ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਵਿਭਾਗ ਨੇ ਆਪਣੀਆਂ ਸਾਰੀਆਂ ਲਘੂ ਬੱਚਤ ਸਕੀਮਾਂ ਸ਼ਾਖਾ ਡਾਕਘਰ ਪੱਧਰ ਤੱਕ ਵਧਾਈਆਂ

ਇਸ ਫੈਸਲੇ ਦਾ ਉਦੇਸ਼ ਸਾਰੀਆਂ ਡਾਕ ਘਰ ਬੱਚਤ ਸਕੀਮਾਂ ਨੂੰ ਉਨ੍ਹਾਂ ਦੇ ਦਰਵਾਜ਼ੇ ‘ਤੇ ਲਿਆ ਕੇ ਗ੍ਰਾਮੀਣ ਭਾਰਤ ਦਾ ਸਸ਼ਕਤੀਕਰਨ ਕਰਨਾ ਹੈ

Posted On: 24 JUL 2020 7:57PM by PIB Chandigarh

ਗ੍ਰਾਮੀਣ ਖੇਤਰਾਂ ਵਿੱਚ ਇਸ ਦੇ ਨੈੱਟਵਰਕ ਅਤੇ ਡਾਕ ਸੰਚਾਲਨ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਵੱਡੀ ਬਹੁਗਿਣਤੀ ਨੂੰ ਲਘੂ ਬੱਚਤ ਸਕੀਮਾਂ ਦੀ ਸੁਵਿਧਾ ਪ੍ਰਦਾਨ ਕਰਨ ਲਈ, ਡਾਕ ਵਿਭਾਗ ਨੇ ਹੁਣ ਸਾਰੀਆਂ ਲਘੂ ਬੱਚਤ ਸਕੀਮਾਂ ਨੂੰ ਸ਼ਾਖਾ ਡਾਕਘਰ ਦੇ ਪੱਧਰ ਤੱਕ ਵਧਾ ਦਿੱਤਾ ਹੈ।

 

ਇਸ ਵੇਲੇ ਗ੍ਰਾਮੀਣ ਖੇਤਰਾਂ ਵਿੱਚ 1,31,113 ਸ਼ਾਖਾ ਡਾਕ ਘਰ ਕੰਮ ਕਰ ਰਹੇ ਹਨ। ਚਿੱਠੀ- ਪੱਤਰਾਂ, ਸਪੀਡ ਪੋਸਟ, ਪਾਰਸਲ, ਇਲੈਕਟ੍ਰੌਨਿਕ ਮਨੀ ਆਰਡਰ, ਰੂਰਲ ਡਾਕ ਲਾਈਫ ਇੰਸ਼ੋਰੈਂਸ ਦੀਆਂ ਸੁਵਿਧਾਵਾਂ ਤੋਂ ਇਲਾਵਾ ਇਹ ਸ਼ਾਖਾ ਡਾਕ ਘਰ ਹੁਣ ਤੱਕ ਡਾਕ ਘਰ ਬੱਚਤ ਖਾਤਾ, ਆਵਰਤੀ ਜਮ੍ਹਾਂ ਰਕਮ, ਟਾਈਮ ਡਿਪਾਜ਼ਿਟ ਅਤੇ ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾਵਾਂ ਪ੍ਰਦਾਨ ਕਰ ਰਹੇ ਹਨ ।

 

ਨਵੇਂ ਆਦੇਸ਼ ਨਾਲ ਸ਼ਾਖਾ ਡਾਕ ਘਰਾਂ ਨੂੰ ਪਬਲਿਕ ਪ੍ਰੋਵੀਡੈਂਟ ਫੰਡ, ਮਾਸਿਕ ਆਮਦਨ ਯੋਜਨਾ, ਰਾਸ਼ਟਰੀ ਬੱਚਤ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ ਅਤੇ ਸੀਨੀਅਰ ਸਿਟੀਜ਼ਨ ਬੱਚਤ ਸਕੀਮਾਂ ਦੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰਨ ਦੀ ਵੀ ਇਜ਼ਾਜਤ ਦਿੱਤੀ ਗਈ ਹੈ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਹੁਣ ਉਹੀ ਡਾਕਘਰ ਬੱਚਤ ਬੈਂਕ ਸੁਵਿਧਾਵਾਂ ਪ੍ਰਾਪਤ ਕਰ ਸਕਣਗੇ, ਜਿਨ੍ਹਾਂ ਦਾ ਲਾਭ ਸ਼ਹਿਰੀ ਖੇਤਰਾਂ ਦੇ ਲੋਕ ਪ੍ਰਾਪਤ ਕਰ ਰਹੇ ਹਨ। ਉਹ ਆਪਣੀਆਂ ਬੱਚਤਾਂ ਇਨ੍ਹਾਂ ਪ੍ਰਸਿੱਧ ਸਕੀਮਾਂ ਵਿੱਚ ਆਪਣੇ ਪਿੰਡ ਵਿੱਚ ਹੀ ਡਾਕ ਘਰ ਰਾਹੀਂ ਜਮ੍ਹਾਂ ਕਰਵਾਉਣ ਦੇ ਯੋਗ ਹੋਣਗੇ।

 

ਵਿਭਾਗ ਦੁਆਰਾ ਸਾਰੀਆਂ ਡਾਕ ਘਰ ਬੱਚਤ ਸਕੀਮਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਲਿਆ ਕੇ ਗ੍ਰਾਮੀਣ ਭਾਰਤ ਦੇ ਸਸ਼ਕਤੀਕਰਨ ਲਈ ਉਠਾਇਆ ਗਿਆ ਇੱਕ ਹੋਰ ਕਦਮ ਹੈ।

 

*****

 

ਆਰਸੀਜੇ/ਐੱਮ



(Release ID: 1641210) Visitor Counter : 125