ਰੇਲ ਮੰਤਰਾਲਾ

ਰੇਲਵੇ ਜੈੱਮ (ਜੀਈਐੱਮ-GeM) ਨਾਲ ਰੇਲਵੇ ਡਿਜੀਟਲ ਸਪਲਾਈ ਚੇਨ ਦੇ ਏਕੀਕਰਨ ਨਾਲ ਗਵਰਨਮੈਂਟ ਈ-ਮਾਰਕਿਟ ਜੈੱਮ (ਜੀਈਐੱਮ-GeM) ਰਾਹੀਂ ਆਪਣੀਆਂ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਨੂੰ ਯਕੀਨੀ ਬਣਾਏਗਾ, ਰੇਲਵੇ ਸਲਾਨਾ 70000 ਕਰੋੜ ਰੁਪਏ ਤੋਂ ਵੱਧ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਕਰਦਾ ਹੈ
ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਦੀ ਖਰੀਦ ਪ੍ਰਕਿਰਿਆ ਵਿੱਚ ਮੇਕ ਇਨ ਇੰਡੀਆ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਕਦਮਾਂ ਦੀ ਸਮੀਖਿਆ ਕੀਤੀ, ਭਾਰਤੀ ਰੇਲਵੇ ਵਿੱਚ ਪਦਾਰਥ ਪ੍ਰਬੰਧਨ ਦੀ ਵਿਸਤ੍ਰਿਤ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ


ਭਾਰਤੀ ਰੇਲਵੇ ਨੇ ਆਤਮਨਿਰਭਰ ਭਾਰਤ ਮਿਸ਼ਨ ਲਈ ਤਿਆਰੀ ਕੀਤੀ


ਭਾਰਤੀ ਰੇਲਵੇ ਈ-ਪ੍ਰਕਿਓਰਮੈਂਟ ਸਿਸਟਮ ਆਈਆਰਈਪੀਐੱਸ ਨੂੰ ਜੈੱਮ (ਜੀਈਐੱਮ-GeM) ਨਾਲ ਏਕੀਕ੍ਰਿਤ ਕੀਤਾ ਜਾਵੇਗਾ

ਅਧਿਕਾਰੀਆਂ ਨੂੰ ਉਦਯੋਗਾਂ ਨਾਲ ਗੱਲਬਾਤ ਕਰਨ ਅਤੇ ਇਸ ਦੀ ਸਮਰੱਥਾ ਅਤੇ ਆਤਮਨਿਰਭਰ ਭਾਰਤ ਵੱਲ ਵਧਣ ਦੀ ਸਮਰੱਥਾ ਵਧਾਉਣ ਅਤੇ ਨਿਰਮਾਣ ਸਮੇਤ ਭਾਰਤੀ ਆਰਥਿਕ ਸਰੋਤਾਂ ਦੀ ਵੱਧ ਰਹੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ

ਖਰੀਦ ਵਿੱਚ ਸਥਾਨਕ ਸਮੱਗਰੀ ਕਲਾਜ ਹੋਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਤਾਕਿ ਅਸੀਂ ਸਥਾਨਕ ਵਿਕਰੇਤਾਵਾਂ ਤੋਂ ਸਪਲਾਇਰਾਂ ਤੋਂ ਜ਼ਿਆਦਾ ਬੋਲੀਆਂ ਪ੍ਰਾਪਤ ਕਰ ਸਕੀਏ

Posted On: 25 JUL 2020 4:44PM by PIB Chandigarh

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਰੇਲਵੇ ਦੇ ਨਾਲ ਨਾਲ ਭਾਰਤ ਸਰਕਾਰ ਦੀ ਖਰੀਦ ਪ੍ਰਕਿਰਿਆ ਵਿੱਚ ਮੇਕ ਇਨ ਇੰਡੀਆ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਕਦਮਾਂ ਦੀ ਸਮੀਖਿਆ ਕੀਤੀ।

 

ਮੀਟਿੰਗ ਦੌਰਾਨ ਸ਼੍ਰੀ ਪੀਯੂਸ਼ ਗੋਇਲ ਨੇ ਅਪੀਲ ਕੀਤੀ ਕਿ ਭਾਰਤੀ ਰੇਲਵੇ ਉੱਤੇ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਖਰੀਦ ਵਾਤਾਵਰਣ ਦੇ ਉਦਯੋਗ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਕਦਮ ਚੁੱਕੇ ਜਾਣ।

 

ਖਰੀਦ ਪ੍ਰਕਿਰਿਆ ਵਿੱਚ ਮੇਕ ਇਨ ਇੰਡੀਆ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਕਦਮਾਂ ਦੀ ਸਮੀਖਿਆ ਕਰਦਿਆਂ ਖਰੀਦ ਪ੍ਰਕਿਰਿਆ ਵਿਚ ਸਥਾਨਕ ਵਿਕਰੇਤਾਵਾਂ ਦੀ ਭਾਗੀਦਾਰੀ ਵਧਾਉਣ ਤੇ ਜ਼ੋਰ ਦਿੱਤਾ ਗਿਆ। ਇਹ ਵੀ ਫੈਸਲਾ ਲਿਆ ਗਿਆ ਕਿ ਖਰੀਦ ਵਿੱਚ ਸਥਾਨਕ ਸਮਗੱਰੀ ਦੀ ਧਾਰਾ ਅਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਸਥਾਨਕ ਵਿਕਰੇਤਾਵਾਂ/ ਸਪਲਾਇਰਾਂ ਤੋਂ ਵਧੇਰੇ ਬੋਲੀ ਲੈ ਸਕੀਏ। ਇਹ ਆਤਮਨਿਰਭਰ ਭਾਰਤ ਦੇ ਮਿਸ਼ਨ ਨੂੰ ਹੁਲਾਰਾ ਦੇਵੇਗਾ। ਇਸ ਦਿਸ਼ਾ ਵਿੱਚ ਭਾਰਤੀ ਰੇਲਵੇ ਦੇ ਯਤਨਾਂ ਨੂੰ ਸੁਵਿਧਾਜਨਕ ਬਣਾਉਣ ਲਈ ਢੁਕਵੀਂ ਨੀਤੀਗਤ ਸੋਧ ਲਈ ਡੀਪੀਆਈਆਈਟੀ ਦੇ ਸਰਗਰਮ ਸਮਰਥਨ ਦੀ ਮੰਗ ਕੀਤੀ ਗਈ।

 

ਇਹ ਮਹਿਸੂਸ ਕੀਤਾ ਗਿਆ ਕਿ ਅਜਿਹੇ ਵਿਕਰੇਤਾਵਾਂ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ ਹੈ ਜੋ ਸਥਾਨਕ ਤੌਰ ਤੇ ਨਿਰਮਿਤ ਸਮੱਗਰੀ ਦੀ ਸਪਲਾਈ ਕਰ ਸਕਦੇ ਹਨ। ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ (FAQ) ਦਾ ਸੈਕਸ਼ਨ ਅਤੇ ਇੱਕ ਹੈਲਪਲਾਈਨ ਨੰਬਰ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ ਤਾਂ ਜੋ ਵਿਕਰੇਤਾ ਖਰੀਦ ਪ੍ਰਕਿਰਿਆ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਸਪੱਸ਼ਟਤਾ ਪ੍ਰਾਪਤ ਕਰ ਸਕਣ। 

 

ਮੇਕ ਇਨ ਇੰਡੀਆ ਨੂੰ ਵਧਾਉਣ ਤੇ ਮੈਂਬਰ (ਸਮੱਗਰੀ ਪ੍ਰਬੰਧਨ), ਰੇਲਵੇ ਬੋਰਡ ਦੁਆਰਾ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਅਤੇ ਪ੍ਰਗਤੀ ਦੇ ਨਾਲ ਨਾਲ ਜੈੱਮ (ਜੀਈਐੱਮ-GeM) ਰਾਹੀਂ ਖਰੀਦ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ।

 

ਸਮੀਖਿਆ ਬੈਠਕ ਵਿੱਚ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ, ਰੇਲਵੇ ਬੋਰਡ ਦੇ ਮੈਂਬਰ, ਸੀਈਓ/ਜੇਈਐੱਮ ਅਤੇ ਡੀਪੀਆਈਆਈਟੀ ਅਤੇ ਵਣਜ ਮੰਤਰਾਲੇ ਦੇ ਨੁਮਾਇੰਦੇ ਵੀ ਮੌਜੂਦ ਸਨ।

 

ਭਾਰਤੀ ਸੇਵਾ ਪ੍ਰਦਾਤਾਵਾਂ ਅਤੇ ਕੰਪੋਨੈਂਟ ਨਿਰਮਾਤਾਵਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣ ਲਈ ਰਣਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਗੌਰਮਿੰਟ ਈ-ਮਾਰਕਿਟਪਲੇਸ (ਜੀਈਐੱਮ-GeM) ਵਿਸ਼ਵਵਿਆਪੀ ਜਨਤਕ ਖਰੀਦ ਵਿੱਚ ਇੱਕ ਬਹੁਤ ਹੀ ਨਵੀਨਤਾਕਾਰੀ ਵਿਚਾਰ ਹੈ। ਸ਼੍ਰੀ ਗੋਇਲ ਨੇ ਦੂਰ-ਦੁਰਾਡੇ ਦੇ ਸਥਾਨਾਂ ਅਤੇ ਵਿਸ਼ੇਸ਼ ਰੂਪ ਨਾਲ ਐੱਮਐੱਸਐੱਮਈਜ਼ ਲਈ ਬਜ਼ਾਰ ਖੋਲ੍ਹਣ ਲਈ ਜੈੱਮ (ਜੀਈਐੱਮ-GeM) ਪਲੈਟਫਾਰਮ ਤੇ ਰੇਲਵੇ ਮਾਲ ਅਤੇ ਸੇਵਾਵਾਂ ਦੀ ਖਰੀਦ ਲਈ ਲਗਭਗ ਸੱਤਰ ਹਜ਼ਾਰ ਕਰੋਡ਼ ਰੁਪਏ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

 

ਭਾਰਤੀ ਰੇਲਵੇ ਭਾਰਤ ਸਰਕਾਰ ਦੀ ਸਭ ਤੋਂ ਵੱਡੀਆਂ ਖਰੀਦ ਏਜੰਸੀਆਂ ਵਿੱਚੋਂ ਇੱਕ ਹੈ ਜੋ ਜੈੱਮ (ਜੀਈਐੱਮ-GeM) ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਲਈ ਜੈੱਮ (ਜੀਈਐੱਮ-GeM) ਨਾਲ ਆਪਣੀ ਖਰੀਦ ਪ੍ਰਣਾਲੀ ਨੂੰ ਏਕੀਕ੍ਰਿਤ ਕਰ ਰਹੀ ਹੈ। ਵਿਭਾਗ ਨੇ ਜੀਈਐੱਮ ਨਾਲ ਇੰਡੀਅਨ ਰੇਲਵੇ ਦੀ ਈ-ਪ੍ਰਕਿਰਿਆ ਪ੍ਰਣਾਲੀ ਦੇ ਏਕੀਕਰਨ ਲਈ ਸਮਾਂ-ਸੀਮਾ ਸਾਂਝੀ ਕੀਤੀ। ਰੇਲਵੇ ਨੇ ਕਿਸੇ ਵੀ ਦਸਤਾਵੇਜ਼ ਇੰਟਰਫੇਸ ਦੀ ਜ਼ਰੂਰਤ ਨੂੰ ਖਤਮ ਕਰਦਿਆਂ ਦੋਵਾਂ ਪ੍ਰਣਾਲੀਆਂ ਦੇ ਸਹਿਜ ਏਕੀਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ।  

 

ਦੋਵੇਂ ਪ੍ਰਣਾਲੀਆਂ ਦੀ ਤਾਕਤ ਯਾਨੀ ਰੇਲਵੇ ਦੀ ਖਰੀਦ ਨੂੰ ਜੈੱਮ (ਜੀਈਐੱਮ-GeM) ਦੀ ਪੂਰਨ ਸਮਰੱਥਾ ਤੱਕ ਲੈ ਜਾਣ ਲਈ ਤਾਲਮੇਲ ਪੈਦਾ ਕਰਨ ਲਈ ਰੇਲਵੇ ਆਈਆਰਈਪੀਐੱਸ ਅਤੇ ਜੈੱਮ (ਜੀਈਐੱਮ-GeM) ਦਾ ਉਤਪਾਦਕ ਰੂਪ ਨਾਲ ਲਾਭ ਉਠਾਉਣਾ ਚਾਹੀਦਾ ਹੈ। ਏਕੀਕਰਨ ਦੇ ਬਾਅਦ ਦਾ ਇਰਾਦਾ ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਲਈ ਸਿੰਗਲ ਪੁਆਇੰਟ ਜਨਤਕ ਖਰੀਦ ਪੋਰਟਲ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਹੈ।

 

ਮੀਟਿੰਗ ਦੌਰਾਨ ਭਾਰਤ ਵਿੱਚ ਭ੍ਰਿਸ਼ਟਾਚਾਰ ਮੁਕਤ ਜਨਤਕ ਖਰੀਦ ਵਾਤਾਵਰਣ ਪੈਦਾ ਕਰਨ ਦੇ ਸਾਧਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਰੇਲਵੇ ਮੰਤਰਾਲੇ, ਡੀਪੀਆਈਆਈਟੀ ਅਤੇ ਜੀਈਐੱਮ ਦੀਆਂ ਅਤਿਅੰਤ ਮਹੱਤਵਪੂਰਨ ਭੂਮਿਕਾਵਾਂ ਹਨ। ਭਾਰਤੀ ਰੇਲਵੇ ਦੀ ਵਿਕਾਸ ਯਾਤਰਾ ਵਿੱਚ ਹਿੱਸਾ ਲੈਣ ਲਈ ਵਧੇਰੇ ਸਵਦੇਸ਼ੀ ਵਿਕਰੇਤਾਵਾਂ ਨੂੰ ਵਿਕਸਤ ਕਰਨ ਲਈ ਉਦਯੋਗ ਦੀ ਭਾਗੀਦਾਰੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ।

 

ਪੇਸ਼ਕਾਰੀ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਰੇਲਵੇ ਆਪਣੀਆਂ ਸਾਰੀਆਂ ਗਤੀਵਿਧੀਆਂ ਲਈ ਉਪਭੋਗਤਾ-ਅਨੁਕੂਲ ਸਿੰਗਲ ਸਟੈੱਪ ਵਿਕਰੇਤਾ ਵੈੱਬ ਅਧਾਰਿਤ ਇੰਟਰਫੇਸ ਲਿਆਉਣ ਦੀ ਦਿਸ਼ਾ ਵਿੱਚ ਵਧੇਰੇ ਕੰਮ ਕਰੇਗਾ। ਵੈੱਬਸਾਈਟ ਨੂੰ ਪਾਰਦਰਸ਼ੀ ਰੂਪ ਨਾਲ ਹਰੇਕ ਇਛੁੱਕ ਵਿਕਰੇਤਾ ਨੂੰ ਭਾਰਤੀ ਰੇਲਵੇ ਨਾਲ ਵਪਾਰ ਕਿਵੇਂ ਕਰਨਾ ਹੈ, ਬਾਰੇ ਸਪਸ਼ਟ ਵਿਚਾਰ ਪ੍ਰਦਾਨ ਕਰਨਾ ਚਾਹੀਦਾ ਹੈ। ਵੈੱਬਸਾਈਟ ਤੇ ਭਾਰਤੀ ਰੇਲਵੇ 'ਤੇ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਵਾਤਾਵਰਣ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਸਾਰੀ ਢੁਕਵੀਂ ਜਾਣਕਾਰੀ ਹੋਣੀ ਚਾਹੀਦੀ ਹੈ।

 

*****

 

ਡੀਜੇਐੱਨ/ਐੱਸਜੀ/ਐੱਮਕੇਵੀ(Release ID: 1641293) Visitor Counter : 10