ਰੱਖਿਆ ਮੰਤਰਾਲਾ
ਡੀਆਰਡੀਓ ਨੇ ਦਿਹਾਰ, ਲੇਹ ਵਿੱਚ ਕੋਵਿਡ-19 ਟੈਸਟਿੰਗ ਸੁਵਿਧਾ ਦੀ ਸਥਾਪਨਾ ਕੀਤੀ
Posted On:
23 JUL 2020 12:59PM by PIB Chandigarh
ਡੀਆਰਡੀਓ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕੋਰੋਨਾ ਮਾਮਲਿਆਂ ਦੀ ਪਹਿਚਾਣ ਦੇ ਉਦੇਸ਼ ਨਾਲ ਟੈਸਟਿੰਗ ਦੀ ਦਰ ਨੂੰ ਵਧਾਉਣ ਲਈ ਲੇਹ ਸਥਿਤ ਪ੍ਰਯੋਗਸ਼ਾਲਾ, ਡਿਫੈਂਸ ਇੰਸਟੀਟਿਊਟ ਆਵ੍ ਹਾਈ ਅਲਟੀਟਿਊਡ ਰਿਸਰਚ (ਦਿਹਾਰ) ਵਿੱਚ ਕੋਵਿਡ-19 ਟੈਸਟਿੰਗ ਸੁਵਿਧਾ ਦੀ ਸਥਾਪਨਾ ਕੀਤੀ ਹੈ। ਟੈਸਟਿੰਗ ਸੁਵਿਧਾ ਸੰਕ੍ਰਮਿਤ ਵਿਅਕਤੀਆਂ ’ਤੇ ਨਿਗਰਾਨੀ ਰੱਖਣ ਵਿੱਚ ਵੀ ਮਦਦ ਕਰੇਗੀ। ਇਹ ਸੁਵਿਧਾ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦੇ ਸੁਰੱਖਿਆ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹੈ। ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਆਰ ਕੇ ਮਾਥੁਰ ਨੇ 22 ਜੁਲਾਈ 2020 ਨੂੰ ਇਸ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ।
ਦਿਹਾਰ ਦੀ ਟੈਸਟਿੰਗ ਸੁਵਿਧਾ, ਰੋਜ਼ਾਨਾ 50 ਸੈਂਪਲਾਂ ਦੀ ਜਾਂਚ ਕਰਨ ਦੇ ਸਮਰੱਥ ਹੈ। ਇਸ ਸੁਵਿਧਾ ਦੀ ਵਰਤੋਂ ਲੋਕਾਂ ਨੂੰ ਕੋਵਿਡ ਟੈਸਟਿੰਗ ਦੀ ਸਿਖਲਾਈ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਭਵਿੱਖ ਦੇ ਜੈਵ-ਖ਼ਤਰਿਆਂ ਨਾਲ ਨਿਪਟਣ ਵਿੱਚ ਅਤੇ ਐਗਰੋ-ਪਸ਼ੂਆਂ ਦੀਆਂ ਬਿਮਾਰੀਆਂ ਲਈ ਖੋਜ ਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਇਸ ਸੁਵਿਧਾ ਤੋਂ ਬਹੁਤ ਮਦਦ ਮਿਲੇਗੀ ।
ਆਪਣੇ ਸੰਬੋਧਨ ਵਿੱਚ, ਐੱਲਜੀ ਸ਼੍ਰੀ ਆਰਕੇ ਮਾਥੁਰ ਨੇ ਕੋਵਿਡ-19 ਨਾਲ ਲੜਨ ਵਿੱਚ ਡੀਆਰਡੀਓ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਦਿਹਾਰ ਵਿੱਚ ਇਹ ਸੁਵਿਧਾ ਉਪਲੱਬਧ ਕਰਵਾਉਣ ਲਈ ਰੱਖਿਆ ਵਿਭਾਗ, ਖੋਜ ਤੇ ਵਿਕਾਸ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਸੁਵਿਧਾ ਨਾਲ ਸੰਕ੍ਰਮਿਤ ਵਿਅਕਤੀਆਂ ਦੇ ਇਲਾਜ ਵਿੱਚ ਮਦਦ ਮਿਲੇਗੀ।
ਉਪ ਰਾਜਪਾਲ ਨੇ ਟੈਸਟਿੰਗ ਸੁਵਿਧਾ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੂੰ ਟੈਸਟਿੰਗ ਸੁਵਿਧਾ ਦੇ ਜੈਵ-ਸੁਰੱਖਿਆ ਪਹਿਲੂ ਅਤੇ ਖੋਜਕਰਤਾ, ਸਿਹਤ ਪੇਸ਼ੇਵਰਾਂ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਪਰਸਪਰ ਸੰਦੂਸ਼ਣ (cross-contamination) ਨੂੰ ਘੱਟ ਕਰਨ ਦੇ ਇਹਤਿਹਾਤੀ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਅਵਸਰ ’ਤੇ ਦਿਹਾਰ ਦੇ ਡਾਇਰੈਕਟਰ ਡਾ. ਓਪੀ ਚੌਰਸੀਆ, ਕਮਾਂਡੈਂਟ, ਬ੍ਰਿਗੇਡੀਅਰ ਜੇਬੀ ਸਿੰਘ, ਐੱਨਆਰਆਈਐੱਸਆਰ, ਲੇਹ ਦੀ ਡਾਇਰੈਕਟਰ ਡਾ. ਪਦਮਾ ਗੁਰਮੀਤ, ਐੱਸਐੱਨਐੱਮ ਹਸਪਤਾਲ, ਲੇਹ ਦੇ ਸੀਐੱਮਓ ਡਾ. ਮੁਤੁਪ ਦੋਰਜੇ ਅਤੇ ਹੋਰ ਡਾਕਟਰ, ਸੀਨੀਅਰ ਮਿਲਟਰੀ ਅਧਿਕਾਰੀ ਅਤੇ ਡੀਆਰਡੀਓ ਦੇ ਵਿਗਿਆਨੀਆਂ ਦੀ ਟੀਮ ਹਾਜ਼ਰ ਸਨ।
ਦਿਹਾਰ, ਡੀਆਰਡੀਓ ਦੀਆਂ ਜੀਵਨ-ਵਿਗਿਆਨ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ, ਜੋ ਠੰਢੇ ਖੁਸ਼ਕ ਐਗਰੋ-ਪਸ਼ੂ ਟੈਕਨੋਲੋਜੀਆਂ ’ਤੇ ਕੰਮ ਕਰ ਰਹੀ ਹੈ। ਪ੍ਰਯੋਗਸ਼ਾਲਾ ਔਸ਼ਧੀ ਅਤੇ ਸੁਗੰਧਿਤ ਪੌਦਿਆਂ ਦੀ ਜਾਂਚ ਅਤੇ ਪਹਿਚਾਣ ਕਰ ਰਹੀ ਹੈ ਤਾਕਿ ਉਨ੍ਹਾਂ ਦੀ ਵਰਤੋਂ ਰੱਖਿਆ ਉਦੇਸ਼ਾਂ ਲਈ ਕੀਤੀ ਜਾ ਸਕੇ। ਪ੍ਰਯੋਗਸ਼ਾਲਾ ਅਧਿਕ ਉਚਾਈ ਅਤੇ ਠੰਢੇ ਰੇਗਿਸਤਾਨੀ ਖੇਤਰਾਂ ਲਈ ਗ੍ਰੀਨ ਹਾਊਸ ਟੈਕਨੋਲੋਜੀਆਂ ’ਤੇ ਵੀ ਕੰਮ ਕਰ ਰਹੀ ਹੈ।
*****
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1640797)
Visitor Counter : 249