ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਉੱਦਮੀਆਂ ਨਾਲ ਇੱਕ ਆਤਮ-ਨਿਰਭਰ ਭਾਰਤ ਬਣਾਉਣ ਦੇ ਲਈ ਇਨੋਵੇਟਿਵ ਸਮਾਧਾਨ ਪੇਸ਼ ਕਰਨ ਦੀ ਅਪੀਲ ਕੀਤੀ
Posted On:
17 JUL 2020 2:30PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਨੋਵੇਸ਼ਨ ਤੇ ਉੱਦਮਸ਼ੀਲਤਾ ਦੀ ਭਾਵਨਾ, ਜੋ ਨੌਜਵਾਨ ਉੱਦਮੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਦੇ ਪੋਸ਼ਣ ਲਈ ਇੱਕ ਮੰਚ ਉਪਲੱਬਧ ਕਰਵਾਉਣ ਤੇ ਉਨ੍ਹਾਂ ਨੂੰ ਇੱਕ ਵਿਵਹਾਰਕ ਸਟਾਰਟ ਅੱਪ ਵਿੱਚ ਪਰਿਵਰਤਨ ਕਰਨ ਲਈ ਸਸ਼ਕਤ ਬਣਾਉਣ ਦਾ ਪ੍ਰਯਤਨ ਕਰਦਾ ਹੈ, ਦਾ ਸਮਾਰੋਹ ਮਨਾਉਣ ਲਈ ਇੱਕ ਵਰਚੁਅਲ ਪ੍ਰੋਗਰਾਮ ਉੱਦਮੀ ਉਤਸਵ ਨੂੰ ਸੰਬੋਧਨ ਕੀਤਾ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ, ਮੰਤਰੀ ਸ਼੍ਰੀ ਪ੍ਰਧਾਨ ਨੇ ਆਤਮ-ਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ, ਕੋਵਿਡ-19 ਦੀਆਂ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਵਿੱਚ ਨੌਜਵਾਨ ਉੱਦਮੀਆਂ ਦੀ ਭੂਮਿਕਾ, ਵਸੁਧੈਵ ਕੁਟੁੰਬਕਮ ਦੀ ਸਾਡੀ ਭਾਵਨਾ ਦੇ ਅਨੁਰੂਪ ਆਤਮ-ਨਿਰਭਰਤਾ ਪ੍ਰਾਪਤ ਕਰਨ ਅਤੇ ਆਲਮੀ ਭਲਾਈ ਦੀ ਚਰਚਾ ਕੀਤੀ। ਉਨ੍ਹਾਂ ਨੇ ਇਸ ਯੁਵਾ ਇਨੋਵੇਟਰਾਂ ਨੂੰ ਆਪਣੇ ਆਸ-ਪਾਸ ਦੀਆਂ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦੀ ਪਛਾਣ ਕਰਨ ਅਤੇ ਇੱਕ ਸਮ੍ਰਿੱਧ ਤੇ ਆਤਮ-ਨਿਰਭਰ ਭਾਰਤ ਲਈ ਇਨੋਵੇਸ਼ਨ, ਵਿਕਾਸ ਤੇ ਆਤਮ-ਨਿਰਭਰਤਾ ਦੇ ਅਗਲੇ ਪਥ ਵਿੱਚ ਭਾਰਤ ਨੂੰ ਪ੍ਰੇਰਿਤ ਕਰਨ ਲਈ ਇਨੋਵੇਟਿਵ ਸਮਾਧਾਨਾਂ ਦੇ ਨਾਲ ਸਾਹਮਣੇ ਆਉਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਉੱਦਮੀਆਂ ਨੂੰ ਉੱਦਮਸ਼ੀਲਤਾ ਦੇ ਅਸਲ ਪ੍ਰੋਯਜਨ ਨੂੰ ਪ੍ਰਾਪਤ ਕਰਨ ਲਈ ਕਿਹਾ ਜੋ ਸੰਪਦਾ ਸਿਰਜਣਾ ਦੇ ਨਾਲ-ਨਾਲ ਸਮਾਜਿਕ ਭਲਾਈ ਦੀ ਪ੍ਰਾਪਤੀ ਹੈ। ਉਨ੍ਹਾਂ ਨੇ ਅਜਿਹੇ ਮਾਡਲ ਦੇ ਵੱਖ-ਵੱਖ ਉਦੇਸ਼ਾਂ ਨੂੰ ਸੰਤੁਲਿਤ ਕਰਨ ਦੀ ਅਪੀਲ ਕੀਤੀ ਜੋ ਕਿਫਾਇਤੀ, ਅਸਾਨ ਤੇ ਟਿਕਾਊ ਹਨ ਅਤੇ ਵਿਸ਼ਵ ਲਈ ਲਾਭਦਾਇਕ ਹਨ।
ਸ਼੍ਰੀ ਪ੍ਰਧਾਨ ਨੇ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੇ ਲਈ ਇੱਕ ਉੱਨਤੀਸ਼ੀਲ ਈਕੋਸਿਸਟਮ ਦਾ ਨਿਰਮਾਣ ਕਰਨ ਅਤੇ ਸਾਰੇ ਪੱਧਰਾਂ 'ਤੇ ਘਰੇਲੂ ਉੱਦਮੀਆਂ ਦੀ ਸਹਾਇਤਾ ਕਰਨ ਦੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਰੇਖਾਂਕਿਤ ਕੀਤੀ।
*****
ਵਾਈਬੀ
(Release ID: 1639556)
Visitor Counter : 196
Read this release in:
Odia
,
English
,
Urdu
,
हिन्दी
,
Bengali
,
Assamese
,
Manipuri
,
Gujarati
,
Tamil
,
Telugu
,
Malayalam