ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਰਾਜੀਵ ਗਾਂਧੀ ਨੈਸ਼ਨਲ ਏਵੀਏਸ਼ਨ ਯੂਨੀਵਰਸਿਟੀ ਨੇ ਘੱਟ ਸਮੇਂ ਦੇ ਅੱਗ ਬੁਝਾਉ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ

17 ਅਗਸਤ 2020 ਨੂੰ 6 ਮਹੀਨੇ ਦਾ ਪ੍ਰੋਗਰਾਮ ਸ਼ੁਰੂ

Posted On: 15 JUL 2020 1:10PM by PIB Chandigarh

ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚਲੀ ਭਾਰਤ ਦੀ ਇੱਕੋ-ਇੱਕ ਹਵਾਬਾਜ਼ੀ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਹਵਾਬਾਜ਼ੀ ਯੂਨੀਵਰਸਿਟੀ (ਆਰਜੀਐੱਨਯੂ) ਨੇ ਫਾਇਰ-ਫਾਈਟਿੰਗ ਦੇ ਕਿੱਤਾਮੁਖੀ ਕੋਰਸ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚਾਹਵਾਨ ਵਿਦਿਆਰਥੀਆਂ ਨੂੰ ਪ੍ਰੋਗਰਾਮ ਲਈ ਨਾਮ ਦਰਜ ਕਰਵਾਉਣ ਲਈ gmraa.contact@gmrgroup.in ਤੇ ਈ-ਮੇਲ ਕਰਨੀ ਹੋਵੇਗੀ।

 

ਰਾਜੀਵ ਗਾਂਧੀ ਨੈਸ਼ਨਲ ਹਵਾਬਾਜ਼ੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਸ਼੍ਰੀ ਅੰਬਰ ਦੂਬੇ ਨੇ ਕਿਹਾ, “ਫਾਇਰ ਫਾਈਟਰਜ਼ ਹਵਾਬਾਜ਼ੀ ਖੇਤਰ ਦਾ ਇਕ ਮਹੱਤਵਪੂਰਨ ਹਿੱਸਾ ਹਨ। ਦੇਸ਼ ਭਰ ਵਿੱਚ ਹਵਾਈ ਅੱਡਿਆਂ ਦੇ ਵਿਸਤਾਰ ਦੇ ਨਾਲ, ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਮੰਗ ਵਿੱਚ ਵਾਧਾ ਹੋਵੇਗਾ। ਇਸ ਕੋਰਸ ਦੇ ਜ਼ਰੀਏ ਅਸੀਂ ਹਵਾਬਾਜ਼ੀ ਸੈਕਟਰ ਵਿੱਚ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਹੁਨਰਮੰਦ ਪੇਸ਼ੇਵਰ ਤਿਆਰ ਕਰ ਰਹੇ ਹਾਂ।

ਬੇਸਿਕ ਫਾਇਰ ਫਾਈਟਰਜ਼ ਕੋਰਸ ਉਨ੍ਹਾਂ ਚਾਹਵਾਨਾਂ ਲਈ 6 ਮਹੀਨਿਆਂ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਜੋ ਅੱਗ ਬੁਝਾਉਣ ਵਾਲੇ ਵਜੋਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ।  ਇਹ ਕੋਰਸ ਜੀਐੱਮਆਰ ਹਵਾਬਾਜ਼ੀ ਅਕੈਡਮੀ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ।

 

ਇਹ ਕੋਰਸ ਇੱਕ ਵਿਸ਼ਵ ਪੱਧਰੀ ਸਿਖਲਾਈ ਕੇਂਦਰ ਵਿੱਚ ਕਰਵਾਇਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਕਲਾਸ ਰੂਮਾਂ, ਲਾਇਬ੍ਰੇਰੀ ਅਤੇ ਹੋਸਟਲਾਂ ਨਾਲ ਲੈਸ ਹੈ।  ਕੋਰਸ ਦੌਰਾਨ, ਵਿਦਿਆਰਥੀਆਂ ਨੂੰ ਅਸਲ ਤਜ਼ਰਬਾ ਦੇਣ ਲਈ ਇੱਕ ਸਰਗਰਮ ਰਨਵੇਅ ਦੇ ਮਾਹਰਾਂ ਦੁਆਰਾ ਲਾਈਵ ਫਾਇਰ ਟ੍ਰੇਨਿੰਗ ਦਿੱਤੀ ਜਾਂਦੀ ਹੈ।  ਪਾਇਲਟ ਕੈਡਿਟਾਂ ਅਤੇ ਹਵਾਈ ਅੱਡੇ ਦੇ ਸੰਚਾਲਨ ਮਾਹਿਰਾਂ ਨਾਲ ਗੱਲਬਾਤ ਵੀ ਕਰਵਾਈ ਜਾਂਦੀ ਹੈ ਤਾਂ ਜੋ ਕੰਮ ਕਰਨ ਦੀਆਂ ਅਸਲ ਸਥਿਤੀਆਂ ਬਾਰੇ ਪਹਿਲਾਂ ਜਾਣੂ ਕਰਾਇਆ ਜਾ ਸਕੇ। ਯੂਨੀਵਰਸਿਟੀ ਪ੍ਰਮੁੱਖ ਏਅਰਪੋਰਟ ਅਪਰੇਟਰਾਂ ਨਾਲ ਕੈਂਪਸ ਪਲੇਸਮੈਂਟ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।

 

ਯੋਗਤਾ: ਕੋਈ ਵੀ ਸਰੀਰਕ ਅਤੇ ਮੈਡੀਕਲ ਤੌਰ 'ਤੇ ਫਿੱਟ 18 ਸਾਲ ਤੋਂ ਵੱਧ ਉਮਰ ਦੇ ਪੁਰਸ਼ ਜਾਂ ਮਹਿਲਾ ਉਮੀਦਵਾਰ ਅਤੇ 10+2 ਦੀ ਪ੍ਰੀਖਿਆ ਪਾਸ ਕਰਕੇ ਦਾਖਲਾ ਪ੍ਰਕਿਰਿਆ ਲਈ ਬਿਨੈ ਕਰ ਸਕਦਾ ਹੈ। ਮਹਿਲਾ ਉਮੀਦਵਾਰ ਦੀ ਲੰਬਾਈ 157 ਸੈਂਟੀਮੀਟਰ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਜਦਕਿ ਪੁਰਸ਼ ਉਮੀਦਵਾਰ ਦੀ ਲੰਬਾਈ 165 ਸੈਂਟੀਮੀਟਰ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮੀਦਵਾਰਾਂ ਕੋਲ ਐੱਲਐੱਮਵੀ/ਐੱਚਐੱਮਵੀ ਡ੍ਰਾਇਵਿੰਗ ਲਾਇਸੈਂਸ ਅਤੇ ਅੰਗਰੇਜ਼ੀ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ।

 

ਮੌਜੂਦਾ ਕੋਰਸ 17 ਅਗਸਤ 2020 ਤੋਂ 14 ਫਰਵਰੀ 2021 ਤੱਕ ਚਲੇਗਾ।

ਰਾਜੀਵ ਗਾਂਧੀ ਨੈਸ਼ਨਲ ਹਵਾਬਾਜ਼ੀ ਯੂਨੀਵਰਸਿਟੀ ਬਾਰੇ:

ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ (ਆਰਜੀਐੱਨਯੂ) ਭਾਰਤ ਦੀ ਪਹਿਲੀ ਅਤੇ ਇੱਕੋ-ਇੱਕ ਹਵਾਬਾਜ਼ੀ ਯੂਨੀਵਰਸਿਟੀ ਹੈ, ਜੋ ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ ਐਕਟ, 2013 ਦੇ ਤਹਿਤ, ਅਮੇਠੀ, ਉੱਤਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀ ਗਈ ਹੈ। ਆਰਜੀਐੱਨਏਯੂ ਦਾ ਉਦੇਸ਼ ਹਵਾਬਾਜ਼ੀ ਉਦਯੋਗ ਦੇ ਅੰਦਰ ਸਾਰੇ ਉਪ-ਖੇਤਰਾਂ ਦੇ ਕਾਰਜਾਂ ਅਤੇ ਪ੍ਰਬੰਧਨ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਉਦਯੋਗ ਦੇ ਨਾਲ ਮਿਲ ਕੇ ਹਵਾਬਾਜ਼ੀ ਅਧਿਐਨ, ਅਧਿਆਪਨ, ਸਿਖਲਾਈ, ਖੋਜ ਦੀ ਸੁਵਿਧਾ ਅਤੇ ਉਤਸ਼ਾਹਿਤ ਕਰਨਾ ਹੈ। ਭਾਰਤੀ ਹਵਾਬਾਜ਼ੀ ਉਦਯੋਗ ਦੇ ਅੰਦਰ ਹੁਨਰ ਦੇ ਅੰਤਰ ਨੂੰ ਦੂਰ ਕਰਨ ਲਈ, ਯੂਨੀਵਰਸਿਟੀ ਇਸ ਸਮੇਂ ਤਿੰਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ - ਇੱਕ ਅੰਡਰ-ਗ੍ਰੈਜੂਏਟ ਪ੍ਰੋਗਰਾਮ, ਇੱਕ ਪੋਸਟ-ਗ੍ਰੈਜੂਏਟ ਪ੍ਰੋਗਰਾਮ ਅਤੇ ਬੇਸਿਕ ਫਾਇਰ ਫਾਈਟਿੰਗ ਵਿੱਚ ਇੱਕ ਸਰਟੀਫਿਕੇਟ ਕੋਰਸ। ਯੂਨੀਵਰਸਿਟੀ ਮੱਧ-ਪੱਧਰੀ ਅਤੇ ਸੀਨੀਅਰ ਹਵਾਬਾਜ਼ੀ ਪੇਸ਼ੇਵਰਾਂ ਨੂੰ ਆਪਣੇ ਪੇਸ਼ਿਆਂ ਵਿੱਚ ਪਹਿਲਾਂ ਨਾਲੋਂ ਨਵਾਂ ਗਿਆਨ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਈਡੀਪੀਜ਼/ਐੱਮਡੀਪੀਜ਼ ਵੀ ਕਰਵਾਉਂਦੀ ਹੈ। ਯੂਨੀਵਰਸਿਟੀ ਬਾਰੇ ਵਧੇਰੇ ਜਾਣਕਾਰੀ ਇਸ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ: www.rgnau.ac.in

 

                                                                      ****

ਆਰਜੇ/ਐੱਨਜੀ


(Release ID: 1638949) Visitor Counter : 139