ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸੀਆਈਐੱਸਐੱਫ ਅਸਿਸਟੈਂਟ ਕਮਾਂਡੈਂਟ (ਕਾਰਜਕਾਰੀ) ਸੀਮਿਤ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ, 2020
Posted On:
13 JUL 2020 8:57PM by PIB Chandigarh
ਯੂਪੀਐੱਸਸੀ ਦੁਆਰਾ 01.03.2020 ਨੂੰ ਆਯੋਜਿਤ ਕੀਤੀ ਗਈ ਸੀਆਈਐੱਸਐੱਫ ਅਸਿਸਟੈਂਟ ਕਮਾਂਡੈਂਟ (ਕਾਰਜਕਾਰੀ) ਸੀਮਤ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ, 2020 ਦੇ ਲਿਖਤੀ ਭਾਗ ਦੇ ਨਤੀਜਿਆਂ ਦੇ ਅਧਾਰ ਤੇ, ਹੇਠ ਦਿੱਤੇ ਰੋਲ ਨੰਬਰ ਵਾਲੇ ਉਮੀਦਵਾਰਾਂ ਨੇ ਸਰੀਰਕ ਮਿਆਰ / ਸਰੀਰਕ ਕੁਸ਼ਲਤਾ ਟੈਸਟਾਂ ਅਤੇ ਮੈਡੀਕਲ ਮਿਆਰ ਦੇ ਟੈਸਟ ਲਈ ਆਰਜ਼ੀ ਤੌਰ 'ਤੇ ਪ੍ਰਵੇਸ਼ ਕੀਤਾ ਹੈ। ਇੱਕ ਉਮੀਦਵਾਰ (ਰੋਲ ਨੰਬਰ 0800651) ਦਾ ਨਤੀਜਾ ਮਾਣਯੋਗ ਹਾਈ ਕੋਰਟ, ਦਿੱਲੀ ਦੇ ਹੁਕਮ ਦੀ ਪਾਲਣਾ ਕਰਦਿਆਂ ਰੋਕ ਦਿੱਤਾ ਗਿਆ ਹੈ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਉਮੀਦਵਾਰਾਂ ਨੂੰ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਸਰੀਰਕ ਮਿਆਰ / ਸਰੀਰਕ ਕੁਸ਼ਲਤਾ ਟੈਸਟਾਂ ਅਤੇ ਮੈਡੀਕਲ ਮਿਆਰਾਂ ਦੇ ਟੈਸਟਾਂ ਦੀ ਮਿਤੀ , ਸਮਾਂ ਅਤੇ ਸਥਾਨ ਦੀ ਜਾਣਕਾਰੀ ਦੇਵੇਗਾ। ਜੇ ਕੋਈ ਵੀ ਉਮੀਦਵਾਰ, ਜਿਸ ਦਾ ਰੋਲ ਨੰਬਰ ਇਸ ਸੂਚੀ ਵਿਚ ਹੈ, ਨੂੰ ਇਸ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਉਹ ਤੁਰੰਤ ਸੀਆਈਐੱਸਐੱਫ ਅਥਾਰਿਟੀਆਂ ਨਾਲ ਸੰਪਰਕ ਕਰ ਸਕਦਾ ਹੈ।
ਅੰਕਾਂ ਅਤੇ ਇਮਤਿਹਾਨ ਨਾਲ ਸਬੰਧਿਤ ਹੋਰ ਵੇਰਵੇ ਅੰਤਿਮ ਨਤੀਜੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭਾਵ ਯੂਪੀਐੱਸਸੀ ਦੁਆਰਾ ਇੰਟਰਵਿਊ ਤੋਂ ਬਾਅਦ ਅਤੇ ਯੂਪੀਐੱਸਸੀ ਦੀ ਵੈੱਬਸਾਈਟ 'ਤੇ 30 ਦਿਨਾਂ ਦੇ ਲਈ ਉਪਲਬਧ ਹੋਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਤੇ ਪਤੇ ਵਿੱਚ ਕੋਈ ਤਬਦੀਲੀ ਹੋਈ ਹੈ ਤਾਂ ਉਹ ਇਸ ਬਾਰੇ ਸੀਆਈਐੱਸਐੱਫ ਅਥਾਰਿਟੀਆਂ ਨੂੰ ਜਾਣਕਾਰੀ ਦੇਣ; ਮੁੱਖ ਦਫਤਰ: ਡੀਜੀ, ਸੀਆਈਐੱਸਐੱਫ, ਬਲਾਕ ਨੰਬਰ 13, ਸੀਜੀਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ -110003
ਨਤੀਜੇ ਲਈ ਇੱਥੇ ਕਲਿੱਕ ਕਰੋ:
Click here for the results:
*****
ਵੀਜੀ/ਐੱਸਐੱਨਸੀ
(Release ID: 1638464)
Visitor Counter : 138