ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਯੁਸ਼ਮਾਨ ਭਾਰਤ - ਸਿਹਤ ਅਤੇ ਵੈੱਲਨੈੱਸ ਸੈਂਟਰਜ਼ (ਏਬੀ - ਐਚਡਬਲਿਊਸੀਜ਼) ਨੇ ਕੋਵਿਡ ਦੌਰਾਨ ਆਪਣੀ ਮੌਜੂਦਗੀ ਨੂੰ ਮਹਿਸੂਸ ਕਰਵਾਇਆ

43,000 ਤੋਂ ਵੱਧ ਸੈਂਟਰਾਂ ਵਿਚ ਸਿਰਫ ਇਕ ਹਫਤੇ ਵਿਚ 44 ਲੱਖ ਤੋਂ ਵੱਧ ਲੋਕ ਪਹੁੰਚੇ

Posted On: 27 JUL 2020 4:45PM by PIB Chandigarh

ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਦੇ ਜਨ ਸਿਹਤ ਸਿਸਟਮ ਦੇ ਲਚਕੀਲੇਪਨ, ਵਿਸ਼ੇਸ਼ ਤੌਰ ਤੇ ਦਿਹਾਤੀ ਖੇਤਰਾਂ ਵਿਚ ਲਗਾਤਾਰ ਆਯੁਸ਼ਮਾਨ ਭਾਰਤ ਸਿਹਤ ਅਤੇ ਵੈਲਨੈੱਸ ਸੈਂਟਰਜ਼ (ਏਬੀ - ਐਚਡਬਲਿਊਸੀਜ਼) ਦੀ ਨਿਰੰਤਰ ਕਾਰਗੁਜ਼ਾਰੀ, ਕੋਵਿਡ-19 ਪ੍ਰਬੰਧਨ ਅਤੇ ਬਚਾਅ ਦੇ ਜ਼ਰੂਰੀ ਕੰਮ ਕਰਦੇ ਹੋਏ ਗੈਰ ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਨਿਰੰਤਰ ਡਲਿਵਰੀ ਨੂੰ ਜ਼ਰੂਰੀ ਬਣਾਇਆ ਗਿਆ

 

ਮਹਾਂਮਾਰੀ ਦੌਰਾਨ (ਜਨਵਰੀ ਤੋਂ ਜੁਲਾਈ 2020 ਦਰਮਿਆਨ) 13,657 ਵਾਧੂ ਐਚਡਬਲਿਊਸੀਜ਼ ਕੰਮ ਕਰਦੇ ਰਹੇ ਤਾਕਿ ਇਹ ਯਕੀਨੀ ਬਣ ਸਕੇ ਕਿ ਸਿਹਤ ਸੇਵਾਵਾਂ ਸ਼ਹਿਰੀਆਂ ਦੇ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ 24 ਜੁਲਾਈ, 2020 ਨੂੰ ਕੁਲ 43,022 ਐਚਡਬਲਿਊਸੀਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਗਰਮ ਰਹੇ

 

18 ਜੁਲਾਈ ਨੂੰ ਸ਼ੁਰੂ ਹੋਏ ਹਫਤੇ ਤੋਂ ਲੈ ਕੇ 24 ਜੁਲਾਈ ਤੱਕ ਕੁਲ 44.26 ਲੱਖ ਲੋਕਾਂ ਨੇ ਏਬੀ - ਐਚਡਬਲਿਊਸੀਜ਼ ਸਿਹਤ ਅਤੇ ਵੈਲਨੈੱਸ ਸੇਵਾਵਾਂ ਦਾ ਲਾਭ ਉਠਾਇਆ ਆਪਣੀ ਸਥਾਪਨਾ (14 ਅਪ੍ਰੈਲ, 2018) ਤੋਂ ਕੁਲ 1923.93 ਲੱਖ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ ਇਹ ਐਚਡਬਲਿਊਸੀਜ਼ ਦੇ ਆਪਣੇ ਭਾਈਚਾਰਿਆਂ ਵਿਚ ਕੀਤੇ ਗਏ ਮੁਢਲੇ ਕੰਮ ਦੀ ਇਕ ਗਵਾਹੀ ਹੈ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਕਿ ਗੈਰ ਕੋਵਿਡ ਜ਼ਰੂਰੀ ਸੇਵਾਵਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਉਹ ਲਗਾਤਾਰ ਪ੍ਰਦਾਨ ਕੀਤੀਆਂ ਜਾਂਦੀਆਂ ਰਹਿਣ

 

ਪਿਛਲੇ ਹਫਤੇ ਵਿਚ ਦੇਸ਼ ਭਰ ਵਿਚ ਏਬੀ - ਐਚਡਬਲਿਊਸੀਜ਼ ਅਧੀਨ 32,000 ਯੋਗ ਸੈਸ਼ਨ ਆਯੋਜਿਤ ਕੀਤੇ ਗਏ 14.24 ਲੱਖ ਯੋਗ ਸੈਸ਼ਨ ਐਚਡਬਲਿਊਸੀਜ਼ ਵਲੋਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਯੋਜਿਤ ਕੀਤੇ ਜਾ ਚੁੱਕੇ ਹਨ

 

ਇਸ ਤੋਂ ਇਲਾਵਾ ਐਚਡਬਲਿਊਸੀਜ਼ ਛੂਤ ਦੀਆਂ ਬੀਮਾਰੀਆਂ ਦੀ ਸਕ੍ਰੀਨਿੰਗ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ ਸਿਰਫ ਪਿਛਲੇ ਹਫਤੇ ਦੌਰਾਨ ਹੀ ਹਾਈਪਰ-ਟੈਨਸ਼ਨ ਲਈ 3.83 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, ਸ਼ੂਗਰ ਲਈ 3.14 ਲੱਖ ਲੋਕਾਂ ਦੀ, ਕੈਂਸਰ ਲਈ 1.15 ਲੱਖ, ਛਾਤੀ ਦੇ ਕੈਂਸਰ ਲਈ 45,000 ਔਰਤਾਂ ਦੀ ਅਤੇ 36,000 ਲੋਕਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਆਪਣੀ ਸਥਾਪਨਾ ਤੋਂ ਲੈ ਕੇ ਐਚ਼ਡਬਲਿਊਸੀਜ਼ ਨੇ ਕੁਲ 4.72 ਕਰੋਡ਼ ਵਿਅਕਤੀਆਂ ਦੇ ਹਾਈਪਰਟੈਨਸ਼ਨ ਲਈ, 3.14 ਕਰੋੜ ਲੋਕਾਂ ਦੇ ਸ਼ੂਗਰ ਲਈ, 2.43 ਕਰੋਡ਼ ਦੇ ਓਰਲ ਕੈਂਸਰ ਲਈ, 1.37 ਕਰੋੜ ਦੇ ਛਾਤੀ ਦੇ ਕੈਂਸਰ ਲਈ ਅਤੇ 91.32 ਲੱਖ ਲੋਕਾਂ ਦੇ ਸਰਵਾਈਕਲ ਕੈਂਸਰ ਲਈ ਟੈਸਟ ਕੀਤੇ

 

ਏਬੀ - ਐਚਡਬਲਿਊਸੀਜ਼ ਇਸ ਮਹਾਂਮਾਰੀ ਵਿਚ ਵੀ ਕਾਫੀ ਲਾਹੇਵੰਦ ਸਿੱਧ ਹੋਏ ਕਿਉਂਕਿ ਉਨ੍ਹਾਂ ਦੀ ਗੈਰ-ਸੰਚਾਰੀ ਬੀਮਾਰੀਆਂ ਲਈ ਆਬਾਦੀ ਆਧਾਰਤ ਸਕ੍ਰੀਨਿੰਗ ਨੇ ਰਾਜ ਦੇ ਸਿਹਤ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਦੀ ਇਕ ਲਿਸਟ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੂੰ ਕਿ ਲਾਇਲਾਜ ਬੀਮਾਰੀਆਂ ਅਤੇ ਨਾਜ਼ੁਕ, ਸਹਿ-ਬੀਮਾਰ ਆਬਾਦੀ ਜਿਸ ਨੂੰ ਕੋਵਿਡ-19 ਤੋਂ ਪਹਿਲ ਦੇ ਆਧਾਰ ਤੇ ਬਚਾਉਣਾ ਹੈ ਉਨ੍ਹਾਂ ਦੀ ਨਿੱਜੀ ਵਿਅਕਤੀਆਂ ਦੀ ਤੇਜ਼ੀ ਨਾਲ ਜਾਂਚ ਕਰਨ ਦੀ ਯੋਗਤਾ ਅਤੇ ਇਨਫੈਕਸ਼ਨ ਤੋਂ ਬਚਾਅ ਲਈ ਸਲਾਹ ਦੇਣਾ ਜਨਤਾ ਦਾ ਵਿਸ਼ਵਾਸ ਜਿੱਤਣ ਦਾ ਇਕ ਸਾਧਨ ਹੈ ਐਚਡਬਲਿਊਸੀ ਟੀਮਾਂ ਵਲੋਂ ਟੀਕਾਕਰਨ ਦੇ ਸੈਸ਼ਨ ਆਯੋਜਿਤ ਕੀਤੇ ਗਏ ਜਿਥੇ ਗਰਭਵਤੀ ਔਰਤਾਂ ਦਾ ਮੈਡੀਕਲ ਚੈਕ-ਅੱਪ ਯਕੀਨੀ ਬਣਾਇਆ ਗਿਆ ਅਤੇ ਨਾਲ ਹੀ ਟੀਬੀ, ਕੋਹੜ, ਹਾਈਪਰਟੈਂਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਸਪਲਾਈ ਕਰਨਾ ਯਕੀਨੀ ਬਣਾਇਆ ਗਿਆ

 

ਐਮਵੀ ਐਸਜੀ



(Release ID: 1641699) Visitor Counter : 240