ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਸਥਾਨਕ ਮੁਹਾਰਤ ਦਾ ਲਾਭ ਉਠਾਉਂਦੇ ਹੋਏ ਰਾਜਮਾਰਗ ਸੰਰਚਨਾਵਾਂ ਵਿੱਚ ਸੁਧਾਰ ਲਈ ਪ੍ਰਮੁੱਖ ਤਕਨੀਕੀ ਸੰਸਥਾਨਾਂ ਨਾਲ ਸਹਿਯੋਗ ਅਤੇ ਸਾਂਝੇਦਾਰੀ ਕਰੇਗਾ

Posted On: 13 JUL 2020 7:47PM by PIB Chandigarh

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਵਿਸ਼ਵ ਪੱਧਰੀ ਰਾਜਮਾਰਗ (ਐੱਨਐੱਚ) ਨੈੱਟਵਰਕ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਤਹਿਤ ਸਾਰੇ ਆਈਆਈਟੀ, ਐੱਨਆਈਟੀ ਅਤੇ ਹੋਰ ਪ੍ਰਤਿਸ਼ਠ ਇੰਜਨੀਅਰਿੰਗ ਕਾਲਜਾਂ ਨਾਲ ਉਨ੍ਹਾਂ ਦੀ ਸੰਸਥਾਗਤ ਸਮਾਜਿਕ ਜ਼ਿੰਮੇਵਾਰੀ (ਆਈਸੀਐੱਸਆਰ) ਦੇ ਹਿੱਸੇ ਦੇ ਰੂਪ ਵਿੱਚ ਸਵੈਇਛੁੱਕ ਅਧਾਰ ਤੇ ਰਾਸ਼ਟਰੀ ਰਾਜਮਾਰਗ ਦੇ ਨਜ਼ਦੀਕੀ ਹਿੱਸਿਆਂ ਵਿੱਚ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਅਪਣਾਉਣ ਲਈ ਸੰਪਰਕ ਕੀਤਾ ਹੈ। ਇਸ ਦਾ ਉਦੇਸ਼ ਦੇਸ਼ ਦੀਆਂ ਸੜਕ ਸੰਰਚਨਾਵਾਂ ਦੇ ਈਕੋਤੰਤਰ ਵਿੱਚ ਸੁਧਾਰ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬੌਧਿਕ ਸਮਝਦਾਰੀ ਦਾ ਲਾਭ ਉਠਾਉਣਾ ਹੈ। ਇਨ੍ਹਾਂ ਸੰਸਥਾਨਾਂ ਦੇ ਨਾਲ-ਨਾਲ ਇਸ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸਥਾਨਕ ਲੋੜ, ਭੂਗੋਲਿਕ ਸਥਿਤੀ, ਸੰਸਾਧਨ ਸਮਰੱਥਾ ਆਦਿ ਦੀ ਬਿਹਤਰ ਸਮਝ ਹੈ ਅਤੇ ਐੱਨਐੱਚਆਈ ਇਨ੍ਹਾਂ ਬਿਹਤਰੀਨ ਸਹਿਯੋਗਾਂ ਦਾ ਉਪਯੋਗ ਨਿਰਮਾਣ ਤੋਂ ਪਹਿਲਾਂ, ਨਿਰਮਾਣ ਦੇ ਦੌਰਾਨ ਅਤੇ ਰਾਸ਼ਟਰੀ ਰਾਜਮਾਰਗ ਦੇ ਇੱਕ ਹਿੱਸੇ ਦੇ ਸੰਚਾਲਨ ਦੇ ਵਿਭਿੰਨ ਪੜਾਵਾਂ ਦੌਰਾਨ ਕਰ ਸਕਦਾ ਹੈ। ਇਸ ਵਿਕੇਂਦਰੀਕ੍ਰਿਤ ਦ੍ਰਿਸ਼ਟੀਕੋਣ ਨਾਲ ਫੈਸਲੇ ਲੈਣ ਵਿੱਚ ਭਾਗੀਦਾਰੀ ਦੀ ਭਾਵਨਾ ਦਾ ਨਿਰਮਾਣ ਕਰਨ ਦੇ ਇਲਾਵਾ ਵਿਦਿਆਰਥੀਆਂ ਨੂੰ ਸਿੱਖਣ ਦਾ ਪ੍ਰਯੋਗਿਕ ਮੌਕਾ, ਇੰਟਰਨਸ਼ਿਪ ਦਾ ਵਿਕਲਪ ਅਤੇ ਖੋਜ ਦੇ ਭਾਵੀ ਖੇਤਰਾਂ ਨੂੰ ਸਮਝਣ ਦਾ ਇੱਕ ਮੌਕਾ ਵੀ ਮਿਲੇਗਾ। ਰਾਜਮਾਰਗ ਦੇ ਇੱਕ ਹਿੱਸੇ ਨੂੰ ਸੰਸਥਾਨ ਦੁਆਰਾ ਅਪਣਾਉਣ ਨਾਲ ਮਹੱਤਵਪੂਰਨ ਅੰਕੜਿਆਂ ਤੱਕ ਪਹੁੰਚਣ ਦਾ ਰਸਤਾ ਖੁੱਲ੍ਹ ਜਾਂਦਾ ਹੈ ਜਿਸਦਾ ਉਪਯੋਗ ਐੱਨਐੱਚ ਦੀ ਗੁਣਵੱਤਾ ਅਤੇ ਸੁਰੱਖਿਆ ਪਹਿਲੂਆਂ ਵਿੱਚ ਸੁਧਾਰ ਅਤੇ ਉੱਨਤ ਪ੍ਰਯੋਗਸ਼ਾਲਾ ਅਤੇ ਪ੍ਰਤੀਰੂਪ ਪ੍ਰਣਾਲੀ (Simulation systems) ਦੇ ਸੰਦਰਭ ਵਿੱਚ ਸੰਸਥਾਨ ਦੀ ਸਥਾਨਕ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ।

 

ਕਿਸੇ ਸੰਸਥਾਨ ਦੁਆਰਾ ਐੱਨਐੱਚ ਦੇ ਇੱਕ ਹਿੱਸੇ ਨੂੰ ਅਪਣਾਉਣ ਨਾਲ ਇਸ ਦੇ ਨਾਲ ਹਿਤਧਾਰਕਾਂ ਦੇ ਸਬੰਧ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਆਵਾਜਾਈ ਸੰਚਾਲਨ, ਭੀੜ-ਭਾੜ ਅਤੇ ਦੁਰਘਟਨਾ ਸੰਭਾਵਿਤ ਸਥਾਨਾਂ ਦੀ ਤੁਰੰਤ ਪਹਿਚਾਣ ਜਿਹੀਆਂ ਨਿਯਮਿਤ ਸਥਾਨਕ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਰਾਜਮਾਰਗ ਦੀ ਵਰਤੋਂ ਕਰਨ ਵਾਲੇ ਸੰਸਥਾਨ ਅਤੇ ਅਥਾਰਿਟੀ ਰਾਹੀਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਜ਼ਿਆਦਾ ਸਮਰੱਥ ਹੋ ਜਾਣਗੇ। ਅਜਿਹੀਆਂ ਉਦਾਹਰਨਾਂ ਨਾਲ ਐੱਨਐੱਚਏਆਈ ਨੂੰ ਮੌਜੂਦਾ ਅਤੇ ਭਵਿੱਖੀ ਦੋਵਾਂ ਪ੍ਰਾਜੈਕਟਾਂ ਵਿੱਚ ਸਥਾਨਕ ਜ਼ਰੂਰਤਾਂ ਨੂੰ ਸਮਝਣ, ਸੜਕਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਉਪਯੋਗਕਰਤਾਵਾਂ ਨੂੰ ਬਿਹਤਰ ਅਹਿਸਾਸ ਕਰਵਾਉਣ ਲਈ ਸੜਕ ਕਿਨਾਰੇ ਸੁਵਿਧਾਵਾਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ। ਇਸਦਾ ਸਮੁੱਚਾ ਨਤੀਜਾ ਰਾਸ਼ਟਰੀ ਰਾਜਮਾਰਗਾਂ ਤੇ ਯਾਤਰੀਆਂ ਦੇ ਅਨੁਕੂਲ ਅਤੇ ਯਾਤਰਾ ਸੁਖਦ ਹੋਵੇਗੀ।

 

ਵੱਡੀ ਸੰਖਿਆ ਵਿੱਚ ਆਈਆਈਟੀ, ਐੱਨਆਈਟੀ ਅਤੇ ਇੰਜਨੀਅਰਿੰਗ ਕਾਲਜਾਂ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਹੈ ਅਤੇ ਐੱਨਐੱਚਆਈ ਦੇ ਅਧਿਕਾਰੀਆਂ ਨੇ ਇਛੁੱਕ ਸੰਸਥਾਨਾਂ ਦੇ ਨਿਰਦੇਸ਼ਕਾਂ ਨਾਲ ਪਰਸਪਰ ਸਲਾਹ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਨੂੰ ਸੰਸਥਾਗਤ ਰੂਪ ਦੇਣ ਅਤੇ ਦੇਸ਼ ਵਿੱਚ ਸੜਕ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਅਲੱਗ-ਅਲੱਗ ਸੰਸਥਾਨਾਂ ਅਤੇ ਐੱਨਐੱਚਏਆਈ ਵਿਚਕਾਰ ਸਹਿਮਤੀ ਪੱਤਰ (ਐੱਮਓਯੂ) ਤੇ ਹਸਤਾਖਰ ਕੀਤੇ ਜਾ ਰਹੇ ਹਨ।

 

***

 

ਆਰਸੀਜੇ/ਐੱਮਐੱਸ



(Release ID: 1638448) Visitor Counter : 132