ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਮਾਂਡਵੀਯਾ ਨੇ ਕੇਰਲ ਸਥਿਤ ਭਾਰਤ ਦੇ ਪਹਿਲੇ ਟ੍ਰਾਂਸ -ਸ਼ਿਪਮੈਂਟ ਹੱਬ ਕੋਚੀ ਪੋਰਟ ਦੇ ਵੱਲਾਰਪਦਮ ਟਰਮੀਨਲ ਦੇ ਵਿਕਾਸ ਕਾਰਜ ਦੀ ਸਮੀਖਿਆ ਕੀਤੀ

Posted On: 15 JUL 2020 1:48PM by PIB Chandigarh

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ  (ਸੁਤੰਤਰ ਚਾਰਜ)  ਸ਼੍ਰੀ ਮਨਸੁਖ ਮਾਂਡਵੀਯਾ ਨੇ ਕੋਚੀ ਬੰਦਰਗਾਹ ਦੇ ਵੱਲਾਰਪਦਮ ਟਰਮੀਨਲ ਦੀਆਂ ਵਿਕਾਸ ਗਤੀਵਿਧੀਆਂ ਦੀ ਸਮੀਖਿਆ ਕੀਤੀ।  ਇਸ ਦੀ ਪਰਿਕਲਪਨਾ ਭਾਰਤ ਦੇ ਪਹਿਲੇ ਟ੍ਰਾਂਸ-ਸ਼ਿਪਮੈਂਟ  ਪੋਰਟ  ਦੇ ਰੂਪ ਵਿੱਚ ਕੀਤੀ ਗਈ ਹੈ ਜਿਸ ਨੂੰ ਡੀਪੀ ਵਰਲਡ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ

 

ਸ਼੍ਰੀ ਮਾਂਡਵੀਯਾ ਨੇ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀ ਸੋਚਣ ਅਤੇ ਭਾਰਤ  ਦੇ ਟ੍ਰਾਂਸ-ਸ਼ਿਪਮੈਂਟ  ਹੱਬ ਅਤੇ ਦੱਖਣੀ ਏਸ਼ਿਆ ਵਿੱਚ ਮੋਹਰੀ ਹੱਬ ਦੇ ਸੁਪਨੇ ਨੂੰ ਸਾਕਾਰ ਕਰਨ  ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸ਼੍ਰੀ ਮਾਂਡਵੀਯਾ ਨੇ ਕਿਹਾ,  “ਅਸੀਂ ਭਾਰਤੀ ਪੋਰਟ ਤੇ ਟ੍ਰਾਂਸ-ਸ਼ਿਪਮੈਂਟ  ਦੀ ਸੁਵਿਧਾ ਵਿਕਸਿਤ ਕਰ ਰਹੇ ਹਾਂ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤੀ ਕਾਰਗੋ ਨੂੰ ਭਾਰਤੀ ਬੰਦਰਗਾਹ ਜ਼ਰੀਏ ਹੀ ਟ੍ਰਾਂਸ-ਸ਼ਿਪ ਕੀਤਾ ਜਾ ਸਕੇ। ਵੱਲਾਰਪਦਮ ਟਰਮੀਨਲ ਦੇ ਕਈ ਮੁੱਦਿਆਂ ਨੂੰ ਹੱਲ ਕਰਨਾ ਜਹਾਜ਼ਰਾਨੀ ਮੰਤਰਾਲੇ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

 

vallar

 

ਟ੍ਰਾਂਸ-ਸ਼ਿਪਮੈਂਟ ਹੱਬ ਦਰਅਸਲ ਜਹਾਜ਼ ਤੇ ਉਹ ਟਰਮੀਨਲ ਹੈ ਜੋ ਕੰਟੇਨਰਾਂ ਨੂੰ ਸੰਭਾਲਦਾ ਹੈ, ਉਨ੍ਹਾਂ ਨੂੰ ਅਸਥਾਈ ਰੂਪ ਨਾਲ ਸੰਗ੍ਰਹੀਤ ਕਰਦਾ ਹੈ ਅਤੇ ਉਨ੍ਹਾਂ ਨੂੰ ਅੱਗੇ  ਦਾ ਮੰਜ਼ਿਲ ਲਈ ਹੋਰ ਜਹਾਜ਼ਾਂ ਵਿੱਚ ਟ੍ਰਾਂਸਫਰ ਕਰਦਾ ਹੈ। ਕੋਚੀ ਇੰਟਰਨੈਸ਼ਨਲ ਕੰਟੇਨਰ ਟ੍ਰਾਂਸ-ਸ਼ਿਪਮੈਂਟ  ਟਰਮੀਨਲ  (ਆਈਸੀਟੀਟੀ)ਜਿਸ ਨੂੰ ਸਥਾਨਕ ਤੌਰ ਉੱਤੇ ਵੱਲਾਰਪਦਮ ਟਰਮੀਨਲ  ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਰਣਨੀਤਕ ਰੂਪ ਨਾਲ ਭਾਰਤੀ ਤਟਰੇਖਾ ਤੇ ਸਥਿਤ ਹੈ।  ਟ੍ਰਾਂਸ - ਸ਼ਿਪਮੈਂਟ ਹੱਬ  ਦੇ ਰੂਪ ਵਿੱਚ ਇਸ ਨੂੰ ਵਿਕਸਿਤ ਕਰਨ  ਲਈ ਜ਼ਰੂਰੀ ਸਾਰੇ ਮਾਪਦੰਡਾਂ ਨੂੰ ਇਹ ਸਫਲਤਾਪੂਰਵਕ ਪੂਰਾ ਕਰਦਾ ਹੈਜਿਸ ਵਿੱਚ ਨਿਮਨ ਲਿਖੇ ਸ਼ਾਮਲ ਹਨ:

 

•           ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਤੋਂ ਨਿਕਟਤਾ ਦੇ ਲਿਹਾਜ਼ ਨਾਲ ਇਹ ਸਭ ਤੋਂ ਸ੍ਰੇਸ਼ਟ ਜਗ੍ਹਾ ਤੇ ਸਥਿਤ ਭਾਰਤੀ ਬੰਦਰਗਾਹ ਹੈ ;

•           ਇਹ ਸਾਰੇ ਭਾਰਤੀ ਫੀਡਰ ਬੰਦਰਗਾਹਾਂ ਤੋਂ ਘੱਟ ਤੋਂ ਘੱਟ ਔਸਤ ਸਮੁੰਦਰੀ ਦੂਰੀ ਤੇ ਸਥਿਤ ਹੈ ;

•           ਇਸ ਦੀ ਕਨੈਕਟੀਵਿਟੀ ਅਜਿਹੀ ਹੈ ਕਿ ਮੁੰਦ੍ਰਾ ਤੋਂ ਲੈ ਕੇ ਕੋਲਕਾਤਾ ਤੱਕਭਾਰਤ  ਦੇ ਪੱਛਮੀ ਅਤੇ ਪੂਰਵੀ ਤਟਾਂ ਤੇ ਸਾਰੀਆਂ ਬੰਦਰਗਾਹਾਂ ਤੇ ਇਸ ਦੇ ਕਈ ਸਪਤਾਹਿਕ ਫੀਡਰ ਕਨੈਕਸ਼ਨ ਹਨ ;

•           ਭਾਰਤ ਦੇ ਪ੍ਰਮੁੱਖ ਅੰਦਰੂਨੀ ਇਲਾਕਿਆਂ ਦੇ ਬਜ਼ਾਰਾਂ ਤੋਂ ਇਸ ਦੀ ਨਜ਼ਦੀਕੀ ਹੈ ;

•           ਇਸ ਵਿੱਚ ਜ਼ਰੂਰਤ ਅਨੁਸਾਰ ਵੱਡੇ ਜਹਾਜ਼ਾਂ ਅਤੇ ਸਮਰੱਥਾ ਨੂੰ ਪ੍ਰਬੰਧਿਤ ਕਰਨ ਅਤੇ ਵਧਾਉਣ ਲਈ ਬੁਨਿਆਦੀ ਢਾਂਚਾ ਹੈ।

 

ਕੋਚੀ ਪੋਰਟ ਦੇ ਵੱਲਾਰਪਦਮ ਟਰਮੀਨਲ ਨੂੰ ਦੱਖਣ ਭਾਰਤ ਲਈ ਸਭ ਤੋਂ ਪਸੰਦੀਦਾ ਦੁਆਰ ਅਤੇ ਦੱਖਣੀ ਏਸ਼ਿਆ  ਦੇ ਪ੍ਰਮੁੱਖ ਟ੍ਰਾਂਸ-ਸ਼ਿਪਮੈਂਟ  ਹੱਬ ਦੇ ਰੂਪ ਵਿੱਚ ਵਿਕਸਿਤ ਕਰਨਾ ਪ੍ਰਸਤਾਵਿਤ ਹੈ।

 

******

 

ਵਾਈਬੀ/ਏਪੀ/ਜੇਕੇ


(Release ID: 1638938) Visitor Counter : 210