ਰੱਖਿਆ ਮੰਤਰਾਲਾ
ਮੇਕ ਇਨ ਇੰਡੀਆ ਨੂੰ ਪ੍ਰੋਤਸਾਹਨ ਦੇਣ ਦੇ ਤਹਿਤ ਟੀ-90 ਟੈਂਕਾਂ ਲਈ ਬਾਰੂਦੀ ਸੁਰੰਗਾਂ ਹਟਾਉਣ ਵਾਲੇ 1,512 ਉਪਕਰਣਾਂ ਦੀ ਖਰੀਦ ਲਈ ਰੱਖਿਆ ਮੰਤਰਾਲੇ ਦਾ ਬੀਈਐੱਮਐੱਲ ਨਾਲ ਕੰਟਰੈਕਟ
Posted On:
20 JUL 2020 6:21PM by PIB Chandigarh
ਸਰਕਾਰ ਦੇ ‘ਮੇਕ ਇੰਨ ਇੰਡਿਆ’ ਪਹਿਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਰੱਖਿਆ ਮੰਤਰਾਲੇ ਦੀ ਖਰੀਦ ਇਕਾਈ ਨੇ 557 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਟੀ ਟੈਂਕ-90 ਐੱਸ/ਐੱਸਕੇ ਲਈ ਬਾਰੂਦੀ ਸੁਰੰਗਾਂ ਹਟਾਉਣ ਵਾਲੇ 1,512 ਉਪਕਰਣਾਂ ਦੀ ਖਰੀਦ ਲਈ ਅੱਜ ਭਾਰਤ ਅਰਥ ਮੂਵਰਸ ਲਿਮਿਟਿਡ (ਬੀਈਐੱਮਐੱਲ) ਦੇ ਨਾਲ ਇੱਕ ਕੰਟਰੈਕਟ ’ਤੇ ਦਸਤਖਤ ਕੀਤੇ। ਇਸ ਖਰੀਦ ਨੂੰ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ। ਕੰਟਰੈਕਟ ਦੀਆਂ ਖਰੀਦ ਅਤੇ ਨਿਰਮਾਣ ਦੀ ਸ਼ਰਤਾਂ ਦੇ ਤਹਿਤ ਇੰਨ੍ਹਾਂ ਉਪਕਰਣਾਂ ’ਚ ਇਸਤੇਮਾਲ ਹੋਣ ਵਾਲੇ 50 ਪ੍ਰਤੀਸ਼ਤ ਕਲਪੁਰਜ਼ੇ ਸਵਦੇਸ਼ੀ ਹੋਣੇ ਚਾਹੀਦੇ ਹਨ।
ਬਾਰੂਦੀ ਸੁਰੰਗਾਂ ਹਟਾਉਣ ਵਾਲੇ ਇੰਨ੍ਹਾਂ ਉਪਕਰਣਾਂ ਨੂੰ ਸੈਨਾ ਦੇ ਬਖਤਰਬੰਦ ਕੋਰ ਦੇ ਟੀ-90 ਟੈਂਕਾਂ ’ਚ ਫਿੱਟ ਕੀਤਾ ਜਾਵੇਗਾ, ਜਿਸ ਨਾਲ ਅਜਿਹੇ ਟੈਂਕਾਂ ਨੂੰ ਬਾਰੂਦੀ ਸੁਰੰਗ ਵਿਛੇ ਖੇਤਰਾਂ ’ਚ ਅਸਾਨੀ ਨਾਲ ਆਉਣ-ਜਾਣ ਦੀ ਸੁਵਿਧਾ ਹੋਵੇਗੀ। ਇਸ ਨਾਲ ਟੈਂਕਾਂ ਦੇ ਬੇੜਿਆਂ ਦੀ ਗਤੀਸ਼ੀਲਤਾ ਕਈ ਗੁਣਾ ਵਧ ਜਾਵੇਗੀ ਅਤੇ ਉਨ੍ਹਾਂ ਦਾ ਦੁਸ਼ਮਣ ਦੇ ਇਲਾਕਿਆਂ ’ਚ ਬਿਨਾ ਨੁਕਸਾਨ ਦੇ ਕਾਫ਼ੀ ਅੰਦਰ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ।
ਬਾਰੂਦੀ ਸੁਰੰਗਾਂ ਹਟਾਉਣ ਵਾਲੇ ਇਨ੍ਹਾਂ 1,512 ਉਪਕਰਣਾਂ ਨੂੰ ਹਾਸਲ ਕਰਨ ਦਾ ਕੰਮ 2027 ਤੱਕ ਪੂਰਾ ਕਰਨ ਦੀ ਯੋਜਨਾ ਹੈ। ਇਸ ਨਾਲ ਸੈਨਾ ਦੀ ਯੁੱਧ ਸਮਰੱਥਾ ’ਚ ਹੋਰ ਵਾਧਾ ਹੋਵੇਗਾ।
*****
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1640100)
Visitor Counter : 247