਣੀ ਹੈ  ਪੱਛਮ ਕੇਂਦਰੀ ਰੇਲਵੇ ਔਸਤਨ 54.23 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ, ਉੱਤਰ ਪੂਰਬੀ ਸਰਹੱਦੀ ਰੇਲਵੇ 51 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ , ਪੂਰਬ ਕੇਂਦਰੀ ਰੇਲਵੇ 50.24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ, ਈਸਟ ਕੋਸਟ ਰੇਲਵੇ 41.78 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ, ਦੱਖਣ ਪੂਰਬ ਕੇਂਦਰੀ ਰੇਲਵੇ 42.83 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ, ਦੱਖਣੀ ਪੂਰਬੀ ਰੇਲਵੇ 43.24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਤੇ ਪੱਛਮੀ ਰੇਲਵੇ 44.4 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਭਾਰਤੀ ਰੇਲਵੇ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ ਵਾਲੇ ਉੱਘੇ ਰੇਲਵੇ ਜ਼ੋਨ ਹਨ

27 ਜੁਲਾਈ 2020 ਨੂੰ ਕੁੱਲ ਮਾਲ ਲੋਡਿੰਗ 3.13 ਮਿਲੀਅਨ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵੱਧ ਹੈ। 27 ਜੁਲਾਈ 2020 ਨੂੰ  ਭਾਰਤੀ ਰੇਲਵੇ ਵਿੱਚ ਮਾਲ  ਨਾਲ ਲੱਦੀਆਂ ਕੁੱਲ 1039 ਰੇਕਾਂ ਵਿੱਚ ਅਨਾਜ ਦੀਆਂ 76, ਖਾਦ ਦੀਆਂ 67, ਸਟੀਲ ਦੀਆਂ 49, ਸੀਮੈਂਟ ਦੀਆਂ 113,  ਕੱਚੇ ਲੋਹੇ ਦੀਆਂ 113 ਅਤੇ ਕੋਲੇ ਦੀਆਂ  363 ਰੇਕਾਂ ਸ਼ਾਮਲ ਰਹੀਆਂ

ਇਹ ਜ਼ਿਕਰਯੋਗ ਹੈ ਕਿ ਮਾਲ- ਢੋਆਈ ਵਿੱਚ ਕੀਤੇ ਗਏ ਇਨ੍ਹਾਂ ਸੁਧਾਰਾਂ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਜ਼ੀਰੋ ਅਧਾਰਤ ਸਮਾਂ- ਸਾਰਣੀ ਵਿਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਉਪਰਾਲਿਆਂ ਨਾਲ ਰੇਲਵੇ ਦੀ ਮਾਲ ਢੋਆਈ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ ਅਤੇ ਪੂਰੇ ਦੇਸ਼ ਲਈ ਲਾਗਤ ਕੰਪੀਟੀਟਿਵ ਲੌਜਿਸਟਿਕਸ ਵਿੱਚ ਵੀ ਬਹੁਤ ਹੱਦ ਤੱਕ ਵਾਧਾ ਹੋਵੇਗਾ।

ਇਹ ਵਰਣਨ ਯੋਗ ਹੈ ਕਿ ਰੇਲਵੇ ਦੀ ਮਾਲ-ਢੋਆਈ ਨੂੰ  ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਦੁਆਰਾ ਬਹੁਤ ਸਾਰੀਆਂ ਰਿਆਇਤਾਂ / ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ

 ਰੇਲਵੇ ਦੁਆਰਾ  ਕੋਵਿਡ-19 ਦਾ ਉਪਯੋਗ ਆਪਣੀਆਂ ਹਰ ਪ੍ਰਕਾਰ ਦੀਆਂ ਸਮਰੱਥਾਵਾਂ ਅਤੇ ਕਾਰਗੁਜ਼ਾਰੀਆਂ ਨੂੰ ਬਿਹਤਰ ਬਣਾਉਣ ਲਈ ਇੱਕ ਅਵਸਰ ਵਜੋਂ  ਕੀਤਾ ਗਿਆ ਹੈ

*****

ਡੀਜੇਐੱਨ/ਐੱਮਕੇਵੀ



(Release ID: 1641961) Visitor Counter : 175