ਖੇਤੀਬਾੜੀ ਮੰਤਰਾਲਾ

21 ਜੁਲਾਈ 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਦੇ 3,83,631 ਹੈਕਟੇਅਰ ਰਕਬੇ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਚਲਾਇਆ ਗਿਆ

ਰਾਜਸਥਾਨ ਅਤੇ ਗੁਜਰਾਤ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਦੇ ਲਈ ਰਾਜ ਸਰਕਾਰਾਂ ਦੇ ਕਰਮਚਾਰੀਆਂ ਦੇ ਇਲਾਵਾ ਤੈਨਾਤ ਕੀਤੀਆਂ ਗਈਆਂ ਹਨ ਸਪਰੇਅ ਯੁਕਤ 104 ਸੈਂਟਰਲ ਕੰਟਰੋਲ ਟੀਮਾਂ


ਐੱਫਏਓ ਦੀ ਤਾਜ਼ਾ ਲੋਕਸਟ ਸਟੇਟਸ ਅੱਪਡੇਟ ਤੋਂ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੌਰਨ ਆਵ੍ ਅਫਰੀਕਾ ਤੋਂ ਪੂਰਬ ਵੱਲ ਝੁੰਡ ਦੇ ਪਲਾਇਨ ਦਾ ਜੋਖਮ ਬਣਿਆ ਹੋਇਆ ਹੈ

Posted On: 22 JUL 2020 5:20PM by PIB Chandigarh

ਟਿੱਡੀ ਸਰਕਲ ਦਫ਼ਤਰਾਂ (ਐੱਲਸੀਓ) ਦੁਆਰਾ 11 ਅਪ੍ਰੈਲ, 2020 ਤੋਂ 21 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿੱਚ 1,95,450 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਪਰੇਸ਼ਨ ਚਲਾਇਆ ਗਿਆ। ਉੱਥੇ ਹੀ, ਰਾਜ ਸਰਕਾਰਾਂ ਦੁਆਰਾ 21 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਰਾਜਾਂ ਦੇ 1,88,181 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਪਰੇਸ਼ਨ ਚਲਾਇਆ ਗਿਆ।

 

21-22 ਜੁਲਾਈ, 2020 ਤੱਕ, ਐੱਲਸੀਓ ਦੁਆਰਾ ਰਾਜਸਥਾਨ ਦੇ 11 ਜ਼ਿਲ੍ਹਿਆਂ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ, ਚੁਰੂ, ਸੀਕਰ, ਨਾਗੌਰ, ਜੈਪੁਰ, ਪਾਲੀ, ਹਨੂਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਦੇ 29 ਸਥਾਨਾਂ 'ਤੇ ਕੰਟਰੋਲ ਅਪਰੇਸ਼ਨ ਚਲਾਇਆ ਗਿਆ। ਇਸ ਤੋਂ ਇਲਾਵਾ, ਰਾਜਸਥਾਨ ਰਾਜ ਦੇ ਖੇਤੀਬਾੜੀ ਵਿਭਾਗਾਂ ਨੇ ਵੀ 21-22 ਜੁਲਾਈ. 2020 ਦੀ ਰਾਤ ਨੂੰ ਦੌਸਾ ਜ਼ਿਲ੍ਹੇ ਦੇ 2 ਸਥਾਨਾਂ ਤੇ ਟਿੱਡੀਆਂ ਦੇ ਛੋਟੇ ਸਮੂਹਾਂ ਅਤੇ ਅਤੇ ਬਿਖਰੇ ਹੋਏ ਝੁੰਡਾਂ ਤੇ ਕੰਟਰੋਲ ਅਪਰੇਸ਼ਨ ਚਲਾਇਆ।

 

ਵਰਤਮਾਨ ਵਿੱਚ, ਰਾਜਸਥਾਨ ਅਤੇ ਗੁਜਰਾਤ ਵਿੱਚ ਸਪਰੇਅ ਵਾਹਨਾਂ ਨਾਲ ਯੁਕਤ 104 ਕੰਟਰੋਲ ਟੀਮਾਂ ਤੈਨਾਤ ਕੀਤੀਆਂ ਜਾ ਚੁੱਕੀਆਂ ਹਨ, ਉੱਥੇ ਹੀ 200 ਤੋਂ ਜ਼ਿਆਦਾ ਕੇਂਦਰ ਸਰਕਾਰ ਦੇ ਕਰਮਚਾਰੀ ਟਿੱਡੀ ਕੰਟਰੋਲ ਅਪਰੇਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ਜ਼ਿਲ੍ਹਿਆਂ ਵਿੱਚ ਉੱਚੇ ਰੁੱਖਾਂ ਅਤੇ ਦੁਰਗਮ ਖੇਤਰਾਂ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਜ਼ਰੀਏ ਟਿੱਡੀਆਂ 'ਤੇ ਪ੍ਰਭਾਵੀ ਕੰਟਰੋਲ ਲਈ 5 ਕੰਪਨੀਆਂ ਜ਼ਰੀਏ 15 ਡ੍ਰੋਨ ਤੈਨਾਤ ਕੀਤੇ ਜਾ ਚੁੱਕੇ ਹਨ। ਅਧਿਸੂਚਿਤ ਰੇਗਿਸਤਾਨੀ ਖੇਤਰਾਂ ਵਿੱਚ ਜ਼ਰੂਰਤ ਦੇ ਅਧਾਰ ਤੇ ਵਰਤੋਂ ਲਈ ਰਾਜਸਥਾਨ ਵਿੱਚ ਇੱਕ ਬੈੱਲ ਹੈਲੀਕੌਪਟਰ ਵੀ ਤੈਨਾਤ ਕਰ ਦਿੱਤਾ ਗਿਆ ਹੈ। ਭਾਰਤੀ ਵਾਯੂ ਸੈਨਾ ਨੇ ਐਂਟੀ-ਟਿੱਡੀ ਅਪ੍ਰੇਸ਼ਨਾਂ ਵਿੱਚ ਐੱਮਆਈ -17 ਹੈਲੀਕੌਪਟਰ ਦੀ ਵਰਤੋਂ ਦੇ ਟਰਾਇਲ ਕੀਤੇ। ਨਤੀਜੇ ਕਾਫੀ ਉਤਸ਼ਾਹਜਨਕ ਰਹੇ ਹਨ।

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਨੂੰ ਕੋਈ ਮਹੱਤਵਪੂਰਨ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ, ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਮਾਮੂਲੀ ਫਸਲ ਦਾ ਨੁਕਸਾਨ ਹੋਇਆ ਹੈ।

 

ਅੱਜ (22.07.2020), ਰਾਜਸਥਾਨ ਦੇ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ, ਚੁਰੂ, ਸੀਕਰ, ਨਾਗੌਰ, ਜੈਪੁਰ, ਪਾਲੀ, ਹਨੂਮਾਨਗੜ੍ਹ, ਸ਼੍ਰੀਗੰਗਾਨਗਰ ਅਤੇ ਦੌਸਾ ਜ਼ਿਲ੍ਹਿਆਂ ਵਿੱਚ ਅਪਰਿਪੱਕ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲ਼ੀਆਂ ਟਿੱਡੀਆਂ ਦੇ ਦਲ ਸਰਗਰਮ ਹਨ।

 

Picture1.png

 

1. ਰਾਜਸਥਾਨ ਵਿੱਚ 4 ਡੀਐੱਲਐੱਮ ਪੁਗਲ-ਬੀਕਾਨੇਰ, ਰਾਜਸਥਾਨ ਵਿੱਚ ਐੱਲਡਬਲਿਊਓ ਦਾ ਟਿੱਡੀ ਕੰਟਰੋਲ ਅਪਰੇਸ਼ਨ।

2. ਰਾਜਸਥਾਨ ਦੇ ਗ੍ਰਾਮ ਜੈਤਾਰਣ ਜ਼ਿਲ੍ਹਾ-ਪਾਲੀ ਵਿੱਚ ਐੱਲਡਬਲਿਊਓ ਦਾ ਟਿੱਡੀ ਕੰਟਰੋਲ ਅਪਰੇਸ਼ਨ।

3. ਰਾਜਸਥਾਨ ਦੇ ਧਾਨੀ ਮੋਡਪੱਟੀ-ਦੌਸਾ, ਵਿੱਚ ਐੱਲਡਬਲਿਊਓ ਦਾ ਟਿੱਡੀ ਕੰਟਰੋਲ ਅਪਰੇਸ਼ਨ।

4. ਰਾਜਸਥਾਨ ਦੇ ਦੂਦੂ-ਜੈਪੁਰ ਵਿੱਚ ਡ੍ਰੋਨ ਦੁਆਰਾ ਚਲਾਇਆ ਗਿਆ ਟਿੱਡੀ ਕੰਟਰੋਲ ਅਪਰੇਸ਼ਨ।

5. ਰਾਜਸਥਾਨ ਦੇ ਰਾਵਤਸਰ-ਹਨੂਮਾਨਗੜ੍ਹ ਵਿੱਚ ਐੱਲਡਬਲਿਊਓ ਦੁਆਰਾ ਚਲਾਇਆ ਗਿਆ ਟਿੱਡੀ ਕੰਟਰੋਲ ਅਪਰੇਸ਼ਨ।

6. ਟਿੱਡੀ ਕੰਟਰੋਲ ਅਪਰੇਸ਼ਨ ਤੋਂ ਪਹਿਲਾਂ ਗੋਟਨ-ਨਾਗੌਰ, ਰਾਜਸਥਾਨ ਵਿੱਚ ਮੌਜੂਦ ਟਿੱਡੀਆਂ ਦਾ ਇੱਕ ਸਮੂਹ।

7. ਰਾਜਸਥਾਨ ਦੇ ਗੋਟਨ ਮੇੜਤਾ-ਨਾਗੌਰ, ਰਾਜਸਥਾਨ ਵਿੱਚ ਮਰੀਆਂ ਪਈਆਂ ਟਿੱਡੀਆਂ ਦਾ ਇੱਕ ਝੁੰਡ।

 

ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੇ 21.07.2020 ਦੇ  ਟਿੱਡੀ ਸਟੇਟਸ ਅੱਪਡੇਟ ਦੇ ਅਨੁਸਾਰ, ਆਉਣ ਵਾਲੇ ਹਫਤਿਆਂ ਵਿੱਚ ਹੌਰਨ ਆਵ੍ ਅਫਰੀਕਾ ਤੋਂ ਟਿੱਡੀਆਂ ਦੇ ਦੇਸ਼ਾਂਤਰ ਗਮਨ ਕਰਨ ਦੀ ਖਦਸ਼ਾ ਹੈ। ਉੱਤਰੀ ਸੋਮਾਲੀਆ ਵਿੱਚ ਟਿੱਡੀਆਂ ਦੇ ਝੁੰਡ ਉੱਤਰੀ ਇਲਾਕੇ ਵਿੱਚ ਪੂਰਬ ਵੱਲ ਵਧ ਰਹੇ ਹਨ, ਇਸ ਲਈ ਇਸ ਮਹੀਨੇ ਟਿੱਡੀ ਸੀਮਿਤ ਸੰਖਿਆ ਵਿੱਚ ਹਿੰਦ-ਮਹਾਸਾਗਰ ਦੇ ਰਸਤੇ ਭਾਰਤ-ਪਾਕਿਸਤਾਨ ਦੇ ਸੀਮਾਵਰਤੀ ਖੇਤਰ ਦਾ ਰੁਖ ਕਰਨਗੇ।

 

ਹੇਠਾਂ ਦਿੱਤੇ ਗਏ ਚਿੱਤਰ ਤੋਂ ਜੁਲਾਈ 2020 ਲਈ ਰੇਗਿਸਤਾਨੀ ਟਿੱਡੀ ਆਲਮੀ ਅਨੁਮਾਨ ਪਰਦਰਸ਼ਿਤ ਹੁੰਦਾ ਹੈ।

 

http://www.fao.org/ag/locusts/common/ecg/75/en/200708forecastE.jpg

 

ਸਰੋਤ: http://www.fao.org/ag/locusts/common/ecg/75/en/200708forecastE.jpg

 

ਐੱਫਏਓ ਦੁਆਰਾ ਦੱਖਣ-ਪੱਛਮੀ ਏਸ਼ਿਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਦੇ ਰੇਗਿਸਤਾਨ ਟਿੱਡੀਆਂ ਬਾਰੇ ਸਪਤਾਹਿਕ ਵਰਚੁਅਲ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਦੱਖਣ-ਪੱਛਮ ਏਸ਼ਿਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦਰਮਿਆਨ 15 ਵਰਚੁਅਲ ਬੈਠਕਾਂ ਹੁਣ ਤੱਕ  ਹੋ ਚੁੱਕੀਆਂ ਹਨ।

 

***

 

ਏਪੀਐੱਸ/ਐੱਸਜੀ



(Release ID: 1640540) Visitor Counter : 158