ਘੱਟ ਗਿਣਤੀ ਮਾਮਲੇ ਮੰਤਰਾਲਾ
ਮੁਖਤਾਰ ਅੱਬਾਸ ਨਕਵੀ : ਸਮਾਜ ਦੇ ਕਿਸੇ ਹਿੱਸੇ ਦਾ ਸੁਧਾਰ "ਨਿਯਮਾਂ ਵਿੱਚ ਜਕੜ" ਤੋਂ ਨਹੀਂ ਬਲਕਿ "ਨੀਅਤ ਦੀ ਪਕੜ" ਨਾਲ ਮੁਮਕਿਨ ਹੈ
ਦਿੱਲੀ ਯੂਨੀਵਰਸਿਟੀ ਦੇ ਸੈਂਟਰ ਫਾਰ ਪ੍ਰੋਫੈਸ਼ਨਲ ਡਿਵੈਲਪਮੈਂਟ ਇਨ ਹਾਇਰ ਐਜੂਕੇਸ਼ਨ ਦੇ ਪ੍ਰੋਗਰਾਮ ਵਿੱਚ ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ, ਮੁਖਤਾਰ ਅੱਬਾਸ ਨਕਵੀ ਦਾ ਸੰਬੋਧਨ
ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਸਰਕਾਰ, ਸਮਾਜ, ਸਿਨੇਮਾ ਅਤੇ ਮੀਡੀਆ "ਚਾਰ ਜਿਸਮ, ਇੱਕ ਜਾਨ" ਦੀ ਤਰ੍ਹਾਂ ਕੰਮ ਕਰਦੇ ਹਨ
ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ ਕਿਸੇ ਵੀ ਸੰਵਿਧਾਨਕ ਸੰਸਥਾ ਤੋਂ ਜ਼ਿਆਦਾ ਹੈ
Posted On:
20 JUL 2020 1:17PM by PIB Chandigarh
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ ਸਮਾਜ ਦੇ ਕਿਸੇ ਹਿੱਸੇ ਦਾ ਸੁਧਾਰ "ਨਿਯਮਾਂ ਵਿੱਚ ਜਕੜ" ਨਾਲ ਨਹੀਂ ਬਲਕਿ "ਨੀਅਤ ਦੀ ਪਕੜ" ਨਾਲ ਮੁਮਕਿਨ ਹੈ।
ਦਿੱਲੀ ਯੂਨੀਵਰਸਿਟੀ ਦੇ ਸੈਂਟਰ ਫਾਰ ਪ੍ਰੋਫੈਸ਼ਨਲ ਡਿਵੈਲਪਮੈਂਟ ਇਨ ਹਾਇਰ ਐਜੂਕੇਸ਼ਨ ਦੇ ਪ੍ਰੋਗਰਾਮ ਵਿੱਚ "ਰਾਸ਼ਟਰ ਅਤੇ ਪੀੜ੍ਹੀ ਦੇ ਨਿਰਮਾਣ ਵਿੱਚ ਪੱਤਰਕਾਰੀ, ਮੀਡੀਆ ਅਤੇ ਸਿਨੇਮਾ ਦੀ ਭੂਮਿਕਾ" ’ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ, ਸਿਆਸਤ, ਸਿਨੇਮਾ ਅਤੇ ਮੀਡੀਆ, ਸਮਾਜ ਦੇ ਨਾਜ਼ੁਕ ਧਾਗੇ ਨਾਲ ਜੁੜੇ ਹਨ, ਸਾਹਸ, ਸੰਜਮ, ਸਾਵਧਾਨੀ, ਸੰਕਲਪ ਅਤੇ ਸਮਰਪਣ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ "ਜਾਂਚਿਆ - ਪਰਖਿਆ- ਖਰਾ" ਮੰਤਰ ਹਨ।

ਸ਼੍ਰੀ ਨਕਵੀ ਨੇ ਕਿਹਾ ਕਿ ਸੰਕਟ ਦੇ ਸਮੇਂ ਸਰਕਾਰ, ਸਮਾਜ, ਸਿਨੇਮਾ ਅਤੇ ਮੀਡੀਆ ਚਾਰ ਜਿਸਮ, ਇੱਕ ਜਾਨ ਦੀ ਤਰ੍ਹਾਂ ਕੰਮ ਕਰਦੇ ਹਨ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਦੋਂ ਵੀ ਦੇਸ਼ ‘ਤੇ ਸੰਕਟ ਆਇਆ ਹੈ, ਸਭ ਨੇ ਮਿਲ ਕੇ ਰਾਸ਼ਟਰੀ ਹਿਤ ਅਤੇ ਮਾਨਵ ਭਲਾਈ ਲਈ ਆਪਣੀ-ਆਪਣੀ ਜ਼ਿੰਮੇਦਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਅੱਜ ਸਦੀਆਂ ਦੇ ਬਾਅਦ ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਜਿਸ ਤਰ੍ਹਾਂ ਦਾ ਸੰਕਟ ਹੈ, ਅਜਿਹੀ ਚੁਣੌਤੀ ਕਈ ਪੀੜ੍ਹੀਆਂ ਨੇ ਨਹੀਂ ਦੇਖੀ ਹੈ। ਫਿਰ ਵੀ ਇੱਕ ਪਰਿਪੱਕ ਸਮਾਜ, ਸਰਕਾਰ, ਸਿਨੇਮਾ ਅਤੇ ਮੀਡੀਆ ਦੀ ਭੂਮਿਕਾ ਨਿਭਾਉਣ ਵਿੱਚ ਅਸੀਂ ਕੋਈ ਕਮੀ ਨਹੀਂ ਛੱਡੀ, ਖਾਸ ਕਰਕੇ ਭਾਰਤ ਵਿੱਚ ਇਨ੍ਹਾਂ ਵਰਗਾਂ ਨੇ “ਸੰਕਟ ਦੇ ਸਮਾਧਾਨ” ਦਾ ਹਿੱਸਾ ਬਣਨ ਵਿੱਚ ਆਪਣੀ-ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ।
ਸ਼੍ਰੀ ਨਕਵੀ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਸਰਕਾਰ, ਸਮਾਜ, ਸਿਨੇਮਾ ਅਤੇ ਮੀਡੀਆ ਦੇ ਕਾਰਜ ਸੱਭਿਆਚਾਰ, ਚਰਿੱਤਰ ਅਤੇ ਪ੍ਰਤੀਬੱਧਤਾ ਵਿੱਚ ਬਹੁਤ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ। ਬਦਲਾਅ ਅਤੇ ਸੁਧਾਰ ਲਈ ਹਾਲਾਤ ਪੈਦਾ ਨਹੀਂ ਕੀਤੇ ਜਾ ਸਕਦੇ ਬਲਕਿ ਖੁਦ ਹੀ ਹੋ ਜਾਂਦੇ ਹਨ। ਅੱਜ ਸਮਾਜ ਦੇ ਹਰ ਹਿੱਸੇ ਦੀ ਕਾਰਜਸ਼ੈਲੀ ਅਤੇ ਜੀਵਨਸ਼ੈਲੀ ਵਿੱਚ ਵੱਡੇ ਬਦਲਾਅ ਇਸ ਗੱਲ ਦਾ ਪ੍ਰਮਾਣ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਮਹੀਨਿਆਂ ਅਖ਼ਬਾਰਾਂ ਦੇ ਪ੍ਰਿੰਟ ਬੰਦ ਰਹੇ, ਸਿਨੇਮਾ ਵੱਡੇ ਪਰਦੇ ਦੀ ਜਗ੍ਹਾ ਛੋਟੇ ਪਰਦੇ ‘ਤੇ ਦਿਖਣ ਲਗਿਆ, ਕੁਝ ਦੇਸ਼ ਔਨਲਾਈਨ ਖ਼ਬਰਾਂ ਦੇ ਆਦੀ ਹੋ ਚੁੱਕੇ ਸਨ, ਪਰ ਭਾਰਤ ਦੀ ਵੱਡੀ ਆਬਾਦੀ ਜਦੋਂ ਤੱਕ ਸਵੇਰ ਦੀ ਚਾਹ ਨਾਲ ਅਖ਼ਬਾਰ ਦੇ ਪੰਨਿਆਂ ਨੂੰ ਨਹੀਂ ਖੰਗਾਲਦੀ ਸੀ ਉਦੋਂ ਤੱਕ ਉਸ ਨੂੰ ਦਿਨ ਦਾ ਕੋਈ ਵੀ ਜ਼ਰੂਰੀ ਕੰਮ ਅਧੂਰਾ ਲਗਦਾ ਸੀ, ਇਸ ਦੌਰਾਨ ਵੀ ਜ਼ਿਆਦਾਤਰ ਭਾਰਤੀਆਂ ਨੂੰ ਔਨਲਾਈਨ ਖ਼ਬਰਾਂ ਸੰਤੁਸ਼ਟ ਨਹੀਂ ਕਰ ਸਕੀਆਂ।
ਉਨ੍ਹਾਂ ਨੇ ਕਿਹਾ ਕਿ ਇਹੀ ਹਾਲ ਸਿਨੇਮਾ ਦਾ ਰਿਹਾ, ਟੈਲੀਵਿਜ਼ਨ ‘ਤੇ ਸਿਨੇਮਾ ਦੀ ਭਰਮਾਰ ਹੈ, ਹਰ ਦਿਨ ਇੱਕ ਨਵੀਂ ਫਿਲਮ ਜਾਂ ਵੈੱਬ ਸੀਰੀਜ਼ ਦੇਖਣ ਨੂੰ ਮਿਲਦੀ ਹੈ, ਨਾ ਕਹਾਣੀ ਵਿੱਚ ਦਮ ਨਾ ਡਾਇਰੈਕਸ਼ਨ ਵਿੱਚ ਕੋਈ ਕ੍ਰਿਏਟੀਵਿਟੀ। ਅੱਜ ਵੀ ਭਾਰਤੀ ਸਮਾਜ ਵੱਡੇ ਪਰਦੇ ਦੀ ਜਾਨਦਾਰ, ਭਰਪੂਰ ਸਬਕ-ਸੰਦੇਸ਼, ਮਾਅਨੇ ਅਤੇ ਮਨੋਰੰਜਨ ਵਾਲੀਆਂ ਫਿਲਮਾਂ ਦਾ ਦੀਵਾਨਾ ਹੈ। ਯਾਨੀ ਫਿਲਮ ਅਤੇ ਮੀਡੀਆ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੀ ਨਹੀਂ ਹੈ ਬਲਕਿ ਇਹ ਸਮਾਜ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਵੀ ਰੱਖਦਾ ਹੈ।
ਮੰਤਰੀ ਨੇ ਕਿਹਾ ਕਿ ਇਸ ਕੋਰੋਨਾ ਸੰਕਟ ਦੇ ਸਮੇਂ ਵੀ ਲੋਕਾਂ ਨੇ ਪੂਰਾ ਨਹੀਂ ਤਾਂ ਅੱਧਾ-ਚੌਥਾਈ ਫਿਲਮ-ਮੀਡੀਆ ਨਾਲ ਆਪਣਾ ਗੁਜਾਰਾ ਕਰ ਲਿਆ ਪਰ ਉਸ ਨੂੰ ਅਲਵਿਦਾ ਨਹੀਂ ਕਿਹਾ। ਹਾਂ ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਦਾ ਬੋਲ ਬਾਲਾ ਜ਼ਰੂਰ ਰਿਹਾ, ਉਹ ਅਲੱਗ ਗੱਲ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਚੈਨਲਾਂ ਜਾਂ ਡਿਜੀਟਲ ਪਲੈਟਫਾਰਮ ‘ਤੇ ਖ਼ਬਰ ਦੀ ਬਜਾਏ ਹੰਗਾਮਾ ਅਤੇ ਹੌਰਰ ਪਰੋਸਣ ‘ਤੇ ਜ਼ਿਆਦਾ ਜ਼ੋਰ ਰਿਹਾ, ਲੋਕਾਂ ਨੂੰ ਇਸ ਦੌਰਾਨ ਜੋ ਸਕਾਰਾਤਮਕ ਸੰਦੇਸ਼-ਸਬਕ ਦੇਣਾ ਚਾਹੀਦਾ ਸੀ, ਉਹ ਉਸ ਜ਼ਿੰਮੇਦਾਰੀ ਦੀ ਕਸੌਟੀ ‘ਤੇ ਖਰੇ ਨਹੀਂ ਉਤਰੇ।
ਸ਼੍ਰੀ ਨਕਵੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਚੁਣੌਤੀਆਂ ਦੇ ਸਮੇਂ ਮੀਡੀਆ-ਸਿਨੇਮਾ ਹਮੇਸ਼ਾ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ। 60 ਅਤੇ 70 ਦੇ ਦਹਾਕੇ ਵਿੱਚ ਲੜਾਈ ਦੌਰਾਨ ਰਾਸ਼ਟਰ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਿਨੇਮਾ ਅੱਜ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੈ, ਉਸ ਦੌਰਾਨ ਮੀਡੀਆ ਦੀ ਦੇਸ਼ ਭਗਤੀ ਨਾਲ ਭਰਪੂਰ ਭੂਮਿਕਾ ਅੱਜ ਵੀ ਵਰਤਮਾਨ ਪੀੜ੍ਹੀ ਲਈ ਆਦਰਸ਼ ਹਨ।
"ਹਕੀਕਤ", "ਸਾਤ ਹਿੰਦੁਸਤਾਨੀ", "ਆਕ੍ਰਮਣ", "ਮਦਰ ਇੰਡੀਆ", "ਪੂਰਬ ਔਰ ਪਛਚਿਮ", ਨਯਾ ਦੌਰ ਜਿਹੀਆਂ ਫ਼ਿਲਮਾਂ ਅੱਜ ਵੀ ਰਾਸ਼ਟਰ ਭਗਤੀ ਦੇ ਜਨੂੰਨ-ਜਜ਼ਬੇ ਨੂੰ ਧਾਰ ਦਿੰਦੀਆਂ ਹਨ। "ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ, "ਭਾਰਤ ਕਾ ਰਹਨੇ ਵਾਲਾ ਹੂੰ, ਭਾਰਤ ਦੀ ਬਾਤ ਸੁਨਾਤਾ ਹੂੰ", ਯੇ ਦੇਸ਼ ਹੈ ਵੀਰ ਜਵਾਨੋਂ ਕਾ, "ਕਰ ਚਲੇ ਹਮ ਫ਼ਿਦਾ ਜਾਨ ਔਰ ਤਨ ਸਾਥੀਓ", "ਹਰ ਕਰਮ ਅਪਨਾ ਕਰੇਂਗੇ, ਐ ਵਤਨ ਤੇਰੇ ਲਿਏ" ਜਿਹੇ ਗੀਤ ਅੱਜ ਹਰ ਪੀੜ੍ਹੀ ਦਾ ਪਸੰਦੀਦਾ ਨਗਮਾ ਹਨ, ਇਨ੍ਹਾਂ ਦੇ ਬੋਲ ਦੇਸ਼ਭਗਤੀ ਦੇ ਜਨੂੰਨ ਨੂੰ ਜਗਾਉਂਦੇ ਹਨ।
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ ਕਿਸੇ ਵੀ ਸੰਵਿਧਾਨਿਕ ਸੰਸਥਾ ਤੋਂ ਜ਼ਿਆਦਾ ਹੈ। ਅੱਜ ਪ੍ਰਿੰਟ, ਇਲੈਕਟ੍ਰੌਨਿਕ, ਡਿਜੀਟਲ ਮੀਡੀਆ ਦੀ ਪਹੁੰਚ ਦੇਸ਼ ਦੀ ਲਗਭਗ 80% ਆਬਾਦੀ ਤੱਕ ਹੈ। ਅਖ਼ਬਾਰਾਂ, ਟੈਲੀਵਿਜ਼ਨ, ਰੇਡੀਓ, ਡਿਜੀਟਲ ਪਲੈਟਫਾਰਮ ਨੇ ਦੇਸ਼ ਦੇ ਦੂਰ ਦੇ ਇਲਾਕਿਆਂ ਤੱਕ ਸੂਚਨਾ ਦੇ ਪ੍ਰਸਾਰ ਵਿੱਚ ਜੋ ਭੂਮਿਕਾ ਨਿਭਾਈ ਉਹ ਕਾਬਿਲ-ਏ-ਤਾਰੀਫ਼ ਹੈ। ਇਨ੍ਹਾਂ ਦਾ ਦਾਇਰਾ ਚੌਕ-ਚੁਰਾਹਿਆਂ-ਚੌਪਾਲਾਂ, ਖੇਤ - ਖਲਿਹਾਨਾਂ, ਪਹਾੜਾਂ ਅਤੇ ਜੰਗਲਾਂ ਤੱਕ ਫੈਲਿਆ ਹੋਇਆ ਹੈ। ਡਿਜੀਟਲ ਮੀਡੀਆ ਨੇ ਵੀ ਸਾਡੇ ਜੀਵਨ ਵਿੱਚ ਧਮਾਕੇਦਾਰ ਹਾਜ਼ਰੀ ਦਰਜ ਕਰਵਾ ਲਈ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਮੀਡੀਆ ਨਾ ਸਿਰਫ ਕਈ ਤਰ੍ਹਾਂ ਦੀ ਸੂਚਨਾ ਨਾਲ ਲੋਕਾਂ ਨੂੰ ਜਾਗਰੂਕ ਕਰਦਾ ਹੈ ਬਲਕਿ ਰਚਨਾਤਮਕ ਆਲੋਚਨਾ ਜ਼ਰੀਏ ਸਰਕਾਰੀ ਪ੍ਰਣਾਲੀ ਨੂੰ ਸਾਵਧਾਨ ਵੀ ਕਰਦਾ ਹੈ।

***
ਐੱਨਬੀ/ਕੇਜੀਐੱਸ
(Release ID: 1640108)
Visitor Counter : 238