ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਏਆਰਸੀਆਈ ਅਤੇ ਵੇਹੰਤ ਟੈਕਨੋਲੋਜੀਜ਼ (Vehant Technologies) ਨੇ ਕੋਵਿਡ-19 ਨਾਲ ਲੜਨ ਲਈ ਯੂਵੀ ਸਿਸਟਮ ਫਾਰ ਬੈਗੇਜ ਸਕੈਨ ਡਿਸਇਨਫੈਕਸ਼ਨ ਨੂੰ ਸਹਿ-ਵਿਕਸਿਤ ਕੀਤਾ
Posted On:
17 JUL 2020 12:42PM by PIB Chandigarh
ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ, ਕੋਵਿਡ-19 ਦੇ ਫੈਲਾਅ ਦਾ ਇੱਕ ਪ੍ਰਮੁੱਖ ਕਾਰਨ ਰਹੀ ਹੈ। ਸਾਮਾਨ, ਜੋ ਕਿ ਯਾਤਰਾ ਦਾ ਇੱਕ ਲਾਜ਼ਮੀ ਹਿੱਸਾ ਹੈ, ਦੀ ਹੈਂਡਲਿੰਗ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ ਅਤੇ ਇਹ ਵਾਇਰਸ ਦੇ ਫੈਲਣ ਲਈ ਸੰਪਰਕ ਬਿੰਦੂ ਹੋ ਸਕਦਾ ਹੈ ਅਤੇ ਹਰ ਵਾਰ ਜਦੋਂ ਸਾਮਾਨ ਨੂੰ ਕਿਸੇ ਦੇ ਹੱਥ ਲਗਦੇ ਹਨ ਤਾਂ ਉਸ ਨੂੰ ਤੁਰੰਤ ਸੰਕ੍ਰਮਣ- ਮੁਕਤ ਕੀਤਾ ਜਾਣਾ ਚਾਹੀਦਾ ਹੈ। ਪੋਸਟ-ਲੌਕਡਾਊਨ ਅਵਧੀ ਦੇ ਦੌਰਾਨ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਵਪਾਰਕ ਸੰਸਥਾਪਨਾਂ 'ਤੇ ਯਾਤਰੀਆਂ ਦੀ ਆਵਾਜਾਈ ਵਿੱਚ ਵਾਧਾ ਹੋਣ ਦੇ ਨਾਲ, ਕੋਵਿਡ-19 ਦੇ ਵਿਰੁੱਧ ਪ੍ਰਭਾਵਸ਼ਾਲੀ ਜੰਗ ਲੜਨ ਲਈ ਕੁਝ ਸਕਿੰਟਾਂ ਦੇ ਅੰਦਰ-ਅੰਦਰ ਸਮਾਨ ਦੀ ਡਿਸਇਨਫੈਕਸ਼ਨ ਲਈ ਇੱਕ ਤੇਜ਼ ਪ੍ਰਣਾਲੀ ਦੀ ਤੁਰੰਤ ਲੋੜ ਹੈ।
ਸਾਮਾਨ ਦੇ ਜ਼ਰੀਏ ਸੰਕ੍ਰਮਣ ਦੇ ਫੈਲਾਅʼਤੇਕੰਟਰੋਲ ਕਰਨ ਵਾਸਤੇ, ਪਾਊਡਰ ਮੈਟਾਲਰਜੀ ਅਤੇ ਨਿਊਮਟੀਰੀਅਲਜ਼ ਲਈਅੰਤਰ-ਰਾਸ਼ਟਰੀ ਵਿਕਸਿਤ ਖੋਜ ਕੇਂਦਰ(ਏਆਰਸੀਆਈ), ਹੈਦਰਾਬਾਦ, ਜੋ ਕਿ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦਾ ਇੱਕ ਖੁਦਮੁਖ਼ਤਾਰ ਖੋਜ ਕੇਂਦਰ ਹੈ ਅਤੇ ਵੇਹੰਤ ਟੈਕਨੋਲੋਜੀਜ਼, ਨੋਇਡਾ ਨੇ ਕ੍ਰਿਤੀਸਕੈਨ ਯੂਵੀ ਬੈਗੇਜ ਡਿਸਇਨਫੈਕਸ਼ਨ ਸਿਸਟਮ ਨੂੰ ਸਹਿ-ਵਿਕਸਿਤ ਕੀਤਾ ਹੈ।
ਵਿਕਸਿਤ ਕੀਤਾ ਗਿਆ ਕੰਪੈਕਟ ਯੂਵੀਸੀ ਕਨਵੇਅਰ ਸਿਸਟਮ ਕੁਝ ਕੁ ਸਕਿੰਟਾਂ ਵਿੱਚ ਕਨਵੇਅਰ ਤੋਂ ਗੁਜਰਨ ਵਾਲੇ ਸਾਮਾਨ ਨੂੰ ਕੁਸ਼ਲਤਾ ਨਾਲ ਸੰਕ੍ਰਮਣ-ਮੁਕਤ ਕਰ ਸਕਦਾ ਹੈ ਅਤੇ ਇਹ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ, ਹੋਟਲਾਂ, ਵਪਾਰਕ ਅਤੇ ਨਿੱਜੀ ਸੰਸਥਾਪਨਾਂ ਵਿੱਚ ਸਾਮਾਨ ਨੂੰ ਤੇਜ਼ੀ ਨਾਲ ਸੰਕ੍ਰਮਣ-ਮੁਕਤ ਕਰਨ ਲਈ ਉਚਿਤ ਹੈ।
ਯੂਵੀਸੀ ਅਧਾਰਤ ਡਿਸਇਨਫੈਕਸ਼ਨ ਸਿਸਟਮ ਆਪਣੀ ਤੇਜ਼ ਗਤੀ ਨਾਲ ਸੰਕ੍ਰਮਣ-ਮੁਕਤ ਕਰਨ ਦੀ ਸਮਰੱਥਾ ਲਈ ਜਾਣੇ ਜਾਂਦੇ ਹਨ, ਅਤੇ ਇਹ ਪ੍ਰਕਿਰਿਆ ਸੁੱਕੀ ਅਤੇ ਰਸਾਇਣ-ਮੁਕਤ ਹੈ।254ਐੱਨਐੱਮ ʼਤੇ ਯੂਵੀਸੀ ਇਰੇਡੀਏਸ਼ਨ ਨੂੰ ਇਸ ਦੀਆਂ ਕੀਟਾਣੂਨਾਸ਼ਕ ਵਿਸ਼ੇਸ਼ਤਾਵਾਂ ਲਈ ਜਾਣਿਆ ਜਾਂਦਾ ਹੈ ਜਿੱਥੇ ਕਿ ਕੋਈ ਵੀ ਰਸਾਇਣਕ ਅਵਸ਼ੇਸ਼ ਪਿੱਛੇ ਨਹੀਂ ਰਹਿ ਜਾਂਦਾ। ਯੂਵੀਸੀ ਲਾਈਟ, ਜਦੋਂ ਕਿਸੇ ਸੰਕ੍ਰਮਿਤ ਧਰਾਤਲ'ਤੇ ਪੈਂਦੀ ਹੈ ਤਾਂ ਵਾਇਰਸ ਦੇ ਜੈਨੇਟਿਕ ਪਦਾਰਥਾਂ ਨੂੰ ਵਿਗਾੜ ਦਿੰਦੀ ਹੈ ਅਤੇ ਇਸ ਤਰ੍ਹਾਂ ਨਾਲ ਇਸਦੇ ਵਾਧੇ ਨੂੰ ਰੋਕਦੀ ਹੈ।
ਕ੍ਰਿਤੀਸਕੈਨ ਯੂਵੀ ਅਡਵਾਂਸਡ ਬੈਗੇਜ ਡਿਸਇਨਫੈਕਟਿੰਗ ਸਿਸਟਮ ਵਿੱਚ ਸਾਮਾਨ ਦਾਸੰਕ੍ਰਮਣ-ਮੁਕਤ ਸੁਰੰਗ ਵਿੱਚ ਮਾਰਗ-ਦਰਸ਼ਨ ਕਰਨ ਲਈ ਇਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਮੋਟਰਾਈਜ਼ਡ ਕਨਵੇਅਰ ਹੈ, ਜੋ ਕਿ ਸੂਖ਼ਮ ਜੀਵਾਣੂਆਂ ਅਤੇ ਵਾਇਰਸ ਨੂੰ ਪ੍ਰਭਾਵਿਤ ਕਰਨ ਲਈ ਉਪਯੁਕਤਇਰੇਡੀਐਂਸ ਦੇ ਨਾਲ ਯੂਵੀ-ਸੀ ਲਾਈਟ (254 ਐੱਨਐੱਮ) ਦੀ ਵਰਤੋਂ ਕਰਦਾ ਹੈ। ਸਿਸਟਮ ਵਿਚ ਵਰਤੇ ਜਾਂਦੇ ਯੂਵੀ-ਸੀ ਲੈਂਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਲਈ ਸਿਸਟਮ ਦੇ ਆਸ ਪਾਸ ਦੇ ਖੇਤਰ ਵਿੱਚ ਸਟਾਫ ਜਾਂ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਹਾਲਾਂਕਿ, ਜਦੋਂ ਯੂਵੀਸੀ ਸਰੋਤ ਚਾਲੂ ਹੁੰਦੇ ਹਨ ਤਾਂ ਉਸ ਸਮੇਂ ਕੋਈ ਵੀ ਮਨੁੱਖੀ ਦਖਲਅੰਦਾਜ਼ੀ ਨਾ ਕਰਨ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ।
ਇੰਟਰਨੈਸ਼ਨਲ ਅਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਾਲਰਜੀ ਐਂਡ ਨਿਊਮਟੀਰੀਅਲਜ਼ (ਏਆਰਸੀਆਈ) ਦੇ ਡਾਇਰੈਕਟਰ, ਡਾ. ਜੀ ਪਦਮਨਾਭਨ ਨੇ ਕਿਹਾ, “ਏਆਰਸੀਆਈ ਨੇ ਆਪਣੇ ਯੂਵੀਸੀ ਅਧਾਰਤ ਡਿਸਇਨਫੈਕਸਨ ਸਿਸਟਮਜ਼ ਦੇ ਪਿਛਲੇ ਤਜਰਬੇ ਦੇ ਨਾਲ ਯੂਵੀ ਡੋਜ਼ੇਜ ਲੈਵਲਜ਼ ਜਿਹੇ ਇਨਪੁਟਸ ਉਪਲੱਬਧ ਕੀਤੇ ਅਤੇ ਯੂਵੀਸੀ ਤੀਬਰਤਾ ਦੀ ਮੈਪਿੰਗ ਵਿੱਚ ਮਾਰਗ-ਦਰਸ਼ਨ ਕੀਤਾ ਤਾਕਿ ਸਾਰੇ ਜ਼ਰੂਰੀ ਸਥਾਨਾਂ 'ਤੇ ਲੋੜੀਂਦੀ ਤੀਬਰਤਾ ਉਪਲੱਬਧ ਹੋਵੇ।ਕ੍ਰਿਤੀਸਕੈਨ ਯੂਵੀ ਬੈਗੇਜ ਡਿਸਇਨਫੈਕਸ਼ਨ ਸਿਸਟਮਜ਼ (KritiScan® UV Baggage Disinfection Systems) ਦੇ ਵਿਕਾਸ ਅਤੇ ਨਿਰਮਾਣ ਵਿੱਚ ਆਪਣੇ ਪਹਿਲੇ ਤਜ਼ਰਬੇ ਅਤੇ ਮੁਹਾਰਤ ਦੇ ਨਾਲ,ਵੇਹੰਤ ਟੈਕਨੋਲੋਜੀਜ਼, ਕ੍ਰਿਤੀਸਕੈਨ ਯੂਵੀਸੀ ਸਿਸਟਮ ਨੂੰ ਰਿਕਾਰਡ ਸਮੇਂ ਵਿੱਚ ਵਿਕਸਿਤ ਕਰਨ ਦੇ ਸਮਰੱਥ ਹੋ ਗਈ ਹੈ।
ਸ੍ਰੀ ਕਪਿਲ ਬਰਦੇਜਾ, ਸੀਈਓ ਅਤੇ ਸਹਿ-ਸੰਸਥਾਪਕ, ਵੇਹੰਤ ਟੈਕਨੋਲੋਜੀਜ਼ ਨੇ ਕਿਹਾ,“ਵੇਹੰਤ ਟੈਕਨੋਲੋਜੀਜ਼ ਇਸ ਕੋਵਿਡ -19 ਸੰਕਟ ਦੇ ਦੌਰਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਇੱਕੋ-ਇੱਕ ਉਦੇਸ਼ ਨਾਲ ਚੌਵੀ ਘੰਟੇ ਕੰਮ ਕਰ ਰਹੀ ਹੈ। ਕਿਉਂਕਿ ਯਾਤਰੀਆਂ ਦਾ ਸਾਮਾਨ ਸੰਕ੍ਰਮਣ ਦੇ ਫੈਲਣ ਦਾ ਇੱਕ ਮਾਧਿਅਮ ਹੋ ਸਕਦਾ ਹੈ, ਇਸ ਲਈ ਅਸੀਂ ਏਆਰਸੀਆਈ ਨਾਲ ਸਾਂਝੇ ਤੌਰ 'ਤੇ ਕ੍ਰਿਤੀਸਕੈਨ ਯੂਵੀ ਬੈਗੇਜ ਡਿਸਇਨਫੈਕਸ਼ਨ ਸਿਸਟਮ ਵਿਕਸਿਤ ਕੀਤਾ ਹੈ। ਚੈਂਬਰ ਵਿੱਚਲੀ ਸੰਵੇਦਕ ਵਿਵਸਥਾ ਆਪਣੇ ਆਪ ਹੀ ਇਸ ਵਿੱਚ ਕਿਸੇ ਵੀ ਵਸਤੂ ਦੇ ਪ੍ਰਵੇਸ਼ ਦਾ ਪਤਾ ਲਗਾਉਂਦੀ ਹੈ ਅਤੇ ਸਿਸਟਮ ਨੂੰ ਸ਼ਕਤੀ ਦਿੰਦੀ ਹੈ ਕਿ ਉਹ ਕਿਸੇ ਵੀ ਸਾਮਾਨ ਦੀ 360 ਡਿਗਰੀ ਸਤ੍ਹਾ ਨੂੰ ਡਿਸਇਨਫੈਕਟ ਕਰੇ। ”
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਨੋਵੇਸ਼ਨਾਂ ਦੀ ਇੱਕ ਲੜੀ ਸਿਹਤ ਸਬੰਧੀ ਸਰੋਕਾਰਾਂ ਦਾ ਸਮਾਧਾਨ ਕਰਨ ਦੇ ਨਾਲ ਨਾਲ ਆਰਥਿਕ ਵਿਕਾਸ ਜਾਰੀ ਰੱਖਣ ਲਈ ਵਾਇਰਸ ਦੇ ਸਮੇਂ ਵਿੱਚ ਯਾਤਰਾ ਨੂੰ ਸੁਰੱਖਿਅਤ ਬਣਾ ਰਹੀ ਹੈ।
ਵੱਖ-ਵੱਖ ਉਦੇਸ਼ਾਂ ਅਤੇ ਸਥਾਨਾਂ ਲਈ, ਵੱਖ-ਵੱਖ ਸੁਰੰਗਆਕਾਰਾਂ ਦੇ ਨਾਲ ਸਾਮਾਨ ਦੇ ਆਕਾਰ ਅਨੁਸਾਰ ਸਿਸਟਮ ਨੂੰ ਤੈਨਾਤ ਕੀਤਾ ਜਾ ਸਕਦਾ ਹੈ ਅਤੇ ਹਰੇਕ ਮਾਡਲ ਕਿਸਮ ਵੱਖ ਵੱਖ ਕਨਵੇਅਰ ਗਤੀ ʼਤੇ ਕੰਮ ਕਰਨ ਦੇ ਯੋਗ ਹੈ। ਇਹ ਸਿਸਟਮ ਹੱਥ ਨਾਲ ਚਲਾਉਣ ਵਾਲੀਆਂ ਮਿਆਰੀ ਡਿਸਇਨਫੈਕਸ਼ਨ ਤਕਨੀਕਾਂ ਦੀ ਤੁਲਨਾ ਵਿੱਚ 8 ਸਕਿੰਟਾਂ ਦੇ ਅੰਦਰ-ਅੰਦਰ ਕੁਸ਼ਲਤਾ ਨਾਲ ਸਮਾਨ ਨੂੰ ਸੰਕ੍ਰਮਣ-ਮੁਕਤ ਕਰ ਸਕਦਾ ਹੈ।
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1639525)
Visitor Counter : 162