ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਗਡਕਰੀ ਨੇ ਹਰਿਆਣਾ ਵਿੱਚ ਲਗਭਗ 20,000 ਕਰੋੜ ਰੁਪਏ ਦੇ ਨਵੇਂ ਆਰਥਿਕ ਗਲਿਆਰਾ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖੇ

ਉਨ੍ਹਾਂ ਨੂੰ ਉੱਭਰਦੇ ਭਾਰਤ ਦੇ ਰਾਜਮਾਰਗ ਕਰਾਰ ਦਿੱਤਾ, ਜਿਸ ਨਾਲ ਹਰਿਆਣਾ ਦੇ ਹਰ ਕੋਨੇ ਵਿੱਚ ਵਿਕਾਸ ਹੋਵੇਗਾ


ਕਿਹਾ ਕਿ ਇਸ ਸਰਕਾਰ ਦੇ ਸ਼ੁਰੂਆਤੀ ਦੋ ਸਾਲ ਵਿੱਚ ਦੋ ਲੱਖ ਕਰੋੜ ਰੁਪਏ ਦੇ ਕਾਰਜ ਪੂਰੇ ਹੋ ਜਾਣਗੇ


ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਦੀ ਯਾਤਰਾ ਵਿੱਚ ਲਗਣ ਵਾਲਾ ਸਮਾਂ 4 ਘੰਟੇ ਤੋਂ ਘੱਟ ਕੇ 2 ਘੰਟੇ ਰਹਿ ਜਾਵੇਗਾ


ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਰਾਜ ਵਿੱਚ 29406 ਕਿਲੋਮੀਟਰ ਲੰਬੀਆਂ ਸੜਕਾਂ ਦਾ ਵਿਕਾਸ/ਸੁਧਾਰ ਹੋਇਆ

ਸ਼੍ਰੀ ਗਡਕਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਦਿੱਲੀ-ਮੁੰਬਈ ਐਕਸਪ੍ਰੈੱਸਵੇ ਨਾਲ ਲਗਦੇ ਇਲਾਕਿਆਂ ਵਿੱਚ ਐੱਮਐੱਸਐੱਮਈ ਸਮੇਤ ਉਦਯੋਗਿਕ ਕਲਸਟਰ ਦੇ ਵਿਕਾਸ ਵਿੱਚ ਜੁੜਨ ਦਾ ਸੱਦਾ ਦਿੱਤਾ

Posted On: 14 JUL 2020 5:06PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਹਰਿਆਣਾ ਵਿੱਚ ਨਵੇਂ ਆਰਥਿਕ ਗਲਿਆਰੇ (ਇਕਨੌਮਿਕ ਕੌਰੀਡੋਰ) ਤਹਿਤ ਲਗਭਗ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਭਿੰਨ ਰਾਜਮਾਰਗ ਪ੍ਰੋਜੈਕਟਾਂ ਦੀ ਵੈੱਬਕਾਸਟ ਜ਼ਰੀਏ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖੇ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕੀਤੀ। ਇਸ ਵਰਚੂਅਲ ਸਮਾਗਮ ਵਿੱਚ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ, ਹਰਿਆਣਾ ਦੇ ਉੱਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ, ਸ਼੍ਰੀ ਕ੍ਰਿਸ਼ਨਪਾਲ ਗੁਰਜਰ, ਸ਼੍ਰੀ ਰਤਨ ਲਾਲ ਕਟਾਰੀਆ, ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਐੱਸ. ਐੱਸ. ਸੰਧੂ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਹਰਿਆਣਾ ਰਾਜ ਸਰਕਾਰ ਦੇ ਕਈ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

 

 

https://static.pib.gov.in/WriteReadData/userfiles/image/image001J731.jpg

ਹਰਿਆਣਾ ਵਿੱਚ ਅੱਜ ਨਵੇਂ ਆਰਥਿਕ ਗਲਿਆਰੇ ਤਹਿਤ ਵਿਭਿੰਨ ਰਾਜਮਾਰਗ ਪ੍ਰੋਜੈਕਟਾਂ ਦੀ ਵੈੱਬਕਾਸਟ ਜ਼ਰੀਏ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਦੇ ਹੋਏ ਕੇਂਦਰੀ ਰੋਡ ਟਰਾਂਸਪੋਰਟ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ

 

ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਵਿੱਚ 1183 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 334ਬੀ ਦੇ ਰੋਹਾਨਾ/ਹਸਨਗੜ੍ਹ ਤੋਂ ਝੱਜਰ ਹਿੱਸੇ ਤੱਕ 35.45 ਕਿਲੋਮੀਟਰ ਲੰਬੇ 4 ਲੇਨ ਮਾਰਗ, 857 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 71 ਦੇ ਪੰਜਾਬ-ਹਰਿਆਣਾ ਸਰਹੱਦ ਨਾਲ ਜੀਂਦ ਹਿੱਸੇ ਤੱਕ 70 ਕਿਲੋਮੀਟਰ ਲੰਬੇ ਮਾਰਗ ਨੂੰ 4 ਲੇਨ ਕੀਤਾ ਜਾਣਾ ਅਤੇ 200 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 709 ’ਤੇ ਪੇਵਡ ਸ਼ੋਲਡਰਜ਼ ਨਾਲ 85.36 ਕਿਲੋਮੀਟਰ ਦੇ 2 ਲੇਨ ਜੀਂਦ-ਕਰਨਾਲ ਮਾਰਗ ਦਾ ਨਿਰਮਾਣ ਸ਼ਾਮਲ ਹੈ।

 

ਇਸ ਅਵਸਰ ਤੇ 8560 ਕਰੋੜ ਰੁਪਏ ਦੀ ਲਾਗਤ ਨਾਲ 8 ਟੁਕੜਿਆਂ ਵਿੱਚ ਇਸਮਾਇਲਪੁਰ ਤੋਂ ਨਾਰਨੌਲ ਤੱਕ 6 ਲੇਨ ਦੇ ਨਿਯੰਤਰਿਤ ਪਹੁੰਚ ਵਾਲੇ 227 ਕਿਲੋਮੀਟਰ ਲੰਬੇ ਗ੍ਰੀਨਫੀਲਡ ਐੱਕਸਪ੍ਰੈੱਸਵੇ, 1524 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ352 ਡਬਲਿਊ ਦੇ 46 ਕਿਲੋਮੀਟਰ ਲੰਬੇ 4 ਲੇਨ ਗੁਰੂਗ੍ਰਾਮ-ਪਟੌਦੀ-ਰੇਵਾੜੀ ਹਿੱਸੇ, 928 ਕਰੋੜ ਰੁਪਏ ਦੀ ਲਾਗਤ ਨਾਲ 14.4 ਕਿਲੋਮੀਟਰ ਲੰਬੇ 4 ਲੇਨ ਰੇਵਾੜੀ ਬਾਈਪਾਸ, 1057 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 11 ’ਤੇ 30.45 ਕਿਲੋਮੀਟਰ ਲੰਬੇ 4 ਲੇਨ ਰੇਵਾੜੀ-ਅਟੇਲੀ ਮੰਡੀ ਹਿੱਸੇ, 1380 ਕਰੋੜ ਰੁਪਏ ਦੀ ਲਾਗਤ ਨਾਲ 40.8 ਕਿਲੋਮੀਟਰ ਦੇ ਐੱਨਐੱਚ 11, ਐੱਨਐੱਚ 148ਬੀ ਤੇ ਨਾਰਨੌਲ ਬਾਈਪਾਸ ਅਤੇ ਐੱਨਐੱਚ 11 ’ਤੇ ਨਾਰਨੌਲ ਤੋਂ ਅਟੇਲੀ ਮੰਡੀ ਹਿੱਸਾ, 1207 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 352ਏ ਦੇ 40.6 ਕਿਲੋਮੀਟਰ ਦੇ 4 ਲੇਨ ਜੀਂਦ-ਗੋਹਾਨਾ (ਪੈਕੇਜ 1, ਗ੍ਰੀਨਫੀਲਡ ਅਲਾਈਨਮੈਂਟ) ਮਾਰਗ, 1502 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 352ਏ ਦੇ 38.23 ਕਿਲੋਮੀਟਰ ਦਾ 4 ਲੇਨ ਗੋਹਾਨਾ-ਸੋਨੀਪਤ ਹਿੱਸਾ ਅਤੇ 1509 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 334ਬੀ ਤੇ 40.74 ਕਿਲੋਮੀਟਰ ਲੰਬੇ 4 ਲੇਨ ਦੇ ਉੱਤਰ ਪ੍ਰਦੇਸ਼-ਹਰਿਆਣਾ ਸੀਮਾ ਤੋਂ ਰੋਹਾ ਤੱਕ ਦੇ ਮਾਰਗ ਸਮੇਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।

 

https://static.pib.gov.in/WriteReadData/userfiles/image/image0020WYV.jpg

 

ਹਰਿਆਣਾ ਵਿੱਚ ਅੱਜ ਨਵੇਂ ਆਰਥਿਕ ਗਲਿਆਰੇ ਤਹਿਤ ਵਿਭਿੰਨ ਰਾਜਮਾਰਗ ਪ੍ਰੋਜੈਕਟਾਂ ਦਾ ਵੈੱਬਸਾਈਟ ਜ਼ਰੀਏ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਦੇ ਹੋਏ ਕੇਂਦਰੀ ਰੋਡ ਟਰਾਂਸਪੋਰਟ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ

 

ਇਸ ਅਵਸਰ ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਹਰਿਆਣਾ ਦੇ ਲੋਕਾਂ ਨੂੰ ਵਿਆਪਕ ਪੱਧਰ ਤੇ ਲਾਭ ਹੋਵੇਗਾ। ਇਸ ਨਾਲ ਰਾਜ ਦੇ ਅੰਦਰ ਦੇ ਨਾਲ ਹੀ ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਜਿਹੇ ਹੋਰ ਰਾਜਾਂ ਨਾਲ ਵੀ ਸੰਪਰਕ ਵਿੱਚ ਸੁਧਾਰ ਹੋਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਨਾਲ ਵੱਡੇ ਸ਼ਹਿਰਾਂ ਵਿੱਚ ਭੀੜ-ਭਾੜ ਘੱਟ ਹੋਵੇਗੀ ਅਤੇ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਵੀ ਕਮੀ ਆਵੇਗੀ। ਇਸ ਨਾਲ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਲਗਭਗ 2 ਘੰਟੇ ਲਗਣਗੇ, ਜਦੋਂ ਕਿ ਮੌਜੂਦਾ ਸਮੇਂ 4 ਘੰਟੇ ਲਗਦੇ ਹਨ। ਪ੍ਰੋਜੈਕਟਾਂ ਨਾਲ ਸਮਾਂ, ਈਂਧਣ ਅਤੇ ਲਾਗਤ ਦੀ ਬੱਚਤ ਹੋਵੇਗੀ, ਨਾਲ ਹੀ ਰਾਜ ਦੇ ਪੱਛੜੇ ਇਲਾਕਿਆਂ ਵਿੱਚ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਦੀ ਪ੍ਰਗਤੀ ਅਤੇ ਖੁਸ਼ਹਾਲੀ ਲਈ ਪ੍ਰਤੀਬੱਧ ਹੈ ਅਤੇ ਇਸ ਸਰਕਾਰ ਦੇ ਸ਼ੁਰੂਆਤੀ ਦੋ ਸਾਲਾਂ ਵਿੱਚ ਦੋ ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਜਾਣਗੇ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਪੰਜ ਟ੍ਰਿਲਿਅਨ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ 100 ਲੱਖ ਕਰੋੜ ਰੁਪਏ ਦੀਆਂ ਬੁਨਿਆਦੀ ਢਾਂਚਾ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਜੈਵ ਈਂਧਣ ਲਈ ਫਸਲਾਂ ਨੂੰ ਅਪਣਾਉਣ ਤੇ ਵਿਚਾਰ ਕਰਨਾ ਚਾਹੀਦਾ ਹੈ ਜਿਸ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਸੁਧਾਰ ਦੀ ਸਮਰੱਥਾ ਹੈ। ਇਸ ਨਾਲ ਪਿੰਡਾਂ ਅੰਦਰ ਰੋਜ਼ਗਾਰ ਦੇ ਅਵਸਰ ਯਕੀਨੀ ਹੋਣਗੇ ਜਿਸ ਨਾਲ ਰੋਜ਼ਗਾਰ ਦੀ ਤਲਾਸ਼ ਵਿੱਚ ਹੋਣ ਵਾਲੇ ਪਲਾਇਨ ਤੇ ਵੀ ਰੋਕ ਲੱਗੇਗੀ। ਮੰਤਰੀ ਨੇ ਕਿਹਾ ਕਿ ਪ੍ਰਸਤਾਵਿਤ ਦਿੱਲੀ-ਮੁੰਬਈ ਐੱਕਸਪ੍ਰੈੱਸਵੇ, ਟਰਾਂਸ ਹਰਿਆਣਾ ਆਰਥਿਕ ਗਲਿਆਰਾ ਅਤੇ ਗੁਰੂਗ੍ਰਾਮ-ਰੇਵਾੜੀ-ਅਟੇਲੀ-ਨਾਰਨੌਲ ਇੱਕ ਨਵੇਂ ਉੱਭਰਦੇ ਹੋਏ ਭਾਰਤ ਦੇ ਰਾਜਮਾਰਗ ਹਨ ਜਿਸ ਨਾਲ ਹਰਿਆਣਾ ਦੇ ਹਰ ਕੋਨੇ ਦਾ ਵਿਕਾਸ ਹੋਵੇਗਾ।

 

ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਰਾਜ ਵਿੱਚ ਰਾਜਮਾਰਗ ਪ੍ਰੋਜੈਕਟਾਂ ਲਈ ਭੂਮੀ ਅਧਿਗ੍ਰਹਿਣ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ। ਇਸ ਉਦੇਸ਼ ਨਾਲ ਆਰਟੀਐੱਚ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ ਨਾਲ ਵਿਭਿੰਨ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ।

 

ਕੇਂਦਰੀ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਐੱਕਸਪ੍ਰੈੱਸਵੇ ਪ੍ਰੋਜੈਕਟਾਂ ਵਿਸ਼ੇਸ਼ ਰੂਪ ਨਾਲ ਦਿੱਲੀ-ਮੁੰਬਈ ਐੱਕਸਪ੍ਰੈੱਸਵੇ ਨਾਲ ਲਗਦੇ ਇਲਾਕਿਆਂ ਵਿੱਚ ਐੱਮਐੱਸਐੱਮਈ, ਸਮਾਰਟ ਸਿਟੀਜ਼ ਅਤੇ ਸਮਾਰਟ ਵਿਲੇਜ਼ੇਸ ਸਮੇਤ ਉਦਯੋਗਿਕ ਕਲਸਟਰ ਦੇ ਵਿਕਾਸ ਅਤੇ ਖਾਦੀ ਅਤੇ ਗ੍ਰਾਮ ਉਦਯੋਗਾਂ ਦੇ ਵਿਕਾਸ ਲਈ ਮਿਲ ਕੇ ਯਤਨ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਮੰਤਰੀ ਨੇ ਅਗਲੇ 5 ਸਾਲ ਵਿੱਚ ਐੱਮਐੱਸਐੱਮਈ ਜ਼ਰੀਏ 5 ਕਰੋੜ ਰੋਜ਼ਗਾਰ ਉਪਲੱਬਧ ਕਰਾਉਣ ਅਤੇ ਕੇਵੀਆਈਸੀ ਦੇ ਮੌਜੂਦਾ 88,000 ਕਰੋੜ ਰੁਪਏ ਦੀ ਟਰਨਓਵਰ ਨੂੰ ਕਈ ਗੁਣਾ ਤੱਕ ਵਧਾਉਣ ਦੇ ਟੀਚੇ ਬਾਰੇ ਵੀ ਦੱਸਿਆ।

 

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਰਾਜ ਦੀਆਂ ਸੜਕਾਂ ਸਬੰਧੀ ਬੇਨਤੀਆਂ ਦਾ ਸਨਮਾਨ ਕਰਨ ਲਈ ਸ਼੍ਰੀ ਗਡਕਰੀ ਦਾ ਆਭਾਰ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਉਦਯੋਗ ਅਤੇ ਕਾਰੋਬਾਰ ਦੋਵਾਂ ਤੇ ਸਕਾਰਾਤਮਕ ਅਸਰ ਪਏਗਾ। ਉਨ੍ਹਾਂ ਨੇ ਰਾਜ ਦੇ ਵਿਕਾਸ ਲਈ ਇੱਥੋਂ ਦੀਆਂ ਵਿਆਪਕ ਸੜਕ ਨੈੱਟਵਰਕ ਆਵਾਜਾਈ ਸੁਵਿਧਾਵਾਂ ਨੂੰ ਸਿਹਰਾ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਵਿੱਚ ਰਾਜ ਵਿੱਚ 29,406 ਕਿਲੋਮੀਟਰ ਲੰਬੀਆਂ ਸੜਕਾਂ ਦਾ ਵਿਕਾਸ/ਸੁਧਾਰ ਕੀਤਾ ਗਿਆ ਹੈ। ਇਸਦੇ ਇਲਾਵਾ ਹਾਦਸਿਆਂ ਨੂੰ ਰੋਕਣ ਲਈ ਸਾਰੇ ਰੇਲਵੇ ਕਰਾਸਿੰਗ ਤੇ ਆਰਓਬੀ/ਆਰਯੂਬੀ ਦੇ ਨਿਰਮਾਣ ਲਈ ਬਜਟ ਵੰਡ ਕੀਤੀ ਗਈ ਹੈ।

 

https://static.pib.gov.in/WriteReadData/userfiles/image/image0031N5F.jpg

ਹਰਿਆਣਾ ਵਿੱਚ ਅੱਜ ਨਵੇਂ ਆਰਥਿਕ ਗਲਿਆਰੇ ਤਹਿਤ ਵਿਭਿੰਨ ਰਾਜਮਾਰਗ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਦੇ ਅਵਸਰ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ

 

ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ ਨੇ ਕਿਹਾ ਕਿ ਐੱਨਐੱਚ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਹਰਿਆਣਾ ਦਾ ਚੌਤਰਫ਼ਾ ਵਿਕਾਸ ਹੋਵੇਗਾ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਰੇਵਾੜੀ ਵਿੱਚ ਭੀੜ-ਭਾੜ ਘੱਟ ਕਰਨ ਲਈ ਰੇਵਾੜੀ ਬਾਈਪਾਸ ਪ੍ਰੋਜੈਕਟ ਨੂੰ ਰਿੰਗ ਰੋਡ ਦੇ ਰੂਪ ਵਿੱਚ ਵਿਕਸਿਤ ਕਰਨ ਤੇ ਵਿਚਾਰ ਕਰਨ ਦੀ ਤਾਕੀਦ ਕੀਤੀ। ਐੱਨਐੱਚਏਆਈ ਚੇਅਰਮੈਨ ਸ਼੍ਰੀ ਐੱਸ. ਐੱਸ. ਸੰਧੂ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਟਕਾਂ ਨਾਲ ਐੱਨਐੱਚਏਆਈ ਹਰਿਆਣਾ ਵਿੱਚ 37,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਐੱਨਐੱਚ ਪ੍ਰੋਜੈਕਟਾਂ ਦੇ ਤੇਜ਼ ਵਿਕਾਸ ਅਤੇ ਭੂਮੀ ਅਧਿਗ੍ਰਹਿਣ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ।

 

ਸਾਲ 2014 ਵਿੱਚ ਹਰਿਆਣਾ ਵਿੱਚ ਐੱਨਐੱਚ ਦੀ ਲੰਬਾਈ 2050 ਕਿਲੋਮੀਟਰ ਸੀ, ਜੋ ਹੁਣ ਵੱਧ ਕੇ 3,237 ਕਿਲੋਮੀਟਰ ਹੋ ਗਈ ਹੈ। ਰਾਜ ਵਿੱਚ ਪ੍ਰਤੀ 1000 ਕਿਲੋਮੀਟਰ ਵਿੱਚ ਐੱਨਐੱਚ ਦੀ 75 ਕਿਲੋਮੀਟਰ ਸੰਘਣਤਾ ਦੇਸ਼ ਦੇ ਵੱਡੇ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਹੈ। ਹਰਿਆਣਾ ਵਿੱਚ ਚਾਰ ਵੱਡੇ ਗਲਿਆਰੇ ਵਿਕਸਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਦੋ ਬ੍ਰਾਊਨਫੀਲਡ ਪ੍ਰੋਜੈਕਟ ਜੀਂਦ-ਗੋਹਾਣਾ-ਸੋਨੀਪਤ ਅਤੇ ਯੂਪੀ/ਹਰਿਆਣਾ ਸਰਹੱਦ-ਰੋਹਣਾ-ਝੱਜਰ ਸ਼ਾਮਲ ਹਨ। ਹੋਰ ਦੋ ਗ੍ਰੀਨਫੀਲਡ ਪ੍ਰੋਜੈਕਟ-304 ਕਿਲੋਮੀਟਰ ਦਾ ਅੰਬਾਲਾ-ਕੋਟਪੁਤਲੀ ਅਤੇ 132 ਕਿਲੋਮੀਟਰ ਦਾ ਗੁਰੂਗ੍ਰਾਮ-ਰੇਵਾੜੀ-ਨਾਰਨੌਲ-ਰਾਜਸਥਾਨ ਸਰਹੱਦ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਦੇ ਇਲਾਵਾ ਹਰਿਆਣਾ ਦੇ ਆਸਪਾਸ ਦਿੱਲੀ ਐੱਨਸੀਆਰ ਖੇਤਰਾਂ ਵਿੱਚ ਕਈ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼ਾਮਲ ਹੈ : ਲਗਭਗ ਇੱਕ ਲੱਖ ਕਰੋੜ ਰੁਪਏ ਦੀ ਲਾਗਤ ਨਾਲ 1350 ਕਿਲੋਮੀਟਰ ਦਾ ਦਿੱਲੀ-ਮੁੰਬਈ ਐੱਕਸਪ੍ਰੈੱਸਵੇ, 30000 ਕਰੋੜ ਰੁਪਏ ਦੀ ਲਾਗਤ ਨਾਲ 600 ਕਿਲੋਮੀਟਰ ਦਾ ਦਿੱਲੀ-ਅੰਮ੍ਰਿਤਸਰ-ਕਟੜਾ ਐੱਕਸਪ੍ਰੈੱਸਵੇ, 800 ਕਰੋੜ ਰੁਪਏ ਦੀ ਲਾਗਤ ਨਾਲ 30 ਕਿਲੋਮੀਟਰ ਲੰਬਾ ਦਵਾਰਕਾ ਐੱਕਸਪ੍ਰੈੱਸਵੇ, 1630 ਕਰੋੜ ਰੁਪਏ ਦੀ ਲਾਗਤ ਨਾਲ 21 ਕਿਲੋਮੀਟਰ ਲੰਬਾ ਗੁਰੂਗ੍ਰਾਮ-ਸੋਹਨਾ ਮਾਰਗ, 28 ਕਿਲੋਮੀਟਰ ਲੰਬੀ ਅੰਬਾਲਾ ਰਿੰਗ ਰੋਡ ਅਤੇ 30 ਕਿਲੋਮੀਟਰ ਲੰਬੀ ਕਰਨਾਲ ਰਿੰਗ ਰੋਡ। ਇਸ ਦੇ ਇਲਾਵਾ 410 ਕਿਲੋਮੀਟਰ ਲੰਬੇ ਹੋਰ ਐੱਨਐੱਚ ਪ੍ਰੋਜੈਕਟ ਪ੍ਰਸਤਾਵਿਤ ਹਨ ਜਿਨ੍ਹਾਂ ਨੂੰ ਅਗਲੇ ਸਾਲ ਅਲਾਟ ਕੀਤਾ ਜਾਵੇਗਾ। ਅਗਲੇ 2-3 ਸਾਲ ਵਿੱਚ 60,000 ਕਰੋੜ ਰੁਪਏ ਦੇ ਨਿਵੇਸ਼ ਨਾਲ 1550 ਕਿਲੋਮੀਟਰ ਲੰਬੇ ਰਾਜਮਾਰਗ ਅਤੇ ਐੱਕਸਪ੍ਰੈਸ ਵਿਕਸਿਤ ਕੀਤੇ ਜਾਣਗੇ। ਇਸ ਦੇ ਇਲਾਵਾ ਹਰਿਆਣਾ ਵਿੱਚ ਜ਼ਮੀਨ ਮਾਲਕਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਲਗਭਗ 12,000 ਕਰੋੜ ਰੁਪਏ ਵੰਡੇ ਜਾ ਰਹੇ ਹਨ।

 

***

 

ਆਰਸੀਜੇ/ਐੱਮਐੱਸ/ਸੀਕੇਆਰ



(Release ID: 1638663) Visitor Counter : 152