ਪ੍ਰਿਥਵੀ ਵਿਗਿਆਨ ਮੰਤਰਾਲਾ

ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਸਥਾਪਨਾ ਦਿਵਸ ਮਨਾਇਆ

ਡਾ. ਹਰਸ਼ ਵਰਧਨ : "ਪ੍ਰਿਥਵੀ-ਵਿਗਿਆਨ ਕੌਸ਼ਲ," "ਜੀਵਨ ਕੌਸ਼ਲ" ਬਣ ਜਾਂਦਾ ਹੈ ਅਤੇ ਇਸ ਲਈ ਪ੍ਰਿਥਵੀ ਵਿਗਿਆਨ ਮੰਤਰਾਲਾ ਨੂੰ ਆਸਾਨੀ ਨਾਲ ਜੀਵਨ ਕੌਸ਼ਲ ਮੰਤਰਾਲਾ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ

ਡਾ. ਹਰਸ਼ ਵਰਧਨ - "ਮੌਸਮ ਅਤੇ ਜਲਵਾਯੂ ਵਿਗਿਆਨਾਂ ਨਾਲ ਭਾਰਤ ਵਿਚ ਟ੍ਰੌਪੀਕਲ ਸਾਈਕਲੋਨਜ਼, ਗਰਮ ਹਵਾਵਾਂ ਅਤੇ ਹਡ਼੍ਹ ਬਾਰੇ ਸਹੀ ਚੇਤਾਵਨੀ ਨਾਲ ਮੈਨੇਜਮੈਂਟ ਪ੍ਰਬੰਧਨ ਲਈ ਦੁਨੀਆ ਦੀਆਂ ਸਰਵਉੱਤਮ ਮੌਸਮ ਸੇਵਾਵਾਂ ਹਨ। ਆਈਐਮਡੀ ਈਐਸਸੀਏਪੀ ਪੈਨਲ ਅਧੀਨ 13 ਮੈਂਬਰ ਦੇਸ਼ਾਂ ਨੂੰ ਟ੍ਰੌਪੀਕਲ ਹਨੇਰੀ ਅਤੇ ਤੂਫਾਨ ਵਿਚ ਵਾਧੇ ਦੀ ਸਲਾਹਕਾਰੀ ਮੁਹੱਈਆ ਕਰਵਾਉਂਦਾ ਹੈ"

ਡਾ. ਹਰਸ਼ ਵਰਧਨ ਨੇ ਐਲਾਨ ਕੀਤਾ, "ਵਾਯੂ ਮੰਡਲੀ ਖੋਜ ਟੈਸਟ ਬੈੱਡਜ਼ ਦੀ ਸਥਾਪਨਾ ਉੱਤੇ, ਟ੍ਰੌਪਿਕਸ ਵਿਚ ਇਕ ਅਨੋਖੀ ਫੈਸਿਲਟੀ ਇੰਸਟ੍ਰੂਮੈਂਟੇਸ਼ਨ ਦੇ ਪਹਿਲੇ ਪੜਾਅ ਨਾਲ 2021 ਵਿਚ ਲਾਂਚ ਕੀਤੀ ਜਾਵੇਗੀ"

ਪ੍ਰਿਥਵੀ ਵਿਗਿਆਨ ਮੰਤਰਾਲਾ - ਨਾਲੇਜ ਰੀਸੋਰਸ ਸੈਂਟਰ ਨੈੱਟਵਰਕ (ਕੇਆਰੀਸੀਨੈਟ) ਅਤੇ ਭਾਰਤ ਮੌਸਮ ਵਿਗਿਆਨ ਵਿਭਾਗ ਲਈ ਮੋਬਾਈਲ ਐਪ 'ਮੌਸਮ' ਲਾਂਚ ਕੀਤਾ ਗਿਆ

Posted On: 27 JUL 2020 3:25PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕਿਹਾ ਹੈ, " ਪ੍ਰਿਥਵੀ ਵਿਗਿਆਨ ਮੰਤਰਾਲਾ ਵਿਸ਼ਵ ਵਿਚ ਇਕ ਅਨੋਖਾ ਸੰਗਠਨ ਹੈ ਜੋ ਪ੍ਰਿਥਵੀ ਵਿਗਿਆਨ ਦੀਆਂ ਸਾਰੀਆਂ ਸ਼ਾਖਾਵਾਂ-ਵਾਤਾਵਰਨ, ਹਾਈਡ੍ਰੋਸਫੇਅਰ, ਕ੍ਰਾਇਓਸਫੇਅਰ ਅਤੇ ਲੀਥੋਸਫੇਰਅਰ ਉੱਤੇ ਪੂਰਾ ਧਿਆਨ ਦੇਂਦਾ ਹੈ" ਉਨ੍ਹਾਂ ਇਹ ਵੀ ਕਿਹਾ, "ਭਾਰਤ ਇਕੋ ਇਕ ਅਜਿਹਾ ਦੇਸ਼ ਹੈ ਜਿਥੇ ਕਿ ਪ੍ਰਿਥਵੀ ਵਿਗਿਆਨਾਂ ਦੇ ਸਾਰੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਨਾਲ ਸੰਬੋਧਨ ਕਰਨ ਵਾਲਾ ਪੂਰਨ ਸਮਰਪਤ ਮੰਤਰਾਲਾ ਹੈ ਇਹ ਘੱਟ ਤੋਂ ਘੱਟ ਸਮੇਂ ਵਿਚ ਸਮੁੱਚੇ ਤਰੀਕੇ ਨਾਲ ਯੋਜਨਾ ਨਿਰਮਾਣ ਅਤੇ ਪ੍ਰਮੁੱਖ ਚਿੰਤਾਵਾਂ ਦੇ ਹੱਲ ਪ੍ਰਤੀ ਸਮੁੱਚੇ ਨਜ਼ਰੀਏ ਦੇ ਵਿਕਾਸ ਵਿਚ ਸਹਾਇਤਾ ਕਰਦਾ ਹੈ ਇਸ ਮੰਤਰਾਲਾ ਨੇ ਅਜੇ ਹਾਲ ਹੀ ਵਿਚ ਕਈ ਵਰਣਨਯੋਗ ਪ੍ਰਾਪਤੀਆਂ ਕੀਤੀਆਂ ਹਨ ਜੋ ਹੋਰ ਦੇਸ਼ਾਂ ਦੇ ਮਗਰ ਲੱਗਣ ਲਈ ਵਿਸ਼ਵ ਮਾਪਦੰਡ ਪੱਧਰ ਦੀਆਂ ਮੰਨੀਆਂ ਜਾਂਦੀਆਂ ਹਨ"

 

ਡਾ. ਹਰਸ਼ ਵਰਧਨ ਅੱਜ ਇਥੇ ਪ੍ਰਿਥਵੀ ਵਿਗਿਆਨ ਮੰਤਰਾਲਾ ਦਾ ਸਥਾਪਨਾ ਦਿਵਸ ਮਨਾਉਣ ਲਈ ਆਯੋਜਿਤ ਇਕ ਸਮਾਰੋਹ ਨੂੰ  ਸੰਬੋਧਨ ਕਰ ਰਹੇ ਸਨ ਪ੍ਰਿਥਵੀ ਵਿਗਿਆਨ ਮੰਤਰਾਲਾ ਦਾ ਗਠਨ ਸਾਲ 2006 ਵਿਚ ਭਾਰਤ ਮੌਸਮ ਵਿਗਿਆਨ ਵਿਭਾਗ, ਰਾਸ਼ਟਰੀ ਮੱਧਮ ਰੇਂਜ ਮੌਸਮ ਪੇਸ਼ਗੀ ਅਨੁਮਾਨ ਕੇਂਦਰ, ਭਾਰਤੀ ਟ੍ਰੌਪੀਕਲ ਮੀਟੀਓਰੋਲੋਜੀ ਸੰਸਥਾਨ. ਭੂ ਰਿਸਕ ਮੁਲਾਂਕਣ ਕੇਂਦਰ ਅਤੇ ਸਮੁੰਦਰ ਵਿਕਾਸ ਮੰਤਰਾਲਾ ਦੇ ਰਲੇਵੇਂ ਰਾਹੀਂ ਕੀਤਾ ਗਿਆ ਸੀ

 

ਇਸ ਸਮਾਰੋਹ ਵਿਚ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਡਾ. ਐਮ ਰਾਜੀਵਨ, ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਸਕੱਤਰ ਡਾ. ਵਿੱਪਨ ਚੰਦਰ, ਮੰਤਰਾਲਾ ਦੇ ਸੀਨੀਅਰ ਵਿਗਿਆਨੀਆਂ ਅਤੇ ਅਧਿਕਾਰੀਆਂ ਅਤੇ ਹੋਰ ਪ੍ਰਸਿੱਧ ਵਿਗਿਆਨੀਆਂ ਨੇ ਵਰਚੁਅਲ ਢੰਗ ਨਾਲ ਵੈਬ-ਕਾਸਟ ਰਾਹੀਂ ਹਿੱਸਾ ਲਿਆ

 

ਡਾ. ਹਰਸ਼ ਵਰਧਨ ਨੇ ਕਿਹਾ, " ਪ੍ਰਿਥਵੀ ਵਿਗਿਆਨ ਇਕ ਸੰਯੋਜਨ ਵਿਗਿਆਨ ਹੈ ਜੋ ਜ਼ਮੀਨ ਦੇ ਭੇਦਾਂ ਦਾ ਖੁਲਾਸਾ ਕਰਨ ਲਈ ਹੋਰ ਸਾਰੇ ਵਿਗਿਆਨਾਂ ਨੂੰ ਆਕਰਸ਼ਤ ਕਰਦਾ ਹੈ ਇਹ ਅਨੋਖਾ ਪਰ ਫਿਰ ਵੀ ਆਤਮ ਨਿਰਭਰ ਹੈ ਪ੍ਰਿਥਵੀ ਵਿਗਿਆਨ ਸਾਨੂੰ ਵਿਸ਼ਵ ਪੱਧਰ ਉੱਤੇ ਸੋਚਣ ਅਤੇ ਸਥਾਨਕ ਤੌਰ ਤੇ ਕੰਮ ਕਰਨ - ਵਿਅਕਤੀ ਵਿਸ਼ੇਸ਼ਾਂ ਅਤੇ ਨਾਗਰਿਕਾਂ ਦੇ ਰੂਪ ਵਿਚ ਸਾਡੇ ਜੀਵਨ ਲਈ ਅਹਿਮ ਮੁੱਦਿਆਂ ਬਾਰੇ ਠੋਸ ਫੈਸਲਾ ਲੈਣ ਦੇ  ਅਧਿਕਾਰ ਵਿਚ ਸਮਰੱਥ ਬਣਾਉਂਦਾ ਹੈ" ਉਨ੍ਹਾਂ ਜ਼ੋਰ ਦੇ ਕੇ ਕਿਹਾ, "ਜੋ ਲੋਕ ਇਹ ਸਮਝਦੇ ਹਨ ਕਿ ਪ੍ਰਿਥਵੀ ਦੀਆਂ ਪ੍ਰਣਾਲੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ ਉਹ ਸੂਚਿਤ ਫੈਸਲੇ ਲੈ ਸਕਦੇ ਹਨ ਉਹ ਸਾਫ ਪਾਣੀ, ਸ਼ਹਿਰੀ ਯੋਜਨਾ ਨਿਰਮਾਣ ਅਤੇ  ਵਿਕਾਸ, ਰਾਸ਼ਟਰੀ ਸੁਰੱਖਿਆ, ਵਿਸ਼ਵ ਪੌਣਪਾਣੀ ਤਬਦੀਲੀ ਅਤੇ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਪ੍ਰਬੰਧਨ ਨਾਲ ਜੁੜੇ ਮੁੱਦਿਆਂ ਉੱਤੇ ਚਰਚਾ ਕਰ ਸਕਦੇ ਹਨ" ਉਨ੍ਹਾਂ ਇਹ ਵੀ ਕਿਹਾ ਕਿ "21ਵੀਂ ਸਦੀ ਵਿਚ ਸਾਨੂੰ ਸੂਚਿਤ ਸ਼ਹਿਰੀ ਬਣਨ ਦੀ ਲੋੜ ਹੈ ਅਤੇ ਵਿਗਿਆਨ ਸਾਨੂੰ ਠੀਕ ਉਸੇ ਜਗ੍ਹਾ ਲੈ ਜਾਂਦਾ ਹੈ" ਉਨ੍ਹਾਂ ਕਿਹਾ, "ਕਿਉਂਕਿ ਪ੍ਰਿਥਵੀ ਵਿਗਿਆਨ ਕੌਸ਼ਲ "ਜੀਵਨ ਕੌਸ਼ਲ" ਬਣ ਜਾਂਦਾ ਹੈ ਅਤੇ ਇਸ ਲਈ ਪ੍ਰਿਥਵੀ ਵਿਗਿਆਨ ਮੰਤਰਾਲਾ ਨੂੰ ਆਸਾਨੀ ਨਾਲ ਜੀਵਨ ਕੌਸ਼ਲ ਮੰਤਰਾਲਾ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ"

 

ਉਨ੍ਹਾਂ ਕਿਹਾ, "ਭਾਰਤ ਨੇ ਪਹਿਲੀ ਵਾਰੀ ਭਵਿੱਖ ਦੇ ਪੌਣਪਾਣੀ ਦੇ ਪੇਸ਼ਗੀ ਅੰਦਾਜ਼ਿਆਂ ਲਈ ਵੀ ਇਕ ਅਰਥ ਸਿਸਟਮ ਮਾਡਲ ਦਾ ਵਿਕਾਸ ਕੀਤਾ ਹੈ ਇਸ ਮਾਡਲ ਦੀ ਸਮਰੱਥਾ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਜਰਮਨੀ ਵਿਚ ਹੋਰ ਮਾਡਲਿੰਗ ਕੇਂਦਰਾਂ ਦੇ ਬਰਾਬਰ ਹੈ ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਦੋ ਸਾਲਾਂ ਵਿਚ ਦੋ ਜਹਾਜ਼ਾਂ ਦੇ ਨਾਲ ਪ੍ਰਯੋਗ ਦਾ ਸੰਚਾਲਨ ਕਰਨ ਰਾਹੀਂ ਬਨਾਵਟੀ ਵਰਖਾ ਕਰਵਾਉਣ ਅਤੇ ਕਲਾਊਡ ਸੀਡਿੰਗ ਦੇ ਗੁਣਾਂ ਅਤੇ ਔਗੁਣਾਂ ਨੂੰ ਸਮਝਣ ਅਤੇ ਉਸ ਦੇ ਪ੍ਰਲੇਖਨ ਲਈ ਇਕ ਤਜਰਬਾ ਸ਼ੁਰੂ ਕੀਤਾ ਹੈ ਇਸ ਤਜਰਬੇ ਨੇ ਕਲਾਊਡ ਸੀਡਿੰਗ ਦੀ ਸਮਰੱਥਾ ਨੂੰ ਪ੍ਰਦਰਸ਼ਨ ਕਰਨ ਲਈ ਬੱਦਲਾਂ ਦੇ 234 ਨਮੂਨਿਆਂ ਨੂੰ ਇਕੱਠਾ ਕੀਤਾ ਵੱਡੇ ਪੱਧਰ ਉੱਤੇ ਇਸ ਤਰ੍ਹਾਂ ਦੇ ਕਲਾਊਡ ਸੀਡਿੰਗ ਤਜਰਬਿਆਂ ਦਾ ਸੰਚਾਲਨ ਅਮਰੀਕਾ ਵਰਗੇ ਬਹੁਤ ਘੱਟ ਦੇਸ਼ਾਂ ਵਲੋਂ ਹੀ ਕੀਤਾ ਜਾਂਦਾ ਹੈ"

 

ਡਾ. ਹਰਸ਼ ਵਰਧਨ ਨੇ ਐਲਾਨ ਕੀਤਾ, "ਵਾਯੂ ਮੰਡਲੀ ਖੋਜ ਟੈਸਟ ਬੈੱਡਜ਼ ਦੀ ਸਥਾਪਨਾ ਉੱਤੇ, ਟ੍ਰੌਪਿਕਸ ਵਿਚ ਇਕ ਅਨੋਖੀ ਫੈਸਿਲਟੀ ਇੰਸਟ੍ਰੂਮੈਂਟੇਸ਼ਨ ਦੇ ਪਹਿਲੇ ਪੜਾਅ ਨਾਲ 2021 ਵਿਚ ਲਾਂਚ ਕੀਤੀ ਜਾਵੇਗੀ ਇਸ ਓਪਨ ਫੀਲਡ ਆਬਜ਼ਰਵੇਟਰੀ ਨੂੰ 100 ਏਕੜ ਜ਼ਮੀਨ (ਭੁਪਾਲ ਤੋਂ 50 ਕਿਲੋਮੀਟਰ ਦੂਰ) ਵਿਚ ਬਣਾਏ ਜਾਣ ਦੀ ਯੋਜਨਾ ਹੈ ਅਤੇ ਮੌਨਸੂਨ ਦੇ ਬੱਦਲਾਂ ਅਤੇ ਪ੍ਰਿਥਵੀ ਸਤ੍ਹਾ ਪ੍ਰਕ੍ਰਿਆਵਾਂ ਦੀ ਬਿਹਤਰ ਸਮਝ ਲਈ ਇਹ ਪ੍ਰਸਤਾਵਤ ਹੈ ਇਸ ਕੇਂਦਰ ਵਿਚ ਰਡਾਰ, ਵਿੰਡ ਪ੍ਰੋਫਾਈਲਰਜ਼, ਯੂਐਂਡਵੀ ਵਰਗੀਆਂ ਅੱਤਿਅਧੁਨਿਕ ਆਬਜ਼ਰਵੇਟਰੀ ਸੰਬੰਧੀ ਪ੍ਰਣਾਲੀਆਂ ਹੋਣਗੀਆਂ ਬਹੁਤ ਘੱਟ ਦੇਸ਼ਾਂ ਕੋਲ ਇਸ ਤਰ੍ਹਾਂ ਦੇ ਰਿਸਰਚ ਬੈੱਡਜ਼ ਹਨ"

 

ਇਸ ਮੌਕੇ ਉੱਤੇ ਪ੍ਰਿਥਵੀ ਵਿਗਿਆਨ ਮੰਤਰਾਲਾ-ਨਾਲੇਜ ਰਿਸੋਸਰਸ ਨੈਟੱਵਰਕ (ਕੇਆਰਸੀਨੈਟ) ਅਤੇ ਭਾਰਤ ਮੌਸਮ ਵਿਗਿਆਨ ਵਿਭਾਗ ਲਈ ਮੋਬਾਈਲ ਐਪ 'ਮੌਸਮ" ਲਾਂਚ ਕੀਤਾ ਗਿਆ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਡਾ. ਐਮ ਰਾਜੀਵਨ ਨੇ ਮੰਤਰਾਲਾ ਦੇ  ਵਿਗਿਆਨੀਆਂ ਅਤੇ ਮੁਲਾਜ਼ਮਾਂ ਦੀ   ਉਨ੍ਹਾਂ ਦੇ  ਅਸਾਧਾਰਣ ਕਾਰਜਾਂ ਲਈ ਪੁਰਸਕਾਰਤ ਹੋਣ ਵਾਲੇ  ਮੁਲਾਜ਼ਮਾਂ  ਦੀ ਲਿਸਟ ਵੀ ਜਾਰੀ ਕੀਤੀ

 

ਡਾ. ਐਮ  ਰਾਜੀਵਨ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਮੰਤਰਾਲਾ ਦੀਆਂ ਵੱਖ ਵੱਖ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਹੋਰ ਪਹਿਲਾਂ ਦੀ ਰੂਪ ਰੇਖਾ ਪੇਸ਼ ਕੀਤੀ ਜਿਨ੍ਹਾਂ ਨੂੰ ਮੰਤਰਾਲਾ ਨੇੜ ਭਵਿੱਖ ਵਿਚ ਕਰਨ ਦੀ ਯੋਜਨਾ ਬਣਾ ਰਿਹਾ ਹੈ

 

ਪ੍ਰਿਥਵੀ ਵਿਗਿਆਨ ਮੰਤਰਾਲਾ ਜਨਤਕ ਸੁਰੱਖਿਆ ਅਤੇ ਸਮਾਜਿਕ -ਆਰਥਿਕ ਲਾਭਾਂ ਲਈ ਮੌਸਮ , ਪੌਣਪਾਣੀ, ਮਹਾਸਾਗਰ, ਤਟੀ, ਅਤੇ ਕੁਦਰਤੀ ਮੁਸੀਬਤਾਂ, ਲਈ ਰਾਸ਼ਟਰ ਨੂੰ ਸਰਵਉੱਤਮ ਸੰਭਵ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ ਮੰਤਰਾਲਾ ਭਾਈਚਾਰਕ ਸੋਮਿਆਂ (ਸਜੀਵ ਅਤੇ ਨਿਰਜੀਵ) ਦੀ ਖੋਜ ਅਤੇ ਟਿਕਾਊ ਦੋਹਨ ਦੀ ਨਿਗਰਾਨੀ ਵੀ ਕਰਦਾ ਹੈ ਅਤੇ ਅੰਟਾਰਕਟਿਕ /ਅਕਾਰਟਿਕਾ /ਹਿਮਾਲੀਆ ਅਤੇ ਦੱਖਣੀ ਮਹਾਂਸਾਗਰ ਖੋਜ ਲਈ ਇਕ ਨੋਡਲ ਭੂਮਿਕਾ ਨਿਭਾਉਂਦਾ ਹੈ

 

 

ਉਨ੍ਹਾਂ ਨੇ ਦਸਿੱਆ, "ਪਿਛਲੇ ਕੁਝ ਮਹੀਨਿਆਂ ਦੌਰਾਨ ਆਈਐਮਡੀ ਦੇ ਟ੍ਰੌਪੀਕਲ ਤੂਫਾਨਾਂ - ਅੰਫਾਨਾਂ ਅਤੇ ਨਿਸਰਗਾਂ ਬਾਰੇ ਸਟੀਕ ਪੇਸ਼ਗੀ ਅੰਦਾਜ਼ੇ ਅਤੇ ਹੰਗਾਮੀ ਪ੍ਰਬੰਧਨ ਏਜੰਸੀਆਂ ਵਲੋਂ ਸ਼ਾਨਦਾਰ ਕਾਰਜਾਂ ਨੇ ਹਜ਼ਾਰਾਂ ਬਹੁ-ਕੀਮਤੀ ਜੀਵਨ ਬਚਾਉਣ ਲਈ ਸਹਾਇਤਾ ਕੀਤੀ" ਉਨ੍ਹਾਂ ਕਿਹਾ, "ਅਗਲੇ ਪੰਜ ਸਾਲਾਂ ਦੌਰਾਨ ਪ੍ਰਿਥਵੀ ਵਿਗਿਆਨ ਮੰਤਰਾਲਾ ਦੀਆਂ ਕਈ ਖਾਹਿਸ਼ੀ ਯੋਜਨਾਵਾਂ ਹਨ ਜਿਨ੍ਹਾਂ ਵਿਚ (1) ਵਿਗਿਆਨਕ ਸੈਂਸਰਾਂ ਅਤੇ ਟੂਲਜ਼ ਦੇ ਸੂਟ ਨਾਲ ਸਮੁੰਦਰ ਵਿਚ 6,000 ਮੀਟਰ ਤੱਕ ਦੀ ਡੂੰਘਾਈ ਤੱਕ ਤਿੰਨ ਵਿਗਿਆਨੀਆਂ ਨੂੰ ਲਿਜਾਣ ਲਈ ਇਕ ਮਨੁੱਖ-ਰਹਿਤ ਪਨਡੁੱਬੀ ਦਾ ਵਿਕਾਸ, (2) 6,000 ਮੀਟਰ ਤੱਕ ਦੀ ਡੂੰਘਾਈ ਤੋਂ ਮਾਈਨਿੰਗ ਪੋਲੀਮੈਟੈਲਿਕ ਨੋਡਿਊਲਜ਼ ਲਈ ਇਕ ਢੁਕਵੀਂ ਸੰਗਠਤ ਮਾਈਨਿੰਗ ਪ੍ਰਣਾਲੀ ਦਾ ਵਿਕਾਸ, (3) ਡੋਪਲਰ ਵੈਦਰ ਰਾਡਾਰਾਂ ਦੀ ਗਿਣਤੀ ਨੂੰ ਮੌਜੂਦਾ 28 ਤੋਂ ਵਧਾ ਕੇ 50 ਕਰਨਾ (4) ਉੱਤਰ ਪੂਰਬੀ ਖੇਤਰ ਲਈ ਢੁਕਵੀਆਂ ਮੌਸਮ ਵਿਗਿਆਨ ਸੇਵਾਵਾਂ ਦਾ ਵਿਕਾਸ, (5) ਮੌਜੂਦਾ ਉੱਚ ਨਿਸ਼ਪਾਦਨ ਕੰਪਿਊਟਿੰਗ ਸਿਸਟਮ ਦਾ 10 ਪੀਫਲੌਪਸ ਤੋਂ ਵਧਾ ਕੇ 40 ਪੀਫਲੌਪਸ ਤੱਕ ਵਾਧਾ, (6) ਕਿਸਾਨਾਂ ਨੂੰ ਬਲਾਕ ਪੱਧਰ ਤੱਕ ਦਾ ਪੇਸ਼ਗੀ ਅਨੁਮਾਨ ਮੁਹੱਈਆ ਕਰਵਾਉਣ ਵਿਚ ਸਹਾਇਤਾ ਲਈ ਮੌਸਮ ਦੇ ਪੇਸ਼ਗੀ ਅਨੁਮਾਨ ਮਾਡਲ ਦੇ ਹਾਰੀਜ਼ੈਂਟਲ ਰੈਜ਼ੋਲਿਊਸ਼ਨ ਨੂੰ ਮੌਜੂਦਾ 12 ਕਿਲੋਮੀਟਰ ਤੋਂ ਸੁਧਾਰ ਕੇ 5 ਕਿਲੋਮੀਟਰ ਕਰਨਾ"

 

ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਮੁੰਬਈ ਦੇ ਹੜ੍ਹ ਪੀੜਤ ਖੇਤਰਾਂ ਵਿਚ ਪ੍ਰਭਾਵ ਘਟਾਉਣ ਦੀਆਂ ਗਤੀਵਿਧੀਆਂ ਦੀ ਸਹਾਇਤਾ ਲਈ ਮਹਾਰਾਸ਼ਟਰ ਸਰਕਾਰ ਦੇ ਵਿਸ਼ਾਲ ਮੁੰਬਈ ਨਗਰਪਾਲਿਕਾ ਦੇ ਨਜ਼ਦੀਕੀ ਸਹਿਯੋਗ ਨਾਲ ਮੁੰਬਈ ਲਈ ਇਕ ਢੁਕਵੀਂ ਹੜ੍ਹ ਚੇਤਾਵਨੀ ਪ੍ਰਣਾਲੀ (ਆਈਫਲੋਜ਼ ਮੁੰਬਈ) ਦਾ ਵਿਕਾਸ ਕਰਕੇ ਇਸ ਨੂੰ ਕਮਿਸ਼ਨ ਕੀਤਾ ਹੈ

 

ਢੁਕਵੇਂ ਹਿਮਾਲੀਆ ਮੌਸਮ ਵਿਗਿਆਨ ਪ੍ਰੋਗਰਾਮ (ਆਈਐਚਐਮਪੀ) ਅਧੀਨ ਜੰਮੂ ਅਤੇ ਕਸ਼ਮੀਰ ਦੇ ਸੋਨਮਰਗ ਅਤੇ ਮੁਕਤੇਸ਼ਵਰ ਵਿਚ ਦੋ ਨਵੇਂ ਡਾਪਲਰ ਵੈਦਰ ਰਾਡਾਰ (ਡੀਡਬਲਿਊਆਰ) ਨੂੰ ਕਮਿਸ਼ਨ ਕੀਤਾ ਗਿਆ ਅਗਲੇ ਇਕ ਸਾਲ ਦੌਰਾਨ 8 ਹੋਰ ਡੀਡਬਲਿਊਆਰ ਨੂੰ ਕਮਿਸ਼ਨ ਕੀਤਾ ਗਿਆ

 

ਪ੍ਰਿਥਵੀ ਵਿਗਿਆਨ ਮੰਤਰਾਲਾ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲਾ ਅਤੇ ਲਕਸ਼ਦ੍ਵੀਪ ਪ੍ਰਸ਼ਾਸਨ ਦੀ ਸਹਾਇਤਾ ਨਾਲ ਲਕਸ਼ਦ੍ਵੀਪ ਟਾਪੂ ਵਿਚ 6 ਨਵੇਂ ਜਲ ਪਲਾਂਟਾਂ ਨੂੰ ਸਥਾਪਤ ਕਰ ਰਿਹਾ ਹੈ ਜਿਨ੍ਹਾਂ ਵਿਚ ਹਰੇਕ ਦੀ ਸਮਰੱਥਾ ਰੋਜ਼ਾਨਾ ਡੇਢ ਲੱਖ ਲਿਟਰ ਜਲ ਪੈਦਾ ਕਰਨ ਦੀ ਹੈ ਕਾਲਪੇਣੀ ਵਿਚ ਸੰਸਥਾਪਤ ਇਨ੍ਹਾਂ 6 ਪਲਾਂਟਾਂ ਵਿਚੋਂ ਪਹਿਲੇ ਪਲਾਂਟ ਨੇ 9 ਜਨਵਰੀ, 2020 ਨੂੰ ਪਹਿਲਾ ਪੇਅਜਲ ਸਿਰਜਤ ਕੀਤਾ

 

ਦੇਸ਼ ਦੀ ਤੱਟੀ ਅਤੇ ਸਮੁੰਦਰੀ ਖੋਜ ਸਮਰਥਾਵਾਂ ਦਾ ਵਾਧਾ ਹਮੇਸ਼ਾ ਹੀ ਭਾਰਤ ਸਰਕਾਰ ਲਈ ਇਕ ਪਹਿਲ ਰਹੀ ਹੈ ਫਰਵਰੀ, 2020 ਵਿਚ ਇਕ ਨਵੇਂ ਤੱਟੀ ਖੋਜ ਜਹਾਜ਼ "ਸਾਗਰ ਅਨਵੇਸ਼ਕਾ" ਨੂੰ ਕਮਿਸ਼ਨ ਕੀਤਾ ਗਿਆ ਭਾਰਤ ਦੇ ਤੱਟੀ ਖੋਜ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਸ਼ਾਨਦਾਰ ਪ੍ਰਾਪਤੀ ਹੈ ਜਿਸ ਵਿਚ ਭਾਰਤ ਦੇ ਨਿੱਜੀ ਖੇਤਰ ਨੇ ਸਰਕਾਰ ਨਾਲ ਭਾਈਵਾਲੀ ਕੀਤੀ ਅਤੇ ਮੇਕ ਇਨ ਇੰਡੀਆ ਦੇ ਵਿਜ਼ਨ ਨੂੰ ਹੱਲਾਸ਼ੇਰੀ ਦਿੱਤੀ

 

ਅੰਤ ਵਿਚ ਸਕ੍ਰਿਪਟਸ ਇੰਸਟੀਚਿਊਸ਼ਨ ਆਵ੍ ਓਸ਼ਨੋਗ੍ਰਾਫੀ ਦੀ ਡਾਇਰੈਕਟਰ ਅਤੇ ਕੈਲੀਫੋਰਨੀਆ, ਸੈਨ ਡਿਆਗੋ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਮਾਰਗ੍ਰੇਟ ਲੈਨੇਨ ਦੀ"21ਵੀਂ ਸਦੀ ਲਈ ਸਮੁੰਦਰ ਵਿਗਿਆਨ" ਬਾਰੇ ਇਕ ਲੈਕਚਰ ਦੀ ਵੀਡੀਓ ਰਿਕਾਰਡਿੰਗ ਵਿਖਾਈ ਗਈ

 

ਐਨਬੀ ਕੇਜੀਐਸ



(Release ID: 1641778) Visitor Counter : 214