ਵਿੱਤ ਮੰਤਰਾਲਾ

ਐੱਫ਼ਆਰਡੀਆਈ ਬਿਲ ਬਾਰੇ ਸਪਸ਼ਟੀਕਰਨ ਐੱਫ਼ਆਰਡੀਆਈ ਬਿਲ ਨੂੰ ਦੁਬਾਰਾ ਪੇਸ਼ ਕਰਨ ਲਈ ਕੋਈ ਫੈਸਲਾ ਨਹੀਂ ਲਿਆ ਗਿਆ

Posted On: 27 JUL 2020 6:47PM by PIB Chandigarh

ਵਿੱਤੀ ਰੈਜ਼ੋਲੂਸ਼ਨ ਐਂਡ ਡਿਪਾਜ਼ਿਟ ਇੰਸ਼ੋਰੈਂਸ ਬਿਲ, 2017 (ਐੱਫ਼ਆਰਡੀਆਈ ਬਿਲ) ਨੂੰ 10 ਅਗਸਤ, 2017 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸਨੂੰ ਸੰਸਦ ਦੀ ਸੰਯੁਕਤ ਕਮੇਟੀ ਨੂੰ ਜਾਂਚ ਅਤੇ ਰਿਪੋਰਟ ਲਈ ਭੇਜਿਆ ਗਿਆ ਸੀ।
ਸਰਕਾਰ ਨੇ ਵਿਸ਼ੇ ਦੀ ਹੋਰ ਵਧੇਰੇ ਵਿਆਖਿਆ ਅਤੇ ਮੁੜ ਵਿਚਾਰ ਲਈ ਅਗਸਤ, 2018 ਵਿੱਚ ਐੱਫ਼ਆਰਡੀਆਈ ਬਿਲ ਵਾਪਸ ਲੈ ਲਿਆ ਸੀ।
ਐੱਫ਼ਆਰਡੀਆਈ ਬਿਲ ਨੂੰ ਦੁਬਾਰਾ ਪੇਸ਼ ਕਰਨ ਬਾਰੇ ਕੁਝ ਮੀਡੀਆ ਰਿਪੋਰਟਾਂ ਹਨ| ਇਹ ਸਪਸ਼ਟ ਕਰਨਾ ਹੈ ਕਿ ਸਰਕਾਰ ਨੇ ਐੱਫ਼ਆਰਡੀਆਈ ਬਿਲ ਨੂੰ ਦੁਬਾਰਾ ਪੇਸ਼ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ।
***
ਆਰਐੱਮ / ਕੇਐੱਮਐੱਨ

 


(Release ID: 1641880) Visitor Counter : 143