ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਤਹਿਤ "ਰਹੱਸਮਈ ਤ੍ਰਿਕੋਣ-ਮਹੇਸ਼ਵਰ, ਮਾਂਡੂ ਅਤੇ ਓਅੰਕਾਰੇਸ਼ਵਰ" ਨਾਮ ਨਾਲ ਆਪਣੇ 42ਵੇਂ ਵੈਬੀਨਾਰ ਦਾ ਆਯੋਜਨ ਕੀਤਾ

Posted On: 20 JUL 2020 12:56PM by PIB Chandigarh

ਭਾਰਤ ਸਰਕਾਰ ਦੇ  ਟੂਰਿਜ਼ਮ ਮੰਤਰਾਲੇ ਦੁਆਰਾ ਦੇਖੋ ਅਪਨਾ ਦੇਸ਼  ਲੜੀ ਦਾ ਵੈਬੀਨਾਰ "ਰਹੱਸਮਈ ਤ੍ਰਿਕੋਣ-ਮਹੇਸ਼ਵਰ, ਮਾਂਡੂ ਅਤੇ ਓਅੰਕਾਰੇਸ਼ਵਰ" 18 ਜੁਲਾਈ 2020 ਨੂੰ ਆਯੋਜਿਤ ਕੀਤਾ ਗਿਆ

 

ਸੁਸ਼੍ਰੀ ਆਸ਼ਿਮਾ ਗੁਪਤਾ, ਇੰਕਮ ਟੈਕਸ ਕਮਿਸ਼ਨਰ ਇੰਦੌਰ ਅਤੇ ਸਰਿਤਾ ਅਲੁਰਕਰ, ਜੋ ਕਿ ਸਿੰਗਾਪੁਰ ਵਿੱਚ ਵਸਦੇ ਮਾਰਕੀਟਿੰਗ ਪੇਸ਼ੇਵਰ ਹਨ, ਦੁਆਰਾ ਪੇਸ਼ ਕੀਤੇ ਗਏ ਇਸ ਵੈਬੀਨਾਰ ਵਿੱਚ ਉਨ੍ਹਾਂ ਟਿਕਾਣਿਆਂ ਦੀ ਅਮੀਰ ਵਿਰਾਸਤ ਬਾਰੇ ਦਰਸਾਇਆ ਗਿਆ ਹੈ ਜੋ ਕਿ ਰਹੱਸਮਈ ਤਿਕੋਣ ਤਹਿਤ ਆਉਂਦੇ ਹਨ ਅਤੇ ਦੇਖਣ ਵਾਲਿਆਂ ਨੂੰ ਮੱਧ ਪ੍ਰਦੇਸ਼ ਰਾਜ ਵਿੱਚ  ਸ਼ਾਂਤ, ਮਨ ਨੂੰ ਛੂਹਣ ਵਾਲੇ ਟਿਕਾਣਿਆਂ, ਜਿਵੇਂ ਕਿ ਮਹੇਸ਼ਵਰ, ਮਾਂਡੂ ਅਤੇ ਓਅੰਕਾਰੇਸ਼ਵਰ ਨਾਲ ਜਾਣੂ ਕਰਵਾਇਆ ਗਿਆ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਏਕ ਭਾਰਤ ਸ਼੍ਰੇਸ਼ਟ ਭਾਰਤ ਤਹਿਤ ਦਰਸਾਉਣ ਦਾ ਇਕ ਯਤਨ ਹੈ ਅਤੇ ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵਰਚੁਅਲ ਪਲੈਟਫਾਰਮ ਰਾਹੀਂ ਲਗਾਤਾਰ ਫੈਲਾਅ ਰਹੀ ਹੈ

 

ਇਸ ਰਹੱਸਮਈ ਤਿਕੋਣ ਦਾ ਪਹਿਲਾ ਪੜਾਅ ਮਹੇਸ਼ਵਰ ਜਾਂ ਮਹੀਸ਼ਮਤੀ ਹੈ ਜੋ ਕਿ ਮੱਧ ਪ੍ਰਦੇਸ਼ ਦਾ ਇਤਿਹਾਸਿਕ ਅਹਿਮੀਅਤ ਵਾਲਾ ਇਕ ਦਿਲਕਸ਼ ਟਿਕਾਣਾ ਹੈ ਅਤੇ ਇੰਦੌਰ ਸ਼ਹਿਰ ਤੋਂ 90 ਕਿਲੋਮੀਟਰ ਦੂਰ ਹੈ ਇਸ ਸ਼ਹਿਰ ਦਾ ਇਹ ਨਾਂ ਭਗਵਾਨ ਸ਼ਿਵ/ ਮਹੇਸ਼ਵਰ ਦੇ ਨਾਂ ਉੱਤੇ ਪਿਆ ਇਸ ਦਾ ਜ਼ਿਕਰ ਮਹਾਕਾਵਿ ਰਾਮਾਇਣ ਅਤੇ ਮਹਾਭਾਰਤ ਵਿੱਚ ਵੀ ਮਿਲਦਾ ਹੈ ਪੇਸ਼ਕਾਰਾਂ ਨੇ ਮਹਾਰਾਣੀ ਰਾਜਮਾਤਾ ਅਹਿਲਯਾ ਦੇਵੀ ਹੋਲਕਰ ਦਾ ਜ਼ਿਕਰ ਵਿਸਤਾਰ ਨਾਲ ਕੀਤਾ ਹੈ ਇਹ ਸ਼ਹਿਰ ਨਰਬਦਾ ਦਰਿਆ ਦੇ ਉੱਤਰੀ ਕੰਢੇ ਉੱਤੇ ਸਥਿਤ ਹੈ ਇਹ ਮਰਾਠਾ ਹੋਲਕਰ ਦੇ ਰਾਜ ਵਿੱਚ 6 ਜਨਵਰੀ, 1818 ਤੱਕ ਮਾਲਵਾ ਰਾਜ ਦੀ ਰਾਜਧਾਨੀ ਰਿਹਾ, ਜਦੋਂ ਕਿ ਰਾਜਧਾਨੀ ਨੂੰ ਮਲਹਾਰ ਰਾਓ ਹੋਲਕਰ-ਤੀਜੇ ਨੇ ਇੰਦੌਰ ਤਬਦੀਲ ਕਰ ਦਿੱਤਾ 18ਵੀਂ ਸਦੀ ਦੇ ਅੰਤ ਵਿੱਚ ਮਹੇਸ਼ਵਰ ਮਹਾਨ ਮਰਾਠਾ ਰਾਣੀ ਰਾਜ ਮਾਤਾ ਅਹਿਲਯਾ ਦੇਵੀ ਹੋਲਕਰ ਦੀ ਰਾਜਧਾਨੀ ਰਿਹਾ ਮਹਾਰਾਣੀ ਨੇ ਸ਼ਹਿਰ ਵਿੱਚ ਕਈ ਇਮਾਰਤਾਂ ਬਣਵਾਈਆਂ ਅਤੇ ਜਨਤਕ ਕੰਮ ਕਰਵਾਏ ਅਤੇ ਇੱਥੇ ਹੀ ਉਸ ਦਾ ਮਹਿਲ ਸੀ ਅਤੇ ਬਹੁਤ ਸਾਰੇ ਮੰਦਰ, ਇੱਕ ਕਿਲਾ ਅਤੇ ਦਰਿਆਈ ਕੰਢੇ ਦੇ ਘਾਟ ਹਨ

 

ਮਹਾਰਾਣੀ ਨੂੰ ਉਸ ਦੀ ਸਾਦਗੀ ਕਾਰਨ ਜਾਣਿਆ ਜਾਂਦਾ ਸੀ, ਅਜਿਹਾ ਮੌਜੂਦਾ ਸਮੇਂ ਵਿੱਚ ਰਾਜਵਾੜਾ ਜਾਂ ਸ਼ਾਹੀ ਨਿਵਾਸ ਤੋਂ ਸਪਸ਼ਟ ਹੁੰਦਾ ਹੈ ਜਿੱਥੇ ਮਹਾਰਾਣੀ ਆਪਣੀ ਜਨਤਾ ਨੂੰ ਮਿਲਦੀ ਹੁੰਦੀ ਸੀ ਇਹ ਇਕ ਦੋ-ਮੰਜ਼ਿਲਾ ਇਮਾਰਤ ਹੈ ਸੈਲਾਨੀ ਉਸ ਸਮੇਂ ਦੇ ਸ਼ਾਹੀ ਢਾਂਚੇ ਦਾ ਆਨੰਦ ਮਾਣ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਰਾਣੀ ਨਾਲ ਸੰਬੰਧਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ

 

ਅਹਿਲੇਸ਼ਵਰ ਮੰਦਰ, ਜਿੱਥੇ ਅਹਿਲਯਾ ਦੇਵੀ ਪ੍ਰਾਰਥਨਾ ਕਰਦੀ ਹੁੰਦੀ ਸੀ, ਵਿਠਲ ਮੰਦਰ ਅਹਿਲੇਸ਼ਵਰ ਮੰਦਰ ਦੇ ਨੇੜੇ ਹੀ ਸਥਿਤ ਹੈ ਇਹ ਆਰਤੀ ਕਰਨ ਲਈ ਅਤੇ ਵਾਸਤੂ ਕਲਾ ਦੀ ਪ੍ਰਸ਼ੰਸਾ ਕਰਨ ਦਾ ਪ੍ਰਸਿੱਧ ਮੰਦਰ ਹੈ ਇੱਥੇ ਆਲ਼ੇ-ਦੁਆਲ਼ੇ 91 ਮੰਦਰ ਹਨ ਜੋ ਕਿ ਰਾਜ ਮਾਤਾ ਦੁਆਰਾ ਬਣਵਾਏ ਗਏ ਸਨ

 

ਮਹੇਸ਼ਵਰ ਦੇ ਘਾਟ ਉਹ ਸ਼ਾਨਦਾਰ ਦੇਖਣਯੋਗ ਸਥਾਨ ਹਨ ਜਿੱਥੇ  ਕਿ ਸੂਰਜ ਚੜ੍ਹਨ ਅਤੇ ਡੁੱਬਣ ਨੂੰ ਦੇਖਣ ਦਾ ਆਪਣਾ ਹੀ ਆਨੰਦ ਹੁੰਦਾ ਹੈ ਅਤੇ ਅਹਿਲਯਾ ਘਾਟ ਤੋਂ ਕਿਲੇ ਨੂੰ  ਦੇਖਣ ਦਾ ਵੱਖਰਾ ਹੀ ਆਨੰਦ ਹੈ ਉਥੇ ਗਏ ਲੋਕ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਛੋਟੇ ਹਲਕੇ ਦੀਵੇ ਦੀ ਰੋਸ਼ਨੀ ਵਿੱਚ ਨਰਮਦਾ ਨਦੀ ਉੱਤੇ ਪੂਜਾ ਕਰਨ ਜਾਂਦੇ ਹਨ ਬਨੇਸ਼ਵਰ ਮੰਦਰ ਜੋ ਕਿ ਭਗਵਾਨ ਸ਼ਿਵ  ਨੂੰ ਸਮਰਪਿਤ ਹੈ  ਇੱਕ ਅਜਿਹਾ  ਮੰਦਰ ਹੈ ਜਿਸ ਨੂੰ ਦੇਖਣਾ ਜ਼ਰੂਰੀ ਹੈ, ਖਾਸ ਤੌਰ ਨੂੰ ਸੂਰਜ ਡੁੱਬਣ ਦੇ ਸਮੇਂ ਨਰਮਦਾ ਆਰਤੀ ਸੂਰਜ ਅਸਤ ਹੋਣ ਤੋਂ ਬਾਅਦ ਨਰਮਦਾ ਘਾਟ ਉੱਤੇ ਕੀਤੀ ਜਾਂਦੀ ਹੈ

 

ਕਪੜਾ ਇੱਕ ਹੋਰ ਪਹਿਲੂ ਹੈ ਜੋ ਕਿ ਰਾਣੀ ਅਹਿਲਯਾ ਦੁਆਰਾ ਵਿਕਸਿਤ ਕੀਤਾ ਗਿਆ ਸੀ ਉਨ੍ਹਾਂ ਨੇ  ਸੂਰਤ ਅਤੇ ਦੱਖਣੀ ਭਾਰਤ ਤੋਂ ਕਾਰੀਗਰ ਮੰਗਵਾ ਕੇ ਅਜਿਹੀਆਂ ਸਾੜੀਆਂ ਤਿਆਰ ਕਰਵਾਈਆਂ ਜੋ ਕਿ ਉੱਥੋਂ ਦੀਆਂ ਸਾੜੀਆਂ ਤੋਂ ਬਿਲਕੁਲ ਵੱਖ ਕਿਸਮ ਦੀਆਂ ਸਨ ਇਨ੍ਹਾਂ ਸਾੜੀਆਂ ਉੱਤੇ ਬਣੇ ਡਿਜ਼ਾਈਨ ਕਿਲੇ ਅਤੇ ਨਰਮਦਾ ਨਦੀ  ਦੀ ਵਾਸਤੂ ਕਲਾ ਤੋਂ ਪ੍ਰੇਰਿਤ ਸਨ ਇਹ ਸਾੜੀਆਂ ਸ਼ਾਹੀ ਮਹਿਮਾਨਾਂ ਨੂੰ ਤੋਹਫੇ ਵਜੋਂ ਦਿੱਤੀਆਂ ਜਾਂਦੀਆਂ ਸਨ

 

ਰਾਜਮਾਤਾ ਅਹਿਲਯਾ ਦੇਵੀ ਹੋਲਕਰ ਕਲਾ ਦੀ ਵੱਡੀ ਪ੍ਰੇਰਕ ਸਨ ਉਹ ਸਾੜੀਆਂ ਨੂੰ ਬਹੁਤ ਪਸੰਦ ਕਰਦੇ ਸਨ ਅਤੇ 1760 ਵਿੱਚ ਸੂਰਤ ਦੇ ਕਾਰੀਗਰਾਂ ਨੂੰ ਆਪਣੇ ਰਾਜ ਵਿੱਚ ਸੱਦ ਲਿਆ ਤਾਕਿ ਉਨ੍ਹਾਂ ਦੀ ਕਲਾ ਦਾ ਭਰਪੂਰ ਲਾਭ ਉਠਾਇਆ ਜਾ ਸਕੇ ਸ਼ਾਹੀ ਰਾਜ ਵਿੱਚ  ਜੁਲਾਹਿਆਂ ਦੀ ਕਲਾ ਇੱਥੇ ਕਾਫੀ ਵਧੀ ਫੁਲ, ਖਾਸ ਤੌਰ ਤੇ ਮੌਜੂਦਾ ਸਮੇਂ ਦੇ ਮਹੇਸ਼ਵਰੀ ਕਪੜੇ ਦਾ ਵਿਕਾਸ ਹੋਇਆ 1950 ਵਿੱਚ ਸਿਲਕ ਦੀ ਵਰਤੋਂ ਸਾੜੀਆਂ ਵਿੱਚ ਹੋਣ ਲੱਗੀ ਅਤੇ ਹੌਲ਼ੀ-ਹੌਲ਼ੀ ਇਹ ਮਾਪਦੰਡ ਹੀ ਬਣ ਗਿਆ ਰੇਹਵਾ ਸਮਾਜ ਦੀ ਸਥਾਪਨਾ 1979 ਵਿੱਚ ਹੋਈ ਇਹ ਇੱਕ ਗ਼ੈਰ-ਮੁਨਾਫੇ ਵਾਲਾ ਸੰਗਠਨ ਹੈ ਜੋ ਕਿ ਮਹੇਸ਼ਵਰ ਦੇ ਜੁਲਾਹਿਆਂ ਦੀ ਭਲਾਈ ਲਈ ਕਾਇਮ ਕੀਤਾ ਗਿਆ

 

ਓਅੰਕਾਰੇਸ਼ਵਰ  ਵਿੱਚ 33 ਦੇਵੀਆਂ ਅਤੇ 108 ਪ੍ਰਭਾਵਸ਼ਾਲੀ ਸ਼ਿਵਲਿੰਗ ਦਿਵਯ ਰੂਪ ਵਿੱਚ ਮੌਜੂਦ ਹਨ ਅਤੇ ਇਸ ਤਰ੍ਹਾਂ ਇੱਥੇ ਇੱਕ ਜਯੋਤਿਰਲਿੰਗ ਹੈ ਜੋ ਕਿ ਨਰਮਦਾ ਦੇ ਉੱਤਰੀ ਕੰਢੇ ਉੱਤੇ ਮੌਜੂਦ ਹੈ ਓਅੰਕਾਰੇਸ਼ਵਰ ਮੱਧ ਪ੍ਰਦੇਸ਼ ਵਿੱਚ ਇੱਕ ਰੂਹਾਨੀ ਸ਼ਹਿਰ ਹੈ ਜੋ ਕਿ ਇੰਦੌਰ ਤੋਂ 78 ਕਿਲੋਮੀਟਰ ਦੂਰ ਹੈ ਓਅੰਕਾਰੇਸ਼ਵਰ ਮੰਦਰ ਦਾ ਦੌਰਾ ਤੱਦ ਤੱਕ ਅਧੂਰਾ ਹੈ ਜਦ ਤਕ ਕਿ ਮਾਮਲੇਸ਼ਵਰ ਮੰਦਰ ਦੇ ਦਰਸ਼ਨ ਨਾ ਕੀਤੇ ਜਾਣ ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਰੋਜ਼ ਇੱਥੇ ਅਰਾਮ ਕਰਨ ਲਈ ਆਉਂਦੇ ਹਨ ਅਤੇ  ਇੱਥੇ ਵਿਸ਼ੇਸ਼ ਆਰਤੀ ਸ਼ਯਨ ਆਰਤੀ  ਰਾਤ 8.30 ਵਜੇ ਹੁੰਦੀ ਹੈ ਅਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਲਈ ਚੌਪੜ ਦੀ ਖੇਡ ਦਾ ਆਯੋਜਨ ਕੀਤਾ ਜਾਂਦਾ ਹੈ ਸਿਧਾਂਤ ਮੰਦਰ ਸਭ ਤੋਂ ਸੁੰਦਰ ਮੰਦਰ ਹੈ ਅਤੇ ਹਰ ਕਿਸੇ ਨੂੰ ਇਸ ਨੂੰ ਦੇਖਣ ਲਈ ਸਮਾਂ  ਕੱਢਣਾ ਚਾਹੀਦਾ ਹੈ

 

ਮਾਂਡੂ ਮੱਧ ਪ੍ਰਦੇਸ਼ ਰਾਜ ਦੇ ਧਾਰ ਜ਼ਿਲੇ ਵਿੱਚ ਸਥਿਤ ਹੈ ਅਤੇ ਇਸ ਨੂੰ ਮਾਂਡਵਗੜ੍ਹ, ਸ਼ਾਦੀਆਬਾਦ (ਸਿਟੀ ਆਵ੍ ਜੁਆਏ) ਵੀ ਕਿਹਾ ਜਾਂਦਾ ਹੈ ਇਹ ਇੰਦੌਰ ਤੋਂ ਕਰੀਬ 98 ਕਿਲੋਮੀਟਰ ਦੂਰ ਹੈ ਅਤੇ 633 ਮੀਟਰ ਦੀ ਉਚਾਈ ਤੇ ਹੈ ਮਾਂਡੂਆ ਨੂੰ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਰਤਲਾਮ (124 ਕਿਲੋਮੀਟਰ) ਲਗਦਾ ਹੈ ਮਾਂਡੂ ਵਿੱਚ ਜੋ ਕਿਲਾ ਹੈ ਉਹ 47 ਵਰਗ ਕਿਲੋਮੀਟਰ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਕਿਲੇ ਦੀ ਦੀਵਾਰ 64 ਕਿਲੋਮੀਟਰ ਦੀ ਹੈ

 

ਮਾਂਡੂ ਸੁਲਤਾਨ ਬਾਜ਼ ਬਹਾਦਰ ਅਤੇ ਰਾਣੀ ਰੂਪਮਤੀ ਦੀ ਪ੍ਰੇਮ ਕਥਾ ਕਾਰਨ ਜਾਣਿਆ ਜਾਂਦਾ ਹੈ ਇੱਕ ਵਾਰੀ ਸ਼ਿਕਾਰ ਤੇ ਨਿਕਲੇ ਬਾਜ਼ ਬਹਾਦਰ ਨੂੰ ਰਾਹ ਵਿੱਚ ਗਡੇਰਨ ਕਲੋਲ ਕਰਦੀ ਮਿਲ ਗਈ ਜੋ ਕਿ ਆਪਣੀਆਂ ਸਹੇਲੀਆਂ ਨਾਲ ਮਸਤੀ ਵਿੱਚ ਗਾਣਾ ਗਾ ਰਹੀ ਸੀ ਸੁਲਤਾਨ ਨੇ ਉਸ ਦੀ ਸੁੰਦਰਤਾ ਅਤੇ ਮਧੁਰ ਆਵਾਜ਼ ਤੋਂ ਮੋਹਿਤ ਹੋ ਕੇ ਰੂਪਮਤੀ ਨੂੰ ਬੇਨਤੀ ਕੀਤੀ ਕਿ ਉਹ ਉਸ ਨਾਲ ਉਸ ਦੀ ਰਾਜਧਾਨੀ ਚੱਲੇ ਰੂਪਮਤੀ ਇਸ ਸ਼ਰਤ ਉੱਤੇ ਮਾਂਡੂ ਜਾਣਾ ਮੰਨ ਗਈ ਕਿ ਉਹ ਉਸ ਮਹਿਲ ਵਿੱਚ ਰਹੇਗੀ ਜਿੱਥੋਂ ਕਿ ਉਸ ਦਾ ਪ੍ਰੇਮੀ ਅਤੇ ਨਰਬਦਾ ਨਦੀ ਨਜ਼ਰ ਆਉਂਦੇ ਰਹਿਣ ਇਸ ਤਰ੍ਹਾਂ ਮਾਂਡੂ ਵਿਖੇ ਰੀਵਾਕੁੰਡ ਬਣਾਇਆ ਗਿਆ ਇਹ ਜਾਣਨ ਉੱਤੇ ਕਿ ਰੂਪਮਤੀ ਬਹੁਤ ਹੀ ਸੁੰਦਰ ਹੈ ਅਤੇ ਉਸ ਦੀ ਆਵਾਜ਼ ਵੀ ਬਹੁਤ ਮਧੁਰ ਹੈ, ਮੁਗਲਾਂ ਨੇ ਮਾਂਡੂ ਉੱਤੇ ਹਮਲਾ ਕਰਨ ਅਤੇ ਬਾਜ਼ ਬਹਾਦਰ ਅਤੇ ਰੂਪਮਤੀ ਨੂੰ ਕਾਬੂ ਕਰਨ ਦਾ ਫੈਸਲਾ ਕਰ ਲਿਆ ਮਾਂਡੂ ਤਾਂ ਅਸਾਨੀ ਨਾਲ ਹਾਰ ਮੰਨ ਗਿਆ ਅਤੇ ਜਦੋਂ ਮੁਗਲ ਫੌਜਾਂ ਕਿਲੇ ਵਲ ਵਧੀਆਂ ਤਾਂ ਰੂਪਮਤੀ ਨੇ ਕਾਬੂ ਆਉਣ ਤੋਂ ਬਚਣ ਲਈ ਜ਼ਹਿਰ ਖਾ ਲਿਆ

 

ਬਾਜ਼ ਬਹਾਦਰ ਦਾ ਮਹਿਲ 16ਵੀਂ ਸਦੀ ਵਿੱਚ ਬਣਿਆ ਸੀ ਅਤੇ ਇਹ ਆਪਣੇ ਵਿਸ਼ਾਲ ਵਿਹੜੇ ਕਾਰਨ ਮਸ਼ਹੂਰ ਸੀ ਜਿਸ ਦੇ ਆਲ਼ੇ-ਦੁਆਲ਼ੇ ਵੱਡੇ ਪਹਾੜ ਅਤੇ ਉੱਚੇ ਬਰਾਮਦੇ ਹਨ ਇਹ ਰੂਪਮਤੀ ਦੇ ਮਹਲ ਦੇ ਨੇੜੇ ਸਥਿਤ ਹੈ ਅਤੇ ਇਸ ਨੂੰ ਇਸ ਮਹਲ ਤੋਂ ਵੇਖਿਆ ਜਾ ਸਕਦਾ ਹੈ

 

ਰੀਵਾ ਕੁੰਡ

 

ਬਾਜ਼ ਬਹਾਦਰ ਦੁਆਰਾ ਉਸਾਰਿਆ ਗਿਆ ਇਹ ਜਲ ਭੰਡਾਰ ਰਾਣੀ ਰੂਪਮਤੀ ਦੇ ਮਹਿਲ ਤੱਕ ਪਾਣੀ ਪਹੁੰਚਾਉਣ ਲਈ ਸੀ ਇਹ ਜਲ ਭੰਡਾਰ ਰੂਪਮਤੀ ਦੇ ਮਹਲ ਦੇ ਹੇਠਾਂ ਹੈ ਅਤੇ ਇਸ ਲਈ ਇਸ ਨੂੰ ਕਲਾ ਦਾ ਇੱਕ ਨਮੂਨਾ ਕਿਹਾ ਜਾਂਦਾ ਹੈ

 

ਜਹਾਜ਼ ਮਹਿਲ/ ਸ਼ਿਪ ਪੈਲੇਸ

 

ਦੋ ਬਨਾਵਟੀ ਝੀਲਾਂ ਦਰਮਿਆਨ ਸਥਿਤ ਇਹ ਵਾਸਤੂ ਕਲਾ ਦਾ ਦੋ ਮੰਜ਼ਿਲਾ ਨਮੂਨਾ ਹੈ, ਆਪਣੇ ਨਾਂ ਅਨੁਸਾਰ ਇਹ ਪਾਣੀ ਵਿੱਚ ਤੈਰਦਾ ਇੱਕ ਜਹਾਜ਼ ਲਗਦਾ ਹੈ ਸੁਲਤਾਨ ਗਿਆਸ-ਉਦ-ਦੀਨ-ਖਿਲਜੀ ਦੁਆਰਾ ਬਣਵਾਇਆ ਗਿਆ ਇਹ ਜਹਾਜ਼ ਸੁਲਤਾਨ ਦੇ ਹਰਮ ਵਜੋਂ ਕੰਮ ਆਉਂਦਾ ਸੀ

 

ਕੋਈ ਵਿਅਕਤੀ ਇੱਥੇ ਆ ਕੇ ਸਥਾਨਕ ਖਾਣੇ ਜਿਵੇਂ ਕਿ ਪੋਹਾ, ਕਚੌਰੀ, ਬਾਫਲਾ ਆਦਿ ਦਾ ਆਨੰਦ ਮਾਣਨ ਤੋਂ ਬਿਨਾਂ ਨਹੀਂ ਰਹਿ ਸਕਦਾ

 

ਵੈਬੀਨਾਰ ਨੂੰ ਸਮਾਪਤ ਕਰਦੇ ਹੋਏ ਐਡੀਸ਼ਨਲ ਡਾਇਰੈਕਟਰ ਜਨਰਲ, ਰੁਪਿੰਦਰ ਬਰਾੜ ਨੇ ਯਾਤਰਾ ਕਰਨ ਅਤੇ ਅਨੁਭਵ ਹਾਸਲ ਕਰਨ ਨੂੰ ਇੱਕ ਅਣਮੁੱਲੀ ਖੁਸ਼ੀ ਕਰਾਰ ਦਿੱਤਾ

 

ਵੈਬੀਨਾਰ ਦੇ ਸੈਸ਼ਨ ਹੇਠਾਂ ਦਿੱਤੇ ਗਏ ਲਿੰਕਸ ਉੱਤੇ ਮੁਹੱਈਆ ਹਨ :

 

https://www.youtube.com/channel/UCbzIbBmMvtvH7d6Zo_ZEHDA/featured

 

http://tourism.gov.in/dekho-apna-desh-webinar-ministry-tourism

 

https://www.incredibleindia.org/content/incredible-india-v2/en/events/dekho-apna-desh.html

 

 

ਵੈਬੀਨਾਰ ਦੇ ਸੈਸ਼ਨ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਮੁਹੱਈਆ ਹਨ

 

ਅਗਲਾ ਵੈਬੀਨਾਰ ਜਿਸ ਦਾ ਸਿਰਲੇਖ ਐਕਸਪਲੋਰਿੰਗ ਵਿਜ਼ਾਗ ( Vizag ) ਹੈ, 25 ਜੁਲਾਈ, 2020 ਨੂੰ ਸਵੇਰੇ 11 ਵਜੇ ਹੋਵੇਗਾ

 

 

*****

 

ਐੱਨਬੀ/ਏਕੇਜੇ/ਓਏ



(Release ID: 1640109) Visitor Counter : 234