ਰੱਖਿਆ ਮੰਤਰਾਲਾ

ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੀ 5ਵੀਂ ਬਰਸੀ ਮੌਕੇ ਡੀਆਰਡੀਓ ਨੇ ਕਾਢਕਾਰਾਂ ਅਤੇ ਉੱਦਮਾਂ ਲਈ ‘ਡੇਅਰ ਟੂ ਡ੍ਰੀਮ 2.0’ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ।

Posted On: 27 JUL 2020 8:59PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਸਾਬਕਾ ਰਾਸ਼ਟਰਪਤੀ ਅਤੇ ਉੱਘੇ ਵਿਗਿਆਨੀ ਡਾ. ਪੀ ਜੇ ਅਬਦੁਲ ਕਲਾਮ ਦੀ 5 ਵੀਂ ਬਰਸੀ ਮੌਕੇ ਅੱਜ ਨਵੀਨਤਾ ਮੁਕਾਬਲੇਡੇਅਰ ਟੂ ਡ੍ਰੀਮ 2.0’ ਦੀ ਸ਼ੁਰੂਆਤ ਕੀਤੀ ਮਿਸਾਇਲ ਮੈਨ ਵਜੋਂ ਜਾਣੇ ਜਾਂਦੇ ਡਾਕਟਰ ਕਲਾਮ ਆਤਮ-ਨਿਰਭਰਤਾ ਦਾ ਦ੍ਰਿਸ਼ਟੀਕੋਣ ਰੱਖਦੇ ਸਨ ਇਹ ਸਕੀਮ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏਆਤਮ ਨਿਰਭਰ ਭਾਰਤਦੇ ਸੱਦੇ ਤੋਂ ਬਾਅਦ ਦੇਸ਼ ਵਿੱਚ ਰੱਖਿਆ ਅਤੇ ਹਵਾਬਾਜ਼ੀ ਤਕਨਾਲੋਜੀ ਵਿੱਚ ਨਵੀਨਤਾ ਲਈ ਵਿਅਕਤੀਆਂ ਅਤੇ ਉੱਦਮਾਂ ਲਈ ਉੱਭਰ ਰਹੀ ਤਕਨਾਲੋਜੀ ਲਈ ਲਾਂਚ ਕੀਤੀ ਜਾ ਰਹੀ ਹੈ

ਡੇਅਰ ਟੂ ਡ੍ਰੀਮ 2.0.’ ਪ੍ਰਤੀਯੋਗਤਾ ਦੇਸ਼ ਦੇ ਕਾਢਕਾਰਾਂ ਅਤੇ ਉੱਦਮਾਂ ਨੂੰ ਉਤਸ਼ਾਹਤ ਕਰਨ ਲਈ ਇੱਕ ਖੁੱਲੀ ਚੁਣੌਤੀ ਹੈ ਜੇਤੂਆਂ ਦਾ ਫੈਸਲਾ ਮਾਹਿਰਾਂ ਦੀ ਕਮੇਟੀ ਵਲੋਂ ਨਿਰਧਾਰਤ ਮੁਲਾਂਕਣ ਤੋਂ ਬਾਅਦ ਕੀਤਾ ਜਾਵੇਗਾ ਜੇਤੂ ਉੱਦਮਾਂ ਨੂੰ 10 ਲੱਖ ਰੁਪਏ ਅਤੇ ਵਿਅਕਤੀਗਤ ਸ਼੍ਰੇਣੀ ਵਿੱਚ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ

 ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਾਢਕਾਰਾਂ ਅਤੇ ਉੱਦਮਾਂ ਦੇਉਤਸੁਕ ਦਿਮਾਗਾਂ ’ (Ignited Minds) ਲਈ ਮੁਕਾਬਲੇ ਦਾ ਐਲਾਨ ਕਰਦਿਆਂ ਖੁਸ਼ੀ ਜ਼ਾਹਰ ਕੀਤੀ  ਹੋਰ ਵਧੇਰੇ ਜਾਣਕਾਰੀ ਜਲਦ ਹੀ ਡੀਆਰਡੀਓ ਦੀ ਵੈਬਸਾਈਟ www.drdo.gov.in 'ਤੇ ਉਪਲਬਧ ਹੋਵੇਗੀ

                                                                ******

 ABB/Nampi/KA/DK/Savvy/ADA


(Release ID: 1641750) Visitor Counter : 251