ਰੱਖਿਆ ਮੰਤਰਾਲਾ

ਭਾਰਤ ਅਤੇ ਚੀਨ ਦਰਮਿਆਨ 14 ਜੁਲਾਈ ਨੂੰ ਹੋਈ ਮਿਲਟਰੀ ਪੱਧਰ ਦੀ ਬੈਠਕ

Posted On: 16 JUL 2020 1:01PM by PIB Chandigarh

ਭਾਰਤ ਅਤੇ ਚੀਨ ਐੱਲਏਸੀ ਤੇ ਮੌਜੂਦਾ ਸਥਿਤੀ ਨੂੰ ਦੂਰ ਕਰਨ ਲਈ ਸਥਾਪਿਤ ਮਿਲਟਰੀ ਅਤੇ ਕੂਟਨੀਤਕ ਚੈਨਲਾਂ ਜ਼ਰੀਏ ਗੱਲਬਾਤ ਕਰ ਰਹੇ ਹਨ।

 

ਪੀਐੱਲਏ ਅਤੇ ਭਾਰਤ ਸੈਨਾ ਦੇ ਕਮਾਂਡਰਾਂ ਦਰਮਿਆਨ ਚੌਥੇ ਦੌਰ ਦੀ ਵਾਰਤਾ ਲਈ 14 ਜੁਲਾਈ 2020 ਨੂੰ ਇੱਕ ਬੈਠਕ ਦਾ ਆਯੋਜਨ ਭਾਰਤੀ ਇਲਾਕੇ ਚੁਸ਼ੂਲ (Chushul) ਵਿੱਚ ਕੀਤਾ ਗਿਆ ।

 

ਸੀਮਾ ਤੋਂ ਸੈਨਾਵਾਂ ਨੂੰ ਪਿੱਛੇ ਹਟਾਉਣ ਲਈ 05 ਜੁਲਾਈ ਨੂੰ ਹੋਈ ਸਹਿਮਤੀ ਦੇ ਅਨੁਰੂਪ ਹੀ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦਰਮਿਆਨ ਗੱਲਬਾਤ ਹੋਈ।

 

ਸੀਨੀਅਰ ਕਮਾਂਡਰਾਂ ਨੇ ਪਹਿਲੇ ਫੇਜ਼ ਵਿੱਚ ਸੀਮਾ ਤੋਂ ਸੈਨਾਵਾਂ ਨੂੰ ਪਿੱਛੇ ਹਟਾਉਣ ਲਈ ਹੋਈ ਗੱਲਬਾਤ ਦੇ ਲਾਗੂਕਰਨ ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਪੂਰੀ ਤਰ੍ਹਾਂ ਸੀਮਾਵਾਂ ਤੋਂ ਸੈਨਾਵਾਂ ਨੂੰ ਪਿੱਛੇ ਹਟਾਉਣ ਦੇ ਕਦਮਾਂ ਨੂੰ ਸੁਨਿਸ਼ਚਿਤ ਕਰਨ ਤੇ ਚਰਚਾ ਕੀਤੀ।

 

ਦੋਵੇਂ ਪੱਖ ਪੂਰੀ ਤਰ੍ਹਾਂ ਨਾਲ ਪਿੱਛੇ ਹੱਟਣ ਦੇ ਉਦੇਸ਼ ਨੂੰ ਲੈ ਕੇ ਪ੍ਰਤੀਬੱਧ ਹਨ। ਪ੍ਰਕਿਰਿਆ ਜਟਿਲ ਹੈ ਅਤੇ ਇਸ ਵਿੱਚ ਲਗਾਤਾਰ ਤਸਦੀਕ ਦੀ ਜ਼ਰੂਰਤ ਹੈ। ਦੋਵੇਂ ਪੱਖ ਇਸ ਨੂੰ ਡਿਪਲੋਮੈਟਿਕ ਅਤੇ ਮਿਲਟਰੀ ਪੱਧਰ ਤੇ ਨਿਯਮਿਤ ਬੈਠਕਾਂ ਜ਼ਰੀਏ ਅੱਗੇ ਵਧਾ ਰਹੇ ਹਨ।

 

******

 

ਕਰਨਲ ਅਮਨ ਆਨੰਦ

ਪੀਆਰਓ (ਆਰਮੀ)


(Release ID: 1639120) Visitor Counter : 190