ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਤੋਂ ਹਾਸਲ ਕੀਤੀ ਆਕਸੀਜਨ ਦੇ 4,475 ਕੰਸੈਂਟ੍ਰੇਟਰਜ਼ ਦੀ ਪਹਿਲੀ ਖੇਪ

ਆਕਸੀਜਨ ਕੰਸੈਂਟ੍ਰੇਟਰਜ਼ ਨਾਲ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦੇ ਯਤਨਾਂ ਨੂੰ ਮਿਲੇਗੀ ਮਦਦ: ਸ਼੍ਰੀ ਅਸ਼ਵਨੀ ਕੁਮਾਰ ਚੌਬੇ

Posted On: 22 JUL 2020 4:56PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਤੋਂ ਆਕਸੀਜਨ ਦੇ 4,475 ਕੰਸੈਂਟ੍ਰੇਟਰਜ਼ ਦੀ ਪਹਿਲੀ ਖੇਪ ਹਾਸਲ ਕੀਤੀ। ਇਸ ਫ਼ਾਊਂਡੇਸ਼ਨ ਨੇ ਭਾਰਤ ਨੂੰ ਆਕਸੀਜਨ ਦੇ ਕੁੱਲ 20,000 ਕੰਸੈਂਟ੍ਰੇਟਰਜ਼ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਆਸਕੀਜਨ ਦੇ ਬਾਕੀ ਕੰਸੈਂਟ੍ਰੇਟਰਜ਼ ਅਗਸਤ 2020 ’ਚ ਹਾਸਲ ਕੀਤੇ ਜਾਣਗੇ। ਇਹ ਉਪਕਰਣ ਕੋਵਿਡ–19 ਦੇ ਦਰਮਿਆਨੇ ਕਿਸਮ ਦੇ ਮਾਮਲਿਆਂ ਹਿਤ ਵਰਤੋਂ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਏ ਜਾਣਗੇ।

 

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਕਸੀਜਨ ਦੇ ਇਨ੍ਹਾਂ ਕੰਸੈਂਟ੍ਰੇਟਰਜ਼ ਨਾਲ ਦੇਸ਼ ਵਿੱਚ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਚੋਖੀ ਮਦਦ ਮਿਲੇਗੀ। ਇਸ ਯੋਗਦਾਨ ਨੂੰ ਬਹੁਤ ਵੇਲੇ ਸਿਰਕਰਾਰ ਦਿੰਦਿਆਂ ਉਨ੍ਹਾਂ ਭਾਰਤੀ ਰੈੱਡ ਕ੍ਰੌਸ ਸੁਸਾਇਟੀ ਦਾ ਵੀ ਧੰਨਵਾਦ ਕੀਤਾ, ਜਿਸ ਦੀ ਮਦਦ ਸਦਕਾ ਛੇਤੀ ਤੋਂ ਛੇਤੀ ਸੰਭਵ ਸਮੇਂ ਅੰਦਰ ਇਨ੍ਹਾਂ ਉਪਕਰਣਾਂ ਦੀ ਦਰਾਮਦ ਹੋ ਸਕੀ। ਇਸ ਸਮੁੱਚੀ ਪ੍ਰਕਿਰਿਆ ਵਿੱਚ ਟਾਟਾ ਟ੍ਰੱਸਟਸ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ,‘ਮੈਂ ਉਨ੍ਹਾਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਖੂਨ, ਪਲਾਜ਼ਮਾ ਅਤੇ ਕਿਸੇ ਜਿਨਸ ਦੇ ਰੂਪ ਵਿੱਚ ਦਾਨ ਕਰ ਕੇ ਦੇਸ਼ ਵਿੱਚ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਯੋਗਦਾਨ ਪਾਇਆ।

 

ਸ਼੍ਰੀ ਚੌਬੇ ਨੇ ਕਿਹਾ,‘ਪ੍ਰਧਾਨ ਮੰਤਰੀ ਦੀ ਗਤੀਸ਼ੀਲ ਲੀਡਰਸ਼ਿਪ ਅਧੀਨ, ਭਾਰਤ ਸਮੁੱਚੀ ਸਰਕਾਰਦੀ ਪਹੁੰਚ ਜ਼ਰੀਏ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਇਕਜੁੱਟ ਕੋਸ਼ਿਸ਼ਾਂ ਨਾਲ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਮੋਹਰੀ ਰਿਹਾ ਹੈ। ਇਸ ਦੇ ਉਤਸ਼ਾਹਜਨਕ ਨਤੀਜੇ ਸਮੁੱਚੇ ਦੇਸ਼ ਵਿੱਚ ਦੇਖੇ ਜਾ ਰਹੇ ਹਨ। ਅਸੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਵਿੱਚ ਹਰ ਸੰਭਵ ਮਦਦ ਕਰਨ ਲਈ ਪ੍ਰਤੀਬੱਧ ਹਾਂ।

 

ਆਕਸੀਜਨ ਕੰਸੈਂਟ੍ਰੇਟਰਜ਼ ਦੀ ਉਪਯੋਗਤਾ ਤੇ ਟਿੱਪਣੀ ਕਰਦਿਆਂ, ਉਨ੍ਹਾਂ ਅੱਗੇ ਕਿਹਾ ਕਿ,‘ਆਕਸੀਜਨ ਕੰਸੈਂਟ੍ਰੇਟਰਜ਼ ਦਰਮਿਆਨੀ ਕਿਸਮ ਦੇ ਕੋਵਿਡ–19 ਕੇਸਾਂ ਦੇ ਅਜਿਹੇ ਮਰੀਜ਼ਾਂ ਲਈ ਮਦਦਗਾਰ ਉਪਕਰਣ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਕੁਝ ਘੱਟ ਜ਼ਰੂਰਤ ਹੁੰਦੀ ਹੈ। ਉਹ ਵਾਤਾਵਰਣਕ ਹਵਾ ਨੂੰ ਉਪਚਾਰਾਤਮਕ ਆਕਸੀਜਨ ਵਿੱਚ ਤਬਦੀਲ ਕਰਦੇ ਹਨ, ਜਿਸ ਦੀ ਕੰਸੈਂਟ੍ਰੇਸ਼ਨ 90%–95% ਹੁੰਦੀ ਹੈ।ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਆਕਸੀਜਨ ਦੇ ਭਾਰੀ ਸਿਲੰਡਰ ਲਿਆਉਣਲਿਜਾਣ ਤੇ ਉਨ੍ਹਾਂ ਦੀ ਮੁੜਭਰਾਈ ਦੀਆਂ ਜ਼ਰੂਰਤਾਂ ਖ਼ਤਮ ਹੋ ਜਾਂਦੀਆਂ ਹਨ, ਇਨ੍ਹਾਂ ਮਸ਼ੀਨਾਂ ਨੂੰ ਅਜਿਹੇ ਵਾਰਡਾਂ ਵਿੱਚ ਰੱਖਿਆ ਜਾ ਸਕਦਾ ਹੈ, ਜਿੱਥੇ ਅਜਿਹੇ ਰੋਗਾਂ ਨੂੰ ਦੇਖਭਾਲ਼ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕੋਵਿਡ ਕੇਅਰ ਸੈਂਟਰਾਂ ਤੇ ਕੋਵਿਡ ਕੇਅਰ ਸੈਂਟਰਾਂ ਵਜੋਂ ਵਰਤੋਂ ਲਈ ਤਿਆਰ ਕੀਤੇ ਰੇਲਵੇ ਕੋਚਾਂ ਵਿੱਚ ਕੀਤੀ ਜਾ ਸਕਦੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੂਰਦੁਰਾਡੇ ਦੇ ਇਲਾਕਿਆਂ ਵਿੱਚ ਖ਼ਾਸ ਤੌਰ ਤੇ ਫ਼ਇਦਾ ਹੁੰਦਾ ਹੈ, ਜਿੱਥੇ ਆਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਲਗਾਤਾਰ ਪੁੱਜਣ ਦੇ ਰਾਹ ਵਿੱਚ ਕੁਝ ਰੁਕਾਵਟਾਂ ਹੁੰਦੀਆਂ ਹਨ।

 

ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਰਾਜੇਸ਼ ਭੂਸ਼ਣ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਆਰ.ਕੇ. ਜੈਨ, ਸਕੱਤਰ ਜਨਰਲ, ਭਾਰਤੀ ਰੈੱਡ ਕ੍ਰੌਸ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਟਾਟਾ ਟ੍ਰੱਸਟ ਦੇ ਪ੍ਰਤੀਨਿਧ ਇਸ ਸਮਾਰੋਹ ਦੌਰਾਨ ਮੌਜੂਦ ਸਨ।

 

****

 

ਐੱਮਵੀ



(Release ID: 1640526) Visitor Counter : 202