ਰੱਖਿਆ ਮੰਤਰਾਲਾ

ਭਾਰਤੀ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਪ੍ਰਦਾਨ ਕੀਤਾ ਗਿਆ

Posted On: 23 JUL 2020 3:01PM by PIB Chandigarh

ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ (ਪੀਸੀ) ਪ੍ਰਦਾਨ ਕਰਨ ਦੇ ਲਈ ਰਸਮੀ ਸਰਕਾਰੀ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਇਸ ਪ੍ਰਕਾਰ ਸੰਗਠਨ ਵਿੱਚ ਵੱਡੀਆਂ ਭੂਮਿਕਾਵਾਂ ਨਿਭਾਉਣ ਲਈ ਮਹਿਲਾ ਅਧਿਕਾਰੀਆਂ ਨੂੰ ਅਧਿਕਾਰ-ਸੰਪੰਨ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਹ ਆਦੇਸ਼ ਜੱਜ ਅਤੇ ਐਡਵੋਕੇਟ ਜਨਰਲ (ਜੇਏਜੀ) ਅਤੇ ਆਰਮੀ ਐਜੂਕੇਸ਼ਨਲ ਕੋਰ (ਏਈਸੀ) ਦੇ ਵਰਤਮਾਨ ਵਰਗਾਂ ਦੇ ਅਤਿਰਿਕਤ ਭਾਰਤੀ ਸੈਨਾ ਦੇ ਸਾਰੇ ਦਸ ਵਰਗਾਂ, ਅਰਥਾਤ ਆਰਮੀ ਏਅਰ ਡਿਫੈਂਸ (ਏਏਡੀ), ਸਿਗਨਲਸ, ਇੰਜੀਨੀਅਰਸ, ਆਰਮੀ ਏਵੀਏਸ਼ਨ, ਇਲੈਕਟ੍ਰੌਨਿਕਸ ਐਂਡ ਮਕੈਨੀਕਲ ਇੰਜੀਨੀਅਰਸ (ਈਐੱਮਈ), ਆਰਮੀ ਸਰਵਿਸ ਕੋਰ (ਏਐੱਸਸੀ), ਆਰਮੀ ਆਰਡਨੈਂਸ ਕੋਰ (ਏਓਸੀ) ਅਤੇ ਇੰਟੈਲੀਜੈਂਸ ਕੋਰ ਵਿੱਚ ਸ਼ੌਰਟ ਸਰਵਿਸ ਕਮਿਸ਼ਨਡ (ਐੱਸਐੱਸਸੀ) ਮਹਿਲਾ ਅਧਿਕਾਰੀਆਂ ਨੂੰ ਪੀਸੀ ਦੀ ਪ੍ਰਵਾਨਗੀ ਨੂੰ ਨਿਰਧਾਰਿਤ ਕਰਦਾ ਹੈ।

 

ਉਮੀਦ ਵਿੱਚ, ਆਰਮੀ ਹੈੱਡਕੁਆਰਟਰਸ ਨੇ ਪ੍ਰਭਾਵਿਤ ਮਹਿਲਾ ਅਧਿਕਾਰੀਆਂ ਲਈ ਸਥਾਈ ਕਮਿਸ਼ਨ ਸਿਲੈਕਸ਼ਨ ਬੋਰਡ ਦੇ ਸੰਚਾਲਨ ਲਈ ਤਿਆਰੀ ਸਬੰਧੀ ਕਾਰਵਾਈਆਂ ਦੀ ਇੱਕ ਸੀਰੀਜ਼ ਚਲਾਈ ਸੀ। ਜਿਵੇਂ ਹੀ ਸਾਰੇ ਪ੍ਰਭਾਵਿਤ ਐੱਸਐੱਸਸੀ ਮਹਿਲਾ ਅਧਿਕਾਰੀ ਆਪਣੇ ਵਿਕਲਪ ਦੀ ਵਰਤੋਂ ਕਰਨਗੀਆਂ ਅਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨਗੀਆਂ, ਸਿਲੈਕਸ਼ਨ ਬੋਰਡ ਅਨੁਸੂਚਿਤ ਹੋ ਜਾਵੇਗਾ।

 

ਭਾਰਤੀ ਸੈਨਾ ਰਾਸ਼ਟਰ ਦੀ ਸੇਵਾ ਕਰਨ ਲਈ ਮਹਿਲਾ ਅਧਿਕਾਰੀਆਂ ਸਮੇਤ ਸਾਰੇ ਕਰਮੀਆਂ ਨੂੰ ਸਮਾਨ ਅਵਸਰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ।

 

****

ਕਰਨਲ ਅਮਨ ਅਨੰਦ

ਪੀਆਰਓ (ਆਰਮੀ)


(Release ID: 1640794) Visitor Counter : 233