ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗਵਾਲੀਅਰ-ਚੰਬਲ ਖੇਤਰ ਦੇ ਵਿਸ਼ਾਲ ਬੀਹੜ ਨੂੰ ਖੇਤੀਬਾੜੀ ਯੋਗ‍ ਬਣਾਉਣ ਲਈ ਵਿਸ਼ਵ ਬੈਂਕ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ



ਸ਼ੁਰੂਆਤੀ ਪ੍ਰੋਜੈਕਟ ਰਿਪੋਰਟ ਇੱਕ ਮਹੀਨੇ ਦੇ ਅੰਦਰ ਪੇਸ਼ ਕੀਤੀ ਜਾਵੇਗੀ





ਮੌਜੂਦਾ 3 ਲੱਖ ਹੈਕਟੇਅਰ ਤੋਂ ਵੀ ਅਧਿਕ ਗ਼ੈਰ-ਖੇਤੀ ਯੋਗ ਬੀਹੜ ਭੂਮੀ ਵਿੱਚ ਖੇਤੀਬਾੜੀ ਵਿਕਾਸ ਨਾਲ ਗਵਾਲੀਅਰ-ਚੰਬਲ ਖੇਤਰ ਵਿੱਚ ਬੀਹੜ ਦੇ ਏਕੀਕ੍ਰਿਤ ਵਿਕਾਸ ਵਿੱਚ ਮਦਦ ਮਿਲੇਗੀ : ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 26 JUL 2020 10:58AM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਅਤੇ ਮੁਰੈਨਾ-ਸ਼ਯੋਪੁਰ ਖੇਤਰ ਦੇ ਸਾਂਸਦ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪਹਿਲ ਤੇ ਗਵਾਲੀਅਰ-ਚੰਬਲ ਖੇਤਰ ਦੇ ਬੀਹੜ ਨੂੰ ਖੇਤੀਬਾੜੀ ਯੋਗ ਬਣਾਉਣ ਲਈ ਵਿਸ਼ਵ ਬੈਂਕ ਦੀ ਮਦਦ ਨਾਲ ਇੱਕ ਵੱਡੇ ਪ੍ਰੋਜੈਕਟ ਦੇ ਜ਼ਰੀਏ ਵਿਆਪਕ ਕੰਮ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ਼੍ਰੀ ਤੋਮਰ ਦੀ ਪਹਿਲ ਤੇ ਸ਼ਨੀਵਾਰ (25 ਜੁਲਾਈ) ਨੂੰ ਉੱਚ ਪੱਧਰੀ ਬੈਠਕ ਹੋਈ। ਬੈਠਕ ਵਿੱਚ ਸ਼੍ਰੀ ਤੋਮਰ ਦੇ ਇਲਾਵਾ ਵਿਸ਼ਵ ਬੈਂਕ ਦੇ ਕਈ ਪ੍ਰਤੀਨਿਧੀ ਅਤੇ ਮੱਧ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਖੇਤੀਬਾੜੀ ਮਾਹਿਰ ਸ਼ਾਮਲ ਹੋਏ। ਸ਼੍ਰੀ ਤੋਮਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਬੀਹੜ ਖੇਤਰ ਵਿੱਚ ਖੇਤੀ-ਕਿਸਾਨੀ ਅਤੇ ਵਾਤਾਵਰਣ ਵਿੱਚ ਅਤਿਅਧਿਕ ਸੁਧਾਰ ਹੋਵੇਗਾ, ਨਾਲ ਹੀ ਰੋਜ਼ਗਾਰ ਦੇ ਅਸੀਮ ਅਵਸਰਾਂ ਦੀ ਸਿਰਜਣਾ ਹੋਵੇਗੀ। ਪ੍ਰੋਜੈਕਟ ਤੇ ਸਾਰਿਆਂ ਨੇ ਸਿਧਾਂਤਕ ਸਹਿਮਤੀ ਪ੍ਰਗਟਾਈ ਅਤੇ ਸ਼ੁਰੂਆਤੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਬਣਾਉਣਾ ਵੀ ਤੈਅ ਹੋਇਆ ਹੈ।

 

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੋਜਿਤ ਇਸ ਬੈਠਕ ਵਿੱਚ ਸ਼੍ਰੀ ਤੋਮਰ ਨੇ ਦੱਸਿਆ ਕਿ ਬੀਹੜ ਦੀ 3 ਲੱਖ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਖੇਤੀ ਯੋਗ ਨਹੀਂ ਹੈ। ਜੇਕਰ ਪ੍ਰੋਜੈਕਟ ਰਾਹੀਂ ਇਸ ਖੇਤਰ ਵਿੱਚ ਜ਼ਰੂਰੀ ਸੁਧਾਰ ਹੋ ਜਾਵੇ ਤਾਂ ਉੱਥੇ ਖੇਤੀ ਸ਼ੁਰੂ ਹੋਵੇਗੀ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਵੀ ਇਹ ਠੀਕ ਹੋਵੇਗਾ, ਆਜੀਵਿਕਾ ਵੀ ਮਿਲੇਗੀ। ਵਿਸ਼ਵ ਬੈਂਕ ਅਤੇ ਮੱਧ ਪ੍ਰਦੇਸ਼ ਦੇ ਅਧਿਕਾਰੀ ਸਾਰੇ ਇਸ ਤੇ ਕੰਮ ਕਰਨ ਦੇ ਇੱਛੁਕ ਹਨ। ਇਸ ਪ੍ਰੋਜੈਕਟ ਨਾਲ ਬੀਹੜ ਵਿਕਾਸ ਦੇ ਇਲਾਵਾ ਨਵੇਂ ਸੁਧਾਰਾਂ ਨਾਲ ਖੇਤੀ-ਕਿਸਾਨੀ ਲਈ ਮਦਦ ਹੋਵੇਗੀ। ਇਸ ਸਬੰਧ ਵਿੱਚ ਪਿਛਲੇ ਦਿਨੀਂ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲ ਹੋਈ ਸੀ, ਜਿਸ ਦੇ ਬਾਅਦ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਇਹ ਬੈਠਕ ਰੱਖੀ ਗਈ।

 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਪ੍ਰਸਤਾਵਿਤ ਪ੍ਰੋਜੈਕਟ ਰਾਹੀਂ ਬੀਹੜ ਖੇਤਰ ਵਿੱਚ ਖੇਤੀਬਾੜੀ ਦਾ ਵਿਸਤਾਰ ਕਰਨ, ਉਤਪਾਦਕਤਾ ਵਧਾਉਣ ਅਤੇ ਵੈਲਿਊ ਚੇਨ ਵਿਕਸਿਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਸ਼੍ਰੀ ਤੋਮਰ ਨੇ ਦੱਸਿਆ ਕਿ ਚੰਬਲ ਖੇਤਰ ਲਈ ਪਹਿਲਾਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਬੀਹੜ ਵਿਕਾਸ ਪ੍ਰੋਜੈਕਟ ਪ੍ਰਸਤਾਵਿਤ ਸੀ, ‘ਤੇ ਕਈ ਕਾਰਨਾਂ ਕਰਕੇ ਵਿਸ਼ਵ ਬੈਂਕ ਉਸ ਤੇ ਰਾਜ਼ੀ ਨਹੀਂ ਹੋਇਆ। ਹੁਣ ਨਵੇਂ ਸਿਰੇ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ, ਤਾਕਿ ਗਵਾਲੀਅਰ-ਚੰਬਲ ਖੇਤਰ ਦੇ ਸੰਪੂਰਨ ਵਿਕਾਸ ਦਾ ਸੁਪਨਾ ਹਕੀਕਤ ਦਾ ਰੂਪ ਲੈ ਸਕੇ। ਪ੍ਰੋਜੈਕਟ ਰਾਹੀਂ ਬੀਹੜ ਨੂੰ ਖੇਤੀਬਾੜੀ ਯੋਗ ਬਣਾਉਣ ਦਾ ਉਦੇਸ਼ ਤਾਂ ਹੈ ਹੀ, ਇਸ ਨਾਲ ਹੀ ਖੇਤੀਬਾੜੀ ਦਾ ਵਿਸਤਾਰ ਹੋਣ ਨਾਲ ਉਤਪਾਦਕਤਾ ਵੀ ਵਧੇਗੀ। ਖੇਤੀਬਾੜੀ ਬਜ਼ਾਰਾਂ, ਗੁਦਾਮਾਂ ਅਤੇ ਕੋਲਡ ਸਟੋਰੇਜ ਦਾ ਵਿਕਾਸ ਪ੍ਰੋਜੈਕਟ ਦੇ ਤਹਿਤ ਕਰਨ ਦਾ ਵਿਚਾਰ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤਰ ਵਿੱਚ ਨਦੀ ਕਿਨਾਰੇ ਕਾਫ਼ੀ ਜ਼ਮੀਨ ਹੈ ਜਿੱਥੇ ਕਦੇ ਖੇਤੀ ਨਹੀਂ ਹੋਈ ਤਾਂ ਇਹ ਖੇਤਰ ਜੈਵਿਕ ਰਕਬੇ ਵਿੱਚ ਜੁੜੇਗਾ ਜੋ ਵੱਡੀ ਉਪਲਬਧੀ ਹੋਵੇਗੀ। ਜੋ ਚੰਬਲ ਐਕਸਪ੍ਰੈੱਸ ਬਣੇਗਾ, ਉਹ ਇੱਥੋਂ ਗੁਜਰੇਗਾ। ਇਸ ਤਰ੍ਹਾਂ ਖੇਤਰ ਦਾ ਸੰਪੂਰਨ ਵਿਕਾਸ ਹੋ ਸਕੇਗਾ। ਸ਼ੁਰੂਆਤੀ ਰਿਪੋਰਟ ਬਣਾਏ ਜਾਣ ਦੇ ਬਾਅਦ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵੀ ਬੈਠਕ ਕੀਤੀ ਜਾਵੇਗੀ ਅਤੇ ਅੱਗੇ ਦੀਆਂ ਗੱਲਾਂ ਤੈਅ ਹੋਣਗੀਆਂ।

 

ਵਿਸ਼ਵ ਬੈਂਕ ਦੇ ਅਧਿਕਾਰੀ ਸ਼੍ਰੀ ਆਦਰਸ਼ ਕੁਮਾਰ ਨੇ ਕਿਹਾ ਕਿ ਵਿਸ਼ਵ ਬੈਂਕ ਮੱਧ ਪ੍ਰਦੇਸ਼ ਵਿੱਚ ਕੰਮ ਕਰਨ ਦਾ ਇੱਛੁਕ ਹੈ। ਪ੍ਰੋਜੈਕਟ ਨਾਲ ਜੁੜੇ ਜ਼ਿਲ੍ਹਿਆਂ ਵਿੱਚ ਕਿਸ ਤਰ੍ਹਾਂ ਨਾਲ, ਕਿਹੜਾ ਨਿਵੇਸ਼ ਹੋ ਸਕਦਾ ਹੈ, ਦੇਖਣਾ ਹੋਵੇਗਾ। ਪ੍ਰੋਜੈਕਟ ਨਵੇਂ ਸੁਧਾਰਾਂ ਦੇ ਅਨੁਕੂਲ ਹੋ ਸਕਦਾ ਹੈ। ਵਿਸ਼ਵ ਬੈਂਕ ਦੇ ਹੀ ਅਧਿਕਾਰੀ ਸ਼੍ਰੀ ਐਬਲ ਲੁਫਾਫਾ ਨੇ ਕਿਹਾ ਕਿ ਖੇਤਰੀ ਪੱਧਰ ਤੇ ਭੂਮੀ ਆਦਿ ਦੀਆਂ ਜੋ ਸਥਿਤੀਆਂ ਹਨ, ਉਨ੍ਹਾਂ ਨੂੰ ਸਮਝਦੇ ਹੋਏ ਪ੍ਰੋਜੈਕਟ ਤੇ ਵਿਚਾਰ ਕੀਤਾ ਜਾਵੇਗਾ। ਅਸੀਂ ਹੋਰ ਦੇਸ਼ਾਂ ਦਾ ਉਦਾਹਰਣ ਲੈ ਕੇ ਕੰਮ ਕਰ ਸਕਦੇ ਹਾਂ। ਮਾਰਕਿਟਿੰਗ ਦੀ ਸੁਵਿਧਾ, ਬੁਨਿਆਦੀ ਢਾਂਚੇ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਯੋਜਨਾ ਬਣਾਉਣੀ ਹੋਵੇਗੀ। ਵੈਲਿਊ ਚੇਨ ਤੇ ਕੰਮ ਕਰਨਾ ਜ਼ਿਆਦਾ ਲਾਭਦਾਇਕ ਹੋਵੇਗਾ। ਅਸੀਂ ਤਤਪਰ ਹਾਂ ਅਤੇ ਇਹ ਕੰਮ ਕਰਨਾ ਚਾਹਾਂਗੇ।

 

ਮੱਧ ਪ੍ਰਦੇਸ਼ ਦੇ ਖੇਤੀਬਾੜੀ ਉਤਪਾਦਨ ਕਮਿਸ਼ਨਰ ਸ਼੍ਰੀ ਕੇ ਕੇ ਸਿੰਘ ਨੇ ਕਿਹਾ ਕਿ ਪੁਰਾਣੇ ਪ੍ਰੋਜੈਕਟ ਵਿੱਚ ਫੇਰਬਦਲ ਕੀਤਾ ਜਾਵੇਗਾ। ਸ਼੍ਰੀ ਤੋਮਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸ਼੍ਰੀ ਸਿੰਘ ਨੇ ਮਹੀਨੇ ਭਰ ਵਿੱਚ ਸ਼ੁਰੂਆਤੀ ਰਿਪੋਰਟ ਬਣਾਉਣ ਤੇ ਸਹਿਮਤੀ ਪ੍ਰਗਟਾਈ। ਵਿਸ਼ਵ ਬੈਂਕ ਦੇ ਨਾਲ ਸਹਿਯੋਗ ਕਰਦੇ ਹੋਏ ਸੈਟੇਲਾਈਟ ਇਮੇਜ ਸਹਿਤ ਹੋਰ ਮਾਧਿਅਮਾਂ ਰਾਹੀਂ ਟੈਸਟ ਕਰਕੇ ਪ੍ਰਾਰੂਪ ਬਣਾਇਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਕਿਹਾ ਕਿ ਖੋਜ, ਤਕਨੀਕੀ ਬੁਨਿਆਦੀ ਢਾਂਚੇ, ਪੂੰਜੀਗਤ ਲਾਗਤ, ਨਿਵੇਸ਼ ਆਦਿ ਤੇ ਵਿਚਾਰ ਕੀਤਾ ਜਾਵੇ, ਇਸ ਦੇ ਨਾਲ ਹੀ ਛੋਟੀ (ਵੰਡ) ਅਲਾਟਮੈਂਟ ਨਾਲ ਪ੍ਰੋਜੈਕਟ ਦਾ ਸ਼ੁਰੂਆਤੀ ਕੰਮ ਸ਼ੁਰੂ ਕਰ ਸਕਦੇ ਹਾਂ। ਬੈਠਕ ਵਿੱਚ ਮੱਧ ਪ੍ਰਦੇਸ਼ ਦੇ ਖੇਤੀਬਾੜੀ ਸੰਚਾਲਕ ਸ਼੍ਰੀ ਸੰਜੀਵ ਸਿੰਘ ਨੇ ਦੱਸਿਆ ਕਿ ਪਹਿਲਾਂ ਕਈ ਵਿਭਾਗਾਂ ਨਾਲ ਮਿਲ ਕੇ ਇੱਕ ਪ੍ਰੋਜੈਕਟ ਬਾਰੇ ਵਿਚਾਰ ਕੀਤਾ ਗਿਆ ਸੀ। ਹੁਣ ਸਹਿਮਤੀ ਦੇ ਬਾਅਦ ਨਵੇਂ ਸਿਰੇ ਤੋਂ ਪ੍ਰਦੇਸ਼ ਵਿੱਚ ਖੇਤੀਬਾੜੀ ਦੀਆਂ ਵਰਤਮਾਨ ਸਥਿਤੀਆਂ ਅਤੇ ਹੋਰ ਪ੍ਰਦੇਸ਼ਾਂ ਦਾ ਤਤਸਬੰਧੀ ਆਕਲਨ ਕਰਦੇ ਹੋਏ ਪ੍ਰੋਜੈਕਟ ਦਾ ਪ੍ਰਾਰੂਪ ਬਣਾਇਆ ਜਾਵੇਗਾ। ਸਰਕਾਰ ਦੁਆਰਾ ਕੀਤੇ ਗਏ ਖੇਤੀ ਸਬੰਧੀ ਸੁਧਾਰਾਂ ਦੇ ਅਧਾਰ ਤੇ ਕਿਸਾਨਾਂ ਅਤੇ ਹੋਰ ਸਬੰਧਿਤ ਵਰਗਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਕਿਵੇਂ ਮਿਲੇ, ਇਹ ਵੀ ਦੇਖਿਆ ਜਾਵੇਗਾ। ਮੱਧ ਪ੍ਰਦੇਸ਼ ਵਿੱਚ ਦੇਸ਼ ਦਾ ਸਭ ਤੋਂ ਜ਼ਿਆਦਾ ਜੈਵਿਕ ਖੇਤਰਫਲ ਹੈ, ਜਿਸ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ। ਪ੍ਰੋਜੈਕਟ ਨੂੰ ਮਿਸ਼ਨ ਮੋਡ ਵਿੱਚ ਲੈ ਕੇ ਅਤਿਆਧੁਨਿਕ ਤਕਨੀਕ ਨਾਲ ਕੰਮ ਕੀਤਾ ਜਾਵੇਗਾ। ਗੁਣਵੱਤਾ ਯੁਕਤ ਬੀਜਾਂ ਦੇ ਵਿਕਾਸ ਅਤੇ ਮੱਧ ਪ੍ਰਦੇਸ਼ ਨੂੰ ਇਸ ਵਿੱਚ ਆਤ‍ਮਨਿਰਭਰ ਬਣਾਉਣ ਦੇ ਨਾਲ-ਨਾਲ ਸਰਪਲਸ ਰਾਜ ਬਣਾਉਣ ਦਾ ਵੀ ਉਦੇਸ਼ ਰਹੇਗਾ।

 

ਰਾਜਮਾਤਾ ਵਿਜੈਰਾਜੇ ਸਿੰਧੀਆ ਖੇਤੀਬਾੜੀ ਯੂਨੀਵਰਸਿਟੀ, ਗਵਾਲੀਅਰ ਦੇ ਵਾਈਸ ਚਾਂਸਲਰ ਡਾ. ਐੱਸ ਕੇ ਰਾਓ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਖੇਤੀਬਾੜੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਜਾ ਸਕਦਾ ਹੈ। ਖੇਤੀਬਾੜੀ ਉਤਪਾਦਨ ਵਿੱਚ ਤਾਂ ਮੱਧ ਪ੍ਰਦੇਸ਼ ਅੱਗੇ ਹੈ ਹੀ, ਹੁਣ ਬੁਨਿਆਦੀ ਢਾਂਚੇ ਨੂੰ ਇਸ ਪ੍ਰੋਜੈਕਟ ਰਾਹੀਂ ਮਜ਼ਬੂਤ ਕਰ ਸਕਦੇ ਹਾਂ। ਅੱਗੇ ਨਿਰਯਾਤ ਵਧਾਉਣ ਦੀ ਵੀ ਤਿਆਰੀ ਕਰ ਸਕਦੇ ਹਾਂ। ਇਹੀ ਨਹੀਂ, ਬਾਗਬਾਨੀ ਉਪਜ ਵਿੱਚ ਵੀ ਨਿਰਯਾਤ ਦੀ ਕਾਫ਼ੀ ਗੁੰਜਾਇਸ਼ ਹੈ।

 

***

ਏਪੀਐੱਸ/ਐੱਸਜੀ



(Release ID: 1641451) Visitor Counter : 195