ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈਜ਼) ਦੇ ਕੈਪੈਕਸ ਬਾਰੇ ਦੂਸਰੀ ਸਮੀਖਿਆ ਬੈਠਕ ਕੀਤੀ

Posted On: 23 JUL 2020 5:23PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸਟੀਲ ਮੰਤਰਾਲਾ ਦੇ ਸਕੱਤਰਾਂ ਅਤੇ ਰੇਲਵੇ ਬੋਰਡ ਦੇ ਚੇਅਰਮੈਨ (ਸੀਆਰਬੀ), 7 ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈਜ਼) ਦੇ ਸੀਐੱਮਡੀਜ਼, ਜੋ ਕਿ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਿਤ ਹਨ, ਇਸ ਵਿੱਤ ਵਰ੍ਹੇ ਦੇ ਪੂੰਜੀ ਖਰਚੇ ਦੀ ਸਮੀਖਿਆ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਮੀਟਿੰਗਾਂ ਦੀ ਚਲ ਰਹੀ ਲੜੀ ਵਿੱਚ ਇਹ ਦੂਸਰੀ ਸਮੀਖਿਆ ਬੈਠਕ ਸੀ ਇਹ ਮੀਟਿੰਗਾਂ ਵਿੱਤ ਮੰਤਰੀ ਦੁਆਰਾ ਵੱਖ-ਵੱਖ ਪ੍ਰਤੀਭਾਗੀਆਂ ਨਾਲ ਕੀਤੀਆਂ ਜਾ ਰਹੀਆਂ ਹਨ ਤਾਕਿ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ

 

ਇਨ੍ਹਾਂ 7 ਸੀਪੀਐੱਸਈਜ਼ ਦਾ ਸਾਂਝਾ ਕੈਪੈਕਸ ਟੀਚਾ ਸਾਲ 2020-21 ਲਈ 24,663 ਕਰੋੜ ਰੁਪਏ ਦਾ ਹੈ ਵਿੱਤ ਵਰ੍ਹੇ 2019-20 ਵਿੱਚ ਇਨ੍ਹਾਂ  7 ਸੀਪੀਐੱਸਈਜ਼ ਦਾ ਕੈਪੈਕਸ ਟੀਚਾ 30,420 ਕਰੋੜ ਰੁਪਏ ਦਾ ਸੀ ਜਿਸ ਵਿਚੋਂ 25,974 ਕਰੋੜ ਰੁਪਏ ਦਾ ਟੀਚਾ ਭਾਵ ਕਿ 85%  ਪੂਰਾ ਹੋਇਆ ਵਿੱਤ ਵਰ੍ਹੇ 2019-20 ਦੀ ਪਹਿਲੀ ਤਿਮਾਹੀ ਦੀ ਪ੍ਰਾਪਤੀ 3878 ਕਰੋੜ ਰੁਪਏ (13%) ਅਤੇ ਵਿੱਤ ਵਰ੍ਹੇ 2020-21 ਸਾਲ ਦੀ ਪਹਿਲੀ ਤਿਮਾਹੀ ਦੀ ਪ੍ਰਾਪਤੀ 3,557 ਕਰੋੜ (14%) ਰਹੀ

 

 ਭਾਰਤੀ ਅਰਥਵਿਵਸਥਾ ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸੀਪੀਐੱਸਈਜ਼ ਦੀ ਅਹਿਮ ਭੂਮਿਕਾ ਬਾਰੇ ਦੱਸਦੇ ਹੋਏ ਵਿੱਤ ਮੰਤਰੀ ਨੇ ਸੀਪੀਐੱਸਈਜ਼ ਨੂੰ ਉਤਸ਼ਾਹਿਤ ਕੀਤਾ ਕਿ ਉਹ ਵਧੀਆ ਕਾਰਗੁਜ਼ਾਰੀ ਦਿਖਾਉਣ ਤਾਕਿ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਇਹ ਯਕੀਨੀ ਹੋ ਸਕੇ ਕਿ ਪੂੰਜੀ ਖਰਚਾ ਜੋ ਕਿ ਉਨ੍ਹਾਂ ਨੂੰ ਵਿੱਤ ਵਰ੍ਹੇ 2020-21 ਲਈ ਪ੍ਰਦਾਨ ਕੀਤਾ ਗਿਆ ਹੈ, ਉਹ ਸਹੀ ਢੰਗ ਨਾਲ ਅਤੇ ਮਿੱਥੇ ਸਮੇਂ ਅੰਦਰ ਖਰਚ ਹੋਵੇ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਪੀਐੱਸਈਜ਼ ਦੀ ਵਧੀਆ ਕਾਰਗੁਜ਼ਾਰੀ ਕੋਵਿਡ-19 ਦੇ ਪ੍ਰਭਾਵ ਤੋਂ ਅਰਥਵਿਵਸਥਾ ਦੇ ਰਿਕਵਰ ਹੋਣ ਵਿੱਚ ਕਾਫੀ ਮਦਦ ਕਰ ਸਕਦੀ ਹੈ

 

ਵਿੱਤ ਮੰਤਰੀ ਨੇ ਸਬੰਧਿਤ ਸਕੱਤਰਾਂ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਕਿ ਉਹ ਸੀਪੀਐੱਸਈਜ਼ ਦੀ ਕਾਰਗੁਜ਼ਾਰੀ ਉੱਤੇ ਨਜ਼ਦੀਕੀ ਨਿਗਰਾਨੀ ਰੱਖਣ ਤਾਕਿ ਇਹ ਯਕੀਨੀ ਬਣੇ ਕਿ ਪੂੰਜੀ ਦਾ 50% ਖਰਚਾ ਵਿੱਤ ਵਰ੍ਹੇ 2020-21 ਦੀ ਦੂਜੀ ਤਿਮਾਹੀ ਹੋ ਜਾਵੇ ਅਤੇ ਇਸ ਲਈ ਢੁਕਵੀਂ ਯੋਜਨਾ ਬਣਾਈ ਜਾਵੇ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਅਣਸੁਲਝੇ ਮੁੱਦਿਆਂ ਨੂੰ ਤੁਰੰਤ ਡੀਈਏ /ਡੀਪੀਈ /ਡੀਆਈਪੀਏਐੱਮ ਦੇ ਹਵਾਲੇ ਕੀਤਾ ਜਾਵੇ ਤਾਕਿ ਉਹ ਉਨ੍ਹਾਂ ਉੱਤੇ ਕਾਰਵਾਈ ਕਰ ਸਕਣ ਵਿੱਤ ਮੰਤਰੀ ਨੇ ਕਿਹਾ ਕਿ ਉਹ ਹਰ ਮਹੀਨੇ ਸੀਪੀਐੱਸਈਜ਼ ਦੇ ਕੈਪੈਕਸ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਬੈਠਕ ਕਰਨਗੇ

 

ਸੀਪੀਐੱਸਈਜ਼ ਨੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਖਾਸ ਤੌਰ ਤੇ ਕੋਵਿਡ-19 ਮਹਾਮਾਰੀ ਕਾਰਣ ਪੇਸ਼ ਆਈਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਵਿੱਤ ਮੰਤਰੀ ਨੇ ਕਿਹਾ ਕਿ ਅਸਾਧਾਰਨ ਸਥਿਤੀ ਵਿੱਚ ਅਸਾਧਾਰਨ ਯਤਨ ਕੀਤੇ ਜਾਣ ਦੀ ਲੋੜ ਹੈ ਅਤੇ ਸਾਂਝੇ ਯਤਨਾਂ ਨਾਲ ਅਸੀਂ ਸਿਰਫ ਵਧੀਆ ਕਾਰਗੁਜ਼ਾਰੀ ਹੀ ਨਹੀਂ ਦਿਖਾ ਸਕਾਂਗੇ ਬਲਕਿ ਭਾਰਤੀ ਅਰਥਵਿਵਸਥਾ ਨੂੰ ਵਧੀਆ ਨਤੀਜੇ ਦਿਖਾਉਣ ਵਿੱਚ ਵੀ ਮਦਦ ਦੇ ਸਕਾਂਗੇ

 

*****

 

ਆਰਐੱਮ/ਕੇਐੱਮਐੱਨ



(Release ID: 1640799) Visitor Counter : 191