ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ : ਅਰੁਣਾਚਲ ਪ੍ਰਦੇਸ਼ ਵਿੱਚ 2023 ਤੱਕ 100% ਟੂਟੀ ਕਨੈਕਸ਼ਨ ਦੀ ਯੋਜਨਾ

ਅਰੁਣਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਜਨਜਾਤੀ ਪਰਿਵਾਰਾਂ ਤੱਕ ਪਹੁੰਚਿਆਂ ਟੂਟੀ ਕਨੈਕਸ਼ਨ


Posted On: 18 JUL 2020 3:12PM by PIB Chandigarh

ਅਰੁਣਾਚਲ ਪ੍ਰਦੇਸ਼ ਦੀਆਂ ਹਰੀਆਂ ਵਾਦੀਆਂ ਵਿੱਚ 2000 ਫੂੱਟ ਦੀ ਉਚਾਈ 'ਤੇ ਵਸੇ ਹੋਏ ਇੱਕ ਅਨੋਖੇ ਪਿੰਡ ਸੇਰਿਨ ਵਿੱਚ ਹੁਣ ਖੁਸ਼ੀਆਂ ਮਨਾਉਣ ਬਹੁਤ ਸਾਰੇ ਕਾਰਨ ਹਨ। ਦੂਰ-ਦਰਾਜ ਦੇ ਇਲਾਕੇ ਵਿੱਚ ਵਸੇ ਇਸ ਛੋਟੇ ਪਿੰਡ ਤੱਕ ਪਹੁੰਚਣਾ ਕੋਈ ਅਸਾਨ ਕੰਮ ਨਹੀਂ ਹੈ। ਰਾਜ ਦੇ ਕਾਮਲੇ ਜ਼ਿਲ੍ਹੇ ਦੇ ਤਮੇਨ-ਰਾਗਾ ਬਲਾਕ ਵਿੱਚ ਸਥਿਤ ਸੇਰਿਨ ਪਿੰਡ ਪਹੁੰਚਣ ਲਈ ਕਿਸੇ ਨੂੰ ਘੱਟੋ-ਘੱਟ ਇੱਕ ਦਿਨ ਪੈਦਲ ਤੁਰਨਾ ਪੈਂਦਾ ਹੈ ਇਹ ਇਲਾਕਾ ਬਹੁਤ ਮੁਸ਼ਕਿਲਾਂ ਵਾਲਾ ਹੈ ਅਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਾਫੀ ਕਠਿਨ ਹੈ। ਸੇਰਿਨ ਪਿੰਡ ਅਤੇ ਇਸ ਦੇ ਨਜ਼ਦੀਕੀ ਪੱਕੀ ਸੜਕ ਵਿਚਕਾਰ ਦੁਰੀ 22 ਕਿਲੋਮੀਟਰ ਹੈ। ਇਸ ਪਿੰਡ ਵਿੱਚ ਨਿਯਾਸ਼ੀ ਜਨਜਾਤੀ ਲੋਕ ਵਸਦੇ ਹੈ ਜਿਸ ਦੀ ਕੁੱਲ ਆਬਾਦੀ 130 ਹੈ।ਹੁਣ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਕਿਉਂਕਿ ਹੁਣ ਹਰ ਘਰ ਨੂੰ ਟੂਟੀ ਕਨੈਕਸ਼ਨ ਦਿੱਤਾ ਜਾ ਚੁਕਿਆ ਹੈ ਇਸ ਨਾਲ ਉਨ੍ਹਾਂ ਦੇ ਵਿਹੜੇ ਵਿੱਚ ਪੀਣ ਯੋਗ ਪਾਣੀ ਮਿਲਣਾ ਸੁਨਿਸ਼ਚਿਤ ਹੋ ਗਿਆ ਹੈ। ਇਸ ਤੋਂ ਪਾਣੀ ਲਿਆਉਣ ਲਈ ਸਮਾਂ ਲਗਦਾ ਸੀ ਅਤੇ ਵਿਸ਼ੇਸ਼ ਰੂਪ ਨਾਲ ਸੇਰਿਨ ਪਿੰਡਾ ਦੇ ਬਜ਼ੁਰਗਾਂ ਲੋਕਾਂ ਲਈ ਕਠਿਨ ਕੰਮ ਸੀ ਕਿਉਂਕਿ ਉਨ੍ਹਾਂ ਨੂੰ ਨੇੜਲੇ ਝਰਨਾ ਸਰੋਤਾਂ ਤੋਂ ਪਾਣੀ ਲਿਆਉਣਾ ਪੈਂਦਾ ਸੀ। ਲੇਕਿਨ ਹੁਣ ਸੇਰਿਨ ਜਲ ਸਪਲਾਈ ਯੋਜਨਾ ਦਾ ਧੰਨਵਾਦ ਹੈ ਕਿ ਹਰ ਘਰ ਵਿੱਚ ਟੂਟੀ ਕਨੈਕਸ਼ਨ ਉਪਲੱਬਧ ਹਨ।

 

ਅਰੁਣਚਾਲ ਪ੍ਰਦੇਸ਼ ਸਰਕਾਰ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਸਾਲ 2023 ਤੱਕ ਰਾਜ ਦੇ ਸਾਰੇ ਘਰਾਂ ਨੂੰ 100% ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਸਾਰਿਆਂ ਨੂੰ ਸ਼ੁੱਧ ਪੇਅਜਲ ਉਪਲੱਬਧ ਕਰਵਾਉਣਾ ਹੈ। ਇਹ ਦੇਸ਼ ਦੇ ਲੋਕਾਂ, ਵਿਸ਼ੇਸ਼ਕਰ ਗ੍ਰਾਮੀਣ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਪ੍ਰਧਾਨ ਮੰਤਰੀ ਦੀ ਸੋਚ ਦਾ ਨਤੀਜਾ ਹੈ। ਇਸ ਮਿਸ਼ਨ ਦਾ ਉਦੇਸ਼ ਗ੍ਰਾਮੀਣ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਲਿਆਉਣਾ ਹੈ।

 

ਪਹਾੜੀ ਇਲਾਕਿਆਂ ਵਿੱਚ, ਘਰ ਦੀਆਂ ਮਹਿਲਾਵਾਂ 'ਤੇ ਘਰ ਤੋਂ ਕਾਫੀ ਦੂਰ ਜਾ ਕੇ ਪਾਣੀ ਲਿਆਉਣ ਦਾ ਭਾਰੀ ਬੋਝ ਰਹਿੰਦਾ ਹੈ, ਜਿਹੜਾ ਕਿ ਉਨ੍ਹਾਂ ਦੇ ਸਰੀਰ ਦੇ ਲਈ ਕਾਫੀ ਕਸ਼ਟ ਵਾਲਾ ਹੁੰਦਾ ਹੈ। ਉਨ੍ਹਾਂ ਦੀਆ ਤਕਲੀਫਾਂ ਨੂੰ ਘੱਟ ਕਰਨ ਲਈ ਇਹ ਜਲ ਜੀਵਨ ਮਿਸ਼ਨ ਇੱਕ ਵਰਦਾਨ ਦੇ ਰੂਪ ਵਿੱਚ ਆਇਆ ਹੈ। ਇਸ ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰਾਂ ਨੂੰ ਉਚਿਤ ਮਾਤਰਾ ਵਿੱਚ ਅਤੇ ਨਿਯਮਿਤ ਅਤੇ ਲੰਬੇ ਸਮੇਂ ਦੇ ਅਧਾਰ 'ਤੇ ਗੁਣਵੱਤਾ ਵਾਲਾ ਪਾਣੀ ਉਪਲੱਬਧ ਕਰਵਾਉਣਾ ਹੈ। ਰਾਜਾਂ ਨੂੰ ਸਥਾਨਕ ਪੱਧਰ 'ਤੇ ਸਪਲਾਈ ਕੀਤੇ ਗਏ ਪਾਣੀ ਦੀ ਟੈਸਟਿੰਗ ਦੇ ਲਈ ਫੀਲਡ ਟੈਸਟ ਕਿੱਟ ਦਾ ਉਪਯੋਗ ਕਰਨ ਦੇ ਲਈ ਹਰ ਪਿੰਡ ਵਿੱਚ ਪੰਜ ਲੋਕਾਂ ਵਿਸ਼ੇਸ਼ ਰੂਪ ਵਿੱਚ ਮਹਿਲਾਵਾਂ ਨੂੰ ਸਿਖਲਾਈ ਦੇਣੀ ਜ਼ਰੂਰੀ ਹੈ।

 

ਸੇਰਿਨ ਜਲ ਸਪਲਾਈ ਯੋਜਨਾ ਨੂੰ ਲਾਗੂ ਕਰਨਾ ਇੱਕ ਕਠਿਨ ਕੰਮ ਸੀ। ਪਿੰਡ ਕਿਉਂਕਿ ਪਹਾੜੀ ਦੀ ਚੋਟੀ 'ਤੇ ਸਥਿਤ ਹੈ, ਇਸ ਲਈ ਰੇਤ, ਸਿੰਗਲਜ਼, ਪੱਥਰ ਆਦਿ ਵਰਗੀ ਸਾਰੀ ਨਦੀ ਸਮੱਗਰੀ ਨੂੰ ਪਿੰਡ ਦੇ ਹੇਠਾਂ ਕਾਫੀ ਦੂਰ ਸਥਿਤ ਨਦੀਆਂ ਤੋਂ ਜਮ੍ਹਾ ਕਰਨਾ ਸੀ। ਇਸ ਦੇ ਇਲਾਵਾ ਸਟੀਲ, ਸੀਮੈਂਟ, ਪਾਈਪ ਆਦਿ ਜਿਹੇ ਭਾਰੀ ਸਮਾਨਾਂ ਨੂੰ ਨੇੜਲੀ ਸੜਕ ਤੋਂ ਸਿਰ 'ਤੇ ਲੱਦ ਕੇ ਲੈ ਜਾਣ ਪੈਂਦਾ ਸੀ।ਯੋਜਨਾ ਦੀ ਉੱਚ ਸੰਚਾਲਨ ਲਾਗਤ ਸਥਾਨਕ ਪੱਧਰ 'ਤੇ ਮਜ਼ਦੂਰਾਂ  ਦੀ ਗ਼ੈਰ-ਉਪਲੱਬਧਤਾ ਦੇ ਕਾਰਨ ਕਈ ਗੁਣਾ ਵੱਧ ਗਈ ਅਤੇ ਇਸ ਯੋਜਨਾ ਦੇ ਸਾਹਮਣੇ ਕਈ ਚੁਣੌਤੀਆਂ ਪੇਸ਼ ਆਈਆਂ। ਲੇਕਿਨ ਪੀਐੱਚਈ ਵਿਭਾਗ ਨੇ ਸਾਵਧਾਨੀਪੂਰਬਕ ਇਸ ਦੀ ਯੋਜਨਾ ਬਣਾਈ ਅਤੇ ਫਿਰ ਇਸ ਨੂੰ ਪੂਰਾ ਕੀਤਾ ਗਿਆ।

 

ਪਹਾੜੀ ਰਾਜ ਹੋਣ ਦੇ ਨਾਤੇ,ਅਰੁਣਾਚਲ ਪ੍ਰਦੇਸ਼ ਵਿੱਚ ਗੁਰੂਤਾਆਕਰਸ਼ਣ-ਅਧਾਰਿਤ ਜਲ ਸਪਲਾਈ ਪ੍ਰਣਾਲੀ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦਾ ਅਰਥ ਹੈ ਕਿ ਗੁਰੂਤਾਆਕਰਸ਼ਣ ਬਲ ਦੀ ਵਰਤੋਂ ਪਾਣੀ ਨੂੰ ਪਹਾੜ ਵਿੱਚ ਕਾਫੀ ਹੇਠਾਂ ਦੇ ਇੱਕ ਸਰੋਤ ਤੋਂ ਪਿੰਡ ਤੱਕ ਲੈ ਜਾਣ ਦੇ ਲਈ ਕੀਤਾ ਜਾਂਦਾ ਹੈ। ਸਤਹੀ ਸਰੋਤਾਂ ਤੋਂ ਪਾਣੀ ਇਕੱਠਾ ਕਰਨ ਲਈ ਇੱਕ ਜਲ ਭੰਡਾਰਨ ਢਾਂਚੇ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਸ ਨੂੰ ਬਾਅਦ ਵਿੱਚ ਇੱਕ ਪਾਈਪ ਪ੍ਰਣਾਲੀ ਜ਼ਰੀਏ ਪਿੰਡ ਤੱਕ ਪਹੁੰਚਾਇਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਜਲ ਸ਼ੁੱਧੀਕਰਣ ਪਲਾਂਟਾਂ ਨੂੰ ਆਮ ਤੌਰ 'ਤੇ ਪ੍ਰਤੀ ਵਿਅਕਤੀ ਲਾਗਤ ਜ਼ਿਆਦਾ ਹੋਣ ਕਾਰਨ ਨਹੀਂ ਲਗਾਇਆ ਜਾਂਦਾ ਸੀ। ਲੇਕਿਨ ਹੁਣ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਦੇ ਨਾਲ ਜਲ ਸ਼ੁੱਧੀਕਰਣ ਪਲਾਂਟਾਂ ਨੂੰ ਨਿਰਧਾਰਿਤ ਗੁਣਵੱਤਾ ਦਾ ਪੀਣ ਯੋਗ ਪਾਣੀ ਉਪਲੱਬਧ ਕਰਵਾਉਣ ਲਈ ਯੋਜਨਾਵਾਂ ਦਾ ਅਭਿੰਨ ਅੰਗ ਬਣਾਇਆ ਜਾ ਰਿਹਾ ਹੈ। ਜਲ ਸ਼ੁੱਧੀਕਰਣ ਦੇ ਬਾਅਦ ਪਾਣੀ ਨੂੰ ਪਿੰਡ ਦੀ ਉਚਾਈ 'ਤੇ ਬਣੇ ਇੱਕ ਸਵੱਛ ਜਲ ਭੰਡਾਰ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਇੱਥੋਂ ਪਾਈਪ ਦੇ ਵਿਤਰਣ ਨੈੱਟਵਰਕ ਦੁਆਰਾ ਪਿੰਡ ਦੇ ਸਾਰੇ ਘਰਾਂ ਵਿੱਚ ਪੇਅਜਲ ਪਹੁੰਚਾਇਆ ਜਾਂਦਾ ਹੈ।ਜ਼ਰੁਰਤ ਦੇ ਹਿਸਾਬ ਨਾਲ ਵੱਡੇ ਪਿੰਡਾਂ ਵਿੱਚ ਸਾਰਿਆਂ ਨੂੰ ਪਾਣੀ ਦੇ ਵਿਤਰਣ ਦੀ ਸੁਵਿਧਾ ਦੇ ਲਈ ਪਿੰਡ ਦੇ ਅੰਦਰ ਕੁਝ ਵਿਤਰਣ ਟੈਂਕ ਪ੍ਰਦਾਨ ਕੀਤੇ ਜਾਂਦੇ ਹਨ।

 

ਦੇਸ਼ ਦੇ ਇਸ ਸਰਹੱਦੀ ਰਾਜ ਵਿੱਚ ਸੇਰਿਨ ਪਿੰਡ ਇਕੱਲੀ ਉਦਾਹਰਣ ਨਹੀਂ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਉਪਰੀ ਸਿਯਾਂਗ ਜ਼ਿਲ੍ਹੇ ਵਿੱਚ 3300 ਫੁੱਟ ਦੀ ਉਚਾਈ 'ਤੇ ਸਥਿਤ ਇੱਕ ਹੋਰ ਪਿੰਡ ਡਲਬਿੰਗ ਵੀ ਭਾਈਚਾਰਕ ਲਾਮਬੰਦੀ ਦੀ ਸ਼ਾਨਦਾਰ ਉਦਾਹਰਣ ਹੈ ਜਿੱਥੇ 79 ਘਰ ਹਨ ਅਤੇ ਇੱਥੇ ਲਗਭਗ 380 ਲੋਕਾਂ ਦੀ ਆਬਾਦੀ ਵਸਦੀ ਹੈ।ਇੱਥੇ ਆਦੀ ਜਨਜਾਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ।ਕਿਉਂਕਿ ਜਲ ਜੀਵਨ ਮਿਸ਼ਨ ਇੱਕ ਵਿਕੇਂਦਰੀਕ੍ਰਿਤ,ਮੰਗ ਅਧਾਰਿਤ ਅਤੇ ਭਾਈਚਾਰਾ-ਪ੍ਰਬੰਧਿਤ ਜਾ ਸਪਲਾਈ ਯੋਜਨਾ ਹੈ, ਇਸ ਲਈ ਡਲਬਿੰਗ ਪਿੰਡ ਦੇ ਮੂਲ ਨਿਵਾਸੀਆਂ ਨੇ ਕਿਰਤ ਦੇ ਰੂਪ ਵਿੱਚ ਭਾਈਚਾਰਕ ਯੋਗਦਾਨ ਦਿੱਤਾ। ਇਸ ਤਰ੍ਹਾਂ ਦੇ ਕੰਮ ਅੱਪਰ ਕਾਰਕੋ ਪਿੰਡ ਵਿੱਚ ਕੀਤੇ ਗਏ ਹਨ ਜਿਹੜਾ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦਾ ਪਿੰਡ ਹੈ। ਐੱਫਐੱਚਟੀਸੀ ਉਪਲੱਬਧ ਕਰਵਾਉਣ ਦੇ ਕੰਮ ਦੇ ਪ੍ਰਦਰਸ਼ਨ ਦੌਰਾਨ ਪਾਈਪ ਅਤੇ ਹੋਰ ਸਮੱਗਰੀ ਗ੍ਰਾਮੀਣਾਂ ਦੁਆਰਾ ਲਿਜਾਈ ਗਈ। ਉਨ੍ਹਾਂ ਦੇ ਘਰਾਂ ਵਿੱਚ ਟੂਟੀ ਲਗਾਉਣ ਸੰਬੰਧੀ ਕੰਮਾਂ ਵਿੱਚ ਪੀਐੱਚਈਡੀ ਦੀ ਸਹਾਇਤਾ ਕੀਤੀ ਸੀ।

 

ਅਰੁਣਾਚਲ ਪ੍ਰਦੇਸ਼ ਦੇ ਸਭ ਤੋਂ ਪੂਰਬੀ ਜ਼ਿਲ੍ਹੇ ਲੌਗਡਿੰਗ ਵਿੱਚ ਲਗਭਗ 3900 ਫੁੱਟ ਦੀ ਉਚਾਈ 'ਤੇ ਸਥਿਤ ਇੱਕ ਹੋਰ ਪਿੰਡ ਪੁਮਾਓ ਹੈ,ਜਿਸ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਖਾਨੇ ਬਣਾਏ ਗਏ ਸਨ, ਲੇਕਿਨ ਪਾਣੀ ਦੀ ਸਪਲਾਈ ਨਾ ਹੋਣ ਦੇ ਕਾਰਨ ਪਿੰਡ ਵਾਲੇ ਇਨ੍ਹਾਂ ਦਾ ਉਪਯੋਗ ਨਹੀਂ ਕਰਦੇ ਸਨ। ਹੁਣ ਉਹ ਆਪਣੇ ਘਰਾਂ ਵਿੱਚ ਪਾਣੀ ਆ ਜਾਣ ਨਾਲ ਪਖਾਨਿਆਂ ਦਾ ਵੀ ਉਪਯੋਗ ਖੁਸ਼ੀ-ਖੁਸ਼ੀ ਕਰ ਰਹੇ ਹਨ।

 

ਇਨ੍ਹਾਂ ਕਠਿਨ ਇਲਾਕਿਆਂ ਅਤੇ ਕਾਫੀ ਉਚਾਈ ਵਾਲੀਆਂ ਜਗ੍ਹਾਂ 'ਤੇ ਜਲ ਜੀਵਨ ਮਿਸ਼ਨ ਦਾ ਲਾਗੂ ਕਰਨਾ ਇੱਕ ਚੁਣੌਤੀਪੂਰਣ ਕੰਮ ਹੈ। ਕਠੋਰ ਜਲਵਾਯੂ ਪਰਿਸਥਿਤੀਆਂ ਅਤੇ ਖਰਾਬ ਕਨੈਕਟੀਵਿਟੀ ਦੇ ਕਾਰਨ ਰੁਕਾਵਟਾਂ ਵੱਧ ਜਾਂਦੀਆਂ ਹਨ। ਇਹੀ ਨਹੀਂ, ਪਿੰਡ ਵਾਲਿਆਂ ਨੂੰ ਉਨ੍ਹਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਣ ਲਈ ਪ੍ਰੇਰਿਤ ਕਰਨਾ ਹੋਰ ਵੀ ਚੁਣੌਤੀਪੂਰਣ ਕੰਮ ਹੈ ਕਿਉਂਕਿ ਉਹ ਆਪਣੀਆਂ ਮਾਨਤਾਵਾਂ ਅਤੇ ਜੀਵਨ ਸ਼ੈਲੀ ਤੋਂ ਦੂਰ ਹੋਣ ਦੇ ਇੱਛਕ ਨਹੀਂ ਹਨ। ਲੇਕਿਨ ਇਨ੍ਹਾਂ ਪਿੰਡਾਂ ਦੀ ਸਫਲਤਾ ਦੀਆਂ ਕਹਾਣੀਆਂ ਉਸ ਬਿਹਤਰ ਭਵਿੱਖ ਦਾ ਸਬੂਤ ਹਨ ਜਿਸ ਦੀ ਕੇਂਦਰ ਸਰਕਾਰ ਨੇ ਗ੍ਰਾਮੀਣ ਲੋਕਾਂ, ਖਾਸ ਕਰਕੇ ਮਹਿਲਾਵਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਕਲਪਨਾ ਕੀਤੀ ਹੈ।

 

 

                                          ****

 

 

ਏਪੀਐੱਸ/ਐੱਸਜੀ/ਪੀਕੇ/ਐੱਮਐੱਸ



(Release ID: 1639714) Visitor Counter : 167