ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬਾਇਓਟੈਕਨੋਲੋਜੀ ਵਿਭਾਗ ਨੇ ਜ਼ਾਇਡਸ ਦੁਆਰਾ ਤਿਆਰ ਤੇ ਵਿਕਸਿਤ ਕੀਤੀ ਕੋਵਿਡ–19 ਵੈਕਸੀਨ –ZyCoV-D ਨੂੰ ਸਮਰਥਨ ਦਿੱਤਾ, ਅਨੁਕੂਲ ਬਣਾਉਣ ਦੇ ਗੇੜ I/II ਲਈ ਕਲੀਨਿਕਲ ਪਰੀਖਣ ਸ਼ੁਰੂ
ਇਹ ਅਧਿਐਨ ਵੈਕਸੀਨ ਦੀ ਸੁਰੱਖਿਆ, ਮਨੁੱਖ ਲਈ ਸਹਿਣਸ਼ੀਲਤਾ ਤੇ ਇਸ ਦੀ ਰੋਗ–ਪ੍ਰਤੀਰੋਧਕ ਸਮਰੱਥਾ ਦਾ ਮੁੱਲਾਂਕਣ ਕਰੇਗਾ
Posted On:
16 JUL 2020 11:02AM by PIB Chandigarh
ਬੀਆਈਆਰਏਸੀ (BIRAC) ਦੁਆਰਾ ਲਾਗੂ ‘ਨੈਸ਼ਨਲ ਬਾਇਓਫ਼ਾਰਮਾ ਮਿਸ਼ਨ’ ਅਧੀਨ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਸਮਰਥਨ ਨਾਲ ਵੈਕਸੀਨ ਖੋਜ ਪ੍ਰੋਗਰਾਮ ਹੁਣ ਕਲੀਨਿਕਲ ਪ੍ਰੀਖਣਾਂ ਦੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ’
ਬੀਆਈਆਰਏਸੀ (BIRAC) ਨੇ ਐਲਾਨ ਕੀਤਾ ਹੈ ਕਿ ਜ਼ਾਇਡਸ (Zydus) ਦੁਆਰਾ ਤਿਆਰ ਤੇ ਵਿਕਸਿਤ ਕੀਤੀ ਪਲਾਜ਼ਮਿਡ ਡੀਐੱਨਏ ਵੈਕਸੀਨ ZYCoV-D, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਨੇ ਅੰਸ਼ਕ ਤੌਰ ’ਤੇ ਫ਼ੰਡ ਮੁਹੱਈਆ ਕਰਵਾਏ ਹਨ, ਦੇ ਤੰਦਰੁਸਤ ਵਿਸ਼ਿਆਂ ਉੱਤੇ ਗੇੜ I/II ਦੇ ਕਲੀਨਿਕਲ ਪ੍ਰੀਖਣ ਸ਼ੁਰੂ ਹੋ ਗਏ ਹਨ ਅਤੇ ਇਹ ਭਾਰਤ ਵਿੱਚ ਮਨੁੱਖਾਂ ਨੂੰ ਦਿੱਤੀ ਜਾ ਸਕਣ ਵਾਲੀ ਦੇਸ਼ ਵਿੱਚ ਵਿਕਸਿਤ ਕੀਤੀ ਗਈ ਕੋਵਿਡ–19 ਲਈ ਪਹਿਲੀ ਵੈਕਸੀਨ ਬਣ ਗਈ ਹੈ।
ਅਨੁਕੂਲ ਬਣਾਉਣ ਵਾਲੇ ਗੇੜ I/II ਡੋਜ਼ ਵਾਧਾ, ਬਹੁ–ਕੇਂਦ੍ਰਿਤ ਅਧਿਐਨ ਰਾਹੀਂ ਇਸ ਵੈਕਸੀਨ ਦੀ ਸੁਰੱਖਿਆ, ਮਨੁੱਖ ਲਈ ਸਹਿਣਸ਼ੀਲਤਾ ਅਤੇ ਇਸ ਦੀ ਰੋਗ–ਪ੍ਰਤੀਰੋਧਕ ਸਮਰੱਥਾ ਦਾ ਮੁੱਲਾਂਕਣ ਕਰੇਗਾ। ਫ਼ਰਵਰੀ 2020 ’ਚ ਕੋਵਿਡ–19 ਲਈ ਤੇਜ਼–ਰਫ਼ਤਾਰ ਵੈਕਸੀਨ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਤੋਂ ਹੀ ਇਸ ਵੈਕਸੀਨ ਦੀ ਮਨੁੱਖੀ ਡੋਜ਼ਿੰਗ ਇੱਕ ਪ੍ਰਮੁੱਖ ਮੀਲ–ਪੱਥਰ ਹੈ।
ਡਾ. ਰੇਲੂ ਸਵਰੂਪ, ਸਕੱਤਰ, ਡੀਬੀਟੀ ਅਤੇ ਚੇਅਰਪਰਸਨ, ਬੀਆਈਆਰਏਸੀ (BIRAC) ਨੇ ਦੱਸਿਆ,‘ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਨੇ ਨੈਸ਼ਨਲ ਬਾਇਓਫ਼ਾਰਮਾ ਮਿਸ਼ਨ ਅਧੀਨ ਕੋਵਿਡ–19 ਲਈ ਦੇਸ਼ ਵਿੱਚ ਹੀ ਇੱਕ ਵੈਕਸੀਨ ਦੇ ਤੇਜ਼–ਰਫ਼ਤਾਰ ਵਿਕਾਸ ਲਈ ‘ਜ਼ਾਇਡਸ’ (Zydus) ਨਾਲ ਭਾਈਵਾਲੀ ਦੀ ਸਾਂਝ ਪਾਈ ਹੈ। ਦੇਸ਼ ਦੇ ਇੱਕ ਅਰਬ ਲੋਕਾਂ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਖ਼ਤਰਨਾਕ ਮਹਾਮਾਰੀ ਨਾਲ ਲੜਨਯੋਗ ਇੱਕ ਵੈਕਸੀਨ ਦੀ ਦੇਸ਼ ਦੀ ਜ਼ਰੂਰਤ ਪੂਰੀ ਕਰਨ ਲਈ ਜ਼ਾਇਡਸ ਨਾਲ ਇਹ ਭਾਈਵਾਲੀ ਪਾਈ ਗਈ ਹੈ। ਅਜਿਹੇ ਖੋਜ ਜਤਨਾਂ ਨਾਲ ਦੇਸ਼ ਨੂੰ ਭਵਿੱਖ ਵਿੱਚ ਰੋਗਾਂ ਦੀਆਂ ਮਹਾਮਾਰੀਆਂ ਲਈ ਰੋਕਥਾਮ ਦੀਆਂ ਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਸਾਡੇ ਸਮਾਜ ਲਈ ਬੇਹੱਦ ਵਾਜਬ ਮੁੱਦਿਆਂ ਨੂੰ ਸਾਕਾਰ ਕਰਨ ਤੇ ਯੋਗ ਤਬਦੀਲੀਆਂ ਕਰਨ ਹਿਤ ਨਵੇਂ ਉਤਪਾਦ ਦੀ ਖੋਜ ਨੂੰ ਵਿਕਸਿਤ ਕਰਨ ਤੇ ਹੱਲਾਸ਼ੇਰੀ ਦੇਣ ਵਾਲਾ ਸੁਖਾਵਾਂ ਮਾਹੌਲ ਸਿਰਜਣ ਉੱਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰਨ ਦੀ ਮਿਸਾਲ ਕਾਇਮ ਹੋਵੇਗੀ।’
ਉਨ੍ਹਾਂ ਇਹ ਵੀ ਕਿਹਾ,‘ਦੇਸ਼ ਵਿੱਚ ਹੀ ਵਿਕਸਿਤ ਵੈਕਸੀਨ ਲਈ ਜ਼ਾਇਡਸ ਦੁਆਰਾ ਮਨੁੱਖੀ ਕਲੀਨਿਕਲ ਪ੍ਰੀਖਣ ਦੀ ਸ਼ੁਰੂਆਤ ਆਤਮਨਿਰਭਰ ਭਾਰਤ ਲਈ ਇੱਕ ਮਹੱਤਵਪੂਰਨ ਮੀਲ–ਪੱਥਰ ਹੈ। ਸਾਨੂੰ ਆਸ ਹੈ ਕਿ ਇਸ ਵੈਕਸੀਨ ਦੇ ਸਕਾਰਾਤਮਕ ਨਤੀਜੇ ਜਾਰੀ ਰਹਿਣਗੇ ਕਿਉਂਕਿ ਹੁਣ ਤੱਕ ਕੀਤੇ ਕਲੀਨਿਕਲ–ਪੂਰਬਲੇ ਗੇੜ ਵਿੱਚ ਇਹ ਸੁਰੱਖਿਅਤ, ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਸਮਰੱਥ ਅਤੇ ਮਨੁੱਖ ਦੇ ਝੱਲਣਯੋਗ ਪਾਈ ਗਈ ਸੀ। ਭਾਰਤੀ ਵਿਗਿਆਨਕ ਖੋਜ ਲਈ ਇਹ ਇੱਕ ਵੱਡੀ ਪੁਲਾਂਘ ਹੋਵੇਗੀ।’
ਜ਼ਾਇਡਸ ਕੈਡਿਲਾ (Zydus Cadila) ਦੇ ਚੇਅਰਮੈਨ ਸ਼੍ਰੀ ਪੰਕਜ ਆਰ. ਪਟੇਲ ਨੇ ਵਿਕਾਸ ਬਾਰੇ ਬੋਲਦਿਆਂ ਕਿਹਾ,‘ਇਸ ਮਹਾਮਾਰੀ ਖ਼ਿਲਾਫ਼ ਸਾਡੀ ਜੰਗ ਵਿੱਚ ਇਹ ਇੱਕ ਬਹੁਤ ਅਹਿਮ ਕਦਮ ਹੈ ਅਤੇ ਇਹ ਇਸ ਸਿਹਤ–ਸੰਭਾਲ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਇਹ ਦੇਸ਼ ਦੀ ਮਦਦ ਕਰੇਗਾ। ਅਸੀਂ ਕੋਵਿਡ–19 ਦੀ ਰੋਕਥਾਮ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਮੁਹੱਈਆ ਕਰਵਾਉਣ ਦੀ ਸਾਡੀ ਖੋਜ ਵਿੱਚ ਬੀਆਈਆਰਏਸੀ (BIRAC) ਅਤੇ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਤੋਂ ਮਿਲੇ ਸਹਿਯੋਗ ਲਈ ਧੰਨਵਾਦੀ ਹਾਂ।’
ZyCoV-D ਬਾਰੇ
ਕਲੀਨਿਕਲ–ਪੂਰਬਲੇ ਗੇੜ ਵਿੱਚ, ਇਹ ਵੈਕਸੀਨ ਮੂਸਾਂ, ਚੂਹਿਆਂ, ਗਿੰਨੀ ਸੂਰਾਂ ਅਤੇ ਖ਼ਰਗੋਸ਼ਾਂ ਜਿਹੇ ਕਈ ਪ੍ਰਜਾਤੀਆਂ ਦੇ ਜਾਨਵਰਾਂ ਉੱਤੇ ਇਹ ਰੋਗ–ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੀ ਪਾਈ ਗਈ ਸੀ। ਇਸ ਵੈਕਸੀਨ ਦੁਆਰਾ ਤਿਆਰ ਕੀਤੇ ਐਂਟੀਬੌਡੀਜ਼; ‘ਵਾਇਰਸ ਨਿਊਟ੍ਰਲਾਈਜ਼ੇਸ਼ਨ’ ਪਰਖ ਵਿੱਚ ਜੰਗਲੀ ਕਿਸਮ ਦੇ ਵਾਇਰਸ ਨੂੰ ਬੇਅਸਰ ਕਰਨ ਦੇ ਯੋਗ ਸਨ, ਜਿਸ ਤੋਂ ਵੈਕਸੀਨ ਦੇ ਉਮੀਦਵਾਰ ਦੇ ਸੁਰੱਖਿਅਤ ਰਹਿਣ ਦੀ ਸੰਭਾਵਨਾ ਬਾਰੇ ਪਤਾ ਲੱਗਦਾ ਹੈ। ਇਹ ਵੈਕਸੀਨ ਇੰਟ੍ਰਾਮਸਕਿਵੂਲਰ ਅਤੇ ਇੰਟਰਾਡਰਮਲ ਦੋਵੇਂ ਰੂਟਾਂ ਰਾਹੀਂ ਦਿੱਤੀ ਗਈ ਸੀ ਅਤੇ ਵਾਰ–ਵਾਰ ਡੋਜ਼ ਟੌਕਸੀਕੋਲੋਜੀ ਅਧਿਐਨਾਂ ਦੌਰਾਨ ਵੈਕਸੀਨ ਉਮੀਦਵਾਰ ਲਈ ਕੋਈ ਸੁਰੱਖਿਆ ਚਿੰਤਾ ਉਜਾਗਰ ਨਹੀਂ ਹੋਈ ਸੀ। ਖ਼ਰਗੋਸ਼ਾਂ ਵਿੱਚ, ਮਨੁੱਖ ਦੀ ਇੱਛਤ ਡੋਜ਼ ਤੋਂ ਤਿੰਨ–ਗੁਣਾ ਵੱਧ ਤੱਕ ਦੇਣ ’ਤੇ ਵੀ ਇਸ ਨੂੰ ਸੁਰੱਖਿਅਤ, ਮਰੀਜ਼ ਲਈ ਝੱਲਣਯੋਗ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੀ ਪਾਇਆ ਗਿਆ ਸੀ।
ZyCoV-D ਨਾਲ, ਇਸ ਕੰਪਨੀ ਨੇ ਦੇਸ਼ ਵਿੱਚ ਇੱਛਤ ਜੀਨ ਲਿਜਾਣ ਵਾਲੇ ਨੌਨ–ਰੈਪਲੀਕੇਟਿੰਗ ਅਤੇ ਨੌਨ–ਇੰਟੈਗ੍ਰੇਟਿੰਗ ਪਲਾਜ਼ਮਿਡ ਦੀ ਵਰਤੋਂ ਕਰਦਿਆਂ ਡੀਐੱਨਏ ਵੈਕਸੀਨ ਪਲੈਟਫ਼ਾਰਮ ਸਫ਼ਲਤਾਪੂਰਬਕ ਸਥਾਪਤ ਕਰ ਦਿੱਤਾ ਹੈ ਅਤੇ ਇਸ ਨੂੰ ਬਹੁਤ ਸੁਰੱਖਿਅਤ ਬਣਾ ਦਿੱਤਾ ਹੈ। ਇਸ ਦੇ ਨਾਲ ਹੀ, ਕੋਈ ਵੈਕਟਰ ਰਿਸਪਾਂਸ ਨਹੀਂ ਆਇਆ ਤੇ ਕੋਈ ਛੂਤਗ੍ਰਸਤ ਏਜੰਟ ਨਹੀਂ ਪਾਇਆ ਗਿਆ, ਇਹ ਪਲੈਟਫ਼ਾਰਮ ਬਹੁਤ ਘੱਟ ਬਾਇਓਸੇਫ਼ਟੀ ਆਵਸ਼ਕਤਾਵਾਂ (BSL-1) ਨਾਲ ਵੈਕਸੀਨ ਦੇ ਸੌਖੇ ਢੰਗ ਨਾਲ ਨਿਰਮਾਣ ਨੂੰ ਸੰਭਵ ਬਣਾਉਂਦਾ ਹੈ। ਇਹ ਪਲੈਟਫ਼ਾਰਮ ਬੇਹੱਦ ਸੁਧਰੀ ਵੈਕਸੀਨ ਸਥਿਰਤਾ ਤੇ ਘੱਟ ਕੋਲਡ ਚੇਨ ਆਵਸ਼ਕਤਾਵਾਂ ਦਰਸਾਉਣ ਲਈ ਵੀ ਜਾਣਿਆ ਜਾਂਦਾ ਹੈ, ਇਸ ਨਾਲ ਇਸ ਨੂੰ ਦੇਸ਼ ਦੇ ਦੂਰ–ਦੁਰਾਡੇ ਖੇਤਰਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਜੇ ਵਾਇਰਸ ਤਬਦੀਲ ਹੋ ਜਾਂਦਾ ਹੈ, ਤਾਂ ਵੈਕਸੀਨ ਨੂੰ ਯਕੀਨੀ ਤੌਰ ’ਤੇ ਫਿਰ ਵੀ ਸੁਰੱਖਿਅਤ ਬਣਾਉਣ ਲਈ ਇਹ ਪਲੈਟਫ਼ਾਰਮ ਦੋ ਕੁ ਹਫ਼ਤਿਆਂ ਅੰਦਰ ਹੀ ਵੈਕਸੀਨ ਨੂੰ ਸੋਧਣ ਲਈ ਤੁਰੰਤ ਵਰਤਿਆ ਜਾ ਸਕਦਾ ਹੈ।
ਨੈਸ਼ਨਲ ਬਾਇਓਫ਼ਾਰਮਾ ਮਿਸ਼ਨ, ਡੀਬੀਟੀ ਬਾਰੇ:
ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT) ਦੀ ‘ਇੰਡਸਟ੍ਰੀ–ਅਕੈਡਮੀਆ ਕੋਲੈਬੋਰੇਟਿਵ ਮਿਸ਼ਨ’ ਦੁਆਰਾ ਕੈਬਨਿਟ ਦੁਆਰਾ ਪ੍ਰਵਾਨਿਤ ਬਾਇਓਫ਼ਾਰਮਾਸਿਊਟੀਕਲਜ਼ ਲਈ ਕੁੱਲ 250 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਛੇਤੀ ਵਿਕਾਸ ਲਈ ਖੋਜ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਵਿਸ਼ਵ ਬੈਂਕ ਵੀ ਇਸ ਲਈ ਫ਼ੰਡ ਮੁਹਈਆ ਕਰਵਾਇਆ ਜਾ ਰਹੇ ਹਨ ਅਤੇ ਇਸ ਨੂੰ ਬਾਇਓਟੈਕਨੋਲੋਜੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ – BIRAC) ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਦੀ ਆਬਾਦੀ, ਵੈਕਸੀਨਾਂ, ਮੈਡੀਕਲ ਉਪਕਰਣਾਂ ਤੇ ਡਾਇਓਗਨੌਸਟਿਕਸ ਅਤੇ ਬਾਇਓਥੈਰਾਪਿਊਟਿਕਸ ਦੇ ਸਿਹਤ ਮਿਆਰਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਦੇਸ਼ ਨੂੰ ਸਸਤੇ ਉਤਪਾਦ ਮੁਹੱਈਆ ਕਰਵਾਉਣ ਲਈ ਸਮਰਪਿਤ ਕਰਨਾ ਇਸ ਦੇ ਕੁਝ ਬੇਹੱਦ ਅਹਿਮ ਖੇਤਰ ਹਨ; ਇਸ ਦੇ ਨਾਲ ਹੀ ਇਹ ਪ੍ਰੋਗਰਾਮ ਦੇਸ਼ ਵਿੱਚ ਕਲੀਨਿਕਲ ਪ੍ਰੀਖਣ ਸਮਰੱਥਾ ਅਤੇ ਟੈਕਨੋਲੋਜੀ ਟ੍ਰਾਂਸਫ਼ਰ ਸਮਰੱਥਾਵਾਂ ਮਜ਼ਬੂਤ ਕਰਦਾ ਹੈ।
ਬੀਆਈਆਰਏਸੀ (BIRAC) ਬਾਰੇ:
ਬਾਇਓਟੈਕਨੋਲੋਜੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ – BIRAC) ਇੱਕ ਗ਼ੈਰ–ਮੁਨਾਫ਼ਾਕਾਰੀ ਸੈਕਸ਼ਨ 8 ਅਨੁਸੂਚੀ ਬੀ, ਜਨਤਕ ਖੇਤਰ ਦਾ ਉੱਦਮ ਹੈ, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT) ਦੁਆਰਾ ਇੱਕ ਅਜਿਹੀ ਇੰਟਰਫ਼ੇਸ ਏਜੰਸੀ ਵਜੋਂ ਸਥਾਪਤ ਕੀਤਾ ਹੈ, ਜਿਹੜੀ ਰਾਸ਼ਟਰੀ ਤੌਰ ’ਤੇ ਵਾਜਬ ਵਿਕਾਸ ਜ਼ਰੂਰਤਾਂ ਪੂਰੀਆਂ ਕਰਨ ਲਈ ਨੀਤੀਗਤ ਖੋਜ ਤੇ ਨਵੀਂ ਖੋਜ ਕਰਨ ਲਈ ਉੱਭਰਦੇ ਬਾਇਓਟੈੱਕ ਉੱਦਮ ਨੂੰ ਮਜ਼ਬੂਤ ਕਰਦੀ ਤੇ ਸਸ਼ੱਕਤ ਬਣਾਉਂਦੀ ਹੈ। ਹੋਰ ਜਾਣਕਾਰੀ ਲਈ https://birac.nic.in ਉੱਤੇ ਜਾਓ।
ਜ਼ਾਇਡਸ ਬਾਰੇ
ਜ਼ਾਇਡਸ ਕੈਡਿਲਾ (Zydus Cadila) ਇੱਕ ਨਵੀਂ ਖੋਜ ਕਰਨ ਵਾਲੀ ਵਿਸ਼ਵ–ਪੱਧਰੀ ਫ਼ਾਰਮਾਸਿਊਟੀਕਲ ਕੰਪਨੀ ਹੈ ਜੋ ਛੋਟੇ ਮੌਲੀਕਿਊਲ ਵਾਲੀਆਂ ਦਵਾਈਆਂ, ਬਾਇਓਲੋਜਿਕ ਥੈਰਾਪਿਊਟਿਕਸ ਅਤੇ ਵੈਕਸੀਨਾਂ ਸਮੇਤ ਸਿਹਤ–ਸੰਭਾਲ ਥੈਰਾਪੀਜ਼ ਦੀ ਵਿਆਪਕ ਰੇਂਜ ਦੀ ਖੋਜ, ਵਿਕਸਿਤ, ਨਿਰਮਾਣ ਤੇ ਮਾਰਕਿਟਿੰਗ ਕਰਦੀ ਹੈ।
(ਹੋਰ ਜਾਣਕਾਰੀ ਲਈ: ਡੀਬੀਟੀ/ਬੀਆਈਆਰਏਸੀ (DBT/BIRAC) ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ
@DBTIndia @BIRAC_2012
www.dbtindia.gov.inwww.birac.nic.in)
*****
ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)
(Release ID: 1639121)
Visitor Counter : 312