ਪ੍ਰਿਥਵੀ ਵਿਗਿਆਨ ਮੰਤਰਾਲਾ
ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਆਪਣੇ ਸਥਾਪਨਾ ਦਿਵਸ ਸਮਾਰੋਹ ਮੌਕੇ ਭਾਰਤ ਦੇ ਮੌਸਮ ਵਿਭਾਗ ਲਈ ਮੋਬਾਈਲ ਐਪ “ਮੌਸਮ” ਦੀ ਸ਼ੁਰੂਆਤ ਕੀਤੀ
Posted On:
27 JUL 2020 4:08PM by PIB Chandigarh
ਉਪਭੋਗਤਾ ਦੇਖੇ ਗਏ ਮੌਸਮ, ਪੂਰਵ-ਅਨੁਮਾਨਾਂ, ਰਾਡਾਰ ਪ੍ਰਤੀਬਿੰਬਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਆਉਣ ਵਾਲੇ ਮੌਸਮ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਨੂੰ ਸਰਗਰਮੀ ਨਾਲ ਚਿਤਾਵਨੀ ਦਿੱਤੀ ਜਾ ਸਕਦੀ ਹੈ
ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਭਾਰਤ ਦੇ ਮੌਸਮ ਵਿਭਾਗ ਵਿੱਚ ਨਵੀਨਤਮ ਸਾਧਨਾਂ ਅਤੇ ਤਕਨਾਲੋਜੀਆਂ ਤੇ ਅਧਾਰਤ ਮੌਸਮ ਦੀ ਭਵਿੱਖਬਾਣੀ ਅਤੇ ਚਿਤਾਵਨੀ ਸੇਵਾਵਾਂ ਦੇ ਪ੍ਰਸਾਰ ਵਿੱਚ ਸੁਧਾਰ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਹਨ। ਇਸ ਪਹਿਲ ਨੂੰ ਹੋਰ ਵਧਾਉਣ ਲਈ, ਧਰਤੀ ਵਿਗਿਆਨ ਮੰਤਰਾਲਾ ਭਾਰਤ ਦੇ ਮੌਸਮ ਵਿਭਾਗ ਲਈ ਮੋਬਾਈਲ ਐਪ "ਮੌਸਮ" ਦੀ ਸ਼ੁਰੂਆਤ ਕਰਨ ਤੇ ਮਾਣ ਮਹਿਸੂਸ ਕਰਦਾ ਹੈ।
ਇਹ ਮੋਬਾਈਲ ਐਪ ਪਲੇਸਟੋਰ ਅਤੇ ਐਪਸਟੋਰ ਦੋਵਾਂ 'ਤੇ ਉਪਲਬਧ ਹੈ.
ਇਹ ਮੋਬਾਈਲ ਐਪ ਆਮ ਲੋਕਾਂ ਨੂੰ ਸਮਰਪਿਤ ਹੈ ਅਤੇ ਇਸ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਬਿਨਾਂ ਤਕਨੀਕੀ ਅੜਚਨਾਂ ਦੇ ਮੌਸਮ ਦੀ ਜਾਣਕਾਰੀ ਅਤੇ ਭਵਿੱਖਬਾਣੀ ਨੂੰ ਸੁਚੱਜੇ ਢੰਗ ਨਾਲ ਸੰਚਾਰਿਤ ਕਰ ਸਕੇ।
ਉਪਭੋਗਤਾ ਦੇਖੇ ਗਏ ਮੌਸਮ, ਪੂਰਵ-ਅਨੁਮਾਨਾਂ, ਰਾਡਾਰ ਪ੍ਰਤੀਬਿੰਬਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਆਉਣ ਵਾਲੇ ਮੌਸਮ ਦੀਆਂ ਘਟਨਾਵਾਂ ਬਾਰੇ ਉਨਾਂ ਨੂੰ ਸਰਗਰਮੀ ਨਾਲ ਚਿਤਾਵਨੀ ਦਿੱਤੀ ਜਾ ਸਕਦੀ ਹੈ.
ਮੌਸਮ ਮੋਬਾਈਲ ਐਪ ਦੀਆਂ ਹੇਠ ਲਿਖੀਆਂ 5 ਸੇਵਾਵਾਂ ਹਨ:
· ਮੌਜੂਦਾ ਮੌਸਮ- ਮੌਜੂਦਾ ਤਾਪਮਾਨ, ਨਮੀ, ਹਵਾ ਦੀ ਰਫ਼ਤਾਰ ਅਤੇ ਦਿਸ਼ਾ ਆਦਿ 200 ਸ਼ਹਿਰਾਂ ਲਈ ਦਿਨ ਵਿਚ 8 ਵਾਰ ਅਪਡੇਟ ਹੁੰਦੀ ਹੈ। ਸੂਰਜ ਚੜ੍ਹਨ / ਸੂਰਜ ਡੁੱਬਣ ਅਤੇ ਚੰਦਰਮਾ ਦੇ ਉਦੇ ਤੇ ਅਸਤ ਹੋਣ ਵਾਰੇ ਵੀ ਸੂਚਨਾ ਦਿੱਤੀ ਗਈ ਹੈ।
· ਹੁਣ ਦੀ ਭਵਿੱਖਬਾਣੀ (ਨਾਉ ਕਾਸਟ)-ਭਾਰਤ ਦੇ ਮੌਸਮ ਵਿਭਾਗ ਦੇ ਰਾਜ ਮੌਸਮ ਵਿਗਿਆਨ ਕੇਂਦਰਾਂ ਵਲੋਂ ਭਾਰਤ ਦੇ ਲਗਭਗ 800 ਸਟੇਸ਼ਨਾਂ ਅਤੇ ਜ਼ਿਲ੍ਹਿਆਂ ਲਈ ਸਥਾਨਕ ਮੌਸਮ ਦੇ ਵਰਤਾਰੇ ਅਤੇ ਉਸ ਦੀ ਤੀਬਰਤਾ ਬਾਰੇ ਤਿੰਨ ਘੰਟੇ ਦੀ ਚਿਤਾਵਨੀ ਦਿੱਤੀ ਜਾਂਦੀ ਹੈ । ਗੰਭੀਰ ਮੌਸਮ ਦੀ ਸਥਿਤੀ ਵਿਚ, ਇਸ ਦੇ ਪ੍ਰਭਾਵ ਨੂੰ ਵੀ ਚੇਤਾਵਨੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
· ਸ਼ਹਿਰ ਬਾਰੇ ਭਵਿੱਖਬਾਣੀ - ਪਿਛਲੇ 24 ਘੰਟਿਆਂ ਅਤੇ 7 ਦਿਨ ਦੇ ਮੌਸਮ ਦੇ ਹਾਲਾਤਾਂ ਬਾਰੇ ਭਾਰਤ ਦੇ 450 ਸ਼ਹਿਰਾਂ ਲਈ ਭਵਿੱਖਬਾਣੀ ਕੀਤੀ ਜਾਂਦੀ ਹੈ।
· ਚਿਤਾਵਨੀਆਂ- ਅਗਲੇ ਪੰਜ ਦਿਨਾਂ ਲਈ ਸਾਰੇ ਜ਼ਿਲ੍ਹਿਆਂ ਲਈ ਦਿਨ ਵਿੱਚ ਦੋ ਵਾਰ ਲਾਲ, ਸੰਤਰੀ ਅਤੇ ਪੀਲੇ ਰੰਗ ਦੇ ਕਲਰ ਕੋਡ ਵਿਚ ਨਾਗਰਿਕਾਂ ਨੂੰ ਨਜਦੀਕ ਆ ਰਹੇ ਖਤਰਨਾਕ ਮੌਸਮ ਬਾਰੇ ਸੁਚੇਤ ਕਰਨ ਲਈ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ। ਲਾਲ ਰੰਗ ਦਾ ਕੋਡ ਸਭ ਤੋਂ ਗੰਭੀਰ ਵਰਗ ਦਾ ਕੋਡ ਹੈ, ਜਿਸ ਵਿਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਸੰਤਰੀ ਕੋਡ ਅਧਿਕਾਰੀਆਂ ਅਤੇ ਜਨਤਾ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਦਿੰਦਾ ਹੈ ਅਤੇ ਪੀਲਾ ਕੋਡ ਅਧਿਕਾਰੀਆਂ ਅਤੇ ਜਨਤਾ ਨੂੰ ਆਪਣੇ ਆਪ ਨੂੰ ਅਪਡੇਟ ਰੱਖਣ ਦਾ ਸੁਝਾਅ ਦਿੰਦਾ ਹੈ ।
· ਰਾਡਾਰ ਪ੍ਰੋਡਕਟਸ - ਸਟੇਸ਼ਨ ਪੱਧਰ ਤੇ ਨਵੀਨਤਮ ਰਾਡਾਰ ਪ੍ਰੋਡਕਟਸ ਹਰ 10 ਮਿੰਟ ਵਿਚ ਅਪਡੇਟ ਹੁੰਦੇ ਹਨ।
ਮੌਸਮ ਮੋਬਾਈਲ ਐਪ ਇਕ ਆਕਰਸ਼ਕ ਅਤੇ ਉਪਭੋਗਤਾ ਦੇ ਅਨੁਕੂਲ ਮੌਸਮ ਦੀ ਜਾਣਕਾਰੀ ਅਤੇ ਚੇਤਾਵਨੀਆਂ ਦੇ ਪ੍ਰਸਾਰ ਲਈ ਇਕ ਮਹੱਤਵਪੂਰਣ ਸਾਧਨ ਹੋਵੇਗਾ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।
ਮੋਬਾਈਲ ਐਪ ਨੂੰ ਆਈਸੀਆਰਆਈਐਸਏਟੀ ਦੀ ਡਿਜੀਟਲ ਐਗਰੀਕਲਚਰ ਐਂਡ ਯੂਥ (ਡੀਏਵਾਈ) ਦੀ ਟੀਮ, ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੇਟਰਾਲੋਜੀ (ਆਈਆਈਟੀਐਮ), ਪੁਣੇ ਅਤੇ ਭਾਰਤ ਦੇ ਮੌਸਮ ਵਿਭਾਗ ਵਲੋਂ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਹੈ.
*****************
ਐੱਨਬੀ/ਕੇਜੀਐੱਸ
(Release ID: 1641705)
Visitor Counter : 294