ਖੇਤੀਬਾੜੀ ਮੰਤਰਾਲਾ
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ 3.5 ਲੱਖ ਹੈਕਟੇਅਰ ਰਕਬੇ ਵਿੱਚ 16 ਜੁਲਾਈ 2020 ਤੱਕ ਟਿੱਡੀ ਦਲ ਕੰਟਰੋਲ ਅਭਿਆਨ ਚਲਾਏ ਗਏ
ਭਾਰਤੀ ਵਾਯੂ ਸੈਨਾ ਦੇ ਹੈਲੀਕਾਪਟਰ ਨੇ ਅੱਜ ਰਾਜਸਥਾਨ ਵਿੱਚ ਬਾੜਮੇਰ ਦੇ ਰਾਮਸਰ ਖੇਤਰ ਵਿੱਚ ਟਿੱਡੀ-ਵਿਰੋਧੀ ਮੁਹਿੰਮ ਚਲਾਈ
Posted On:
17 JUL 2020 5:17PM by PIB Chandigarh
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿੱਚ ਟਿੱਡੀ ਸਰਕਲ ਦਫਤਰਾਂ (ਐੱਲਸੀਓ) ਦੁਆਰਾ 1,76,055 ਹੈਕਟੇਅਰ ਰਕਬੇ ਵਿੱਚ 11 ਅਪ੍ਰੈਲ 2020 ਤੋਂ 16 ਜੁਲਾਈ 2020 ਤੱਕ ਟਿੱਡੀ ਕੰਟਰੋਲ ਅਭਿਆਨ ਚਲਾਏ ਗਏ। ਰਾਜ ਸਰਕਾਰਾਂ ਦੁਆਰਾ 16 ਜੁਲਾਈ 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ ਰਾਜਾਂ ਵਿੱਚ 1,76,026 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਜਾ ਚੁੱਕੇ ਹਨ।
16- 17 ਜੁਲਾਈ, 2020 ਦੀ ਦਰਮਿਆਨੀ ਰਾਤ ਨੂੰ , 9 ਜ਼ਿਲ੍ਹਿਆਂ ਵਿੱਚ 23 ਥਾਵਾਂ 'ਤੇ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਬੀਕਾਨੇਰ, ਨਾਗੌਰ, ਚੁਰੂ, ਝੁੰਝੁਨੂ, ਸੀਕਰ, ਜਲੌਰ ਅਤੇ ਸਿਰੋਹੀ ਅਤੇ ਗੁਜਰਾਤ ਦੇ ਕੱਛ ਜ਼ਿਲੇ ਵਿੱਚ ਐੱਲਸੀਓਜ਼ ਦੁਆਰਾ ਕੰਟਰੋਲ ਅਭਿਆਨ ਚਲਾਏ ਗਏ। ਇਸ ਤੋਂ ਇਲਾਵਾ, ਰਾਜ ਦੇ ਖੇਤੀਬਾੜੀ ਵਿਭਾਗਾਂ ਨੇ ਟਿੱਡੀਆਂ ਛੋਟੇ-ਛੋਟੇ ਸਮੂਹਾਂ ਅਤੇ ਖਿੱਲਰੇ ਹੋਏ ਸਮੂਹਾਂ ਦੇ ਵਿਰੁੱਧ 16 - 17 ਜੁਲਾਈ, 2020 ਦੀ ਦਰਮਿਆਨੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ 2 ਅਤੇ ਰਾਜਸਥਾਨ ਦੇ ਪਾਲੀ ਜ਼ਿਲ੍ਹਿਆਂ ਵਿੱਚ 01 ਥਾਂ ‘ਤੇ ਕੰਟਰੋਲ ਕਾਰਜ ਚਲਾਏ।
ਅੱਜ ਭਾਰਤੀ ਵਾਯੂ ਸੈਨਾ ਦੇ ਹੈਲੀਕਾਪਟਰ ਨੇ ਰਾਜਸਥਾਨ ਵਿੱਚ ਬਾੜਮੇਰ ਦੇ ਰਾਮਸਰ ਖੇਤਰ ਵਿੱਚ ਟਿੱਡੀ-ਵਿਰੋਧੀ ਮੁਹਿੰਮ ਚਲਾਈ।
• ਰਾਜਸਥਾਨ ਦੇ ਜੋਧਪੁਰ ਵਿੱਚ ਬਿਸਾਲਪੁਰ, ਡਾਂਗੀਆਵਾਸ ਵਿਖੇ ਕੰਟਰੋਲ ਅਪ੍ਰੇਸ਼ਨ।
• ਉੱਤਰ ਪ੍ਰਦੇਸ਼ ਦੇ ਪੂਰਨਪੁਰ, ਪੀਲੀਭੀਤ ਵਿਖੇ ਇੱਕ ਡ੍ਰੋਨ ਕਾਰਜਸ਼ੀਲ।
• ਰਾਜਸਥਾਨ ਦੇ ਜੋਧਪੁਰ ਦੇ ਥੜਾ, ਡੇਚੂ ਵਿਖੇ ਕੰਟਰੋਲ ਅਪ੍ਰੇਸ਼ਨ।
• ਰਾਜਸਥਾਨ ਦੇ ਜੋਧਪੁਰ ਵਿੱਚ ਡਾਂਗੀਆਵਾਸ ਵਿਖੇ ਕੰਟਰੋਲ ਅਪ੍ਰੇਸ਼ਨ।
• ਰਾਜਸਥਾਨ ਦੇ ਨੋਖਾ, ਬੀਕਾਨੇਰ ਵਿਖੇ ਟਿੱਡੀਆਂ ਦੀ ਮੌਤ।
• ਰਾਜਸਥਾਨ ਦੇ ਅਮਰਸਰ, ਚੁਰੂ ਵਿਖੇ ਟਿੱਡੀਆਂ ਦੀ ਮੌਤ।
ਅੱਜ (17.07.2020), ਰਾਜਸਥਾਨ ਦੇ ਬਾੜਮੇਰ, ਜੋਧਪੁਰ, ਬੀਕਾਨੇਰ, ਨਾਗੌਰ, ਚੁਰੂ, ਝੁੰਝੁਨੂ, ਸੀਕਰ, ਜਲੌਰ ਅਤੇ ਗੁਜਰਾਤ ਦੇ ਕੱਛ ਜ਼ਿਲੇ ਅਤੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹਿਆਂ ਵਿੱਚ ਅਪਰਿਪੱਕ ਗੁਲਾਬੀ ਟਿੱਡੀਆਂ ਅਤੇ ਵਿਕਸਿਤ ਪੀਲੀਆਂ ਟਿੱਡੀਆਂ ਦੇ ਝੁੰਡ ਸਰਗਰਮ ਹਨ।
****
ਏਪੀਐੱਸ/ਐੱਸਜੀ
(Release ID: 1639529)
Visitor Counter : 145