ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਆਈਆਈਟੀ ਦਿੱਲੀ ਦੁਆਰਾ ਵਿਕਸਿਤ ਦੁਨੀਆ ਦੀ ਸਭ ਤੋਂ ਸਸਤੀ ਕੋਵਿਡ-19 ਡਾਇਗਨੌਸਟਿਕ ਕਿੱਟ ਕੋਰੋਸ਼ਿਓਰ ਲਾਂਚ ਕੀਤੀ

ਕੋਰੋਸ਼ਿਓਰ ਕਿੱਟ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਇਨੋਵੇਟਿਵ ਨੌਜਵਾਨਾਂ ਨੂੰ ਇੱਕ ਸਿਹਤਮੰਦ ਅਤੇ ਆਤਮ-ਨਿਰਭਰ ਭਾਰਤ ਬਣਾਉਣਾ ਯਕੀਨੀ ਬਣਾਉਣ ਲਈ ਉਤਸ਼ਾਹਤ ਕਰਨ ਵੱਲ ਇੱਕ ਕਦਮ ਹੈ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 15 JUL 2020 5:08PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੁਨੀਆ ਦੀ ਸਭ ਤੋਂ ਸਸਤੀ ਆਰਟੀ-ਪੀਸੀਆਰ ਅਧਾਰਿਤ ਕੋਵਿਡ-19 ਡਾਇਗਨੌਸਟਿਕ ਕਿੱਟ, ਜੋ ਕਿ ਆਈਆਈਟੀ, ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਅਤੇ ਆਈਸੀਐੱਮਆਰ ਅਤੇ ਡੀਸੀਜੀਆਈ ਦੁਆਰਾ ਪ੍ਰਵਾਨਿਤ ਕੀਤੀ ਗਈ ਹੈ, ਨੂੰ ਅੱਜ ਨਵੀਂ ਦਿੱਲੀ ਵਿਖੇ ਈ-ਲਾਂਚ ਕੀਤਾ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਵੀ ਇਸ ਮੌਕੇ ‘ਤੇ ਮੌਜੂਦ ਸਨ ਉੱਚ ਸਿੱਖਿਆ ਦੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਉੱਤੇ ਮੌਜੂਦ ਸਨ

 

 

 

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕੋਰੋਸ਼ਿਓਰ, ਕੋਵਿਡ-19 ਡਾਇਗਨੌਸਟਿਕ ਕਿੱਟ,  ਜੋ ਕਿ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਵੱਲ ਇੱਕ ਕਦਮ ਹੈ ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਵੇਲੇ ਸਸਤੀ ਅਤੇ ਭਰੋਸੇਯੋਗ ਟੈਸਟਿੰਗ ਦੀ ਜ਼ਰੂਰਤ ਹੈ ਜੋ ਕਿ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਵਿੱਚ ਸਹਾਈ ਹੋ ਸਕੇਗੀ ਕੋਰੋਸ਼ਿਓਰ ਕਿੱਟ ਦੇਸ਼ ਵਿੱਚ ਹੀ ਵਿਕਸਿਤ ਕੀਤੀ ਗਈ ਹੈ ਅਤੇ ਹੋਰ ਕਿੱਟਾਂ ਨਾਲੋਂ ਕਾਫੀ ਸਸਤੀ ਹੈ ਮਾਨਵ ਸੰਸਾਧਨ ਵਿਕਾਸ  ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਕੋਵਿਡ-19 ਮਹਾਮਾਰੀ ਦੇ ਸਮੇਂ ਵਿੱਚ ਆਪਣੀਆਂ ਨਵੀਆਂ ਖੋਜਾਂ ਰਾਹੀਂ ਇੱਕ ਤੰਦਰੁਸਤ ਭਾਰਤ ਬਣਾਉਣਾ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ  ਇਸ ਕਿੱਟ ਨੂੰ ਆਈਸੀਐੱਮਆਰ ਦੁਆਰਾ ਸਭ ਤੋਂ ਵੱਧ ਸਕੋਰਾਂ ਨਾਲ ਪ੍ਰਵਾਨਗੀ ਮਿਲੀ ਹੈ ਅਤੇ ਡੀਸੀਜੀਆਈ ਨੇ ਇਸ ਨੂੰ ਭਾਰੀ ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਨਾਲ ਮਾਨਤਾ ਦਿੱਤੀ ਹੈ

 

ਸ਼੍ਰੀ ਪੋਖਰਿਯਾਲ ਨੇ ਆਈਆਈਟੀ, ਦਿੱਲੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਕਿੱਟ ਨੂੰ ਬਣਾਉਣ ਵਿੱਚ ਹਿੱਸਾ ਪਾਉਣ ਵਾਲੇ ਹਰ ਵਿਅਕਤੀ ਨੂੰ ਵਧਾਈ ਦਿੱਤੀ ਮੰਤਰੀ ਨੇ ਪ੍ਰੋ. ਵਿਵੇਕਾਨੰਦਨ ਪੇਰੂਮਲ ਅਤੇ ਆਈਆਈਟੀ, ਦਿੱਲੀ ਦੀ ਉਨ੍ਹਾਂ ਦੀ ਖੋਜ ਟੀਮ ਦੀ ਕੋਵਿਡ-19 ਡਾਇਗਨੌਸਟਿਕ ਕਿੱਟ ਵਿਕਸਿਤ ਕਰਨ ਲਈ ਸ਼ਲਾਘਾ ਕੀਤੀ ਟੀਮ ਵਿੱਚ ਪ੍ਰਸ਼ਾਂਤ ਪ੍ਰਧਾਨ (ਪੀਐੱਚਡੀ ਸਕਾਲਰ), ਆਸ਼ੂਤੋਸ਼ ਪਾਂਡੇ (ਪੀਐੱਚਡੀ ਸਕਾਲਰ), ਪ੍ਰਵੀਨ ਤ੍ਰਿਪਾਠੀ  (ਪੀਐੱਚਡੀ ਸਕਾਲਰ), ਡਾ. ਅਖਿਲੇਸ਼ ਮਿਸ਼ਰਾ, ਡਾ. ਪਾਰੁਲ ਗੁਪਤਾ, ਡਾ. ਸੋਨਮ ਧਮੀਜਾ, ਪ੍ਰੋ. ਮਨੋਜ ਬੀ ਮੈਨਨ, ਪ੍ਰੋ. ਬਿਸ਼ਵਾਜੀਤ ਕੁੰਦੂ ਅਤੇ ਪ੍ਰੋ. ਜੇਮਜ਼ ਗੋਮਜ਼ ਸ਼ਾਮਲ ਹਨ

 

ਉਨ੍ਹਾਂ ਕਿਹਾ ਕਿ ਇਹ ਸਸਤੀ ਡਿਟੈਕਸ਼ਨ ਕਿੱਟ ਇਸ ਚਲ ਰਹੇ ਸੰਕਟ ਵਿੱਚ ਦੇਸ਼ ਦੀ ਮਦਦ ਕਰੇਗੀ ਸ਼੍ਰੀ ਪੋਖਰਿਯਾਲ ਨੇ ਜਾਣਕਾਰੀ ਦਿੱਤੀ ਕਿ ਕੋਰੋਸ਼ਿਓਰ, ਜੋ ਕਿ ਜਾਂਚ-ਮੁਕਤ ਡਾਇਗਨੌਸਟਿਕ ਕਿੱਟ ਦਿੱਲੀ ਐੱਨਸੀਆਰ ਅਧਾਰਿਤ ਨਿਊਟੈੱਕ ਮੈਡੀਕਲ ਡਿਵਾਈਸਿਜ਼ ਦੁਆਰਾ ਤਿਆਰ ਕੀਤੀ ਗਈ ਹੈ ਮੰਤਰੀ ਨੇ ਇਸ ਗੱਲ ਦੀ  ਪ੍ਰਸ਼ੰਸਾ ਕੀਤੀ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਧੀਨ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਅਤੇ ਇੱਕ ਪ੍ਰਾਈਵੇਟ ਕੰਪਨੀ ਨੇ ਇਕੱਠੇ ਮਿਲ ਕੇ ਇਸ ਮਹਾਮਾਰੀ ਦੇ ਸਮੇਂ ਵਿੱਚ ਦੇਸ਼ ਦੇ ਹਿਤ ਲਈ ਕੰਮ ਕੀਤਾ ਹੈ ਸ਼੍ਰੀ ਪੋਖਰਿਯਾਲ ਨੇ ਜਾਣਕਾਰੀ ਦਿੱਤੀ ਕਿ ਇਹ  ਡਾਇਗਨੌਸਟਿਕ ਕਿੱਟ ਆਈਆਈਟੀ, ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਹੈ ਅਤੇ ਹੁਣ ਅਧਿਕਾਰਿਤ ਟੈਸਟਿੰਗ ਲੈਬਜ਼ ਦੁਆਰਾ ਵਰਤੀ ਜਾਵੇਗੀ ਅਤੇ ਇਸ ਤਰ੍ਹਾਂ ਕੋਵਿਡ-19 ਆਰਟੀ-ਪੀਸੀਆਰ ਟੈਸਟਿੰਗ ਦੀ ਲਾਗਤ ਵੀ ਘਟ ਜਾਵੇਗੀ ਇਸ ਆਰਟੀ-ਪੀਸੀਆਰ ਦੀ ਮੁਢਲੀ ਕੀਮਤ 399 ਰੁਪਏ ਰੱਖੀ ਗਈ ਹੈ ਆਰਐੱਨਏ ਆਈਸੋਲੇਸ਼ਨ ਅਤੇ ਲੈਬਾਰਟਰੀ ਚਾਰਜਿਜ਼ ਸ਼ਾਮਲ ਕਰਨ ਤੋਂ ਬਾਅਦ ਵੀ ਪ੍ਰਤੀ ਟੈਸਟ ਲਾਗਤ ਇਸ ਵੇਲੇ ਮਾਰਕਿਟ  ਵਿੱਚ ਹੋ ਰਹੇ ਟੈਸਟਾਂ ਨਾਲੋਂ ਕਾਫੀ ਸਸਤੀ ਰਹੇਗੀ ਮੰਤਰੀ ਨੇ ਹੋਰ ਜਾਣਕਾਰੀ ਦਿੱਤੀ ਕਿ ਆਈਆਈਟੀ, ਦਿੱਲੀ ਨੇ ਕੋਵਿਡ-19  ਡਾਇਗਨੌਸਟਿਕ ਕਿੱਟ ਬਣਾਉਣ ਲਈ 10 ਕੰਪਨੀਆਂ ਨੂੰ ਲਾਇਸੈਂਸ ਦਿੱਤੇ ਹਨ ਇਨ੍ਹਾਂ ਕਿੱਟਾਂ ਵਿੱਚ ਇਨ੍ਹਾਂ ਖੋਜਕਾਰਾਂ ਦੁਆਰਾ ਵਿਕਸਿਤ ਕੀਤੀ ਟੈਕਨੋਲੋਜੀ ਵਰਤੀ ਜਾਵੇਗੀ

 

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦਰਮਿਆਨ ਜਦੋਂ ਕਿ ਵੱਡੇ ਪੱਧਰ ਤੇ ਟੈਸਟਿੰਗ ਦੀ ਲੋੜ ਹੈ, ਇਹ ਬਹੁਤ ਸਸਤੀ ਕਿੱਟ ਹੈ, ਜੋ ਕਿ ਆਈਆਈਟੀ ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਹੈ, ਇੱਕ ਵੱਡੀ ਪ੍ਰਾਪਤੀ ਹੈ ਉਨ੍ਹਾਂ ਕਿਹਾ ਕਿ ਇਨੋਵੇਸ਼ਨ ਅਤੇ ਉੱਦਮਤਾ ਇੱਕ ਦੂਜੇ ਦੇ ਪੂਰਕ ਹਨ ਅਤੇ ਆਤਮ-ਨਿਰਭਰ ਭਾਰਤ ਲਈ ਬਹੁਤ ਨਾਜ਼ੁਕ ਹਨ ਆਈਆਈਟੀਜ਼ ਨੇ ਬਹੁਤ ਮਜ਼ਬੂਤੀ ਨਾਲ ਇਨ੍ਹਾਂ ਦੋਹਾਂ ਨੂੰ ਤਿਆਰ ਕੀਤਾ ਹੈ ਦੇਸ਼ ਭਰ ਦੇ ਸਕੂਲਾਂ ਵਿੱਚ ਵੀ ਇਨੋਵੇਸ਼ਨ ਅਤੇ ਨਵੀਂ ਟੈਕਨੋਲੋਜੀ ਦੇ ਮਾਹੌਲ ਨੂੰ ਬੜੀ ਸਰਗਰਮੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ

 

ਸ਼੍ਰੀ ਧੋਤਰੇ ਨੇ ਹੋਰ ਕਿਹਾ ਕਿ ਆਈਆਈਟੀ, ਦਿੱਲੀ ਦੇ 40 ਸਾਲ ਪੁਰਾਣਾ ਸੈਂਟਰ ਫਾਰ ਰੂਰਲ ਡਿਵੈਲਪਮੈਂਟ ਐਂਡ ਟੈਕਨੋਲੋਜੀ ਨਵੀਂ ਟੈਕਨੋਲੋਜੀ ਨੂੰ ਲਾਗੂ ਕਰਨ ਅਤੇ ਗ੍ਰਾਮੀਣ ਜੀਵਨ ਨੂੰ ਉੱਚੇ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਤਾਕਿ ਟੈਕਨੋਲੋਜੀ ਦੇ ਲਾਭ ਆਖਰੀ ਵਿਅਕਤੀ ਤੱਕ ਪਹੁੰਚ ਸਕਣ ਉਨ੍ਹਾਂ ਹੋਰ ਕਿਹਾ ਕਿ ਦੇਸ਼ ਦੇ ਨੌਜਵਾਨਾਂ  ਵਿੱਚ ਇਨੋਵੇਸ਼ਨ ਅਤੇ ਉੱਦਮਤਾ ਲਈ ਬਹੁਤ ਸਾਰੀ ਸਮਰੱਥਾ ਅਤੇ ਉਤਸ਼ਾਹ ਹੈ ਉਨ੍ਹਾਂ ਨੂੰ ਸਿਰਫ ਸਹੀ ਮਾਹੌਲ, ਸੰਸਾਧਨ ਅਤੇ ਉਤਸ਼ਾਹ ਮਿਲਣਾ ਚਾਹੀਦਾ ਹੈ ਆਈਆਈਟੀਜ਼ ਨੇ ਇਸ ਖੇਤਰ ਵਿੱਚ ਵੱਡਾ ਕੰਮ ਕੀਤਾ ਹੈ

 

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਖਰੇ ਨੇ ਜਾਣਕਾਰੀ ਦਿੱਤੀ ਕਿ ਆਈਆਈਟੀ, ਦਿੱਲੀ ਦੇਸ਼ ਦਾ ਪਹਿਲਾ ਵਿੱਦਿਅਕ ਸੰਸਥਾਨ ਬਣ ਗਿਆ ਹੈ ਜਿਸ ਨੇ ਰੀਅਲ ਟਾਈਮ ਪੀਸੀਆਰ ਅਧਾਰਿਤ ਡਾਇਗਨੌਸਟਿਕ ਪਰਖ ਤੋਂ ਪ੍ਰਵਾਨਗੀ ਲਈ ਹੈ ਇਹ ਪਹਿਲਾ ਕੋਵਿ਼ਡ-19 ਜਾਂਚ ਮੁਕਤ ਪਰਖ ਕੇਂਦਰ ਹੈ ਜਿਸ ਨੇ ਆਈਸੀਐੱਮਆਰ ਦੀ ਪ੍ਰਵਾਨਗੀ ਹਾਸਲ ਕੀਤੀ ਉਨ੍ਹਾਂ ਹੋਰ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮੈਡੀਕਲ ਖੋਜ ਸੰਸਥਾ ਦੁਆਰਾ ਜਾਇਜ਼ਤਾ ਪ੍ਰਾਪਤ ਹੈ ਜਿਸ ਦੀ ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ 100 ਫੀਸਦੀ ਹੈ ਸ਼੍ਰੀ ਖਰੇ ਨੇ ਆਈਆਈਟੀ ਦਿੱਲੀ ਦੇ ਸਮਾਜ ਨੂੰ ਬਿਹਤਰ ਬਣਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ

 

ਪ੍ਰੋ. ਵੀ ਰਾਮਗੋਪਾਲ ਰਾਓ, ਡਾਇਰੈਕਟਰ, ਆਈਆਈਟੀ ਦਿੱਲੀ ਨੇ ਕਿਹਾ ਕਿ ਆਈਆਈਟੀ ਦਿੱਲੀ ਉਸ ਨੂੰ ਭਾਰਤ ਸਰਕਾਰ, ਮਾਨਵ ਸੰਸਾਧਨ ਵਿਕਾਸ  ਮੰਤਰਾਲਾ, ਸਿਹਤ ਮੰਤਰਾਲਾ ਅਤੇ ਆਈਸੀਐੱਮਆਰ ਦੁਆਰਾ ਇਸ ਕਿੱਟ ਨੂੰ ਵਿਕਸਿਤ ਕਰਨ ਵਿੱਚ ਮਿਲੇ ਸਹਿਯੋਗ ਦੀ ਧੰਨਵਾਦੀ ਹੈ ਸਾਡੇ ਖੋਜਕਾਰ ਕੋਵਿਡ-19 ਨਾਲ ਸਬੰਧਿਤ ਖੋਜ ਅਤੇ ਵਿਕਾਸ ਕੰਮ ਜਾਰੀ ਰੱਖਣਗੇ ਤਾਕਿ ਦੇਸ਼ ਅਤੇ ਦੁਨੀਆ ਦੀ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਵਿੱਚ ਸਹਾਇਤਾ ਕੀਤੀ ਜਾ ਸਕੇ

 

 

*****

 

ਐੱਨਬੀ/ ਏਕੇਜੇ /ਏਕੇ



(Release ID: 1638947) Visitor Counter : 189