ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ ਕੈਪੀਟਲ ਖਰੀਦ ਲਈ ਹਥਿਆਰਬੰਦ ਬਲਾਂ ਨੂੰ ਅਧਿਕਾਰ ਦਿੱਤੇ

Posted On: 15 JUL 2020 6:44PM by PIB Chandigarh

ਉੱਤਰੀ ਸੀਮਾਵਾਂ ਉੱਤੇ ਮੌਜੂਦਾ ਸਥਿਤੀ ਕਾਰਨ ਉਤਪੰਨ ਹੋਏ ਸੁਰੱਖਿਆ ਮਾਹੌਲ ਨੂੰ ਦੇਖਦੇ ਹੋਏ ਅਤੇ ਸਾਡੀਆਂ ਸੀਮਾਵਾਂ ਦੀ ਰੱਖਿਆ ਲਈ ਹਥਿਆਰਬੰਦ ਬਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ 15 ਜੁਲਾਈ2020 ਨੂੰ ਰੱਖਿਆ ਅਧਿਗ੍ਰਹਿਣ ਪਰਿਸ਼ਦ  (ਡੀਏਸੀ)  ਦੀ ਵਿਸ਼ੇਸ਼ ਬੈਠਕ ਬੁਲਾਈ ਗਈ।

 

ਡੀਏਸੀ ਨੇ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀਆਂ ਐਮਰਜੈਂਟ ਅਪਰੇਸ਼ਨਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ 300 ਕਰੋੜ ਰੁਪਏ ਤੱਕ ਦੀ ਤਤਕਾਲੀ ਕੈਪੀਟਲ ਅਧਿਗ੍ਰਹਿਣ ਕੇਸਾਂ ਨੂੰ ਅੱਗੇ ਵਧਾਉਣ ਲਈ ਅਧਿਕਾਰ ਦਿੱਤੇ। ਇਸ ਨਾਲ ਖਰੀਦ ਲਈ ਸਮਾਂ - ਸੀਮਾ ਵਿੱਚ ਕਮੀ ਆਵੇਗੀ ਅਤੇ ਖਰੀਦ ਲਈ ਛੇ ਮਹੀਨੇ ਦੇ ਅੰਦਰ ਆਰਡਰ ਦਿੱਤਾ ਜਾ ਸਕੇਗਾ ਅਤੇ ਇੱਕ ਸਾਲ  ਦੇ ਅੰਦਰ ਡਿਲਿਵਰੀ ਦੀ ਸ਼ੁਰੂਆਤ ਹੋ ਜਾਵੇਗੀ।

 

****      

   

ਏਬੀਬੀ/ਨੈਂਪੀ/ਏਕੇ/ਸਾਵੀ/ਏਡੀਏ



(Release ID: 1638935) Visitor Counter : 120