ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਟੈਲੀਫੋਨ ‘ਤੇ ਚਰਚਾ ਕੀਤੀ

Posted On: 24 JUL 2020 3:49PM by PIB Chandigarh

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਜ਼ਰਾਈਲ  ਦੇ ਰੱਖਿਆ ਮੰਤਰੀ  ਲੈਫਟੀਨੈਂਟ ਜਨਰਲ ਬੈਂਜਾਮਿਨ ਗੈਂਟਜ਼ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।  ਦੋਹਾਂ ਮੰਤਰੀਆਂ ਨੇ ਦੋਹਾਂ ਦੇਸ਼ਾਂ  ਦਰਮਿਆਨ ਰਣਨੀਤਕ ਸਹਿਯੋਗ ਦੀ ਪ੍ਰਗਤੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ।

 

ਦੋਹਾਂ ਰਾਜਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖੋਜ ਅਤੇ ਵਿਕਾਸ ਵਿੱਚ ਆਪਸੀ ਸਹਿਯੋਗ ਤੇ ਤਸੱਲੀ ਪ੍ਰਗਟ ਕੀਤੀਜੋ ਨਾ ਕੇਵਲ ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ, ਬਲਕਿ ਸੰਪੂਰਨ ਮਾਨਵਤਾ ਦੀ ਵੀ ਸਹਾਇਤਾ ਕਰੇਗਾ।  ਰੱਖਿਆ ਮੰਤਰੀ  ਨੇ ਰੱਖਿਆ ਨਿਰਮਾਣ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਨਵੀਂ ਉਦਾਰ ਵਿਵਸਥਾ ਦੇ ਤਹਿਤ ਇਜ਼ਰਾਈਲੀ ਰੱਖਿਆ ਕੰਪਨੀਆਂ ਨੂੰ ਅਧਿਕ ਤੋਂ ਅਧਿਕ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ।  ਦੋਹਾਂ ਮੰਤਰੀਆਂ ਨੇ ਖੇਤਰੀ ਘਟਨਾਕ੍ਰਮਾਂ ਤੇ ਵੀ ਚਰਚਾ ਕੀਤੀ।  ਸ਼੍ਰੀ ਰਾਜਨਾਥ ਸਿੰਘ ਦੇ ਜਲਦੀ ਤੋਂ ਜਲਦੀ ਭਾਰਤ ਆਉਣ  ਦੇ ਸੱਦੇ ਤੇ ਇਜ਼ਰਾਈਲ  ਦੇ ਰੱਖਿਆ ਮੰਤਰੀ  ਨੇ ਸਕਾਰਾਤਮਕ ਪ੍ਰਤਿਕ੍ਰਿਆ ਦਿੱਤੀ।

 

 

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1641098) Visitor Counter : 148