ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਦੇ ਫੈਲਣ ਤੋਂ ਬਚਾਅ ਲਈ ਪੰਜਾਬ ਨੈਸ਼ਨਲ ਬੈਂਕ ਦੀ ਰਾਸ਼ਟਰ ਪੱਧਰੀ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਸੀਐੱਸਆਰ ਮੁਹਿੰਮ ਲਾਂਚ ਕੀਤੀ

"ਬੈਂਕਿੰਗ ਖੇਤਰ ਦੀ ਕੋਵਿਡ-19 ਤੋਂ ਬਾਅਦ ਦੀ ਅਰਥਵਿਵਸਥਾ ਨੂੰ ਮਲ੍ਹਮ ਲਗਾਉਣ ਅਤੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਲਾਗੂ ਕਰਨ ਵਿੱਚ ਇੱਕ ਵੱਡੀ ਭੂਮਿਕਾ ਹੈ"


ਕੋਵਿਡ ਖ਼ਿਲਾਫ਼ ਜੰਗ ਦੇਸ਼ ਵਿੱਚ ਹਰੇਕ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ - ਡਾ. ਹਰਸ਼ ਵਰਧਨ

Posted On: 20 JUL 2020 5:57PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸ਼੍ਰੀ ਐੱਸਐੱਸ ਮੱਲਿਕਅਰਜੁਨ ਰਾਓ (Shri S.S. Mallikarjuna Rao), ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪੀਐੱਨਬੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ ਪੀਐੱਨਬੀ ਦੇ ਦੇਸ਼ ਭਰ ਦੇ 22 ਜ਼ੋਨਲ ਦਫ਼ਤਰਾਂ ਨੇ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ

 

ਰਾਸ਼ਟਰੀ ਕਾਰਜ  ਲਈ ਪੀਐੱਨਬੀ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ, "ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਪਹਿਲਾ ਸਵਦੇਸ਼ੀ ਬੈਂਕ ਹੈ, ਜਿਸ ਦੀ ਸਥਾਪਨਾ ਰਾਸ਼ਟਰਵਾਦ ਦੀ ਭਾਵਨਾ ਤਹਿਤ ਅਤੇ ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਘੁਲਾਟੀਆਂ ਦੀ ਪ੍ਰੇਰਣਾ ਨਾਲ ਕੀਤੀ ਗਈ ਇਹ ਪਹਿਲਾ ਬੈਂਕ ਹੈ ਜਿਸ ਨੂੰ ਕਿ ਪੂਰੀ ਤਰ੍ਹਾਂ ਭਾਰਤੀਆਂ ਦੁਆਰਾ ਅਤੇ ਭਾਰਤੀ ਪੂੰਜੀ ਨਾਲ ਚਲਾਇਆ ਗਿਆ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਵਿੱਚ ਬੈਂਕ ਨੂੰ ਇਹ ਮਾਣ ਹਾਸਲ ਸੀ ਕਿ ਉਸ ਕੋਲ ਜਲ੍ਹਿਆਂਵਾਲਾ ਬਾਗ ਕਮੇਟੀ ਦਾ ਖਾਤਾ ਵੀ ਸੀ ਜੋ ਕਿ ਬਾਅਦ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਚਲਾਇਆ ਗਿਆ"

 

ਉਸ ਵੇਲੇ ਜਦਕਿ ਪੂਰੀ ਦੁਨੀਆ ਕੋਵਿਡ-19 ਨਾਲ ਜੂਝ ਰਹੀ ਹੈ, ਪੀਐੱਨਬੀ ਦੁਆਰਾ ਇਹ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈਣ ਉੱਤੇ ਉਸ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ, "ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੀਐੱਨਬੀ ਦੁਆਰਾ ਸਰਕਾਰ ਦੇ ਮਹਾਂਮਾਰੀ ਨਾਲ ਲੜਨ ਦੇ ਯਤਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ ਅਤੇ ਸੀਐੱਸਆਰ ਸਰਗਰਮੀਆਂ, ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੰਮ ਬੈਂਕ ਨੇ ਹੱਥ ਵਿੱਚ ਲਿਆ ਹੈ ਮਾਸਕ ਅਤੇ ਹੱਥਾਂ ਦੀ ਸਫਾਈ ਕੋਵਿਡ ਪ੍ਰਤੀ ਢੁਕਵੇਂ ਵਤੀਰੇ ਨੂੰ ਉਤਸ਼ਾਹਤ ਕਰਦੀ ਹੈ ਅਤੇ ਇਹ ਹੀ ਸਭ ਤੋਂ ਵਧੀਆ 'ਸਮਾਜਿਕ ਟੀਕਾ' ਹੈ ਜੋ ਕਿ ਇਸ ਵੇਲੇ ਇਸ ਬਿਮਾਰੀ ਖ਼ਿਲਾਫ਼ ਸਾਡੇ ਦੁਆਰਾ ਵਰਤਿਆ ਜਾ ਰਿਹਾ ਹੈ ਬੈਂਕ ਅਜਿਹਾ ਸਮਾਨ ਦੇਸ਼ ਭਰ ਦੇ 662 ਜ਼ਿਲ੍ਹਿਆਂ ਵਿੱਚ ਵੰਡ ਰਿਹਾ ਹੈ ਅਤੇ ਮੈਂ ਪੀਐੱਨਬੀ ਨੂੰ ਅਜਿਹੇ ਯਤਨਾਂ ਲਈ ਵਧਾਈ ਦੇਂਦਾ ਹਾਂ"

 

ਕੋਵਿਡ ਖ਼ਿਲਾਫ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਵਿੱਚ ਚਲ ਰਹੀ ਸਾਂਝੀ ਜੰਗ ਬਾਰੇ ਯਾਦ ਦਿਵਾਉਂਦਿਆਂ ਉਨ੍ਹਾਂ ਕਿਹਾ, "ਜਦੋਂ ਚੀਨ ਨੇ ਦੁਨੀਆ ਭਰ ਨੂੰ ਇਸ ਵਾਇਰਸ ਬਾਰੇ ਦੱਸਿਆ ਉਸੇ ਵੇਲੇ ਮਾਹਿਰਾਂ ਦੀ ਕਮੇਟੀ ਦੀ ਇਕ ਮੀਟਿੰਗ ਸਿਹਤ ਮੰਤਰਾਲੇ ਨੇ 24 ਘੰਟੇ ਦੇ ਅੰਦਰ ਸੱਦੀ ਦੇਸ਼ ਪਹਿਲਾਂ ਸਿਰਫ ਇੱਕ ਲੈਬਾਰਟਰੀ ਨਾਲ ਕੋਵਿਡ-ਟੈਸਟਿੰਗ ਕਰ ਰਿਹਾ ਸੀ ਜੋ ਕਿ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ, ਪੁਣੇ ਵਿਖੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ 1268 ਲੈਬਾਰਟਰੀਆਂ ਕੰਮ ਕਰਨ ਲੱਗੀਆਂ ਹਨ ਸ਼ੁਰੂ ਦੇ ਸਾਲਾਂ ਵਿੱਚ ਸਾਹ ਸਬੰਧੀ ਬਿਮਾਰੀਆਂ ਦੇ ਵਾਇਰਸ ਟੈਸਟਿੰਗ ਲਈ ਅਮਰੀਕਾ ਭੇਜਣੇ ਪੈਂਦੇ ਸਨ" ਉਨ੍ਹਾਂ ਹੋਰ ਕਿਹਾ ਕਿ ਦੇਸ਼ ਵਿੱਚ ਅਗਲੇ 10 ਤੋਂ 12 ਹਫਤਿਆਂ ਵਿੱਚ ਇਕ ਮਿਲੀਅਨ ਲੋਕਾਂ ਦੇ ਟੈਸਟ ਕਰਨ ਦੀ ਸਮਰੱਥਾ ਪੈਦਾ ਹੋ ਜਾਵੇਗੀ

 

ਮਾਸਕ ਅਤੇ ਪੀਪੀਈ ਆਦਿ ਬਣਾਉਣ ਦੀ ਦੇਸ਼ ਵਿੱਚ ਵਧੀ ਹੋਈ ਸਮਰੱਥਾ ਦਾ ਜ਼ਿਕਰ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ, "ਅਸੀਂ ਸ਼ੁਰੂ ਵਿੱਚ ਪੀਪੀਈਜ਼, ਐੱਨ 95 ਮਾਸਕ ਅਤੇ ਵੈਂਟੀਲੇਟਰ ਦਰਾਮਦ ਕੀਤੇ ਪਰ ਭਾਰਤ ਸਰਕਾਰ ਦੀ ਪਹਿਲ ਤਹਿਤ ਸਾਡੇ ਅਦਾਰੇ ਸਥਿਤੀ ਨੂੰ ਬਦਲਣ ਅਤੇ ਇਨ੍ਹਾਂ ਵਸਤਾਂ ਦੀ ਅੰਦਰੂਨੀ ਮੰਗ ਨੂੰ ਆਪ ਹੀ ਪੂਰਾ ਕਰਨ ਵਿੱਚ ਸਫਲ ਹੋਏ ਹਨ"

 

ਡਾ. ਹਰਸ਼ ਵਰਧਨ ਨੇ ਇਹ ਵੀ ਆਸ ਪ੍ਰਗਟਾਈ ਕਿ ਦੇਸ਼ ਇਸ ਸੰਕਟ ਨਾਲ ਨਜਿੱਠ ਲਵੇਗਾ, "ਅਸੀਂ ਦੇਸ਼ ਵਿੱਚ ਕਈ ਬਿਮਾਰੀਆਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਹੈ ਅਸੀਂ ਪੋਲੀਓ-ਮਿਲਿਟਿਸ ਅਤੇ ਚੇਚਕ ਦਾ ਖਾਤਮਾ ਕਰ ਦਿੱਤਾ ਹੈ, ਏਡਜ਼, ਨਿਪਾਹ ਵਾਇਰਸ, ਸਵਾਈਨ ਫਲੂ ਅਤੇ ਜ਼ੀਕਾ ਦੀ ਚੁਣੌਤੀ ਨੂੰ ਦੂਰ ਕੀਤਾ ਹੈ ਅਸੀਂ ਦੇਸ਼ ਵਿੱਚ ਇਬੋਲਾ ਨੂੰ ਦਾਖਲ ਹੋਣ ਤੋਂ ਰੋਕਣ ਵਿੱਚ ਸਫਲ ਹੋਏ ਹਾਂ ਮੈਨੂੰ ਵਿਸ਼ਵਾਸ ਹੈ ਕਿ ਸਭ ਦੇ ਸਾਂਝੇ ਯਤਨਾਂ ਨਾਲ ਅਸੀਂ ਇਸ ਚੁਣੌਤੀ ਨਾਲ ਨਜਿੱਠਣ ਵਿੱਚ ਵੀ ਸਫਲ ਰਹਾਂਗੇ" ਉਨ੍ਹਾਂ ਹੋਰ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਥੇ ਕਿ ਦੁਨੀਆ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਹੈ ਇਹ ਅੱਜ 2.46 ਪ੍ਰਤੀਸ਼ਤ ਹੈ ਅਜਿਹਾ ਸਰਕਾਰ ਦੇ ਪ੍ਰਭਾਵੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਕਾਰਣ ਸੰਭਵ ਹੋ ਸਕਿਆ ਹੈ

 

 

ਸ਼੍ਰੀ ਐੱਸਐੱਸ ਮੱਲਿਕਅਰਜੁਨ ਰਾਓ, ਮੁੱਖ ਕਾਰਜਕਾਰੀ ਅਧਿਕਾਰੀ, ਪੀਐੱਨਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਾਸ਼ਟਰ ਪੱਧਰੀ ਅਪੀਲ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਭਾਈਵਾਲਾਂ, ਜਿਵੇਂ ਕਿ ਪਬਲਿਕ ਸੈਕਟਰ ਅਦਾਰਿਆਂ (ਪੀਐੱਸਈਜ਼), ਸੂਖਮ, ਛੋਟੇ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈਜ਼) ਆਦਿ ਨਾਲ ਸਹਿਯੋਗ ਕਰਕੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਹਿੱਸਾ ਪਾਇਆ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਲਾਗੂ ਕਰਨ ਵਿੱਚ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਜਨ-ਧਨ ਯੋਜਨਾ ਤਹਿਤ ਲਿਆ ਕੇ ਅਤੇ ਸਿੱਧੇ ਲਾਭ ਤਬਾਦਲੇ ਜ਼ਰੀਏ ਹਿੱਸਾ ਪਾਇਆ

 

ਪੀਐੱਨਬੀ ਦੇ ਸੀਨੀਅਰ ਅਧਿਕਾਰੀਆਂ ਨੇ ਸਿਹਤ ਮੰਤਰੀ ਨੂੰ ਕੋਵਿਡ ਕਿੱਟ ਭੇਂਟ ਕੀਤੀ ਜਿਸ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਸਨ ਇਸ ਤੋਂ ਇਲਾਵਾ ਬੈਂਕ ਦੇ ਸ਼ਾਨਦਾਰ ਇਤਿਹਾਸ ਬਾਰੇ ਇੱਕ ਕਿਤਾਬ ਅਤੇ ਹੋਰ ਯਾਦਗਾਰਾਂ ਦਿੱਤੀਆਂ

 

*****

 

ਐੱਮਵੀ



(Release ID: 1640076) Visitor Counter : 159