ਵਿੱਤ ਮੰਤਰਾਲਾ

ਸੀਬੀਡੀਟੀ 20 ਜੁਲਾਈ, 2020 ਤੋਂ ਵਿੱਤ ਵਰ੍ਹੇ 2018-19 ਲਈ ਇਨਕਮ ਕਰ ਦੇ ਵਲੰਟਰੀ ਕੰਪਲਾਇੰਸ ਈ-ਕੰਪੇਨ ਸ਼ੁਰੂ ਕਰੇਗਾ

Posted On: 18 JUL 2020 6:23PM by PIB Chandigarh

ਇਨਕਮ ਕਰ ਵਿਭਾਗ ਸੋਮਵਾਰ ਯਾਨੀ 20 ਜੁਲਾਈ, 2020 ਤੋਂ ਕਰਦਾਤਿਆਂ ਦੀ ਸੁਵਿਧਾ ਲਈ ਇਨਕਮ ਕਰ ਦੇ ਵਲੰਟਰੀ ਕੰਪਲਾਇੰਸ ਤੇ ਈ-ਕੰਪੇਨ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 31 ਜੁਲਾਈ, 2020 ਨੂੰ ਖਤਮ ਹੋਣ ਵਾਲੀ ਇਸ 11 ਦਿਨਾ ਕੰਪੇਨ ਵਿੱਚ ਕਰ ਨਿਰਧਾਰਤੀ/ਕਰਦਾਤਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜੋ ਜਾਂ ਤਾਂ ਇਨਕਮ ਟੈਕਸ ਜਮਾਂ ਨਹੀਂ ਕਰਦੇ ਹਨ ਜਾਂ ਵਿੱਤ ਵਰ੍ਹੇ 2018-19 ਦੀ ਉਨ੍ਹਾਂ ਦੀ ਰਿਟਰਨ ਵਿੱਚ ਤਰੁਟੀਆਂ/ਘਾਟਾਂ ਰਹੀਆਂ ਹਨ।

 

ਇਸ ਈ-ਕੰਪੇਨ ਦਾ ਉਦੇਸ਼ ਕਰਦਾਤਿਆਂ ਨੂੰ ਵਿਸ਼ੇਸ਼ ਰੂਪ ਨਾਲ ਵਿੱਤ ਵਰ੍ਹੇ 2018-19 ਲਈ ਕਰ ਨਿਰਧਾਰਤੀਆਂ ਨੂੰ ਆਈ-ਟੀ ਵਿਭਾਗ ਤੋਂ ਉਪਲੱਬਧ ਉਨ੍ਹਾਂ ਦੇ ਕਰ/ਵਿੱਤੀ ਲੈਣ-ਦੇਣ ਜਾਣਕਾਰੀ ਦੇ ਤਸਦੀਕੀਕਰਨ ਦੀ ਸੁਵਿਧਾ ਉਪਲੱਬਧ ਕਰਵਾਉਣਾ ਅਤੇ ਵਲੰਟਰੀ ਪਾਲਣ ਨੂੰ ਪ੍ਰੋਤਸਾਹਨ ਦੇਣਾ ਹੈ ਜਿਸ ਨਾਲ ਉਨ੍ਹਾਂ ਨੂੰ ਨੋਟਿਸ ਨਾ ਮਿਲੇ ਅਤੇ ਜਾਂਚ ਪ੍ਰਕਿਰਿਆ ਆਦਿ ਤੋਂ ਗੁਜਰਨਾ ਨਾ ਪਏ।

 

ਕਰਦਾਤਿਆਂ ਦੇ ਹਿੱਤ ਵਿੱਚ ਇਹ ਕੰਪੇਨ ਚਲਾਇਆ ਜਾ ਰਿਹਾ ਹੈ। ਇਸ ਈ-ਕੰਪੇਨ ਤਹਿਤ ਇਨਕਮ ਕਰ ਵਿਭਾਗ ਸ਼ਨਾਖ਼ਤ ਕੀਤੇ ਕਰਦਾਤਿਆਂ ਨੂੰ ਆਈ-ਟੀ ਵਿਭਾਗ ਨੂੰ ਸਟੇਟਮੈਂਟ ਆਵ੍ ਫਾਇਨੈਂਸ਼ੀਅਲ ਟਰਾਂਜੈਕਸ਼ਨ, ਸਰੋਤ ਤੇ ਕਰ ਕਟੌਤੀ (ਟੀਡੀਐੱਸ), ਸਰੋਤ ਤੇ ਕਰ ਸੰਗ੍ਰਹਿ (ਟੀਸੀਐੱਸ), ਵਿਦੇਸ਼ ਤੋਂ ਆਏ ਧਨ (ਫਾਰਮ 15ਸੀਸੀ) ਆਦਿ ਵਿਭਿੰਨ ਸਰੋਤਾਂ ਤੋਂ ਮਿਲੇ ਵਿੱਤੀ ਲੈਣਦੇਣ ਨਾਲ ਸਬੰਧਿਤ ਜਾਣਕਾਰੀਆਂ ਨੂੰ ਤਸਦੀਕ ਕਰਨ ਲਈ ਈਮੇਲ/ਐੱਸਐੱਮਐੱਸ ਭੇਜੇਗਾ। ਵਿਭਾਗ ਨੇ ਤ੍ਰਿਕੋਣੀ ਵਿਵਸਥਾ ਅਤੇ ਡੇਟਾ ਐਨਾਲਿਟਿਕਸ ਤੋਂ ਮਿਲੀ ਜਾਣਕਾਰੀ ਤਹਿਤ ਜੀਐੱਸਟੀ, ਨਿਰਯਾਤ, ਆਯਾਤ ਅਤੇ ਸਕਿਉਰਿਟੀਜ਼ ਤੇ ਲੈਣਦੇਣ, ਡੇਰਿਵੇਟਿਵਸ, ਕਮੋਡਿਟੀਜ਼, ਮਿਊਚੂਅਲ ਫੰਡ ਆਦਿ ਨਾਲ ਸਬੰਧਿਤ ਸੂਚਨਾ ਦਾ ਵੀ ਸੰਗ੍ਰਹਿ ਕੀਤਾ ਹੈ।

 

ਇਹ ਕਿਹਾ ਗਿਆ ਹੈ ਕਿ ਡੇਟਾ ਵਿਸ਼ਲੇਸ਼ਣ ਤੋਂ ਜ਼ਿਆਦਾ ਮੁੱਲ ਦੇ ਲੈਣ-ਦੇਣ ਕਰਨ ਵਾਲੇ ਚੋਣਵੇਂ ਕਰਦਾਤਿਆਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੇ ਆਕਲਨ ਸਾਲ (ਏਵਾਈ) 2019-20 (ਵਿੱਤ ਸਾਲ 2018-19 ਨਾਲ ਸਬੰਧਿਤ) ਲਈ ਰਿਟਰਨ ਫਾਈਲ ਨਹੀਂ ਕੀਤੀ ਹੈ। ਰਿਟਰਨ ਨਾ ਭਰਨ ਵਾਲਿਆਂ ਦੇ ਇਲਾਵਾ ਅਜਿਹੇ ਰਿਟਰਨ ਭਰਨ ਵਾਲਿਆਂ ਦੀ ਪਹਿਚਾਣ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਇਨਕਮ ਕਰ ਰਿਟਰਨ ਵਿੱਚ ਉੱਚੇ ਮੁੱਲ ਦੇ ਲੈਣਦੇਣ ਪ੍ਰਦਰਸ਼ਿਤ ਨਹੀਂ ਕੀਤੇ ਗਏ ਹਨ।

 

ਈ-ਕੰਪੇਨ ਤਹਿਤ ਕਰਦਾਤਾ ਨਿਰਧਾਰਿਤ ਪੋਰਟਲ ਤੇ ਉੱਚੇ ਮੁੱਲ ਦੇ ਲੈਣਦੇਣ ਨਾਲ ਸਬੰਧਿਤ ਜਾਣਕਾਰੀ ਦੇਖਣ ਵਿੱਚ ਸਮਰੱਥ ਹੋਣਗੇ। ਉਹ ਇਨ੍ਹਾਂ ਵਿੱਚੋਂ ਕੋਈ ਵਿਕਲਪ ਚੁਣ ਕੇ ਔਨਲਾਈਨ ਪ੍ਰਤੀਕਿਰਿਆ ਵੀ ਦਰਜ ਕਰਾ ਸਕਣਗੇ : (1) ਜਾਣਕਾਰੀ ਸਹੀ ਹੈ, (2) ਜਾਣਕਾਰੀ ਪੂਰੀ ਤਰ੍ਹਾਂ ਸਹੀ ਨਹੀਂ ਹੈ, (3) ਜਾਣਕਾਰੀ ਕਿਸੇ ਹੋਰ ਵਿਅਕਤੀ/ਸਾਲ ਨਾਲ ਸਬੰਧਿਤ ਹੈ, (4) ਜਾਣਕਾਰੀ ਡੁਪਲੀਕੇਟ ਹੈ/ਹੋਰ ਪ੍ਰਦਰਸ਼ਿਤ ਜਾਣਕਾਰੀ ਵਿੱਚ ਸ਼ਾਮਲ ਹੈ ਅਤੇ (5) ਜਾਣਕਾਰੀ ਅਸਵੀਕਾਰ ਹੈ। ਕਿਸੇ ਵੀ ਪ੍ਰਕਾਰ ਨਾਲ ਇਨਕਮ ਕਰ ਦਫ਼ਤਰ ਜਾਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਪ੍ਰਤੀਕਿਰਿਆ ਔਨਲਾਈਨ ਦੇ ਦਿੱਤੀ ਗਈ ਹੈ।

 

ਜ਼ਿਕਰਯੋਗ ਹੈ ਕਿ ਆਕਲਨ ਸਾਲ 2019-20 (ਵਿੱਤ ਸਾਲ 2018-19 ਨਾਲ ਸਬੰਧਿਤ) ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਸੋਧ ਕੇ 31 ਜੁਲਾਈ, 2020 ਕਰ ਦਿੱਤੀ ਗਈ ਹੈ। ਕਰਦਾਤਿਆਂ ਨੂੰ ਆਪਣੀ ਸੁਵਿਧਾ ਅਤੇ ਲਾਭ ਲਈ ਈ-ਕੰਪੇਨ ਵਿੱਚ ਭਾਗੀਦਾਰੀ ਦੇ ਮੌਕੇ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

 

 ****

 

ਆਰਐੱਮ/ਕੇਐੱਮਐੱਨ


(Release ID: 1639712) Visitor Counter : 262