ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਟ੍ਰਾਂਸਪੋਰਟ ਮੰਤਰਾਲੇ ਨੇ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਦੇ ਅਲਫ਼ਾ ਅੰਕਾਂ ਦੇ ਰੰਗ ਅਤੇ ਬੈਕ-ਗ੍ਰਾਊਂਡ ਨੂੰ ਸਪਸ਼ਟ ਤੌਰ ʼਤੇ ਦਰਸਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤੀ

Posted On: 16 JUL 2020 3:53PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ  'ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਾਹਨਾਂ ਉੱਤੇ ਰਜਿਸਟ੍ਰੇਸ਼ਨ ਚਿੰਨ੍ਹ ਦੀ ਅਸਾਈਨਮੈਂਟ, ਇੱਕ ਝਾਤ' ਸਬੰਧੀ  ਅਧਿਆਇ ਵਿੱਚ ਅਸੰਗਤੀਆਂ ਨੂੰ ਸੁਧਾਰਨ ਲਈ 14 ਜੁਲਾਈ, 2020 ਨੂੰ, ਐੱਸਓ 2339 (ਈ) ਨੂੰ ਮੱਦਾਂ ਦੇ ਸਾਰਣੀਕਰਣ ਰਾਹੀਂ ਨੋਟੀਫਾਈ ਕੀਤਾ ਹੈ ਤਾਕਿ ਇਹ ਵੱਖ-ਵੱਖ ਵਰਗਾਂ ਅਤੇ  ਸ਼੍ਰੇਣੀਆਂ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਪਲੇਟ ਉੱਤੇ ਅਲਫ਼ਾ ਅੰਕਾਂ ਦੇ ਰੰਗ ਅਤੇ  ਬੈਕ-ਗ੍ਰਾਊਂਡ  ਨੂੰ ਸਪਸ਼ਟ ਰੂਪ ਵਿੱਚ ਦਰਸਾਏ। ਇਹ ਨੋਟੀਫਿਕੇਸ਼ਨ ਸਿਰਫ ਸਪਸ਼ਟਤਾ ਨੂੰ ਸੁਨਿਸ਼ਚਿਤ ਕਰਨ ਲਈ ਜਾਰੀ ਕੀਤੀ ਗਈ ਹੈ, ਅਤੇ ਪਲੇਟਾਂ ਲਈ ਕੋਈ ਵੀ ਨਵਾਂ ਨਿਰਦੇਸ਼ ਨਹੀਂ ਦਿੱਤਾ ਗਿਆ ਹੈ।

 

ਇਸ ਤੋਂ ਪਹਿਲਾਂ, ਮੰਤਰਾਲੇ ਨੇ ਮੋਟਰ ਵਾਹਨ ਐਕਟ, 1988 (1988 ਦਾ 59) ਦੀ ਧਾਰਾ 41 ਦੀ ਉਪ-ਧਾਰਾ (6) ਦੇ ਤਹਿਤ ਐੱਸ.ਓ.444(ਈ) ਮਿਤੀ 12 ਜੂਨ, 1989 ਦੇ ਰਾਹੀਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਾਹਨਾਂ ਲਈ ਵੱਖਰਾ ਵੱਖਰਾ ਰਜਿਸਟ੍ਰੇਸ਼ਨ ਚਿੰਨ੍ਹ ਨਿਰਧਾਰਿਤ ਕੀਤਾ ਸੀ। ਬਾਅਦ ਵਿੱਚ ਮੰਤਰਾਲੇ ਨੇ ਐੱਸ.ਓ. 827 (ਈ), ਮਿਤੀ 11 ਨਵੰਬਰ, 1992 ਦੇ ਰਾਹੀਂ ਵੱਖ-ਵੱਖ ਵਰਗਾਂ ਅਤੇ ਸ਼੍ਰੇਣੀਆਂ ਦੇ ਵਾਹਨਾਂ ਲਈ ਰਜਿਸਟ੍ਰੇਸ਼ਨ ਪਲੇਟ ਦੇ ਅਲਫਾ ਅੰਕਾਂ ਦੇ ਰੰਗ ਅਤੇ ਬੈਕ-ਗ੍ਰਾਊਂਡ ਨਿਰਧਾਰਿਤ ਕਰਨ ਲਈ ਐੱਸ.ਓ.444 (ਈ), ਮਿਤੀ 12 ਜੂਨ, 1989 ਵਿੱਚ ਸੋਧ ਕੀਤੀ। ਇਸ ਤੋਂ ਇਲਾਵਾ, ਮੰਤਰਾਲੇ ਨੇ ਜੀਐੱਸਆਰ 901 (ਈ)  ਮਿਤੀ 13/12/2001 ਦੇ ਰਾਹੀਂ ਵਾਹਨਾਂ ਦੇ ਟ੍ਰਾਂਸਪੋਰਟ ਅਤੇ ਨੌਨ-ਟ੍ਰਾਂਸਪੋਰਟ ਵਰਗ ਲਈ ਰਜਿਸਟ੍ਰੇਸ਼ਨ ਪਲੇਟ ਦਾ ਰੰਗ ਨਿਰਧਾਰਿਤ ਕੀਤਾ।

 

ਮੰਤਰਾਲੇ ਦੇ ਧਿਆਨ ਵਿੱਚ ਆਇਆ ਕਿ ਅਧਿਆਇ 'ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਾਹਨਾਂ 'ਤੇ ਰਜਿਸਟ੍ਰੇਸ਼ਨ ਚਿੰਨ੍ਹ ਦੀ ਅਸਾਈਨਮੈਂਟ- ਇੱਕ ਝਾਤ' ਵਿੱਚ ਸੋਧ, ਜੋ ਕਿ ਐੱਸਓ 444(ਈ) ਮਿਤੀ 12ਜੂਨ, 1989 ਵਿੱਚ ਸ਼ਾਮਲ ਕੀਤੀ ਜਾਣੀ ਸੀ, ਨੂੰ ਛੱਡ ਦਿੱਤਾ ਗਿਆ, ਜਿਸਦੇ ਕਾਰਨ ਕੁਝ ਅਸਪਸ਼ਟਤਾਵਾਂ ਨਜ਼ਰ ਆਈਆਂ। ਇਸ ਲਈ, ਇਹ ਨੋਟੀਫਿਕੇਸ਼ਨ ਸਪਸ਼ਟਤਾ ਨੂੰ ਸੁਨਿਸ਼ਚਿਤ ਕਰਨ ਲਈ ਜਾਰੀ ਕੀਤੀ ਗਈ ਹੈ।

 

***

 

ਆਰਸੀਜੇ/ਐੱਮਐੱਸ



(Release ID: 1639217) Visitor Counter : 117