ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਸਕੱਤਰ ਨੇ ਵਧੇਰੇ ਸਰਗਰਮ ਕੇਸ ਲੋਡ ਵਾਲੇ 9 ਰਾਜਾਂ ਵਿੱਚ ਕੋਵਿਡ–19 ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਕੇਂਦਰ ਸਰਕਾਰ ਵੱਲੋਂ ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮ ਬੰਗਾਲ ਤੇ ਅਸਾਮ ਨੂੰ ਟੈਸਟਿੰਗ ਦੀ ਸੰਖਿਆ ਵਿੱਚ ਜ਼ਰੂਰੀ ਵਾਧਾ ਕਰਨ, ਕੰਟੇਨਮੈਂਟ ਯੋਜਨਾ ਸਖ਼ਤੀ ਨਾਲ ਲਾਗੂ ਕਰਨ, ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਤੇ ਪ੍ਰਭਾਵੀਸ਼ਾਲੀ ਕਲੀਨਿਕਲ ਪ੍ਰਬੰਧ ਦੀ ਸਲਾਹ

Posted On: 24 JUL 2020 8:21PM by PIB Chandigarh

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਕੋਵਿਡ–19 ਦੀ ਰੋਕਥਾਮ ਲਈ ਇੱਕ ਦਰਜਾਬੰਦ, ਸਰਗਰਮ, ਪ੍ਰਗਤੀਸ਼ੀਲ ਤੇ ਪੂਰੀ ਤਾਲਮੇਲਪੂਰਨ ਨੀਤੀ ਦੇ ਨਤੀਜੇ ਵਜੋਂ ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਤੇ ਮੌਤ ਦਰ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਉਂਝ ਕੁਝ ਅਜਿਹੇ ਰਾਜ ਹਨ, ਜਿਨ੍ਹਾਂ ਚ ਪਿੱਛੇ ਜਿਹੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਸਰਗਰਮ ਮਾਮਲਿਆਂ ਦੀ ਸੰਖਿਆ ਵਿੱਚ ਬਹੁਤ ਜ਼ਿਆਦਾ  ਵਾਧਾ ਹੋ ਰਿਹਾ ਹੈ ਤੇ ਉਹ ਕੋਵਿਡਪ੍ਰਬੰਧ ਦੇ ਦ੍ਰਿਸ਼ਟੀਕੋਣ ਤੋਂ ਚਿੰਤਾਜਨਕ ਖੇਤਰਾਂ ਵਜੋਂ ਉੱਭਰਦੇ ਜਾ ਰਹੇ ਹਨ।

 

ਕੋਵਿਡ–19 ਮਹਾਮਾਰੀ ਨੂੰ ਫੈਲਣ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਤੇ ਉਸ ਦੇ ਪ੍ਰਬੰਧ ਲਈ ਕੇਂਦਰਰਾਜਾਂ ਦੀ ਤਾਲਮੇਲ ਭਰਪੂਰ ਰਣਨੀਤੀ ਦੇ ਹਿੱਸੇ ਵਜੋਂ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਨੌਂ ਰਾਜਾਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਇੱਕ ਉੱਚਪੱਧਰੀ ਵਰਚੁਅਲ ਸਮੀਖਿਆ ਬੈਠਕ ਕੀਤੀ ਗਈ ਜਿੱਥੇ ਦੇਸ਼ ਵਿੱਚ ਇਸ ਵੇਲੇ ਸਰਗਰਮ ਮਾਮਲਿਆਂ ਦੀ ਵਿੱਚ ਵਾਧਾ ਚੋਖਾ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵੀਡੀਓ ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਨੌਂ ਰਾਜਾਂ ਵਿੱਚ ਆਂਧਰ ਪ੍ਰਦੇਸ਼, ਬਿਹਾਰ, ਤੇਲੰਗਾਨਾ, ਓਡੀਸ਼ਾ, ਪੱਛਮ ਬੰਗਾਲ, ਅਸਾਮ, ਕਰਨਾਟਕ, ਝਾਰਖੰਡ ਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

 

ਕੈਬਨਿਟ ਸਕੱਤਰ ਨੇ ਕੋਵਿਡ ਦੇ ਟਾਕਰੇ ਲਈ ਰਾਜਾਂ ਵੱਲੋਂ ਖ਼ਾਸ ਤੌਰ ਤੇ ਤਿਆਰ ਕੀਤੀ ਰਣਨੀਤੀ ਬਾਰੇ ਸਿਹਤ ਸਕੱਤਰਾਂ ਤੇ ਰਾਜਾਂ ਦੇ ਹਰ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਕੀਤੀ ਅਤੇ ਉਨ੍ਹਾਂ ਕਾਰਣਾਂ ਬਾਰੇ ਵੀ ਚਰਚਾ ਹੋਈ ਜਿਨ੍ਹਾਂ ਕਰਕੇ ਬੀਤੇ ਕੁਝ ਸਮੇਂ ਦੌਰਾਨ ਇਨ੍ਹਾਂ ਰਾਜਾਂ ਵਿੱਚ ਕੇਸਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਟੈਸਟ, ਟ੍ਰੈਕ, ਟ੍ਰੀਟਨੀਤੀ ਨੂੰ ਕਾਇਮ ਰੱਖਦਿਆਂ ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਕੰਟੇਨਮੈਂਟ ਜ਼ੋਨਾਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਦਿਆਂ ਟੈਸਟਿੰਗ ਦੀ ਸੰਖਿਆ ਵਿੱਚ ਵਾਧਾ ਕਰਨ। ਖ਼ਾਸ ਰਾਜਾਂ ਵਿੱਚ ਘੱਟ ਟੈਸਟਿੰਗ ਦੇ ਸਬੰਧ ਵਿੱਚ ਕੁਝ ਚਿੰਤਾਜਨਕ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ। ਇਹ ਦੁਹਰਾਇਆ ਗਿਆ ਕਿ ਲਗਾਤਾਰ ਤੇ ਵੱਡੇ ਪੱਧਰ ਉੱਤੇ ਟੈਸਟਿੰਗ ਕੇਸਾਂ ਦੀ ਛੇਤੀ ਸ਼ਨਾਖ਼ਤ ਅਤੇ ਛੂਤ ਨੂੰ ਫੇਲਣ ਤੋਂ ਰੋਕਣ ਲਈ ਅਹਿਮ ਹੈ।

 

ਕੈਬਨਿਟ ਸਕੱਤਰ ਨੇ ਸਿਹਤ ਮੰਤਰਾਲੇ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਨੂੰ ਤੁਰੰਤ ਤੇ ਵਾਜਬ ਤਰੀਕੇ ਵੱਖ ਕਰਨ, ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਬਹੁਤ ਤੀਖਣ ਸ਼ਨਾਖ਼ਤ ਕਰਨ ਤੇ ਕੰਟੇਨਮੈਂਟ ਜ਼ੋਨਾਂ ਵਿੱਚ ਘਰੋਂਘਰੀਂ ਜਾ ਕੇ ਸਰਗਰਮ ਮਾਮਲਿਆਂ ਦੀ ਭਾਲ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਇਸ ਦੇ ਫੈਲਣ ਦੀ ਲੜੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਤੋੜਿਆ ਜਾ ਸਕੇ। ਕੰਟੇਨਮੈਂਟ ਜ਼ੋਨਾਂ ਦੇ ਬਾਹਰ ਬਫ਼ਰ ਜ਼ੋਨਾਂ ਦੀ ਸ਼ਨਾਖ਼ਤ ਕੀਤੀ ਜਾਣੀ ਚਾਹੀਦੀ ਹੈ ਤੇ ਐੱਸਏਆਰਆਈ/ਆਈਐੱਲਆਈ (SARI/ILI) ਕੇਸਾਂ ਉੱਤੇ ਨਿਰੰਤਰ ਚੌਕਸ ਨਜ਼ਰ ਰੱਖਣ ਦੀ ਜ਼ਰੂਰਤ ਹੈ।

 

ਰਾਜਾਂ ਨੁੰ ਸਲਾਹ ਦਿੱਤੀ ਗਈ ਕਿ ਸਮੁੱਚੇ ਰਾਜ ਵਿੱਚ ਬਿਸਤਰਿਆਂ ਦੀ ਲੋੜੀਂਦੀ ਸੰਖਿਆ, ਆਕਸੀਜਨ ਤੇ ਵੈਂਟੀਲੇਟਰਾਂ ਸਮੇਤ ਸਿਹਤ ਬੁਨਿਆਦੀ ਢਾਂਚੇ ਦੀ ਉਪਲੱਬਧਤਾ ਦੇ ਨਾਲਨਾਲ ਦੇਖਭਾਲ਼ ਦੇ ਨਿਰਧਾਰਿਤ ਮਿਆਰ ਤੇ ਮਰੀਜ਼ਾਂ ਦੇ ਬੇਰੋਕ ਇਲਾਜ ਨੂੰ ਯਕੀਨੀ ਬਣਾਉਣ ਉੱਤੇ ਸਪਸ਼ਟ ਤੌਰ ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਸਮੀਖਿਆ ਬੈਠਕ ਵਿੱਚ ਐਂਬੂਲੈਂਸ ਦੇ ਪ੍ਰਭਾਵਸ਼ਾਲੀ ਪ੍ਰਬੰਧ ਦੀ ਲੋੜ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਕਿਸੇ ਵੀ ਮਰੀਜ਼ ਲਈ ਐਂਬੂਲੈਂਸ ਦੀ ਉਪਲੱਬਧਤਾ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਕੈਬਨਿਟ ਸਕੱਤਰ ਨੇ ਮੌਤ ਦਰ ਘੱਟ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਇਸ ਲਈ, ਵਧੇਰੇ ਖ਼ਤਰੇ ਵਿੱਚ ਰਹਿਣ ਵਾਲੇ ਨਾਗਰਿਕਾਂ, ਖ਼ਾਸ ਤੌਰ ਉੱਤੇ ਬਜ਼ੁਰਗਾਂ ਤੇ ਕਿਸੇ ਹੋਰ ਬਿਮਾਰੀਆਂ ਨਾਲ ਜੂਝ ਰਹੇ ਵੱਡੀ ਉਮਰ ਦੇ ਲੋਕਾਂ ਤੇ ਚੌਕਸ ਨਜ਼ਰ ਰੱਖਣੀ ਚਾਹੀਦੀ ਹੈ। ਰਾਜਾਂ ਦਾ ਧਿਆਨ ਇਸ ਤੱਥ ਵੱਲ ਖਿੱਚਿਆ ਗਿਆ ਕਿ ਕੋਵਿਡ–19 ਦਾ ਫੈਲਣਾ ਰੋਕਣ ਦੀ ਮੁੱਖ ਕੁੰਜੀ ਇਸ ਦੀ ਛੇਤੀ ਸਮੇਂਸਿਰ ਸ਼ਨਾਖ਼ਤ ਤੇ ਸਮੇਂ ਤੇ ਕਲੀਨਿਕਲ ਇਲਾਜ ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf

 

 

****

 

ਐੱਮਵੀ/ਐੱਸਜੀ



(Release ID: 1641093) Visitor Counter : 154