ਪ੍ਰਿਥਵੀ ਵਿਗਿਆਨ ਮੰਤਰਾਲਾ

ਧਰਤੀ ਵਿਗਿਆਨ ਮੰਤਰਾਲਾ- ਧਰਤੀ ਵਿਗਿਆਨ ਮੰਤਰਾਲਾ ਦੇ ਸਥਾਪਨਾ ਦਿਵਸ ਤੇ ਗਿਆਨ ਸਰੋਤ ਕੇਂਦਰ ਨੈਟਵਰਕ (ਕੇਆਰਸੀਨੇਟ) ਸ਼ੁਰੂ ਕੀਤਾ ਗਿਆ

Posted On: 27 JUL 2020 4:33PM by PIB Chandigarh

ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਪਹਿਲ ਅਧੀਨ, ਧਰਤੀ ਵਿਗਿਆਨ ਮੰਤਰਾਲਾ (ਐਮਓਈਐਸ) ਦਾ ਉਦੇਸ਼ ਵਿਸ਼ਵ ਪੱਧਰੀ ਗਿਆਨ ਸਰੋਤ ਕੇਂਦਰ ਨੈਟਵਰਕ (ਕੇਆਰਸੀਨੇਟ) ਵਿਕਸਤ ਕਰਨਾ ਹੈ। ਸੂਚਨਾ ਤਕਨਾਲੋਜੀ ਵਿੱਚ ਸ਼ਾਨਦਾਰ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ, ਧਰਤੀ ਵਿਗਿਆਨ ਮੰਤਰਾਲਾ ਪ੍ਰਣਾਲੀ ਦੀਆਂ ਰਵਾਇਤੀ ਲਾਇਬ੍ਰੇਰੀਆਂ ਨੂੰ ਉੱਚ ਪੱਧਰੀ ਗਿਆਨ ਸਰੋਤ

ਕੇਂਦਰਾਂ (ਕੇਆਰਸੀ) ਵਿੱਚ ਅਪਗ੍ਰੇਡ ਕੀਤਾ ਜਾਵੇਗਾ । ਗਿਆਨ ਸਰੋਤ ਕੇਂਦਰ ਇਕ ਦੂਜੇ ਨਾਲ ਜੁੜੇ ਹੋਣਗੇ ਅਤੇ ਕੇਆਰਸੀਨੇਟ ਪੋਰਟਲ ਵਿਚ ਏਕੀਕ੍ਰਿਤ ਹੋਣਗੇ ਇਹ ਮੰਤਰਾਲੇ ਦੇ ਬੌਧਿਕ ਸੰਸਾਰ ਵਿਚ ਇਕ ਸਿੰਗਲ ਪੁਆਇੰਟ ਪ੍ਰਵੇਸ਼ ਹੋਵੇਗਾ

ਧਰਤੀ ਵਿਗਿਆਨ ਮੰਤਰਾਲਾ ਪ੍ਰਣਾਲੀ ਦੇ ਸਰੋਤ ਅਤੇ ਸੇਵਾਵਾਂ ਇਕ ਪੁਆਇੰਟ ਡਾਇਨਾਮਿਕ, ਅਪਡੇਟਿਡ ਅਤੇ ਏਕੀਕ੍ਰਿਤ ਕੇਆਰਸੀਨੇਟ ਪੋਰਟਲ ਦੁਆਰਾ ਹਫਤੇ ਦੇ ਸਾਰੇ ਸੱਤ ਦਿਨਾਂ ਲਈ 24 ਘੰਟੇ (24X7) ਪਹੁੰਚ ਯੋਗ ਹੋਣਗੀਆਂ । ਧਰਤੀ ਵਿਗਿਆਨ ਮੰਤਰਾਲਾ ਦੇ ਮੁੱਖ ਦਫ਼ਤਰ (ਹੈੱਡਕੁਆਰਟਰ) ਵਿਖੇ ਇਕ ਪਾਇਲਟ ਪ੍ਰਾਜੈਕਟ ਵਿਕਸਤ ਕੀਤਾ ਗਿਆ ਹੈ ਜਿਸਨੂੰ ਮੰਤਰਾਲਾ ਦੀਆਂ ਹੋਰ ਸੰਸਥਾਵਾਂ ਨਾਲ ਏਕੀਕ੍ਰਿਤ ਕੀਤਾ ਜਾਵੇਗਾ

 

ਕੇਆਰਸੀਨੇਟ ਦੇ ਪ੍ਰਮੁੱਖ ਉਦੇਸ਼:

* ਧਰਤੀ ਵਿਗਿਆਨ ਮੰਤਰਾਲਾ ਦੇ ਸਰੋਤਾਂ ਦੇ ਦਸਤਾਵੇਜ਼ਾਂ, ਇਸਦੇ ਰੱਖ-ਰਖਾਅ, ਸੁਖਾਲੀ ਪ੍ਰਾਪਤੀ ਅਤੇ ਪ੍ਰਸਾਰ ਲਈ ਆਈਐਸਓ ਸਰਟੀਫਿਕੇਟ ਪ੍ਰਾਪਤ ਕਰਕੇ ਕੁੱਲ ਕੁਆਲਿਟੀ ਮੈਨੇਜਮੈਂਟ (ਟੀਕਿਯੂਐਮ) ਪ੍ਰਣਾਲੀ ਦੀ ਸਥਾਪਨਾ ਕਰਨਾ।

* ਮੰਤਰਾਲਾ ਦੇ ਮੁੱਖ ਦਫ਼ਤਰ ਅਤੇ ਇਸ ਦੀਆਂ ਸੰਸਥਾਵਾਂ ਵਿੱਚ ਉਪਲਬਧ ਬੌਧਿਕ ਸਰੋਤਾਂ, ਉਤਪਾਦਾਂ ਅਤੇ ਪ੍ਰੋਜੈਕਟ ਦੀਆਂ ਪ੍ਰਾਪਤੀਆਂ (ਆਉਟਪੁੱਟ) ਨੂੰ ਇਕੱਤਰ ਕਰਨਾ, ਉਨਾਂ ਦੀ ਜਾਂਚ, ਵਿਸ਼ਲੇਸ਼ਣ ਅਤੇ ਇੰਡੇਕਸ ਤਿਆਰ ਕਰਨਾ ਅਤੇ ਉਨਾਂ ਨੂੰ ਸਟੋਰ ਤੇ ਪ੍ਰਸਾਰਿਤ ਕਰਨਾ।

* ਧਰਤੀ ਵਿਗਿਆਨ ਮੰਤਰਾਲਾ ਦੇ ਮੁੱਖ ਦਫ਼ਤਰ ਅਤੇ ਸੇਵਾਵਾਂ ਸਮੇਤ ਮੰਤਰਾਲਾ ਦੀਆਂ ਸੰਸਥਾਵਾਂ ਵਿੱਚ ਉਪਲਬਧ ਪ੍ਰਿੰਟ ਅਤੇ ਡਿਜੀਟਲ ਸਰੋਤਾਂ ਦਾ ਇੱਕ ਆਧੁਨਿਕ ਮੇਟਾ-ਡਾਟਾ ਵਿਕਸਤ ਕਰਨਾ ਤੇ ਉਸਦੀ ਸਾਂਭ-ਸੰਭਾਲ ਕਰਨੀ ।

* ਕੇਆਰਸੀਨੇਟ ਪੋਰਟਲ ਰਾਹੀਂ ਹਾਸਿਲ ਕੀਤੀ ਗਈ (ਸਬਸਕ੍ਰਾਈਬਡ) ਗਿਆਨ ਸਮੱਗਰੀ ਤੱਕ ਹਫਤੇ ਦੇ ਸਾਰੇ ਸੱਤ ਦਿਨ 24 ਘੰਟੇ (24X7) ਪਹੁੰਚ ਉਪਲਬੱਧ ਕਰਾਉਣੀ।

*ਨੀਤੀ ਨਿਰਮਾਣ, ਰਿਪੋਰਟ ਤਿਆਰ ਕਰਨ ਅਤੇ ਸੂਚਨਾ ਦੇ ਪ੍ਰਸਾਰ ਲਈ ਬਿਬਲੀਓਮੈਟ੍ਰਿਕਸ, ਸਾਈਂਟੋਮੇਟਰਿਕਸ, ਵੱਡੇ-ਅੰਕੜਿਆਂ ਦੇ ਵਿਸ਼ਲੇਸ਼ਣ, ਸੋਸ਼ਲ ਮੀਡੀਆ ਵਿਸ਼ਲੇਸ਼ਣ ਵਰਗੇ ਸੂਚਨਾ ਵਿਸ਼ਲੇਸ਼ਣ ਸਾਧਨਾਂ ਅਤੇ ਤਕਨੀਕਾਂ ਆਦਿ ਦੀ ਵਰਤੋਂ।

*ਸਮੇਂ-ਸਮੇਂ ਤੇ ਇਲੈਕਟ੍ਰਾਨਿਕ ਰਸਾਲਿਆਂ, ਡਾਟਾਬੇਸਾਂ, ਡਿਜੀਟਲ ਉਤਪਾਦਾਂ, ਡਾਟਾ ਵਿਸ਼ਲੇਸ਼ਣ ਆਦਿ ਦੀ ਵਰਤੋਂ ਨੂੰ ਲੋਕਪ੍ਰਿਅ ਬਣਾਉਣ ਲਈ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕਰਨਾ ।

                                                                       ******************

ਐੱਨਬੀ/ਕੇਜੀਐੱਸ



(Release ID: 1641700) Visitor Counter : 214