ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਵਿੱਚ ਰਾਫੇਲ ਦਾ ਸਮਾਵੇਸ਼ਨ

Posted On: 20 JUL 2020 8:10PM by PIB Chandigarh

ਭਾਰਤੀ ਵਾਯੂ ਸੈਨਾ (ਆਈਏਐੱਫ) ਵਿੱਚ ਪੰਜ ਰਾਫੇਲ ਦੀ ਪਹਿਲੀ ਖੇਪ ਦੇ ਭਾਰਤ ਵਿੱਚ ਜੁਲਾਈ2020  ਦੇ ਅਖੀਰ ਤੱਕ ਪਹੁੰਚਣ  ਦੀ ਉਮੀਦ ਹੈ।  ਮੌਸਮ ਠੀਕ ਰਹਿਣ ਤੇ, ਇਨ੍ਹਾਂ ਜਹਾਜ਼ਾਂ ਦਾ 29ਜੁਲਾਈ ਨੂੰ ਅੰਬਾਲਾ ਦੇ ਵਾਯੂ ਸੈਨਾ ਸਟੇਸ਼ਨ ਵਿੱਚ ਸਮਾਵੇਸ਼ਨ ਹੋਵੇਗਾ।  ਆਗਮਨ ਤੇ ਮੀਡੀਆ ਕਵਰੇਜ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਹੈ।  ਅੰਤਿਮ ਸਮਾਵੇਸ਼ਨ ਸਮਾਰੋਹ ਅਗਸਤ2020  ਦੇ ਦੂਜੇ ਪਖਵਾੜੇ ਵਿੱਚ ਆਯੋਜਿਤ ਹੋਵੇਗਾ ਜਿਸ ਵਿੱਚ ਪੂਰੀ ਮੀਡੀਆ ਕਵਰੇਜ ਦੀ ਯੋਜਨਾ ਬਣਾਈ ਜਾਵੇਗੀ।

 

ਭਾਰਤੀ ਵਾਯੂ ਸੈਨਾ ਦੇ ਏਅਰਕਰੂ ਅਤੇ ਗ੍ਰਾਊਂਡ ਕਰੂ ਨੇ ਜਹਾਜ਼ ਲਈ ਵਿਆਪਕ ਟ੍ਰੇਨਿੰਗ ਲਈ ਹੈ ਜਿਸ ਵਿੱਚ ਇਸ ਦੀ ਅਤਿਉੱਨਤ ਅਸਤਰ ਪ੍ਰਣਾਲੀ ਸ਼ਾਮਲ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਅਪਰੇਸ਼ਨਲ ਹੈ। ਆਗਮਨ ਦੇ ਬਾਅਦਜਹਾਜ਼ਾਂ ਨੂੰ ਜਲਦੀ ਤੋਂ ਜਲਦੀ ਕਾਰਜਸ਼ੀਲ ਕਰਨ ਉੱਤੇ ਯਤਨ ਕੇਂਦ੍ਰਿਤ ਹੋਣਗੇ।

 

 

***

 

ਆਈਐੱਨ/ਬੀਐੱਸਕੇ



(Release ID: 1640097) Visitor Counter : 189