ਖੇਤੀਬਾੜੀ ਮੰਤਰਾਲਾ

ਭਾਰਤੀ ਖੇਤੀ ਖੋਜ ਪਰਿਸ਼ਦ ਨੇ 92ਵਾਂ ਸਥਾਪਨਾ ਦਿਵਸ ਮਨਾਇਆ

ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਖੇਤੀ ਵਿਕਾਸ ਵਿੱਚ ਖੇਤੀ ਵਿਗਿਆਨਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਕਿਹਾ, ਉਨ੍ਹਾਂ ਨੇ ਯਕੀਨੀ ਬਣਾਉਣਾ ਹੈ ਕਿ ਠੇਕਾ ਅਧਾਰਿਤ ਖੇਤੀ ਦਾ ਲਾਭ ਛੋਟੇ ਕਿਸਾਨਾਂ ਨੂੰ ਵੀ ਮਿਲੇ


ਆਯਾਤ ’ਤੇ ਨਿਰਭਰਤਾ ਘਟਾਉਣ, ਸਿਹਤ ਵਰਧਕ ਖਾਧ ਪਦਾਰਥਾਂ ਦਾ ਉਤਪਾਦਨ ਵਧਾਉਣ ਦੀ ਜ਼ਰੂਰਤ : ਸ਼੍ਰੀ ਤੋਮਰ

Posted On: 16 JUL 2020 7:02PM by PIB Chandigarh

ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਨੇ ਅੱਜ ਆਪਣਾ 92ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਤੇ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਖੇਤੀ ਵਿਗਿਆਨਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਕਾਰਨ ਆਈਸੀਏਆਰ ਨੇ ਪਿਛਲੇ ਨੌ ਦਹਾਕਿਆਂ ਦੌਰਾਨ ਦੇਸ਼ ਵਿੱਚ ਖੇਤੀ ਦੇ ਵਿਕਾਸ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਵਿੱਚ ਵਿਗਿਆਨਕਾਂ ਦੇ ਅੰਸ਼ਦਾਨ ਅਤੇ ਕਿਸਾਨਾਂ ਦੀ ਸਖ਼ਤ ਮਿਹਨਤ ਦੇ ਚਲਦੇ ਭਾਰਤ ਅੱਜ ਵਾਧੂ ਖਾਧ ਅਨਾਜ ਉਤਪਾਦਨ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਲਾਗੂ ਲੌਕਡਾਊਨ ਦੌਰਾਨ ਵੀ ਫਸਲਾਂ ਦੇ ਰਿਕਾਰਡ ਉਤਪਾਦਨ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੱਤੀ। ਸ਼੍ਰੀ ਤੋਮਰ ਨੇ ਕਾਨੂੰਨੀ ਸੋਧ ਅਤੇ ਆਰਡੀਨੈਂਸ ਦੇ ਐਲਾਨ ਰਾਹੀਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਖੇਤੀ ਸੁਧਾਰਾਂ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰਤੀ ਆਭਾਰ ਪ੍ਰਗਟ ਕੀਤਾ ਹੈ ਜਿਸ ਨਾਲ ਕਿਸਾਨ ਸਸ਼ਕਤ ਹੋਣਗੇ ਅਤੇ ਉਨ੍ਹਾਂ ਨੂੰ ਆਪਣੀ ਫਸਲ ਦਾ ਲਾਭਕਾਰੀ ਮੁੱਲ ਹਾਸਲ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਆਈਸੀਏਆਰ ਅਤੇ ਕੇਵੀਕੇ ਦੇ ਵਿਗਿਆਨਕਾਂ ਨੂੰ ਇਹ ਵੀ ਯਕੀਨੀ ਕਰਨਾ ਹੈ ਕਿ ਠੇਕਾ ਅਧਾਰਿਤ ਖੇਤੀ ਦਾ ਲਾਭ ਛੋਟੇ ਕਿਸਾਨਾਂ ਨੂੰ ਵੀ ਮਿਲੇ।

 

https://static.pib.gov.in/WriteReadData/userfiles/image/image001MZ8B.jpg

 

ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ 10 ਦਹਾਕਿਆਂ ਵਿੱਚ ਪੂਸਾ ਸੰਸਥਾਨ (ਆਈਏਆਰਆਈ) ਇੱਕ ਰਾਸ਼ਟਰੀ ਸੰਸਥਾਨ ਤੋਂ ਅੰਤਰਰਾਸ਼ਟਰੀ ਪੱਧਰ ਦੇ ਸੰਸਥਾਨ ਵਿੱਚ ਤਬਦੀਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਯਾਤ ਤੇ ਨਿਰਭਰਤਾ ਘੱਟ ਕਰਨ, ਸਿਹਤ ਵਰਧਕ ਉਤਪਾਦਾਂ ਨਾਲ ਹੀ ਦਾਲ਼ਾਂ ਤੇ ਤੇਲ ਵਾਲੇ ਬੀਜਾਂ ਦਾ ਉਤਪਾਦਨ ਵਧਾਉਣ ਦੀ ਲੋੜ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਖੋਜ ਰਾਹੀਂ ਪਾਮ ਆਇਲ ਦਾ ਉਤਪਾਦਨ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਤੇਲ ਬੀਜਾਂ ਦੀਆਂ ਨਵੀਆਂ ਕਿਸਮਾਂ ਈਜਾਦ ਕਰਨ ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ ਦਾਲ਼ਾਂ ਦੇ ਉਤਪਾਦਨ ਵਿੱਚ ਅਸੀਂ ਆਤਮ ਨਿਰਭਰਤਾ ਹਾਸਲ ਕਰਨ ਦੇ ਨਜ਼ਦੀਕ ਹਾਂ ਅਤੇ ਉਮੀਦ ਹੈ ਕਿ ਤੇਲ ਵਾਲੇ ਬੀਜਾਂ ਦੇ ਮਾਮਲੇ ਵਿੱਚ ਵੀ ਅਸੀਂ ਅਜਿਹੀ ਹੀ ਸਫਲਤਾ ਨੂੰ ਦੁਹਰਾਵਾਂਗੇ ਅਤੇ ਖਾਧ ਤੇਲਾਂ ਦੇ ਆਯਾਤ ਤੇ ਹੋਣ ਵਾਲੇ ਖਰਚ ਵਿੱਚ ਕਮੀ ਲਿਆ ਸਕਾਂਗੇ।

 

ਇਸ ਮੌਕੇ ਤੇ 8 ਨਵੇਂ ਉਤਪਾਦਾਂ ਨੂੰ ਜਾਰੀ ਕੀਤਾ ਅਤੇ 10 ਪ੍ਰਕਾਸ਼ਨਾਂ ਨੂੰ ਰਿਲੀਜ਼ ਕੀਤਾ ਗਿਆ। ਕੇਂਦਰੀ ਖੇਤੀ ਰਾਜ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮਹਾਪਾਰਤਾ, ਆਈਸੀਏਆਰ ਦੇ ਕਈ ਵਿਗਿਆਨੀ ਅਤੇ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ।

 

https://static.pib.gov.in/WriteReadData/userfiles/image/image0021EJY.jpg

 

ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ), ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਤਹਿਤ ਆਉਣ ਵਾਲੇ ਖੇਤੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਤਹਿਤ ਆਉਣ ਵਾਲਾ ਖੁਦਮੁਖਤਿਆਰ ਸੰਸਥਾਨ ਹੈ। ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ, 1860 ਤਹਿਤ ਰਜਿਸਟ੍ਰੇਸ਼ਨ ਸੁਸਾਇਟੀ ਦੇ ਰੂਪ ਵਿੱਚ 16 ਜੁਲਾਈ, 1929 ਨੂੰ ਇਸ ਦੀ ਸਥਾਪਨਾ ਕੀਤੀ ਗਈ ਸੀ। ਪਰਿਸ਼ਦ ਦੇਸ਼ ਭਰ ਵਿੱਚ ਬਾਗਵਾਨੀ, ਮੱਛੀ ਪਾਲਣ ਅਤੇ ਪਸ਼ੂ ਵਿਗਿਆਨ ਸਮੇਤ ਖੇਤੀ ਵਿੱਚ ਖੋਜ ਅਤੇ ਸਿੱਖਿਆ ਦੇ ਤਾਲਮੇਲ, ਮਾਰਗਦਰਸ਼ਨ ਅਤੇ ਪ੍ਰਬੰਧਨ ਕਰਨ ਵਾਲੀ ਸਰਬਉੱਚ ਸੰਸਥਾ ਹੈ। ਦੇਸ਼ ਭਰ ਦੇ 102 ਆਈਸੀਏਆਰ ਸੰਸਥਾਨ ਅਤੇ ਰਾਜਾਂ ਦੀਆਂ 71 ਖੇਤੀ ਯੂਨੀਵਰਸਿਟੀਆਂ ਨਾਲ ਇਹ ਦੁਨੀਆ ਵਿੱਚ ਸਭ ਤੋਂ ਵੱਡੀਆਂ ਰਾਸ਼ਟਰੀ ਖੇਤੀ ਪ੍ਰਣਾਲੀਆਂ ਵਿੱਚੋਂ ਇੱਕ ਹੈ।

 

ਆਈਸੀਏਆਰ ਨੇ ਹਰੀ ਕ੍ਰਾਂਤੀ ਨੂੰ ਪ੍ਰੋਤਸਾਹਨ ਦੇਣ ਅਤੇ ਇਸ ਕ੍ਰਮ ਵਿੱਚ ਖੋਜ ਅਤੇ ਤਕਨੀਕ ਵਿਕਾਸ ਰਾਹੀਂ ਭਾਰਤ ਵਿੱਚ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰ ਦੀ ਖਾਧ ਅਤੇ ਪੋਸ਼ਣ ਸੁਰੱਖਿਆ ਤੇ ਇਸ ਦਾ ਪ੍ਰਭਾਵ ਸਪਸ਼ਟ ਦਿਖਾਈ ਦੇ ਰਿਹਾ ਹੈ। ਇਸ ਨੇ ਖੇਤੀ ਵਿੱਚ ਉੱਚ ਸਿੱਖਿਆ ਵਿੱਚ ਉੱਤਮਤਾ ਨੂੰ ਪ੍ਰੋਤਸਾਹਨ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

 

ਭਾਰਤੀ ਖੇਤੀ ਅਤੇ ਖੋਜ ਪਰਿਸ਼ਦ ਹਰ ਸਾਲ ਸੰਸਥਾਨਾਂ, ਵਿਗਿਆਨੀਆਂ, ਅਧਿਆਪਕਾਂ ਅਤੇ ਖੇਤੀ ਪੱਤਰਕਾਰਾਂ ਨੂੰ ਮਾਨਤਾ ਅਤੇ ਪੁਰਸਕਾਰ ਵੀ ਦਿੰਦਾ ਰਿਹਾ ਹੈ। ਇਸ ਸਾਲ 20 ਵਿਭਿੰਨ ਸ਼੍ਰੇਣੀਆਂ ਤਹਿਤ ਲਗਭਗ 160 ਪੁਰਸਕਾਰਾਂ ਲਈ ਲੋਕਾਂ ਅਤੇ ਸੰਸਥਾਨਾਂ ਦੀ ਚੋਣ ਕੀਤੀ ਗਈ। ਇਸ ਵਿੱਚ ਤਿੰਨ ਸੰਸਥਾਨ, ਦੋ ਏਆਈਸੀਆਰਪੀ, 14 ਕੇਵੀਕੇ, 94 ਵਿਗਿਆਨੀ, 31 ਕਿਸਾਨ, 6 ਪੱਤਰਕਾਰ ਅਤੇ ਵਿਭਿੰਨ ਆਈਸੀਏਆਰ ਸੰਸਥਾਨਾਂ ਦੇ 10 ਕਰਮਚਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੁਰਸਕਾਰ ਹਾਸਲ ਕਰਨ ਵਾਲੇ 141 ਲੋਕਾਂ ਵਿੱਚ 19 ਔਰਤਾਂ ਹਨ।

 

ਖੇਤੀ ਯੂਨੀਵਰਸਿਟੀਆਂ ਅਤੇ ਡੀਮਡ ਯੂਨੀਵਰਸਿਟੀਆਂ ਵਿੱਚ ਗੋਵਿੰਦ ਵੱਲਭ ਪੰਤ ਖੇਤੀ ਅਤੇ ਟੈਕਨੋਲੋਜੀ ਯੂਨੀਵਰਸਿਟੀ, ਪੰਤ ਨਗਰ ਨੂੰ ਸਿੱਖਿਆ, ਖੋਜ, ਵਿਸਥਾਰ ਅਤੇ ਨਵੀਨਤਾ ਵਰਗੇ ਸਾਰੇ ਖੇਤਰਾਂ ਵਿੱਚ ਤੇਜ਼ ਪ੍ਰਗਤੀ ਲਈ ਸਰਬਸ਼੍ਰੇਸ਼ਠ ਖੇਤੀ ਯੂਨੀਵਰਸਿਟੀ, ਆਈਸੀਏਆਰ-ਕੇਂਦਰੀ ਸਮੁੰਦਰੀ ਮੱਛੀ ਖੋਜ ਸੰਸਥਾਨ ਕੋਚੀ ਨੂੰ ਵੱਡੇ ਸੰਸਥਾਨ ਦੀ ਸ਼੍ਰੇਣੀ ਵਿੱਚ ਸਰਬਸ਼ੇ੍ਰਸ਼ਠ ਸੰਸਥਾਨ ਦਾ ਪੁਰਸਕਾਰ, ਆਈਸੀਏਆਰ-ਕੇਂਦਰੀ ਕਪਾਹ ਟੈਕਨੋਲੋਜੀ ਖੋਜ ਸੰਸਥਾਨ ਮੁੰਬਈ ਨੂੰ ਛੋਟੇ ਆਈਸੀਏਆਰ ਸੰਸਥਾਨਾਂ ਦੀ ਸ਼੍ਰੇਣੀ ਵਿੱਚ ਸਰਬਸ਼੍ਰੇਸ਼ਠ ਆਈਸੀਏਆਰ ਸੰਸਥਾਨ ਦੇ ਪੁਰਸਕਾਰ ਲਈ ਚੁਣਿਆ ਗਿਆ।

 

ਸੋਰਘੁਮ (Sorghum) ’ਤੇ ਹੈਦਰਾਬਾਦ ਤੇ ਅਖਿਲ ਭਾਰਤੀ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਅਤੇ ਮੱਕੀ ਤੇ ਲੁਧਿਆਣਾ ਤੇ ਅਖਿਲ ਭਾਰਤੀ ਕੋਆਰਡੀਨੇਟਿਡ ਖੋਜ ਪ੍ਰੋਜੈਕਟਾਂ ਨੂੰ ਸੰਯੁਕਤ ਰੂਪ ਨਾਲ ਚੌਧਰੀ ਦੇਵੀ ਲਾਲ ਉੱਤਮ ਅਖਿਲ ਭਾਰਤੀ ਖੋਜ ਪ੍ਰੋਜੈਕਟ ਪੁਰਸਕਾਰ ਲਈ ਚੁਣਿਆ ਗਿਆ। ਰਾਸ਼ਟਰੀ ਪੱਧਰ ਤੇ ਕੇਵੀਕੇ ਲਈ ਦੀਨ ਦਿਆਲ ਉਪਾਧਿਆਏ ਖੇਤੀ ਵਿਗਿਆਨ ਪ੍ਰੋਤਸਾਹਨ ਪੁਰਸਕਾਰ ਲਈ ਜ਼ਿਲ੍ਹੇ ਦੇ ਖੇਤੀ ਅਤੇ ਸਬੰਧਿਤ ਖੇਤਰਾਂ ਦੇ ਵਿਕਾਸ ਤੇ ਵਿਸ਼ੇਸ਼ ਪ੍ਰਭਾਵ ਲਈ ਚਲਾਏ ਗਏ ਜ਼ਿਕਰਯੋਗ ਵਿਸਥਾਰ/ਆਊਟਰੀਚ ਗਤੀਵਿਧੀਆਂ ਲਈ ਸੰਯੁਕਤ ਰੂਪ ਨਾਲ ਖੇਤੀ ਵਿਗਿਆਨ ਕੇਂਦਰ, ਦਤੀਆ, ਮੱਧ ਪ੍ਰਦੇਸ਼ ਅਤੇ ਖੇਤੀ ਵਿਗਿਆਨ ਕੇਂਦਰ, ਵੇਂਕਟਰਮਨਾਗੁਡੇਮ, ਆਂਧਰ ਪ੍ਰਦੇਸ਼ ਦੀ ਚੋਣ ਕੀਤੀ ਗਈ।

ਖੇਤੀ ਪੱਤਰਕਾਰਤਾ, 2019 ਲਈ ਛੇ ਪੱਤਰਕਾਰਾਂ ਨੂੰ ਚੌਧਰੀ ਚਰਨ ਸਿੰਘ ਪੁਰਸਕਾਰ ਦਿੱਤਾ ਗਿਆ ਜਿਨ੍ਹਾਂ ਵਿੱਚ 4 ਪ੍ਰਿੰਟ ਅਤੇ 2 ਇਲੈਕਟ੍ਰੌਨਿਕ ਮੀਡੀਆ ਤੋਂ ਹਨ।

 

ਅਵਾਰਡੀਆਂ ਦੀ ਸੂਚੀ ਲਈ ਲਿੰਕ : Link of Awardees

 

 

****

 

 

ਏਪੀਐੱਸ/ਐੱਸਜੀ



(Release ID: 1639219) Visitor Counter : 224