ਵਿੱਤ ਮੰਤਰਾਲਾ
ਦਿੱਲੀ ਕਸਟਮਸ ਵਿਭਾਗ ਨੇ ਆਈਜੀਆਈ ਹਵਾਈ ਅੱਡੇ 'ਤੇ 66 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਤਸਕਰੀ ਕੀਤੀਆਂ ਸਿਗਰਟਾਂ ਜ਼ਬਤ ਕੀਤੀਆਂ
Posted On:
24 JUL 2020 7:28PM by PIB Chandigarh
ਦਿੱਲੀ ਕਸਟਮਸ ਵਿਭਾਗ, ਆਈਜੀਆਈ ਹਵਾਈ ਅੱਡੇ ਨੇ ਕੋਵਿਡ-19 ਦੇ ਚਲਦੇ ਹੁਣ ਤੱਕ ਦੁਬਈ ਵਿੱਚ ਫਸੇ 13 ਭਾਰਤੀ ਯਾਤਰੀਆਂ ਦੁਆਰਾ 23 ਜੁਲਾਈ, 2020 ਨੂੰ ਬਿਨਾ ਸਚਿੱਤਰ ਚਿਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ (3700 ਡੰਡਾ) ਦੀ ਤਸਕਰੀ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ। ਯਾਤਰੀ ਉਡਾਨ ਸੰਖਿਆ ਈਕੇ-510 ਜ਼ਰੀਏ ਦੁਬਈ ਤੋਂ ਦਿੱਲੀ ਦੀ ਯਾਤਰਾ ਕਰ ਰਹੇ ਸਨ ਅਤੇ ਇਹ ਉਡਾਨ 23.07.2020 ਨੂੰ ਸਵੇਰੇ 9.05 ਵਜੇ ਟੀ-3, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ ਪਹੁੰਚੀ ਸੀ। ਇਨ੍ਹਾਂ ਵਿੱਚੋਂ 13 ਭਾਰਤੀ ਯਾਤਰੀਆਂ ਨੂੰ ਗ੍ਰੀਨ ਚੈਨਲ ਪਾਰ ਕਰਨ ਦੇ ਬਾਅਦ ਪਕੜ ਲਿਆ ਗਿਆ ਸੀ।

ਪਕੜੀਆਂ ਗਈਆਂ ਸਿਗਰਟਾਂ ਨੂੰ ਕਸਟਮਸ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਜ਼ਬਤ ਕੀਤੇ ਗਏ ਸਮਾਨ ਦੀ ਕੁੱਲ ਕੀਮਤ 66,60,000 ਰੁਪਏ ਹੈ।
13 ਭਾਰਤੀ ਯਾਤਰੀਆਂ ਨੂੰ ਕਸਟਮਸ ਐਕਟ, 1962 ਦੀ ਧਾਰਾ 104 ਦੇ ਤਹਿਤ ਗਿਰਫ਼ਤਾਰ ਕਰ ਲਿਆ ਗਿਆ ਹੈ। ਅੱਗੇ ਦੀ ਜਾਂਚ ਅਜੇ ਚਲ ਰਹੀ ਹੈ।
****
ਆਰਐੱਮ/ਕੇਐੱਮਐੱਨ
(Release ID: 1641220)
Visitor Counter : 126