ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੀਐੱਮਵੀਆਰ ਦੇ ਤਹਿਤ ਟਾਇਰਾਂ, ਸੇਫਟੀ ਗਲਾਸ, ਐਕਸਟਰਨਲ ਪ੍ਰੋਜੈਕਸ਼ਨਾਂ ਆਦਿ ਲਈ ਨਿਯਮਾਂ ਨੂੰ ਅਧਿਸੂਚਿਤ ਕੀਤਾ
Posted On:
22 JUL 2020 12:16PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮਿਤੀ 20 ਜੁਲਾਈ, 2020 ਦੇ ਜੀਐੱਸਆਰ 457 (ਈ) ਦੁਆਰਾ ਸੀਐੱਮਵੀਆਰ 1989 ਵਿੱਚ ਨਿਮਨਲਿਖਿਤ ਸੰਸ਼ੋਧਨ ਕੀਤੇ ਹਨ: -
ਅਧਿਕਤਮ 3.5 ਟਨ ਮਾਸ ਤੱਕ ਦੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (ਟੀਪੀਐੱਮਐੱਸ) ਲਈ ਨਿਰਦੇਸ਼, ਜੋ ਅਗਰ ਵਾਹਨ ਵਿੱਚ ਲਗਿਆ ਹੋਇਆ ਹੈ, ਤਾਂ ਵਾਹਨ ਦੇ ਚਲਦੇ ਰਹਿਣ ਦੀ ਹਾਲਤ ਵਿੱਚ ਟਾਇਰ ਜਾਂ ਇਸ ਦੇ ਵੈਰੀਏਸ਼ਨ ਦੇ ਇੰਫਲੇਸ਼ਨ ਪ੍ਰੈਸ਼ਰ ਦੀ ਨਿਗਰਾਨੀ ਕਰਦਾ ਹੈ ਅਤੇ ਡਰਾਇਵਰ ਨੂੰ ਅਡਵਾਂਸ ‘ਚ ਜਾਣਕਾਰੀ ਦਿੰਦਾ ਹੈ ਅਤੇ ਇਸ ਜ਼ਰੀਏ ਸੜਕ ਸੁਰੱਖਿਆ ਵਿੱਚ ਵਾਧਾ ਕਰਦਾ ਹੈ।
ਟਾਇਰ ਰਿਪੇਅਰ ਕਿੱਟ ਦੀ ਸਿਫਾਰਸ਼ ਕੀਤੀ ਗਈ ਹੈ : ਟਾਇਰ ਪੰਕਚਰ (ਟਿਊਬਲੈੱਸ ਟਾਇਰ) ਦੀ ਦੁਰਘਟਨਾ ਦੇ ਦੌਰਾਨ, ਰਿਪੇਅਰ ਕਿੱਟ ਦੀ ਵਰਤੋਂ ਨਾਲ ਸੀਲੈਂਟ ਨੂੰ ਟਾਇਰ ਟ੍ਰੇਡ ਵਿੱਚ ਪੰਕਚਰ ਹੋਏ ਸਥਾਨ ‘ਤੇ ਏਅਰ ਸੀਲ ਦੇ ਨਾਲ ਪਾਇਆ ਜਾਂਦਾ ਹੈ।
ਅਗਰ ਟਾਇਰ ਰਿਪੇਅਰ ਕਿੱਟ ਅਤੇ ਟੀਪੀਐੱਮਐੱਸ ਉਪਲੱਬਧ ਕਰਵਾਇਆ ਗਿਆ ਹੈ ਤਾਂ ਅਜਿਹੇ ਵਾਹਨਾਂ ਵਿੱਚ ਹੁਣ ਅਤਿਰਿਕਤ ਟਾਇਰਾਂ ਦੀ ਜ਼ਰੂਰਤ ਸਮਾਪਤ ਹੋ ਗਈ ਹੈ। ਅੰਤਰਰਾਸ਼ਟਰੀ ਮਾਨਦੰਡਾਂ ਦੇ ਅਨੁਰੂਪ, ਇਹ ਜ਼ਿਆਦਾ ਜਗ੍ਹਾ ਉਪਲੱਬਧ ਕਰਾਵੇਗਾ ਜਿਸ ਨਾਲ ਈਵੀ ਲਈ ਬੈਟਰੀ ਆਦਿ ਨੂੰ ਸਮਾਯੋਜਿਤ ਕੀਤਾ ਜਾ ਸਕਦਾ ਹੈ।
ਸੇਫਟੀ ਗਲਾਸ ਦੇ ਇੱਕ ਵਿਕਲਪ ਦੇ ਰੂਪ ਵਿੱਚ ਮਾਪਦੰਡ ਦੇ ਅਨੁਰੂਪ ਸੇਫਟੀ ਗਲੇਜਿੰਗ ਦਾ ਸਮਾਵੇਸ਼ ਬਹਰਹਾਲ, ਸਾਹਮਣੇ ਅਤੇ ਪਿੱਛੇ ਦੀਆਂ ਖਿੜਕੀਆਂ (70%) ਅਤੇ ਬਗਲ ਦੀ ਖਿੜਕੀ (50 %) ਲਈ ਲਾਇਟ ਦੇ ਵਿਜ਼ੁਅਲ ਟ੍ਰਾਂਸਮਿਸ਼ਨ ਦੀ ਪ੍ਰਤੀਸ਼ਤਤਾ ਸੇਫਟੀ ਗਲੇਜਿੰਗ ਦੇ ਨਾਲ ਸ਼ੀਸ਼ੇ ‘ਤੇ ਸੇਫਟੀ ਗਲਾਸ ਲਈ ਸਮਾਨ ਹੀ ਰਹੇਗੀ।
ਵਰਤਮਾਨ ਵਿੱਚ, ਦੁਪਹਿਆ ਦੇ ਸਟੈਂਡ ਨਿਯਮਿਤ ਨਹੀਂ ਹਨ ਅਤੇ ਉਨ੍ਹਾਂ ਦੀ ਮੇਲ ਖਾਂਦੀਆਂ ਜ਼ਰੂਰਤਾਂ ਨਹੀਂ ਹਨ ਜਿਨ੍ਹਾਂ ਦੇ ਲਈ ਏਆਈਐੱਸ ਮਿਆਰ ਸਿਫਾਰਸ਼ ਕੀਤੇ ਗਏ ਹਨ।
ਇਸ ਦੇ ਇਲਾਵਾ, ਸੀਐੱਮਵੀਆਰ ਦੇ ਤਹਿਤ ਦੁਪਹੀਆ ਐਕਸਟਰਨਲ ਪ੍ਰੋਜੈਕਸ਼ਨ ਜ਼ਰੂਰਤਾਂ ਲਈ ਕੋਈ ਮਿਆਰ ਉਪਲੱਬਧ ਨਹੀਂ ਸੀ ਜਿਸ ਨੂੰ ਹੁਣ ਪੈਦਲ ਚਲਣ ਵਾਲਿਆਂ ਅਤੇ ਗਤੀਮਾਨ ਵਾਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਵਾਰਾਂ ਦੇ ਮਾਮਲੇ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣ ਲਈ ਨਿਰਧਾਰਿਤ ਕੀਤਾ ਗਿਆ ਹੈ, ਮਿਆਰ ਨਿਰਧਾਰਣ, ਜਿਸ ਵਿੱਚ ਟੈਸਟਿੰਗ ਡਿਵਾਇਸ ਦੇ ਨਾਲ ਸੰਪਰਕ ਦੇ ਸਾਰੇ ਬਿੰਦੂ ਹੋਣਗੇ, ਵਿੱਚ ਨਿਊਨਤਮ ਨਿਰਧਾਰਿਤ ਰੇਡੀਅਸ ਹੋਣਗੇ ਜਾਂ ਸੌਫਟ ਮੈਟੇਰੀਅਲ ਦੇ ਬਣੇ ਹੋਣਗੇ।
ਇਸ ਦੇ ਇਲਾਵਾ, ਦੁਪਹੀਆ ਵਾਹਨਾਂ ਵਿੱਚ ਫੁੱਟ ਰੈਸਟ ਜ਼ਰੂਰਤਾਂ ਲਈ ਵੀ ਮਿਆਰ ਅਧਿਸੂਚਿਤ ਕੀਤਾ ਗਿਆ ਹੈ।
ਦੁਪਹੀਆ ਵਾਹਨਾਂ ਵਿੱਚ, ਅਗਰ ਇੱਕ ਹਲਕੇ ਭਾਰ ਦਾ ਇੱਕ ਕੰਟੇਨਰ ਪਿੱਛੇ ਦੀ ਸਵਾਰੀ ਦੇ ਪਿੱਛੇ ਦੇ ਸਥਾਨ, ‘ਤੇ ਲਗਾ ਹੋਇਆ ਹੈ, ਪਿੱਛੇ ਦੀ ਸਵਾਰੀ ਦੀ ਆਗਿਆ ਦੇਣ ਲਈ ਇੱਕ ਪ੍ਰਾਵਧਾਨ ਕੀਤਾ ਗਿਆ ਹੈ, ਬਸ਼ਰਤੇ ਕਿ ਆਯਾਮਾਂ ਅਤੇ ਕੁੱਲ ਵਾਹਨ ਭਾਰ (ਜਿਵੇਂ ਕਿ ਵਾਹਨ ਨਿਰਮਾਤਾ ਦੁਆਰਾ ਨਿਰਧਾਰਿਤ ਹੈ ਅਤੇ ਟੈਸਟਿੰਗ ਏਜੰਸੀ ਦੁਆਰਾ ਪ੍ਰਵਾਨਿਤ ਹੈ) ਲਈ ਮਾਨਦੰਡਾਂ ਨੂੰ ਪੂਰਾ ਕੀਤਾ ਗਿਆ ਹੋਵੇ।
ਅਗਰ ਪ੍ਰਾਵਧਾਨ ਕੀਤਾ ਗਿਆ ਤਾਂ ਇੱਕ ਸਵੈਇੱਛਤ ਮਦ ਦੇ ਰੂਪ ਵਿੱਚ ਖੇਤੀਬਾੜੀ ਟ੍ਰੈਕਟਰ ਲਈ ਮਕੈਨੀਕਲ ਕਪਲਿੰਗ ਲਈ ਸਪੈਸੀਫਿਕੇਸ਼ਨ।
***
ਆਰਸੀਜੇ/ਐੱਮਐੱਸ
(Release ID: 1640524)
Visitor Counter : 180