ਨੀਤੀ ਆਯੋਗ

ਭਾਰਤ-ਅਮਰੀਕਾ ਰਣਨੀਤਕ ਊਰਜਾ ਸਾਂਝੇਦਾਰੀ ਤਹਿਤ ਟਿਕਾਊ ਵਿਕਾਸ ਲਈ ਪ੍ਰਮੁੱਖ ਉਪਲੱਬਧੀਆਂ ਅਤੇ ਕਾਰਜ ਯੋਜਨਾਵਾਂ

Posted On: 21 JUL 2020 7:16PM by PIB Chandigarh

ਭਾਰਤ ਅਤੇ ਅਮਰੀਕਾ ਦਾ ਲੰਬੇ ਸਮੇਂ ਤੋਂ ਊਰਜਾ ਖੇਤਰ ਵਿੱਚ ਸਹਿਯੋਗ ਚਲ ਰਿਹਾ ਹੈ ਜੂਨ, 2017 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਊਰਜਾ ਬਾਰੇ ਦੋ-ਪੱਖੀ ਸਹਿਯੋਗ ਦੀ ਰਣਨੀਤਕ ਅਹਿਮੀਅਤ ਦਾ ਐਲਾਨ ਨਵੀਂ ਅਮਰੀਕਾ-ਭਾਰਤ ਰਣਨੀਤਕ ਊਰਜਾ ਸਾਂਝੇਦਾਰੀ (ਐੱਸਈਪੀ) ਰਾਹੀਂ ਕੀਤਾ ਮੰਤਰੀ ਪੱਧਰ ਦੀ ਪਹਿਲੀ ਮੀਟਿੰਗ ਅਪ੍ਰੈਲ, 2018 ਵਿੱਚ ਹੋਈ ਭਾਰਤ-ਅਮਰੀਕਾ ਰਣਨੀਤਕ ਊਰਜਾ ਸਾਂਝੇਦਾਰੀ ਦੇ ਚਾਰ ਥੰਮ੍ਹ ਹਨ - ਤੇਲ ਅਤੇ ਗੈਸ, ਬਿਜਲੀ ਅਤੇ ਊਰਜਾ ਦਕਸ਼ਤਾ, ਅਖੁੱਟ ਊਰਜਾ ਅਤੇ ਟਿਕਾਊ ਵਿਕਾਸ ਟਿਕਾਊ ਵਿਕਾਸ ਦੇ ਥੰਮ੍ਹ ਦੀ ਪ੍ਰਧਾਨਗੀ ਨੀਤੀ ਆਯੋਗ ਅਤੇ ਯੂਐੱਸਏਡ ਦੁਆਰਾ ਮਿਲ ਕੇ ਕੀਤੀ ਜਾ ਰਹੀ ਹੈ

 

ਟਿਕਾਊ ਵਿਕਾਸ ਥੰਮ੍ਹ ਦੀਆਂ ਪ੍ਰਮੁੱਖ ਉਪਲੱਬਧੀਆਂ ਅਤੇ ਭਵਿੱਖ ਦੀ ਕਾਰਜ ਯੋਜਨਾ ਦਾ ਜ਼ਿਕਰ 17 ਜੁਲਾਈ, 2020 ਨੂੰ ਐੱਸਈਪੀ ਦੀ ਮੰਤਰੀ ਪੱਧਰ ਦੀ ਵਾਰਤਾ ਵਿੱਚ ਹੋਇਆ ਸੀ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਅਮਰੀਕਾ ਦੇ ਊਰਜਾ ਸਕੱਤਰ ਡੈਨ ਬਰੂਲਿਟੇ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ਸੀ ਨੀਤੀ ਆਯੋਗ ਦੇ ਐਡੀਸ਼ਨਲ ਸਕੱਤਰ ਡਾ. ਰਾਕੇਸ਼ ਸਰਵਾਲ ਜੋਕਿ ਟਿਕਾਊ ਵਿਕਾਸ ਥੰਮ੍ਹ ਦੇ ਭਾਰਤ ਦੁਆਰਾ ਸਹਿ-ਚੇਅਰਮੈਨ ਹਨ ਨੇ ਕਿਹਾ ਕਿ ਇਸ ਥੰਮ੍ਹ ਨੇ ਭਾਰਤ ਅਤੇ ਅਮਰੀਕਾ ਦੇ ਖੋਜੀਆਂ ਅਤੇ ਫੈਸਲਾ ਲੈਣ ਵਾਲਿਆਂ ਨੂੰ ਤਿੰਨ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਕਰਨ ਲਈ ਇਕੱਠਾ ਕੀਤਾ ਹੈ - ਊਰਜਾ ਡਾਟਾ ਪ੍ਰਬੰਧਨ, ਊਰਜਾ ਮਾਡਲਿੰਗ ਅਤੇ ਘੱਟ ਕਾਰਬਨ ਟੈਕਨੋਲੋਜੀਆਂ ਨੂੰ ਉਤਸ਼ਾਹ ਟਿਕਾਊ ਵਿਕਾਸ ਥੰਮ੍ਹ ਦੇ ਇਨ੍ਹਾਂ ਸਾਰੇ ਤਿੰਨਾਂ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੇਠ ਲਿਖੇ ਅਨੁਸਾਰ ਵੇਖੀ ਗਈ ਹੈ -

 

•          ਊਰਜਾ ਡਾਟਾ ਪ੍ਰਬੰਧ : ਇੱਕ ਭਾਰਤੀ ਊਰਜਾ ਡੈਸ਼ਬੋਰਡ, ਜਿਸ ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ, ਦਾ ਪੁਨਰਗਠਨ ਡਾਟਾ ਇਨਪੁਟ ਔਨਲਾਈਨ ਦਾ ਪ੍ਰਬੰਧ ਕਰਕੇ ਅਤੇ ਏਪੀਆਈ ਨੂੰ ਸੰਗਠਿਤ ਕਰਕੇ ਕੀਤਾ ਗਿਆ ਹੈ ਇਸ ਕਾਰਵਾਈ ਨੂੰ ਭਰਪੂਰ ਬਣਾਉਣ ਲਈ ਨੀਤੀ ਆਯੋਗ ਨੇ ਊਰਜਾ ਮੰਗ ਅਤੇ ਸਪਲਾਈ ਖੇਤਰ ਬਾਰੇ 8 ਉੱਪ-ਗਰੁੱਪ ਕਾਇਮ ਕੀਤੇ ਹਨ ਭਾਰਤ ਅਤੇ ਅਮਰੀਕਾ ਦੀਆਂ ਏਜੰਸੀਆਂ ਇੱਕ ਮਜ਼ਬੂਤ ਊਰਜਾ ਡੈਸ਼ਬੋਰਡ ਕਾਇਮ ਕਰਨ ਲਈ ਆਪਸ ਵਿੱਚ ਸਹਿਯੋਗ ਕਰਨਗੀਆਂ

 

•          ਊਰਜਾ ਮੌਡਲਿੰਗ : ਊਰਜਾ-ਪਾਣੀ ਗਠਜੋੜ ਅਤੇ ਟ੍ਰਾਂਸਪੋਰਟੇਸ਼ਨ ਦੇ ਖੇਤਰ ਨੂੰ ਕਾਰਬਨ-ਰਹਿਤ ਬਣਾਉਣ ਲਈ ਦੋ ਪ੍ਰਮੁੱਖ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਨਾਲ ਪ੍ਰਮੁੱਖ ਮੁੱਦੇ ਸਾਹਮਣੇ ਆਏ ਅਤੇ ਨੀਤੀ ਸੰਬੰਧੀ ਸਲਾਹ ਦਿੱਤੀ ਗਈ ਨੀਤੀ ਆਯੋਗ ਅਤੇ ਯੂਐੱਸਏਡ ਨੇ ਸਾਂਝੇ ਤੌਰ ਤੇ ਇੰਡੀਆ ਐਨਰਜੀ ਮੌਡਲਿੰਗ ਫੋਰਮ 2 ਜੁਲਾਈ, 2020 ਨੂੰ ਸਥਾਪਤ ਕੀਤਾ ਫੋਰਮ ਭਾਰਤੀ ਅਤੇ ਅਮਰੀਕੀ ਖੋਜਕਾਰਾਂ, ਗਿਆਨ ਭਾਈਵਾਲਾਂ, ਥਿੰਕ ਟੈਂਕਸ ਦੀਆਂ ਸੇਵਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਲਵੇਗਾ ਅਤੇ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੀਆਂ ਸੇਵਾਵਾਂ ਮੌਡਲਿੰਗ ਅਤੇ ਲੰਬੀ ਮਿਆਦ ਦੀ ਊਰਜਾ ਯੋਜਨਾਬੰਦੀ ਕਾਰਵਾਈ ਲਈ ਲਈਆਂ ਜਾਣਗੀਆਂ

 

•          ਘੱਟ ਕਾਰਬਨ ਵਾਲੀਆਂ ਟੈਕਨੋਲੋਜੀਆਂ : ਦੋਵੇਂ ਧਿਰਾਂ ਸਹਿਮਤ ਹਨ ਕਿ ਸਬੰਧਿਤ ਸਰਕਾਰਾਂ, ਏਜੰਸੀਆਂ ਅਤੇ ਨਿੱਜੀ ਪ੍ਰਤੀਭਾਗੀਆਂ ਦੀਆਂ ਸੇਵਾਵਾਂ ਭਾਰਤ ਵਿੱਚ ਘੱਟ ਕਾਰਬਨ ਵਾਲੀਆਂ ਟੈਕਨੋਲੋਜੀਆਂ ਨੂੰ ਉਤਸ਼ਾਹਤ ਕਰਨ ਲਈ ਲਈਆਂ ਜਾਣ

 

ਟਿਕਾਊ ਵਿਕਾਸ ਥੰਮ੍ਹ ਦੀ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਡਿਪਟੀ ਅਸਿਸਟੈਂਟ ਪ੍ਰਬੰਧਕ, ਏਸ਼ੀਆ ਬਿਊਰੋ, ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਥੰਮ੍ਹ ਦੇ ਅਮਰੀਕੀ ਸਹਿ-ਚੇਅਰਮੈਨ ਜੇਵੀਅਰ ਪੀਐਡਰਾ ਨੇ ਕਿਹਾ ਕਿ ਦੋਵੇਂ ਧਿਰਾਂ ਊਰਜਾ ਡਾਟਾ ਪ੍ਰਬੰਧਨ ਸਿਸਟਮ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੀਆਂ ਤਾਕਿ ਊਰਜਾ ਡਾਟਾ ਦੀ ਮੌਜੂਦਗੀ, ਪਹੁੰਚ ਅਤੇ ਨਿਰੰਤਰਤਾ ਅਮਰੀਕੀ ਏਜੰਸੀਆਂ ਨਾਲ ਵਧੇਰੇ ਨਜ਼ਦੀਕੀ ਸਹਿਯੋਗ ਰਾਹੀਂ ਬਣੀ ਰਹੇ ਟਿਕਾਊ ਵਿਕਾਸ ਥੰਮਾਂ ਦੁਆਰਾ ਇੰਡੀਆ ਐਨਰਜੀ ਮੌਡਲਿੰਗ ਫੋਰਮ ਦੀ ਹਿਮਾਇਤ ਜਾਰੀ ਰੱਖੀ ਜਾਵੇਗੀ ਅਤੇ ਇਸ ਰਾਹੀਂ ਸਟੇਨਫੋਰਡ ਯੂਨੀਵਰਸਿਟੀ ਨਾਲ ਸਹਿਯੋਗਾਤਮਕ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ ਅਤੇ ਨਵੀਂ ਸਾਂਝੀ ਟੀਮ ਸਾਂਝੇ ਖੋਜ ਅਧਿਐਨ ਲਈ ਕਾਇਮ ਕੀਤੀ ਜਾਵੇਗੀ ਤਾਕਿ ਊਰਜਾ ਅਤੇ ਵਾਤਾਵਰਨ ਬਾਰੇ ਫੈਸਲਾ ਲੈਣ ਦਾ ਪ੍ਰਬੰਧ ਇਸ ਫੋਰਮ ਤਹਿਤ ਹੋ ਸਕੇ

 

ਇਹ ਗੱਲ ਮੰਨੀ ਗਈ ਕਿ ਕੋਵਿਡ-19 ਮਨੁੱਖੀ ਭਾਵਨਾ ਲਈ ਅਤੇ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਲਈ ਇੱਕ ਚੁਣੌਤੀ ਹੈ ਪਰ ਚੁਣੌਤੀਆਂ ਹਮੇਸ਼ਾ ਹੀ ਨਵੇਂ ਰਾਹ ਕੱਢਦੀਆਂ ਹਨ ਅਤੇ ਇਨੋਵੇਟਿਵ ਹੱਲ ਪੇਸ਼ ਕਰਦੀਆਂ ਹਨ ਦੋਹਾਂ ਧਿਰਾਂ ਦੁਆਰਾ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਇਆ ਜਾਵੇਗਾ ਅਤੇ ਟਿਕਾਊ ਵਿਕਾਸ ਥੰਮ੍ਹ ਤਹਿਤ ਭਾਰਤ ਅਤੇ ਅਮਰੀਕਾ ਦੇ ਰਾਹ ਲਈ ਨਵੇਂ ਹੱਲ ਲੱਭੇ ਜਾਣਗੇ ਇਸ ਨੇ ਇੱਕ ਸਫਲ ਰਣਨੀਤਕ ਊਰਜਾ ਸਾਂਝੇਦਾਰੀ ਅਮਰੀਕਾ ਅਤੇ ਭਾਰਤ ਦਰਮਿਆਨ ਕਾਇਮ ਕਰਨ ਲਈ ਸਟੇਜ ਤਿਆਰ ਕੀਤੀ ਹੈ

 

****

 

 

ਵੀਆਰਆਰਕੇ/ਏਕੇ



(Release ID: 1640331) Visitor Counter : 158