ਖੇਤੀਬਾੜੀ ਮੰਤਰਾਲਾ
26 ਅਤੇ 27 ਜੁਲਾਈ 2020 ਦੀ ਦਰਮਿਆਨੀ ਰਾਤ ਦੌਰਾਨ ਰਾਜਸਥਾਨ ਅਤੇ ਗੁਜਰਾਤ ਦੇ 10 ਜ਼ਿਲ੍ਹਿਆਂ ਵਿੱਚ 37 ਸਥਾਨਾਂ 'ਤੇ ਟਿੱਡੀਦਲ ਨਿਯੰਤਰਣ ਅਭਿਆਨ ਚਲਾਏ ਗਏ
11 ਅਪਰੈਲ 2020 ਤੋਂ ਹੁਣ ਤੱਕ 10 ਰਾਜਾਂ ਵਿੱਚ ਲੱਗਭੱਗ 4.3 ਲੱਖ ਹੈਕਟੇਅਰ ਖੇਤਰ ਵਿੱਚ ਟਿੱਡੀਦਲ ਨਿਯੰਤਰਣ ਕਾਰਜ ਕੀਤਾ ਗਿਆ
Posted On:
27 JUL 2020 5:28PM by PIB Chandigarh
ਰਾਜਸਥਾਨ ਦੇ 09 ਜ਼ਿਲ੍ਹਿਆਂ ਜੈਸਲਮੇਰ,ਜੋਧਪੁਰ,ਬੀਕਾਨੇਰ,ਚੁਰੂ,ਨਾਗੌਰ,ਝੁਨਝੁਨੂ, ਹਨੁਮਾਨਗੜ ਅਤੇ ਗੰਗਾਨਗਰ ਵਿੱਚ 36 ਸਥਾਨਾਂ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 1 ਸਥਾਨ 'ਤੇ 26 ਅਤੇ 27 ਜੁਲਾਈ 2020 ਦੀ ਮੱਧ ਰਾਤ ਦੌਰਾਨ ਟਿੱਡੀਦਲ ਸਰਕਲ ਦਫਤਰਾਂ (ਐੱਲਸੀਓ) ਨੇ ਟਿੱਡੀਆਂ ਦੇ ਝੁੰਡ ਅਤੇ ਪਤੰਗਿਆਂ 'ਤੇ ਕਾਬੂ ਪਾਉਣ ਲਈ ਟਿੱਡੀਦਲ ਨਿਯੰਤਰਣ ਅਭਿਆਨ ਚਲਾਏ।
ਅੱਜ (27.07.2020) ਰਾਜਸਥਾਨ ਦੇ ਜੈਸਲਮੇਰ,ਜੋਧਪੁਰ,ਬੀਕਾਨੇਰ,ਚੁਰੂ,ਨਾਗੌਰ,ਝੁਨਝੁਨੂ, ਹਨੁਮਾਨਗੜ੍ਹ ਅਤੇ ਗੰਗਾਨਗਰ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਇੱਕ ਸਥਾਨ 'ਤੇ ਇੰਮਚਿਓਰ ਗੁਲਾਬੀਆਂ ਟਿੱਡੀਆਂ, ਬਾਲਗ ਪੀਲੀਆਂ ਟਿੱਡੀਆਂ ਅਤੇ/ਜਾਂ ਪਤਿੰਗਿਆ ਦੇ ਝੁੰਡ ਕਿਰਿਆਸ਼ੀਲ ਸਨ।
ਰਾਜਸਥਾਨ,ਮੱਧ ਪ੍ਰਦੇਸ਼,ਪੰਜਾਬ,ਗੁਜਰਾਤ,ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿੱਚ ਟਿੱਡੀਦਲ ਸਰਕਲ ਦਫਤਰਾਂ (ਐੱਲਸੀਓ) ਨੇ 11 ਅਪਰੈਲ 2020 ਤੋਂ ਸ਼ੁਰੂ ਕਰਕੇ 26 ਜੁਲਾਈ 2020 ਤੱਕ ਕੁੱਲ 2,14,642 ਹੈਕਟੇਅਰ ਖੇਤਰ ਵਿੱਚ ਟਿੱਡੀਦਲ ਨਿਯੰਤਰਣ ਕਾਰਜ ਪੂਰਾ ਕੀਤਾ ਹੈ। ਰਾਜਸਥਾਨ,ਮੱਧ ਪ੍ਰਦੇਸ਼,ਪੰਜਾਬ,ਗੁਜਰਾਤ,ਉੱਤਰ ਪ੍ਰਦੇਸ਼, ਮਹਾਰਾਸ਼ਟਰ,ਛੱਤੀਸਗੜ,ਹਰਿਆਣਾ,ਉੱਤਰਾਖੰਡ ਅਤੇ ਬਿਹਾਰ ਵਿੱਚ ਰਾਜ ਸਰਕਾਰਾਂ ਦੁਆਰਾ 26 ਜੁਲਾਈ 2020 ਤੱਕ ਕੁੱਲ 2,14,330 ਹੈਕਟੇਅਰ ਖੇਤਰ ਵਿੱਚ ਟਿੱਡੀਦਲ ਨਿਯੰਤਰਣ ਕਾਰਜ ਕੀਤੇ ਗਏ ਹਨ।
ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ,ਛੱਤੀਸਗੜ੍ਹ,ਹਰਿਆਣਾ ਅਤੇ ਬਿਹਾਰ ਵਿੱਚ ਫਸਲਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲਿਆਂ ਵਿੱਚ ਕੁਝ ਫਸਲਾਂ ਦਾ ਮਾਮੂਲੀ ਨੁਕਸਾਨ ਹੋਇਆ ਹੈ।
ਇਸ ਸਮੇਂ ਕੀਟਨਾਸ਼ਕ ਸਪਰੇਅ ਵਾਹਨਾਂ ਦੇ ਨਾਲ 104 ਕੇਂਦਰੀ ਨਿਯੰਤਰਣ ਦਲਾਂ ਨੂੰ ਰਾਜਸਥਾਨ ਅਤੇ ਗੁਜਰਾਤ ਰਾਜ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਟਿੱਡੀਦਲ ਨਿਯੰਤਰਣ ਕਾਰਜਾਂ ਵਿੱਚ ਕੇਂਦਰ ਸਰਕਾਰ ਦੇ 200 ਤੋਂ ਜ਼ਿਆਦਾ ਅਧਿਕਾਰੀ ਲੱਗੇ ਹੋਏ ਹਨ।ਇਸ ਤੋਂ ਇਲਾਵਾ, ਰਾਜਸਤਾਨ ਦੇ ਬਾੜਮੇਰ,ਜੈਸਲਮੇਰ,ਬੀਕਾਨੇਰ,ਨਾਗੌਰ ਅਤੇ ਫਲੌਦੀ ਜ਼ਿਲਿਆਂ ਵਿੱਚ ਉੱਚੇ ਦਰੱਖਤਾਂ ਅਤੇ ਪਹੁੰਚ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਮੌਜੂਦ ਟਿੱਡੀਆਂ ਨੂੰ ਕੀਟਨਾਸ਼ਕ ਸਪਰੇਅ ਦੇ ਜ਼ਰੀਏ ਮਾਰਨ ਲਈ 15 ਡਰੋਨਾਂ ਦੇ ਨਾਲ 5 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।ਭਾਰਤੀ ਹਵਾਈ ਸੈਨਾ ਵੀ ਐੱਮਆਈ-17 ਹੈਲੀਕੈਪਟਰ ਦੀ ਮੱਦਦ ਨਾਲ ਟਿੱਡੀਦਲ ਵਿਰੋਧੀ ਅਪਰੇਸ਼ਨ ਦਾ ਸੰਚਾਲਨ ਕਰ ਰਹੀ ਹੈ।
21.07.2020 ਨੁੰ ਅਨਾਜ ਅਤੇ ਖੇਤੀਬਾੜੀ ਸੰਗਠਨ ਦੁਆਰਾ ਜਾਰੀ ਟਿੱਡੀਦਲ ਸਟੇਟਸ ਅੱਪਡੇਟ ਤੋਂ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਹੌਰਨ ਆਫ ਅਫਰੀਕਾ ਤੋਂ ਟਿੱਡੀਆਂ ਦੇ ਝੁੰਡ ਦੇ ਮਾਈਗ੍ਰੇਸ਼ਨ ਦਾ ਖਤਰਾ ਬਣਿਆ ਹੋਇਆ ਹੈ।ਸੋਮਾਲਿਆ ਵਿੱਚ ਟਿੱਡੀਆਂ ਦੇ ਝੁੰਡ ਉੱਤਰ ਦਿਸ਼ਾ ਦੇ ਵੱਲ ਹੁੰਦੇ ਹੋਏ,ਪੂਰਬ ਦੇ ਵੱਲ ਵੱਧ ਰਹੇ ਹਨ ਅਤੇ ਇਸ ਮਹੀਨੇ ਦੇ ਬਾਕੀ ਦਿਨਾਂ ਦੇ ਦੌਰਾਨ ਕੁਝ ਸੀਮਤ ਗਿਣਤੀ ਵਿੱਚ ਇਹ ਝੁੰਡ ਹਿੰਦ ਮਹਾਂਸਾਗਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਖੇਤਰ ਵੱਲ ਜਾ ਸਕਦੇ ਹਨ।
1. ਰਾਜਸਥਾਨ ਵਿੱਚ ਜੋਧਪੁਰ ਦੇ ਦੇਚੂ ਵਿੱਚ ਮ੍ਰਿਤਕ ਪਏ ਪਤੰਗੇ
2. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੇ ਨੌਹਰ ਵਿੱਚ ਐੱਲਡਬਲਿਯੂਓ ਅਪਰੇਸ਼ਨ
3. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੇ ਨੌਹਰ ਵਿੱਚ ਐੱਲਡਬਲਿਯਓੂ ਦੁਆਰਾ ਕੀਟਨਾਸ਼ਕ ਸਪਰੇਅ ਅਪਰੇਸ਼ਨ
4. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੀ ਨੌਹਰ ਤਹਿਸੀਲ ਵਿੱਚ ਖੂਈਆਂ ਪਿੰਡ ਵਿੱਚ ਐੱਲਡਬਲਿਯੂਓ ਅਪਰੇਸ਼ਨ
5. ਰਾਜਸਥਾਨ ਵਿੱਚ ਜੋਧਪੁਰ ਜ਼ਿਲ੍ਹੇ ਵਿੱਚ ਤਹਿਸੀਲ ਬਾਪਿਨੀ ਦੇ ਪੁਨਾਸੇਰ ਪਿੰਡ ਵਿੱਚ ਡਰੋਨ ਅਪਰੇਸ਼ਨ
6. ਰਾਜਸਥਾਨ ਵਿੱਚ ਜੋਧਪੁਰ ਦੇ ਤਹਿਸੀਲ ਤਿਵਾਰੀ ਵਿੱਚ ਪਿੰਡ ਗੇਲੁ ਵਿੱਚ ਖਾਈ ਵਿੱਚ ਫਸੇ ਪਤੰਗੇ
****
ਏਪੀਐੱਸ/ਐੱਸਜੀ
(Release ID: 1641777)
Visitor Counter : 235